ਸਿਮਰਨਜੀਤ ਸਿੰਘ ਮਾਨ ਦੀ ਯੂਕਰੇਨ ਰਹਿੰਦੇ ਸਾਰੇ ਵਿਦਿਆਰਥੀਆਂ ਨੂੰ ਅਪੀਲ

0
345

ਜ਼ਰੂਰੀ ਪੋਸਟ :ਪੰਥ ਨੂੰ ਅੰਤਰਰਾਸ਼ਟਰੀ ਵਰਤਾਰਿਆਂ ਤੋਂ ਸਿੱਖਣ ਅਤੇ ਸਮਝਣ ਦੀ ਸਖ਼ਤ ਲੋੜ : ਕੀ ਹੈ ਪੂਤਿਨ ਦਾ ਯੁਕਰੇਨ ਜੰਗ ਟੀਚਾ ਅਤੇ ਕੀ ਹੋ ਸਕਦੀ ਹੈ ਉਸ ਦੀ ਰਣਨੀਤੀ?

1. ਵਲਾਦੀਮੀਰ ਪੂਤਿਨ ਬਹੁਤ ਹੀ ਹੰਢੇ ਹੋਏ ਰੂਸੀ ਖ਼ੁਫ਼ੀਆ ਅਦਾਰੇ(KGB) ਦਾ ਸਾਬਕਾ ਮੁਖੀ ਅਤੇ ਇਸ ਵੇਲੇ ਮੁਲਕ ਦਾ ਤਾਨਾਸ਼ਾਹ ਹੈ.— ਇਸ ਦੇ ਨਾਲ ਨਾਲ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ (ਜੈਫ ਬੇਜ਼ੋਸ ਜਾ ਈਲੌਨ ਮਸਕ ਕੋਲ ਸਿਰਫ਼ ਕੰਪਨੀਆਂ ਹਨ ਪਰ ਪੂਤਿਨ ਕੋਲ ਪੂਰਾ ਰੂਸ) .— ਪੂਤਿਨ ਦਾ ਸੁਪਨਾ ਰੂਸ ਦੀ ਏਸ਼ੀਆ/ਯੌਰਪ ਵਿਚ ਰੂਸੀ ਸਰਦਾਰੀ ਨੂੰ ਮੁੜ ਕਾਇਮ ਕਰਨਾ ਹੈ ਤੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਸਭ ਤੋਂ ਵੱਡੀ ਰੁਕਾਵਟ ਅਮਰੀਕਾ ਅਤੇ ਉਸ ਦੇ ਪੱਛਮੀ ਯੂਰੋਪੀਅਨ ਮੁਲਕਾਂ ਦੀ ਸਾਂਝੀ ਸੁਰੱਖਿਆ ਸੰਧੀ (NATO) ਹੈ— ਇਸ ਸੰਧੀ ਤਹਿਤ NATO ਦੇ ਕਿਸੇ ਇੱਕ ਮੁਲਕ ਤੇ ਹਮਲਾ ਸਾਰੇ 30 ਮੁਲਕਾਂ ਤੇ ਹਮਲਾ ਮੰਨਿਆ ਜਾਵੇਗਾ।

2. ਜਦ ਰੂਸ ਟੁੱਟਿਆ, ਉਸ ਦੀ ਆਰਥਿਕਤਾ ਚੀਨ ਨਾਲੋਂ ਅੱਠ ਗੁਣਾ ਵੱਧ ਸੀ. ਅੱਜ 32 ਸਾਲ ਬਾਅਦ, ਚੀਨ ਦੀ ਆਰਥਿਕਤਾ ਰੂਸ ਨਾਲੋਂ 10 ਗੁਣਾ ਵੱਧ ਹੈ. ਚੀਨ/ਰੂਸ ਦਾ ਆਪਸੀ ਰਿਸ਼ਤਾ ਦੋਸਤ-ਦੁਸ਼ਮਣ (Frenemy) ਵਾਲਾ ਹੈ—- ਬਿਲਕੁਲ ਜਿਸ ਤਰਾਂ ਕੈਪਟਨ-ਬਾਦਲ ਜਾਂ ਆਪ-ਕਾਂਗਰਸ ਦਾ—- ਰੂਸ ਚੀਨ ਵਕਤੀ ਤੌਰ ਤੇ ਮਿੱਤਰਤਾ ਵਾਲੇ ਦੌਰ ਵਿੱਚੋਂ ਲੰਘ ਰਹੇ ਹਨ, ਪਰ ਮੁਫ਼ਾਦ ਬਦਲਣ ਸਾਰ ਹੀ ਇਹ ਰਿਸ਼ਤਾ ਦੁਸ਼ਮਣੀ ਵਿਚ ਝੱਟ ਬਦਲ ਸਕਦਾ ਹੈ—- ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਰੂਸ ਚੀਨ ਤੇ ਪੂਰਾ ਨਿਰਭਰ ਨਹੀਂ ਹੋ ਸਕਦਾ, ਓਹਨੂੰ ਹੋਰ ਪਾਸੇ ਵੀ ਅੱਟੀ ਸੱਟੀ ਲਾਉਣੀ ਪਵੇਗੀ —
3. ਅਮਰੀਕਾ ਅਤੇ ਸਾਂਝੀ ਸੁਰੱਖਿਆ ਸੰਧੀ (NATO) ਦੇ 30 ਮੁਲਕਾਂ ਦੀ ਆਰਥਿਕਤਾ ਚੀਨ ਨਾਲ਼ੋਂ ਲੱਗ ਭੱਗ ਤਿੰਨ ਗੁਣਾਂ ਹੈ— ਰੂਸ ਦੀ ਨੀਤੀ ਇਹ ਹੈ ਕੀ NATO ਦੇ ਕੁੱਝ ਮੁਲਕਾਂ ਦੀ ਸੰਧੀ ਭੰਗ ਕਰਾ ਕੇ ਆਪਣੇ ਨਾਲ ਲੈ ਕੇ ਆਉਣਾ—– ਇਸ ਪ੍ਰਕਾਰ ਦੀ ਟੇਡੀ ਖੀਰ ਪਕਾਉਣੀ ਪੂਤਿਨ ਦੀ ਖ਼ਾਸੀਅਤ ਹੈ—– NATO ਧੜੇ ਦੇ ਰਿਸ਼ਤਿਆਂ ਵਿਚ ਤਰੇੜਾਂ ਪੈਦਾ ਕਰਨ ਤੋਂ ਪਹਿਲਾਂ ਓਹਨਾ ਦੀਆਂ ਲੋਕ ਪੱਖੀ ਸਰਕਾਰਾਂ ਨੂੰ ਬਦਲਕੇ ਇਹਨਾਂ ਦੇਸ਼ਾਂ ਵਿੱਚ ਤਾਨਾਸ਼ਾਹ ਸਰਕਾਰਾਂ ਦੀ ਸਥਾਪਤੀ ਕਰਨੀ ਹੋਵੇਗੀ—— ਕਿੱਦਾਂ ਪੱਕੂ ਇਹ ਖੀਰ?

4. ਪੂਤਿਨ ਨੂੰ ਏਸ਼ੀਆ/ਯੌਰਪ ਤੇ ਸਰਦਾਰੀ ਕਾਇਮ ਕਰਨ ਤੋਂ ਪਹਿਲੇ ਇਸ ਖ਼ਿੱਤੇ ਦੇ ਲੋਕਾਂ ਦੇ ਮਨ ਵਿਚ ਘੁਸਪੈਠ ਕਰਨੀ ਪਵੇਗੀ—- ਠੀਕ ਜਿਸ ਤਰਾਂ “ਜੱਟ ਨੂੰ ਪੜ੍ਹਾਈ ਹੁੰਦੀ ਜ਼ਹਿਰ ਵਰਗੀ ” ਵਗ਼ੈਰਾ ਗਾਣਿਆਂ ਨੂੰ ਸੁਣਾ ਕੇ ਸਿੱਖ ਜਵਾਨੀ ਦੀ ਬੁੱਧੀ ਨੂੰ ਭਾਰਤੀ ਅਦਾਰਿਆਂ ਵੱਲੋਂ ਕੰਗਾਲ ਕਰ ਦਿੱਤਾ ਗਿਆ (psychological operations or psy-ops) . ਯੋਰਪ ਦੇ ਲੋਕਾਂ ਦੇ ਮਨਾਂ ਉੱਤੇ ਕਬਜ਼ਾ ਕਰਨ ਲਈ ਪੂਤਿਨ ਕੋਲ ਕਈ ਹਥਿਆਰ ਹਨ—— ਇਹਨਾਂ ਵਿੱਚੋਂ ਵਿਚ ਸਭ ਤੋਂ ਸਸਤਾ ਪਰ ਅੱਤ ਜ਼ਾਲਮਾਨਾ ਹਥਿਆਰ ਹੋਵੇਗਾ ਕਿ ਯੁਕਰੇਨ ਦੇ ਲੋਕਾਂ ਨੂੰ ਉਜਾੜ ਕੇ ਯੂਰੋਪ ਵਿਚ ਸ਼ਰਨਾਰਥੀ ਸੰਕਟ(Refugee Crisis) ਪੈਦਾ ਕਰ ਦਿੱਤਾ ਜਾਵੇ —

5. ਸ਼ਰਨਾਰਥੀਆਂ (refugees) ਨੂੰ ਕਿਸ ਤਰਾਂ ਹਥਿਆਰ ਵਜੋਂ ਵਰਤਿਆ ਜਾ ਸਕਦਾ ਹੈ?
ਪਿੱਛੇ ਜਿਹੇ ਸੀਰੀਆ ਜੰਗ ਦੌਰਾਨ ਪੂਤਿਨ ਨੇ ਉਸ ਮੁਲਕ ਦੇ ਤਾਨਾਸ਼ਾਹ ਅਲ-ਅਸਾਦ ਦਾ ਸਾਥ ਦੇ, ਸੀਰੀਅਨ ਸ਼ਰਨਾਰਥੀਆਂ ਦਾ ਹਥਿਆਰੀਕਰਨ (weaponize) ਕਰ ਕੇ ਯੂਰੋਪ ਖ਼ਿਲਾਫ਼ ਤਜਰਬਾ ਕੀਤਾ——- ਯੂਰੋਪ ਵਿਚ ਸੀਰੀਆ ਸੰਕਟ ਦੌਰਾਨ ਤੇਰਾ ਲੱਖ ਸ਼ਰਨਾਰਥੀ (1.3 million) ਆਏ—– ਇਸ ਦੇ ਨਾਲ ਨਾਲ ਇਰਾਕ/ਅਫ਼ਗ਼ਾਨ/ਅਫ਼ਰੀਕਣ ਸ਼ਰਨਾਰਥੀਆ ਦੀ ਪਿਛਲੇ ਕੁੱਝ ਸਾਲਾਂ ਦੀ ਗਿਣਤੀ ਪੰਜਾਹ ਲੱਖ ਹੈ ( 5 million )—– ਕੁੱਝ ਮਹੀਨੇ ਪਹਿਲੇ ਰੂਸ ਨੇ ਬੇਲਾਰੂਸ/ਪੋਲੈਂਡ ਬਾਡਰ ਤੇ ਯੂਰੋਪ ਵਿਚ ਸ਼ਰਨਾਰਥੀ ਧੱਕਣ ਦਾ ਤਾਜ਼ਾ ਅਭਿਆਸ ਕੀਤਾ ਜਿਸ ਨਾਲ ਯੂਰੋਪੀ ਲੋਕਾਂ ਵਿਚ ਕਾਫ਼ੀ ਗ਼ੁੱਸਾ ਹੈ—— ਇਸ ਦੇ ਨਤੀਜੇ ਵਜੋਂ ਤਾਨਾਸ਼ਾਹੀ ਸਰਕਾਰਾਂ ਦਾ ਯੂਰੋਪ ਵਿਚ ਦਿਨੋਂ ਦਿਨ ਬੋਲ ਬਾਲਾ ਵੱਧ ਰਿਹਾ ਅਤੇ ਇਸ ਦੇ ਉਲਟ ਲੋਕ ਪੱਖੀ ਸਰਕਾਰ ਤੰਤਰ ਹੌਲੀ ਹੌਲੀ ਖ਼ਤਮ ਹੋ ਰਿਹਾ —–ਜੋ ਪੂਤਿਨ ਨੇ ਸੀਰੀਆ ਸੰਕਟ ਸ਼ਰਨਾਰਥੀਆ ਰਾਹੀਂ ਕੀਤੀ, ਉਹ ਆਟੇ ਵਿੱਚ ਲੂਣ ਬਰਾਬਰ ਸੀ—– ਸੀਰੀਆ ਤਾਂ ਯੂਰੋਪ ਤੋਂ ਕਾਫ਼ੀ ਦੂਰ ਹੈ ਪਰ ਯੁਕਰੇਨ ਤੇ ਯੂਰੋਪ ਵਿਚ ਹੀ ਹੈ—- ਯੁਕਰੇਨ ਦੀ NATO ਮੁਲਖ਼ ਪੋਲੈਂਡ ਨੂੰ ਹੱਦ ਲਗਦੀ ਹੈ— ਇਸ ਵਾਰੀ ਸਿਰਫ਼ ਯੁਕਰੇਨ ਸ਼ਰਨਾਰਥੀਆਂ ਦੀ ਗਿਣਤੀ ਚਾਲੀ ਤੋਂ ਪੰਜਾਹ ਲੱਖ (4-5 million) ਤੋਂ ਵੱਧ ਹੋ ਸਕਦੀ ਹੈ.6. ਯੁਕਰੇਨ ਵਿਚ ਦੋ ਵੱਡੀਆਂ ਧਿਰਾਂ ਹਨ—— ਇੱਕ ਪਾਸੇ ਆਜ਼ਾਦੀ ਪਸੰਦ ਅਤੇ ਅਣਖੀ ਲੋਕ ਤੇ ਦੂਸਰੇ ਰੂਸੀ ਭਾਸ਼ਾ ਬੋਲਣ ਵਾਲੇ ਰੂਸ ਪੱਖੀ ਹਨ—— ਠੀਕ ਜਿਸ ਤਰਾਂ ਪੰਜਾਬ ਰਹਿੰਦੇ ਹੋਏ, ਪੰਜਾਬੀ ਵਿਚ ਬੋਲ ਕੇ ਆਪਣੀ ਮਾਂ ਬੋਲੀ ਹਿੰਦੀ ਲਿਖਾਉਣ ਵਾਲੇ ਲੋਕ ਹਨ—— ਪੂਤਿਨ ਰੂਸ ਪੱਖੀ ਲੋਕਾਂ ਨਾਲ ਵਧੀਆ ਵਰਤਾਓ ਕਰੂ ਅਤੇ ਆਜ਼ਾਦੀ ਪਸੰਦ ਲੋਕਾਂ ਦਾ ਕਤਲੇਆਮ ਕਰੂ , ਜਿਸ ਨਾਲ ਪੋਲੈਂਡ ਰਾਹੀ ਯੂਰੋਪ ਵਿਚ ਸ਼ਰਨਾਰਥੀਆ ਦਾ ਹੜ੍ਹ ਆਵੇਗਾ—— ਯੁਕਰੇਨ ਦੀ ਕੁਲ ਆਬਾਦੀ 44 ਮਿਲੀਅਨ ਹੈ ਅਤੇ ਜੇ ਦਸਵਾਂ ਹਿੱਸਾ ਵੀ ਯੂਰੋਪ ਨੂੰ ਤੁਰ ਪੈਂਦਾ ਹੈ ਤੇ ਇਹ ਅੰਕੜਾ 4 ਮਿਲੀਅਨ ਤੋਂ ਉੱਪਰ ਟੱਪ ਜਾਵੇਗਾ।7. ਜਦ ਸ਼ਰਨਾਰਥੀ ਯੂਰੋਪ ਵਿਚ ਧੱਕ ਦਿੱਤੇ ਜਾਣਗੇ ਫਿਰ ਪੂਤਿਨ ਆਪਣੇ ਅਗਲੇ ਹਥਿਆਰ ਮਾਨਸਿਕ ਜੰਗਬਾਜ਼ੀ (psychological warfare) ਨੂੰ ਵਰਤੇਗਾ—— ਇਹ ਕਹਿਣਾ ਅਤਿ ਕਥਨੀ ਨਹੀਂ ਹੋਵੇਗੀ ਕਿ ਰੂਸ ਨਵੇਂ ਯੁੱਗ ਵਿਚ ਸੋਸ਼ਲ ਮੀਡੀਆ ਰਾਹੀਂ ਮਾਨਸਿਕ ਜੰਗਬਾਜ਼ੀ ਦਾ ਭੀਸ਼ਮ ਪਿਤਾਮਾ ਹੈ——- ਰੂਸ ਆਪਣੀ ਕਲਾ ਦਾ ਜੌਹਰ ਪਹਿਲੇ UK ਨੂੰ ਯੂਰੋਪੀ ਸੰਗਠਨ ਨਾਲੋਂ ਤੋੜਨ ਅਤੇ ਫਿਰ ਅਮਰੀਕਾ ਚੋਣਾਂ ਚ ਭੰਬਲਭੂਸਾ ਪਾ ਕੇ ਦਿਖਾ ਚੁੱਕਿਆ ਹੈ.——- ਮਾਨਸਿਕ ਜੰਗਬਾਜ਼ੀ ਰਾਹੀਂ ਰੂਸ ਵੱਲੋਂ ਯੂਰੋਪ ਅਤੇ ਸ਼ਰਨਾਰਥੀਆਂ ਵਿਚ ਪੁਆੜੇ ਪੈਦਾ ਕਰ ਇੱਕ ਨਫ਼ਰਤ ਦੀ ਲਹਿਰ ਪੈਦਾ ਕਰੇਗਾ ਜਿਸ ਨਾਲ ਤਾਨਾਸ਼ਾਹੀ ਹੋਰ ਪ੍ਰਚੰਡ ਹੋਵੇਗੀ—— ਪੂਤਿਨ ਇਹਨਾਂ ਤਾਨਾਸ਼ਾਹੀਆ ਦੀ ਪੁਸ਼ਤ ਪਨਾਹੀ ਕਰ ਕੇ ਓਹਨਾ ਨੂੰ ਆਪਣੇ ਖ਼ੈਮੇ ਵਿਚ ਲਿਆ ਕੇ NATO ਨੂੰ ਤੋੜਨ ਲਈ ਅੱਡੀ ਚੋਟੀ ਦਾ ਜ਼ੋਰ ਲਾਵੇਗਾ- 8. ਉੱਪਰਲੇ ਸਾਰੇ ਵਰਤਾਰੇ ਨੂੰ psychological warfare, asymmetrical warfare ਅਤੇ grayzone warfare ਆਦਿ ਸ਼ਬਦਾਂ ਰਾਹੀਂ ਜਾਣਿਆ ਜਾਂਦਾ ਹੈ—–. ਇਸ ਵਿਚ ਤੁਸੀਂ ਆਪਣੇ ਵਿਰੋਧੀ ਦੀ ਤਾਕਤ ਨੂੰ ਉਸ ਨਾਲ ਬਗੈਰ ਲੜੇ; ਵਿਰੋਧੀ ਦੇ ਹੀ ਖ਼ਿਲਾਫ਼ ਵਰਤਦੇ ਹੋ. ਭਾਵ ਵਿਰੋਧੀ ਦੀ ਜੁੱਤੀ ਅਤੇ ਉਸੇ ਦਾ ਹੀ ਸਿਰ—–. ਪੰਥ ਨੂੰ ਬੇਨਤੀ ਹੈ ਕੇ ਇਹਨਾਂ ਵਰਤਾਰਿਆਂ ਨੂੰ ਸਮਝੋ ਅਤੇ ਇਸ ਤੋਂ ਸਬਕ ਲੈ ਕੇ ਆਪਣੇ ਪੰਜਾਬ ਨੂੰ ਆਜ਼ਾਦ ਕਰਾਵੇ—
9. ਯਾਦ ਰੱਖੋ: ਕੌਮੀ ਰਿਸ਼ਤਿਆਂ ਵਿਚ ਤੁਹਾਡਾ ਕੋਈ ਵੀ ਪੱਕਾ ਦੁਸ਼ਮਣ ਜਾਂ ਪੱਕਾ ਦੋਸਤ ਨਹੀਂ—– ਪੱਕੇ ਸਿਰਫ਼ ਅਤੇ ਸਿਰਫ਼ ਅਤੇ ਹੋਰ ਵੀ ਸਿਰਫ਼; ਤੁਹਾਡੇ ਕੌਮੀ ਮੁਫ਼ਾਦ ਹਨ.