ਮਨਪ੍ਰੀਤ ਬਾਦਲ ਸਦਮੇ ‘ਚ, ਸ਼ਰਮਨਾਕ ਹਾਰ ਤੋਂ ਬਾਅਦ ਘਰੋਂ ਬਾਹਰ ਨੀ ਨਿਕਲਿਆ

0
629

ਖ਼ਬਰ ਮੁਤਾਬਕ ਮਨਪ੍ਰੀਤ ਬਾਦਲ ਇੰਨੇ ਸਦਮੇ ‘ਚ ਹੈ ਕਿ ਸ਼ਰਮਨਾਕ ਹਾਰ ਤੋਂ ਬਾਅਦ ਘਰੋਂ ਬਾਹਰ ਨੀ ਨਿਕਲਿਆ।
ਪੰਜਾਬੀ ਦੀ ਕਸੂਤੀ ਕਹੌਤ ਹੈ ਕਿ “ਸਿਆਣਾ ਕਾਂ ਗੂੰਹ ਖਾਂਦਾ ਹੁੰਦਾ”। ਇਹੀ ਮਨਪ੍ਰੀਤ ਨਾਲ ਹੋਇਆ। ਕਾਂਗਰਸ ‘ਚ ਪਏ ਖਿਲਾਰੇ ਦੀ ਜੜ੍ਹ ਵੀ ਇਹੀ ਬੰਦਾ ਤੇ ਆਪਣੀ ਜਿੱਤ ਲਈ ਬਠਿੰਡੇ ਸ਼ਹਿਰ ਚਾਚੇਕਿਆਂ ਨਾਲ ਰਲ ਕੇ ਗੇਮ ਕਰਨ ਵਾਲਾ ਵੀ ਇਹੀ। ਪਰ ਵਗਦੀ ਹਨੇਰੀ ‘ਚ ਚਾਚੇ-ਤਾਏ ਕੇ ਸਭ ਨਿਹੰਗਾਂ ਦੇ ਬਾਟੇ ਵਾਂਗ ਮਾਂਜੇ ਗਏ। ਦਹਾਕਿਆਂ ਬਾਅਦ ਵਿਧਾਨ ਸਭਾ ਦੀਆਂ ਪੌੜੀਆਂ ਬਾਦਲਾਂ ਦੀ ਭਿੱਟ ਤੋਂ ਬਚਣਗੀਆਂ।

ਦੁੱਖ ਏਨਾ ਵੀ ਹੁੰਦਾ ਤਾਂ ਜ਼ਰ ਲੈੰਦਾ ਪਰ ਜਿਸ ਭਗਵੰਤ ਨੂੰ ਨਾਲ ਬਗ਼ਲੀ ਪਵਾ ਕੇ ਪੀਪੀਪੀ ਵੇਲੇ ਚੇਲਾ ਮੁੰਨਿਆ ਹੋਵੇ, ਉਹ ਚੇਲਾ ਹੀ ਉਸਤਾਦ ਦੀਆਂ ਗਰਾਰੀਆਂ ਅਗਾਂਹ ਆਪਣੇ ਚੇਲੇ ਤੋਂ ਰੈਂਚ ਸਿਟਵਾ ਕੇ ਭੋਰ ਦਵੇ, ਮਰਨ ਹੋ ਜਾਂਦਾ ਸਰਦਾਰ ਜੀ।

ਇੱਥੇ ਗ਼ਾਲਿਬ ਦਾ ਸ਼ੇਅਰ ਬੜਾ ਢੁੱਕਦਾ, ਜੋ ਉਹ ਪੰਜਾਬ ਘੁੰਮਣ ਆਇਆ ਖਟਕੜ ਕਲਾਂ ਭੁੱਲ ਗਿਆ ਸੀ, ਜੋ ਇਓਂ ਸੀ ਕਿ…..ਆ…..ਆਅਅ…..ਆਅਅਅਅਅ…
ਮੈਂ ਵੀ ਭੁੱਲ ਗਿਆ। ਚਲੋ ਦਫ਼ਾ ਕਰੋ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ


• ਬਠਿੰਡਾ ਸ਼ਹਿਰੀ ਹਲਕੇ ਤੋਂ ਵਿੱਤ ਮੰਤਰੀ ਤੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਹੋਈ ਕਰਾਰੀ ਹਾਰ ਨੂੰ ਲੈਕੇ ਬਠਿੰਡਾ ਵਾਸੀਆਂ ਨੇ ਲੱਡੂ ਵੰਡਕੇ ਖੁਸ਼ੀ ਦਾ ਇਜ਼ਹਾਰ ਕੀਤਾ । ਪੰਜਾਬ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸ਼ਹਿਰ ਵਾਸੀਆਂ ਨੇ ਐਨੇ ਵੱਡੇ ਕੱਦ ਵਾਲੇ ਸਿਆਸੀ ਆਗੂ ਉਹ ਵੀ ਅਹਿਮ ਮਹਿਕਮੇ ਦਾ ਹੋਵੇ ਤਾਂ ਲੋਕਾਂ ਵੱਲੋਂ ਏਦਾਂ ਲੱਡੂ ਵੰਡੇ ਗਏ ਹੋਣ। ਭਾਵੇਂ ਇਸ ਤਰਾਂ ਦੀਆਂ ਕਿਆਸ ਅਰਾਈਆਂ ਅੱਜ ਸਵੇਰੇ 11 ਵਜੇ ਤੋਂ ਹੀ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਪਰ ਅੱਜ ਇਹ ਹਕੀਕਤ ਬਣਕੇ ਸਾਹਮਣੇ ਆਇਆ ਹੈ।ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਵੱਲੋਂ 63 ਹਜਾਰ ਤੋਂ ਵੱਧ ਵੋਟਾਂ ਨਾਲ ਹਰਾਉਣ ਦੀਆਂ ਖਬਰਾਂ ਆਉਣ ਤੋਂ ਬਾਅਦ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਦਫ਼ਤਰ ਸਾਹਮਣੇ ਸੰਸਥਾ ਦੇ ਵਰਕਰਾਂ ਅਤੇ ਹਿੰਦੂ ਸੰਗਠਨਾਂ ਦੇ ਮੈਂਬਰਾਂ ਵੱਲੋਂ ਲੱਡੂਆਂ ਦਾ ਸਟਾਲ ਹੀ ਲਾ ਦਿੱਤਾ ਗਿਆ ਜਿੱਥੇ ਰਾਹਗੀਰਾਂ ਅਤੇ ਦੁਕਾਨਦਾਰਾਂ ਨੇ ਰੱਜ ਕੇ ਲੱਡੂ ਛਕੇ। ਇਸ ਤੋਂ ਇਲਾਵਾ ਹੋਰ ਵੀ ਕਈ ਥਾਵਾਂ ਤੇ ਮਠਿਆਈਆਂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।ਕੱੁਝ ਨੌਜਵਾਨਾਂ ਨੇ ਜੰਗਾਲੇ ਹੋਏ ਪੀਪੇ ਨੂੰ ਖਾਲੀ ਖ਼ਜ਼ਾਨੇ ਦਾ ਰੂਪ ਦੇ ਕੇ ਭੰਨਣ ਦੀ ਕਵਾਇਦ ਕੀਤੀ ਜਿਸ ਦਾ ਮਤਲਬ ਸੀ ਕਿ ਮਨਪ੍ਰੀਤ ਬਾਦਲ ਦੇ ਕਥਨ ਮੁਤਾਬਕ ਪੰਜਾਬ ਦਾ ਖਜਾਨਾ ਖਾਲੀ ਸੀ ਜੋ ਉਨ੍ਹਾਂ ਵਿੱਤ ਮੰਤਰੀ ਨੂੰ ਹਰਾਕੇ ਤੋੜ ਦਿੱਤਾ ਹੈ। ਇਸੇ ਤਰਾਂ ਸਿਵਲ ਹਸਪਤਾਲ ਬਠਿੰਡਾ ’ਚ ਸਿਹਤ ਕਾਮਿਆਂ ਨੇ ਲੋਕਾਂ ਵਿੱਚ ਲੱਡੂ ਵੰਡੇ । ਉਨ੍ਹਾਂ ਆਖਿਆ ਕਿ ਸਰਕਾਰੀ ਮੁਲਾਜਮਾਂ ਨਾਲ ਕੀਤੀਆਂ ਵਾਅਦਾ ਖਿਲਾਫੀਆਂ ਅਤੇ ਬੇਵਫਾਈਆਂ ਦਾ ਬਦਲਾ ਚੁਕਾ ਲਿਆ ਹੈ।ਦੱਸਣਯੋਗ ਹੈ ਕਿ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਸਾਰ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਗਿੱਲ ਕਾਫੀ ਅੱਗੇ ਚਲੇ ਗਏ ਸਨ। ਪਹਿਲੇ ਰਾਊਂਡ ਦਾ ਨਤੀਜਾ ਆਉਣ ਤੋਂ ਬਾਅਦ ਹੀ ਲੋਕਾਂ ਨੇ ਚਰਚਾ ਸ਼ੁਰੂ ਕਰ ਦਿੱਤੀ ਸੀ ਕਿ ਮਨਪ੍ਰੀਤ ਬਾਦਲ ਹਾਰਨਗੇ ਪਰ ਖਜ਼ਾਨਾ ਮੰਤਰੀ ਕਿੰਨੀਆਂ ਵੋਟਾਂ ਨਾਲ ਹਾਰਦਾ ਹੈ ਬੱਸ ਇਸ ਦੀ ਉਡੀਕ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬਠਿੰਡਾ ਦੇ ਲੋਕਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਸਾਲ 2017 ’ਚ ਪਲਕਾਂ ਤੇ ਬਿਠਾਇਆ ਸੀ ਜਿਸ ਦੀ ਮੰਤਰੀ ਬਣਨ ਤੋਂ ਬਾਅਦ ਉਸ ਨੇ ਕਦਰ ਨਹੀਂ ਪਾਈ ਹੈ।ਉਨ੍ਹਾਂ ਕਿਹਾ ਕਿ ਹਲਕੇ ’ਚ ਮਲਾਲ ਹੈ ਕਿ ਸਭ ਤੋਂ ਪਹਿਲਾਂ ਤਾਂ ਵਾਅਦਿਆਂ ਦੇ ਬਾਵਜੂਦ ਥਰਮਲ ਪਲਾਂਟ ਦਾ ਪੱਕੇ ਤੌਰ ਤੇ ਭੋਗ ਪਾ ਦਿੱਤਾ ਜਦੋਂਕਿ ਇਹ ਬਠਿੰਡਾ ਦੀ ਆਨ ਬਾਣ ਤੇ ਸ਼ਾਨ ਸੀ। ਉਨ੍ਹਾਂ ਵਿੱਤ ਮੰਤਰੀ ਦਾ ਕਥਨ ਵੀ ਸੁਣਾਇਆ ਜੋ ਥਰਮਲ ਬਾਰੇ ਕਿਹਾ ਸੀ। ‘ਜੇ ਮੇਰੇ ਰੱਬ ਨੂੰ ਮਨਜੂਰ ਹੋਇਆ ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣਗੇ, ਦੋਸਤੋ ਥੋਡੇ ਨਾਲ ਵਾਅਦੈ ਕਿ ਬਠਿੰਡੇ ਦਾ ਜਿਹੜਾ ਥਰਮਲ ਪਲਾਂਟ ਐ, ਉਹਦੀਆਂ ਚਿਮਨੀਆਂ ਉਦਾਸ ਹੋਈਆਂ ਪਈਆਂ, ਉਨਾਂ ਚਿਮਨੀਆਂ ’ਚੋਂ ਇੱਕ ਵਾਰ ਫਿਰ ਧੂੰਆਂ ਨਿੱਕਲੂਗਾ’।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੀ ਗਈ ਇਹ ਤਕਰੀਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ ਹੈ ਜਦੋਂ ਉਹ ਸ਼ਹਿਰੀ ਹਲਕੇ ਚੋਂ ਜਿੱਤ ਹਾਸਲ ਕਰਨ ਲਈ ਬਠਿੰਡਾ ’ਚ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਲੋਕ ਆਖਦੇ ਹਨ ਕਿ ਕੈਪਟਨ ਮੁੱਖ ਮੰਤਰੀ ਵੀ ਬਣ ਗਏ, ਚੋਣ ਜਿੱਤਕੇ ਮਨਪ੍ਰੀਤ ਬਾਦਲ ਵੀ ਵਿੱਤ ਮੰਤਰੀ ਬਣ ਗਏ ਪਰ ਵਾਅਦਾ ਪੂਰਾ ਨਾ ਹੋਇਆ ਤੇ ਆਖਰ ਥਰਮਲ ਦੀਆਂ ਚਿਮਨੀਆਂ ਢਹਿ-ਢੇਰੀਆਂ ਕਰ ਦਿੱਤੀਆਂ ਗਈਆਂ ।ਉਨ੍ਹਾਂ ਆਖਿਆ ਕਿ ਮਨਪ੍ਰੀਤ ਬਾਦਲ ਨੂੰ ਆਮ ਲੋਕਾਂ ਦੇ ਨਾਲ ਖੜ੍ਹਨਾ ਚਾਹੀਦਾ ਸੀ ਜਦੋਂਕਿ ਉਸ ਨੇ ਗਿਣੇ ਚੁਣੇ ਬੰਦਿਆਂ ਨੂੰ ਛੱਡ ਕੇ ਹਲਕੇ ਨੂੰ ਲਗਾਤਾਰ ਵਿਸਾਰੀ ਰੱਖਿਆ ਜੋਕਿ ਰੋਸ ਦਾ ਕਾਰਨ ਬਣਿਆ ਹੈ।ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਕਚਰਾ ਪਲਾਂਟ ਬੰਦ ਕਰਵਾਇਆ ਜਾਏਗਾ ਪਰ ਪੰਜ ਸਾਲ ’ਚ ਇਸ ਦਿਸ਼ਾ ’ਚ ਕੋਈ ਢੁੱਕਵੀਂ ਪਹਿਲਕਦਮੀ ਨਹੀਂ ਕੀਤੀ ਗਈ ਹੈ। ਲੋਕ ਆਖਦੇ ਹਨ ਕਿ ਸ਼ਹਿਰ ’ਚ ਵਿੱਤ ਮੰਤਰੀ ਦੇ ਨੇੜਲੇ ਹੀ ਸਭ ਕੁੱਝ ਸਨ ਜਦੋਂਕਿ ਆਮ ਆਦਮੀ ਦੀ ਕੋਈ ਪੁੱਛ ਪ੍ਰਤੀਤ ਹੀ ਨਹੀਂ ਸੀ। ਉਨ੍ਹਾਂ ਆਖਿਆ ਕਿ ਹਲਕੇ ਦੇ ਵੋਟਰਾਂ ਨੇ ਬਾਹਰੀ ਉਮੀਦਵਾਰ ਹੋਣ ਦੇ ਬਾਵਜੂਦ ਮਨਪ੍ਰੀਤ ਬਾਦਲ ਨੂੰ ਚੰਗੀ ਯੋਗਤਾ ਵਾਲਾ ਉਮੀਦਵਾਰ ਹੋਣ ਕਰਕੇ ਬੜੀ ਸ਼ਾਨ ਨਾਲ ਜਿਤਾਇਆ ਸੀ ਪਰ ਲੋਕ ਬਾਅਦ ’ਚ ਆਪਣੇ ਫੈਸਲੇ ਪ੍ਰਤੀ ਪਛਤਾਉਂਦੇ ਆ ਰਹੇ ਹਨ।ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਦੇ ਚੋਣ ਜਿੱਤਣ ਮੌਕੇ ਜਿੰਨ੍ਹਾਂ ਲੋਕਾਂ ਨੇ ਲੱਡੂਆਂ ਨਾਲ ਖੁਸ਼ੀ ਮਨਾਈ ਸੀ ਪਰ ਅੱਜ ਹਲਕੇ ਦੇ ਉਹੀ ਲੋਕ ਕਾਂਗਰਸੀ ਉਮੀਦਵਾਰ ਦੇ ਹਾਰਨ ਤੇ ਲੱਡੂ ਵੰਡ ਕੇ ਖ਼ੁਸ਼ੀ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਕਉਨ੍ਹਾਂ ਨੇ ਹਲਕੇ ਦੀ ਤਰੱਕੀ ਲਈ ਕੋਈ ਯਤਨ ਹੀ ਨਹੀਂ ਕੀਤਾ ਬਲਕਿ ਜਿਆਦਾਤਰ ਸਮਾਂ ਹੋਰ ਕੰਮ ਧੰਦਿਆਂ ’ਚ ਹੀ ਗਵਾ ਦਿੱਤਾ ਜਿਸ ਬਾਰੇ ਮੀਡੀਆ ’ਚ ਵੀ ਕਾਫੀ ਕੁੱਝ ਆ ਚੁੱਕਿਆ ਹੈ।ਸਾਅਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਮਨਪ੍ਰੀਤ ਸਿੰਘ ਬਾਦਲ ਨੇ 17 ਹਜਾਰ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਇੰਨ੍ਹਾਂ ਚੋਣਾਂ ’ਚ ਕਾਂਗਰਸ ਨੂੰ 63,942 ਵੋਟਾਂ ਪ੍ਰਾਪਤ ਕੀਤੀਆਂ ਸਨ ਜਦੋਂਕਿ ਅੱਜ ਮਨਪ੍ਰੀਤ ਬਾਦਲ ਨੂੰ63,581 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜੋ ਬਠਿੰਡਾ ਦੀ ਰਾਜਨੀਤੀ ’ਚ ਹੁਣ ਤੱਕ ਦਾ ਰਿਕਾਰਡ ਹੈ।