ਹਿਮਾਚਲ ਵਾਲੇ ਮੰਨ ਗਏ ਆ ਕਹਿੰਦੇ ਤੁਸੀਂ ਸਾਨੂੰ ਨਾ ਕੁੱਛ ਆਖੋ ਅਸੀਂ ਤੁਹਾਨੂੰ ਨਹੀ ਕਹਿੰਦੇ

0
977

ਹਿਮਾਚਲ ਵਾਲੇ ਮੰਨ ਗਏ ਆ ਕਹਿੰਦੇ ਤੁਸੀਂ ਸਾਨੂੰ ਨਾ ਕੁੱਛ ਆਖੋ ਅਸੀਂ ਤੁਹਾਨੂੰ ਨਹੀ ਕਹਿੰਦੇ ! ਭੱਜਣ‌ ਵਾਲੇ ਨੂੰ ਧਰਤੀ ਚਾਹੀਦੀ ਆ ਤੇ ਉਡਣ ਵਾਲੇ ਨੂੰ ਅਸਮਾਨ ਤੇ ਸਾਨੂੰ ਏਹੇ ਦੋਵੇਂ ਚਾਹੀਦੇ ਨੇ
ਪਿਆਰੇ ਵੀਰ Baba Bakhshish Singh ਦਾ ਬਹੁਤ ਬਹੁਤ ਧੰਨਵਾਦ ਅਤੇ ਉਸ ਦੇ ਫੈਸਲੇ, ਨਿਸ਼ਚੇ ਅਤੇ ਹਿੰਮਤ ਨੂੰ ਸਲਾਮ। ਦੁਬਾਰਾ ਭਾਈ ਗਰਜਾ ਸਿੰਘ ਅਤੇ ਬੋਤਾ ਸਿੰਘ ਦਾ ਵਾਰਿਸ ਬਣਕੇ ਪੰਥਕ ਹਿੱਤਾਂ ਲਈ ਝੰਡਾ ਬੁਲੰਦ ਕੀਤਾ। ਵੀਰ ਦੀ ਮਿਹਨਤ ਦੇ ਸਦਕਾ ਹਿਮਾਚਲ ਪ੍ਰਦੇਸ਼ ਦਾ ਮਸਲਾ ਹੱਲ ਹੋਇਆ ਅਤੇ ਹੁਣ ਕੋਈ ਵੀ ਸਾਡੇ ਨਿਸ਼ਾਨਾਂ ਨੂੰ ਨਿਸ਼ਾਨਾਂ ਬਣਾਉਣ ਦੀ ਜ਼ੁਅੱਰਤ ਨਾ ਹੀ ਕਰੇ ਤਾਂ ਭਲੀ ਹੈ।
ਬਾਕੀ ਸਭ ਕਰਤਾਰ ਦੇ ਹੱਥ – Sukhpreet Singh Udhoke

ਸੱਜਣੋ ਮੈਂ ਆਪਣੀ ਇਹ ਕਾਰ ਅਕਤੂਬਰ 2013 ਚ ਜਦੋਂ ਮੈਂ ਗੁੜਗਾਉਂ ਨੌਕਰੀ ਕਰਦਾ ਸੀ ਉਹਦੋਂ ਲਈ ਸੀ।ਇਸ ਉੱਪਰ ਲੱਗਾ ਛੋਟਾ ਨਿਸ਼ਾਨ ਸਾਹਿਬ ਵੀ ਮੈਂ ਕੁੱਝ ਸਮਾਂ ਬਾਦ ਹੀ ਲਗਵਾ ਲਿਆ ਸੀ, ਜੋ ਕੇ ਬਾਦ ਵਿੱਚ ਕਿਸਾਨ ਮੋਰਚਾ ਦੇ ਦਿੱਲੀ ਸ਼ੁਰੂ ਹੋਣ ਤੱਕ ਲੱਗਾ ਰਿਹਾ ਉਸ ਤੋਂ ਬਾਦ ਇਹ ਉੱਤਰ ਕੇ ਮੈਂ ਵੱਡਾ ਨਿਸ਼ਾਨ ਸਾਹਿਬ ਗੱਡੀ ਮੂਹਰੇ ਲਾ ਲਿਆ ਸੀ ਦਸੰਬਰ 2020 ਚ, ਜੋ ਕਿ ਹੁਣ ਤੱਕ ਲਗਾ ਹੈ।
ਮੈਂ ਆਪਣੀ ਇਸ ਕਾਰ ਤੇ ਰਾਜਸਥਾਨ, ਮੱਧ ਪ੍ਰਦੇਸ਼, ਯੂ ਪੀ, ਜੰਮੂ ਕਸ਼ਮੀਰ, ਮਹਾਰਾਸ਼ਟਰਾ ਅਤੇ ਹਰਿਆਣਾ ਦਿੱਲੀ ਤਾਂ ਪਤਾ ਹੀ ਨੀ ਕਿੰਨੀ ਵਾਰ ਗਿਆ ਹਾਂ, ਹੁਣ ਤੱਕ ਮੇਰੀ ਇਹ ਕਾਰ ਕਰੀਬ 2 ਲੱਖ ਕਿਲੋਮੀਟਰ ਚੱਲ ਚੁੱਕੀ ਹੈ। ਹਿਮਾਚਲ ਤਾਂ ਹਰ ਸਾਲ ਬੱਚਿਆ ਨਾਲ ਜਾਂਦੇ ਹੀ ਸੀ ਉਸ ਤੋਂ ਇਲਾਵਾ ਵੀ ਬਹੁਤ ਚੱਕਰ ਲੱਗਦੇ ਰਹਿੰਦੇ ਸਨ।ਜਿਹੜਾ ਛੋਟਾ ਨਿਸ਼ਾਨ ਸਾਹਿਬ ਕਾਰ ਤੇ ਲੱਗਾ ਹੈ ਇਸ ਨੂੰ ਲੈਕੇ ਅੱਜ ਤੱਕ ਦੋ ਵਾਰ ਸਿਰਫ ਹਿਮਾਚਲ ਵਿੱਚ ਮੈਨੂੰ ਰੋਕਿਆ ਗਿਆ ਹੈ। ਹੋਰ ਕਿਸੇ ਸਟੇਟ ਚ ਕਦੇ ਕਿਸੇ ਨੇ ਨਹੀਂ ਪੁੱਛਿਆ, ਦਿੱਲੀ ਤਾਂ ਮੇਰੇ ਲਈ ਬਾਹਰਲਾ ਘਰ ਹੁੰਦੀ ਸੀ ਇਹਨੇ ਚੱਕਰ ਲੱਗਦੇ ਸਨ।

ਪਹਿਲੀ ਵਾਰ ਜਦੋਂ ਮਨਾਲੀ ਤੋਂ ਵਾਪਸੀ ਤੇ ਸੁੰਦਰ ਨਗਰ ਰੋਕਿਆ ਸੀ ਟਰੈਫਿਕ ਪੁਲੀਸ ਨੇ, ਉਹਨਾਂ ਨੇ ਹੋਰ ਕੁੱਝ ਨੀ ਕਿਹਾ ਸਿੱਧਾ ਕਹਿੰਦੇ “ਸਰਦਾਰ ਜੀ ਯੇਹ ਝੰਡੀ ਆਪ ਨਹੀਂ ਲਗਾ ਸਕਤੇ ਇਸੇ ਉੱਤਰ ਦੀਜੀਏ ਔਰ ਚਲੇ ਜਾਈਏ”। ਮੈਂ ਹਿਮਾਚਲ ਪੁਲੀਸ ਵਾਲੇ ਨੂੰ ਕਿਹਾ ਕਿ ਇਸ ਤੋਂ ਇਲਾਵਾ ਕੋਈ ਹੋਰ ਸਮੱਸਿਆ ਮੇਰੇ ਨਾਲ ਤਾਂ ਕਹਿੰਦਾ “ਨਹੀਂ ਜੀ” ਤਾਂ ਮੈਂ ਉਸ ਨੂੰ ਕਿਹਾ ਕੇ ਦੋਸਤ ਮੇਰੀ ਕਾਰ ਦੇ ਅੱਗੇ ਵੀ ਅਤੇ ਪਿੱਛੇ ਵੀ ਨੰਬਰ ਲਿਖੇ ਹਨ ਤੇ ਤੁਹਾਡੇ ਕੋਲ ਤੁਹਾਡੀ ਸਰਕਾਰ ਕੋਲ ਸਾਰੇ ਇਸਦੇ ਵੇਰਵੇ ਵੀ ਹਨ “ਇਹ ਝੰਡਾ ਤਾਂ ਨਹੀਂ ਉਤਰਨਾ ਹਾਂ ਤੁਸੀ ਮੇਰੀ ਇਸ ਗਲਤ ਲਈ ਮੈਨੂੰ ਕੋਰਟ ਤਲਬ ਕਰ ਲਈ ਸਮਣ ਭੇਜ ਦਿਓ ਮੈਂ ਜੁਆਬ ਦੇ ਲਵਾਂਗਾ ਤੇ ਮੈਂ ਜਾ ਰਿਹਾ” ਤੇ ਸੱਚ ਮੁੱਚ ਇਹਨੀ ਗੱਲ ਆਖ ਮੈਂ ਉਥੋਂ ਤੁਰ ਪਿਆ ਸੀ ਤੇ ਅੱਜ ਤੱਕ ਘਰ ਕਦੇ ਕੋਈ ਸੰਮਨ ਨਹੀਂ ਆਇਆ, ਜਦ ਕੇ ਮੇਰੇ ਤੇ ਹਿਮਾਚਲ ਪੁਲੀਸ ਇਹ ਇਲਜ਼ਾਮ ਵੀ ਲਾ ਸਕਦੀ ਸੀ ਕੇ ਇਸ਼ਾਰਾ ਕਰਨ ਤੇ ਗੱਡੀ ਰੋਕੀ ਨਹੀਂ ਅਤੇ ਭਜਾ ਲੇ ਗਿਆ। ਏਥੇ ਇਹ ਦੱਸ ਦਿਆਂ ਕਿ ਮੈਨੂੰ ਸੁੰਦਰ ਨਗਰ ਦੀ ਐਂਟਰੀ ਤੇ ਰੋਕਿਆ ਸੀ ਵਾਪਸੀ ਤੇ ਦੂਜੀ ਵਾਰ ਮੈਨੂੰ ਇਸ ਛੋਟੇ ਨਿਸ਼ਾਨ ਸਾਹਿਬ ਲਈ ਸ਼ਿਮਲੇ ਟ੍ਰੈਫਿਕ ਪੁਲੀਸ ਨੇ ਰੋਕਿਆ ਸੀ। ਉਹਨਾਂ ਨਾਲ ਤਾਂ ਕਾਫੀ ਗਹਿਮਾ ਗਹਿਮੀ ਵੀ ਹੋਈ। ਆਖ਼ਰੀ ਉਹਨਾਂ ਤਾਂ ਛਡਿਆ ਜਦੋਂ ਉਹਨਾਂ ਨੂੰ ਭਾਰਤੀ ਝੰਡੇ ਜਾਂ ਹੋਰ ਕਿਸੇ ਵੀ ਝੰਡੇ ਨੂੰ ਲਾਉਣ ਦੇ ਨਿਯਮ ਕਾਨੂੰਨ ਦੀ ਕਾਪੀ ਦਖਾਈ, ਜੋ ਕੇ ਮੈਂ ਹਮੇਸ਼ਾ ਆਪਣੀ ਗੱਡੀ ਚ ਰੱਖਦਾ ਸੀ। ਦੋਸਤੋ INDIAN FLAG POLICY ਮੁਤਾਬਿਕ ਤੁਸੀ ਆਪਣੇ ਸਾਧਨ ਦੇ ਖੱਬੇ ਪਾਸੇ ਕੋਈ ਵੀ ਝੰਡਾ ਲਾ ਸਕਦੇ ਹੋ ਕੋਈ ਮਨਾਹੀ ਨਹੀਂ, ਹਾਂ ਸੱਜੇ ਪਾਸੇ ਲਾਉਣ ਦਾ ਅਧਿਕਾਰ ਸਿਰਫ ਰਾਸ਼ਟਰਪਤੀ ਕੋਲ ਹੈ ਪੋਲੀਸੀ ਮੁਤਾਬਿਕ, ਪਰ ਲਾਈ ਤਾ ਹਰ ਐਰਾ ਗੇਰਾ ਨੱਥੂ ਖੈਰਾ ਫਿਰਦੇ ਹੈ।ਇਸ ਪੋਸਟ ਨੂੰ ਲਿੱਖਣ ਦਾ ਮੁੱਖ ਕਾਰਨ ਹਿਮਾਚਲ ਦੀਆਂ ਹਰਦੇ ਵਲੂੰਧਰਨ ਵਾਲੀਆ ਖ਼ਬਰਾਂ ਸਨ।

✍️ਕੁਲਜੀਤ ਸਿੰਘ, ਮੋਗਾ।