ਭਾਰਤੀ ਵਿਦਿਆਰਥੀਆਂ ਨਾਲ ਬੁਰੇ ਵਿਵਹਾਰ ਦੀਆਂ ਖਬਰਾਂ

0
297

ਪਿਛਲੇ ਕਈ ਦਿਨਾਂ ਤੋਂ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ‘ਚ ਸੁਨਾਮ ਦੇ ਐਡਵੋਕੇਟ ਸੁਖਵਿੰਦਰ ਵਰਮਾ ਦੇ ਪੁੱਤਰ ਧੀਰਜ ਵਰਮਾ ਦੇ ਵੀ ਫਸੇ ਹੋਣ ਦੀ ਖ਼ਬਰ ਹੈ। ਯੂਕਰੇਨ ‘ਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰਨ ਗਏ ਨੌਜਵਾਨ ਧੀਰਜ ਵਰਮਾ ਦੇ ਪਿਤਾ ਐਡਵੋਕੇਟ ਸੁਖਵਿੰਦਰ ਵਰਮਾ ਅਤੇ ਮਾਤਾ ਲਵਲੀ ਵਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਯੂਕਰੇਨ ਵਿਚ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ ਜੋ ਜਲਦ ਹੀ ਕੁਝ ਮਹੀਨਿਆਂ ਬਾਅਦ ਹੀ ਮੁਕੰਮਲ ਹੋਣ ਵਾਲੀ ਸੀ।

ਉਨ੍ਹਾਂ ਦੱਸਿਆ ਕਿ ਧੀਰਜ ਕੁਝ ਦਿਨ ਪਹਿਲਾਂ ਹੀ ਆਪਣੀ ਮਾਤਾ ਦੇ ਸੇਵਾ ਮੁਕਤੀ ਸਮਾਗਮ ‘ਚ ਸ਼ਾਮਿਲ ਹੋਣ ਲਈ ਭਾਰਤ ਆਇਆ ਸੀ ਜੋ ਇਸੇ 4 ਫਰਵਰੀ ਨੂੰ ਵਾਪਸ ਪਰਤਿਆ ਸੀ।ਰੂਸ ਵਲੋਂ ਯੁਕਰੇਨ ‘ਤੇ ਕੀਤੀ ਜਾ ਰਹੀ ਬੰਬਾਰੀ ਕਾਰਨ ਯੁਕਰੇਨ ਵਿਖ਼ੇ ਪੜ੍ਹਨ ਗਏ ਭਾਰਤੀ ਵਿਦਿਆਰਥੀਆਂ ਵਿਚ ਦਹਿਸ਼ਤ ਵਾਲਾ ਮਾਹੌਲ ਹੈ,ਅਤੇ ਬਲਾਚੌਰ ਦੇ ਪਿੰਡ ਨਿਆਣਾ ਬੇਟ ਦੇ ਵਾਸੀ ਰਾਣਾ ਰਸ਼ਪਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਪੁੱਤਰੀ ਕਾਜਲ ਤੇ ਛੋਟਾ ਬੇਟਾ ਸੋਹੇਬ ਜੋ ਉੱਥੇ ਐਮ.ਬੀ.ਬੀ.ਐੱਸ. ਦੀ ਕਰਨ ਲਈ ਗਏ ਹੋਏ ਸਨ। ਉਨ੍ਹਾਂ ਨੂੰ ਭਾਰਤ ਸਰਕਾਰ ਵਾਪਿਸ ਲਿਆਉਣ ਲਈ ਬਿਨਾ ਦੇਰੀ ਪ੍ਰਬੰਧ ਕਰੇ। ਉਨ੍ਹਾ ਦੱਸਿਆ ਕਿ ਇਸੇ ਮਹੀਨੇ ਉਨ੍ਹਾ ਦੀ ਬੇਟੀ ਤੇ ਬੇਟਾ ਪਰਿਵਾਰਿਕ ਸਮਾਗ਼ਮ ਵਿਚ ਸ਼ਾਮਿਲ ਹੋਣ ਉਪਰੰਤ ਵਾਪਿਸ ਯੁਕਰੇਨ ਪਰਤ ਗਏ ਸਨ।ਇੱਥੋਂ ਦੇ ਪਿੰਡ ਖਮੇੜਾ ਦਾ ਮੈਨੇਜਮੈਂਟ ਦੀ ਪੜ੍ਹਾਈ ਕਰਨ ਯੂਕਰੇਨ ਗਿਆ 25 ਸਾਲਾ ਨੌਜੁਆਨ ਅਮਰਜੀਤ ਸਿੰਘ ਦਾ ਪਰਿਵਾਰ ਸਹਿਮ ਦੇ ਮਹੌਲ ਵਿਚ ਹੈ।


ਕਿਉਕਿ ਬੀਤੇ ਦੋ ਦਿਨ ਤੋਂ ਉਸ ਨਾਲ ਸਪੰਰਕ ਨਹੀ ਹੋ ਰਿਹਾ ਹੈ। ਭਾਰਤੀ ਰੇਲਵੇ ਵਿਚ ਸੇਵਾਵਾਂ ਨਿਭਾਉਣ ਵਾਲੇ ਮੋਹਨ ਲਾਲ ਅਤੇ ਪ੍ਰਕਾਸ਼ ਕੌਰ ਨੇ ਦੱਸਿਆ ਕਿ ਬੀ.ਕਾਮ ਦੀ ਪੜ੍ਹਾਈ ਕਰਨ ਤੋਂ ਬਾਅਦ ਉਹਨਾ ਆਪਣੇ ਪੁੱਤਰ ਅਮਰਜੀਤ ਸਿੰਘ ਨੂੰ ਪੁਲਟਾਵਾ ਦੀ ਅਰਥ ਅਤੇ ਵਪਾਰ ਯੂਨੀਵਰਸਿਟੀ ਵਿਚ ਮੈਨੇਜਮੈਂਟ ਦੀ ਪੜ੍ਹਾਈ ਲਈ ਦਾਖਲਾ ਕਰਵਾਇਆ ਸੀ ਅਤੇ ਉਹ ਬੀਤੇ ਸਾਲ ਦੇ ਅਕਤੂਬਰ ਮਹੀਨੇ ਵਿਚ ਯੂਕਰੇਨ ਲਈ ਗਿਆ ਸੀ। ਉਹਨਾ ਦੱਸਿਆ ਕਿ ਬੀਤੇ ਦੋ ਦਿਨਾਂ ਤੋਂ ਉਹਨਾ ਦੇ ਪੁੱਤਰ ਨੇ ਹੋਸਟਲ ਛੱਡ ਦਿੱਤਾ ਹੈ, ਅਤੇ ਹੁਣ ਉਹ ਆਪਣੀ ਜਾਨ ਬਚਾਉਣ ਲਈ ਕਿਸੇ ਹੋਰ ਥਾਂ ‘ਤੇ ਸਹਾਰਾ ਲਿਆ ਹੋਇਆ ਹੈ।


ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਸਮੇਤ ਹੋਰ ਭਾਰਤੀਆਂ ਦੀ ਘਰ ਵਾਪਸੀ ਲਈ ਢੁਕਵੇਂ ਯਤਨ ਕੀਤੇ ਜਾਣ।ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਨੇ ਜਿੱਥੇ ਪੂਰੀ ਦੁਨੀਆ ਨੂੰ ਫ਼ਿਕਰਾਂ ‘ਚ ਪਾਇਆ ਹੋਇਆ ਹੈ ਉੱਥੇ ਹੀ ਇਸ ਮਾਮਲੇ ‘ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਕਹਿਣਾ ਹੈ ਕਿ ਹਰ ਵਿਦਿਆਰਥੀ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ, ਪੀ.ਐੱਮ. ਮੋਦੀ ਖ਼ੁਦ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਅਸੀਂ ਯੂਕਰੇਨ ਦੇ ਗੁਆਂਢੀ ਦੇਸ਼ਾਂ ‘ਚ ਟੀਮਾਂ ਭੇਜੀਆਂ ਹਨ। ਐੱਮ.ਈ.ਏ. ਨੇ ਮੌਜੂਦਾ ਸਥਿਤੀ ਬਾਰੇ ਇਕ ਕੰਟਰੋਲ ਰੂਮ ਵੀ ਬਣਾਇਆ ਹੈ।


ਯੂਕਰੇਨ ਦੇ ਰਾਸ਼ਟਰਪਤੀ ਜੇਲੇਨਸਕੀ ਦਾ ਕਹਿਣਾ ਹੈ ਕਿ ਅਸੀਂ ਰੂਸ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਦਸ ਦੇਈਏ ਕਿ ਰੂਸ ਨੇ ਬੇਲਾਰੂਸ ‘ਚ ਗੱਲਬਾਤ ਦਾ ਸੱਦਾ ਦਿੱਤਾ ਸੀ, ਜਿਸ ‘ਤੇ ਯੂਕਰੇਨ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਉਹ ਬੇਲਾਰੂਸ ਦੇ ਨਾਲ ਆਪਣੀ ਸਰਹੱਦ ‘ਤੇ ਰੂਸ ਨਾਲ ਗੱਲਬਾਤ ਕਰੇਗਾ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਦਾ ਕਹਿਣਾ ਹੈ ਕਿ ਸਾਡੇ ਲਗਭਗ 1000 ਨਾਗਰਿਕਾਂ ਨੂੰ ਯੂਕਰੇਨ ਤੋਂ ਰੋਮਾਨੀਆ ਅਤੇ ਹੰਗਰੀ ਰਾਹੀਂ ਕੱਢਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਯੂਕਰੇਨ ਅਤੇ ਰੂਸ ਦੋਵਾਂ ਦੇ ਰਾਜਦੂਤਾਂ ਨਾਲ ਗੱਲ ਕੀਤੀ ਹੈ। ਜਿਵੇਂ-ਜਿਵੇਂ ਸਾਨੂੰ ਸੂਚਨਾ ਮਿਲ ਰਹੀ ਹੈ ਉਸੇ ਤਰ੍ਹਾਂ ਹੀ ਅਸੀਂ ਉਸ ਖ਼ੇਤਰ ਤੋਂ ਭਾਰਤੀਆਂ ਨੂੰ ਬਾਹਰ ਕੱਢ ਰਹੇ ਹਾਂ।