ਟੋਟਕੇ ਵੀ ਕੰਮ ਨਾਂ ਆਏ – ਕਾਲਾ ਕੱਟਾ ਦਾਨ ਕਰਕੇ ਵੀ ਹਾਰਿਆ ਕੈਪਟਨ

0
515

ਇਹ ਉਹ ਸ਼ਾਹੀ ਪਰਿਵਾਰ ਹੈ ਜਿਸਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵਰ ਨਾਲ ਰਾਜ ਭਾਗ ਮਿਲੇ ਸਨ। ਇਨ੍ਹਾਂ ਦੀਆਂ ਬੁੜੀਆਂ ਕੁੜੀਆਂ ਨੂੰ ਭੁੱਲਰ ਕਬੀਲਾ ਖੂਹਾਂ ਤੋਂ ਪਾਣੀ ਨੀ ਸੀ ਭਰਨ ਦਿੰਦਾ। ਮਹਿਰਾਜ ਪਿੰਡ ਵਿੱਚ ਮੋਹੜੀ ਗੱਡਣ ਵਾਲੇ ਸਥਾਨ ‘ਤੇ ਗੁਰੂ ਪਿਤਾ ਜੀ ਨੇ ਖੂਹ ਪੁਟਵਾ ਕੇ ਇਨ੍ਹਾਂ ਲਈ ਪਾਣੀ ਦਾ ਇੰਤਜ਼ਾਮ ਕੀਤਾ ਸੀ। ਗੁਰੂ ਪਾਤਸ਼ਾਹਾਂ ਦੀ ਨਦਰਿ ਬਖਸ਼ਸ਼ ਹੋਈ ਤਾਂ ਵਰ ਮਿਲਿਆ ਕਿ ਤੁਹਾਡੇ ਘੋੜੇ ਜਮਨਾ ਤੱਕ ਦਾ ਪਾਣੀ ਪੀਣਗੇ ਤੇ ਇਨ੍ਹਾਂ ਦੇ ਘੋੜਿਆਂ ਨੂੰ ਜਮਨਾ ਦਾ ਪਾਣੀ ਪੀਂਦਿਆਂ ਲੋਕਾਈ ਨੇ ਤੱਕਿਆ।

……ਤੇ ਫਿਰ ਸਮੇਂ ਨੇ ਮੋੜ ਕੱਟਿਆ ਤੇ ਗੁਰੂ ਘਰ ਤੋਂ ਬੇਮੁੱਖ ਹੋਇਆ ਇਹ ਪਰਿਵਾਰ ਅੱਜ ਘੋੜਿਆਂ ਤੋਂ ਕੱਟਿਆਂ ਤੱਕ ਦਾ ਸਫਰ ਤਹਿ ਕਰ ਰਿਹਾ ਹੈ।
ਪਰ ਅਫ਼ਸੋਸ ਕਿ ਕੱਟੇ ਦੀ ਪੂੰਛ ਫੜ ਕੇ ਵੀ ਤਰ ਨਾ ਸਕਿਆ ਤੇ ਆਵਦੇ ਕੱਟੇ ਵੀ ਡੋਬ ਲਏ।
#ਸ਼ਿਵਜੀਤ_ਸਿੰਘ


19 Feb 2022 – ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਲਈ ਮੋਤੀ ਬਾਗ ਪੈਲੇਸ ਵਿਖੇ ਵੋਟਾਂ ਤੋਂ ਪਹਿਲਾਂ ਕੱਟਾ ਦਾਨ ਕੀਤਾ ਗਿਆ। ਉਨ੍ਹਾਂ ਨੇ ਆਪਣੀ ਪਟਿਆਲਾ ਰਿਹਾਇਸ਼ ਨਿਊ ਮੋਤੀ ਮਹਿਲ ਵਿਖੇ ਪੰਡਿਤ ਦੀ ਮੌਜੂਦਗੀ ਵਿਚ ਇਕ ਕਾਲਾ ਕੱਟਾ ਦਾਨ ਕੀਤਾ ਹੈ।ਮੰਨਿਆ ਜਾਂਦਾ ਹੈ ਕਿ ਬੀਤੇ ਦਿਨੀਂ ਨੂੰ ਕਾਲਾ ਕੱਟਾ ਦਾਨ ਕਰਨ ’ਤੇ ਸ਼ਨੀ ਦੇਵ ਖੁਸ਼ ਹੁੰਦਾ ਹੈ ਤੇ ਉਸ ਦੀ ਰਹਿਮਤ ਦੀ ਵਰਖਾ ਹੁੰਦੀ ਹੈ। ਇਸ ਦੇ ਨਾਲ ਹੀ ਸ਼ਨੀ ਦੇਵ ਵੀ ਸ਼ਾਂਤ ਹੁੰਦਾ ਹੈ। ਚੰਗੇ ਕੰਮਾਂ ਵਿਚ ਰੁਕਾਵਟ ਦੂਰ ਹੁੰਦੀ ਹੈ।ਦੱਸ ਦਈਏ ਕਿ ਪੰਜਾਬ ਲੋਕ ਕਾਂਗਰਸ, ਭਾਜਪਾ ਤੇ ਢੀਂਡਸਾ ਗੱਠਜੋੜ ਵੱਲੋਂ ਚੋਣ ਲੜ ਰਹੇ ਕੈਪਟਨ ਅਮਰਿੰਦਰ ਨੂੰ ਪਟਿਆਲਾ ਸੀਟ ਤੋਂ ਸਖ਼ਤ ਚੁਣੌਤੀ ਮਿਲ ਰਹੀ ਹੈ। ਵਾਇਰਲ ਹੋਈ ਵੀਡੀਓ ਵਿੱਚ ਪਟਿਆਲਾ ਦੇ ਨਿਊ ਮੋਤੀ ਮਹਿਲ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਾਹਮਣ ਬੁਲਾਏ ਹੋਏ ਹਨ ਤੇ ਉਨ੍ਹਾਂ ਤੋਂ ਪੂਜਾ ਕਰਵਾਈ ਗਈ ਹੈ।