ਮੋਦੀ ਦਾ ਅਮਰੀਕਾ ‘ਚ ਭਾਰਤੀ ਅੰਬੈਸੀ ਵਲੋਂ ਸਵਾਗਤ – ਭਗਤਾਂ ਨੇ ਜੈ-ਮਾਤਾ ਦੀ ਤੇ ਮੋਦੀ-ਮੋਦੀ ਦੇ ਲਗਾਏ ਨਾਹਰੇ

0
366

ਪੀਐੱਮ ਮੋਦੀ ਦਾ ਅਮਰੀਕਾ ‘ਚ ਸਵਾਗਤ ਕਰਨ ਲਈ ਇਕ ਵੀ ਪ੍ਰਵਾਸੀ ਸਿੱਖ ਜਾਂ ਕਿਸਾਨ ਨਹੀਂ ਪਹੁੰਚਿਆ..ਸਿਰਫ ਮੋਦੀ ਭਗਤਾਂ ਨੇ ਜੈ-ਮਾਤਾ ਦੀ ਤੇ ਮੋਦੀ-ਮੋਦੀ ਦੇ ਲਗਾਏ ਨਾਹਰੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰ ਦਿਨਾਂ ਦੇ ਅਮਰੀਕਾ ਦੌਰੇ ’ਤੇ ਪਹੁੰਚ ਗਏ ਹਨ। ਜਿੱਥੇ ਭਾਰਤੀ ਅੰਬੈਸੀ ਵਲੋਂ ਸਵਾਗਤੀ ਟੀਮ ਦਾ ਪ੍ਰਬੰਧ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਟਰਾਂਸਪੋਰਟ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ, ਪਰ ਇਕ ਵੀ ਪ੍ਰਵਾਸੀ ਸਿੱਖ ਤੇ ਪੰਜਾਬੀ ਕਿਸਾਨ, ਮੋਦੀ ਦੇ ਸਵਾਗਤ ਲਈ ਨਹੀਂ ਪਹੁੰਚਿਆ। ਜਿਸ ਲਈ ਅੰਬੈਸੀ ਦੇ ਸਾਰੇ ਅਫ਼ਸਰਾ ਨੇ ਜ਼ੋਰ ਲਗਾ ਲਿਆ, ਪਰ ਕਿਸਾਨਾਂ ਦੀ ਹਮਾਇਤ ਕਰ ਕੇ ਸਾਰਿਆਂ ਨੇ ਮੋਦੀ ਦੇ ਸਵਾਗਤ ਕਰਨ ਤੋਂ ਇਨਕਾਰ ਕਰ ਦਿਤਾ।

ਪਰ ਕੁਝ ਮੋਦੀ ਭਗਤਾਂ ਨੇ ਕਿਸਾਨਾਂ ਦੇ ਮਸਲੇ ਸਬੰਧੀ ਇਕ ਪੱਤਰ ਲੈ ਕੇ ਮਿਲਣ ਦੀ ਪਹੁੰਚ ਭਾਰਤੀ ਅੰਬੈਸੀ ਨੂੰ ਕੀਤੀ। ਜਿਸ ਨੇ ਇਸ ਨੂੰ ਮੁੱਢੋ ਹੀ ਨਕਾਰ ਦਿਤਾ। ਜਿਸ ਕਰ ਕੇ ਪ੍ਰਵਾਸੀਆਂ ਵਿਚ ਭਾਰੀ ਰੋਸ ਹੈ। ਪਰ ਸਵਾਗਤ ਸਮੇਂ ਪ੍ਰਵਾਸੀ ਪੰਜਾਬੀ ਸਿੱਖਾਂ ਨੂੰ ਨਾ ਦੇਖ ਕੇ ਅੰਬੈਸੀ ਤੇ ਮੋਦੀ ਦੇ ਹੋਸ਼ ਉਡ ਗਏ ਹਨ। ਹੁਣ ਆਸ ਕੀਤੀ ਜਾ ਰਹੀ ਹੈ ਕਿ ਮੋਦੀ ਵਲੋਂ ਪ੍ਰਵਾਸੀ ਨਕਲੀ ਕਿਸਾਨ ਸਿੱਖਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਿਸ ਲਈ ਰਾਤੋ ਰਾਤ ਵਿਉਂਤ ਬਣਨ ਲੱਗ ਪਈ ਹੈ। ਪਰ ਪ੍ਰਧਾਨ ਮੰਤਰੀ ਨਰੇਦਰ ਮੋਦੀ ਦੇ ਸਵਾਗਤ ਵਿਚ ਪ੍ਰਵਾਸੀ ਸਿੱਖਾਂ ਦਾ ਏਅਰਪੋਰਟ ’ਤੇ ਨਾ ਹੋਣਾ ਬੇਹਦ ਸ਼ਰਮ ਵਾਲੀ ਗੱਲ ਹੈ।

ਭਾਵ ਸਿੱਖ ਮੋਦੀ ਨਾਲੋਂ ਪੂਰਨ ਤੌਰ ’ਤੇ ਟੁੱਟ ਗਏ ਹਨ। ਪ੍ਰਵਾਸੀ ਕਿਸਾਨਾਂ ਨੇ ਭਾਰਤੀ ਕਿਸਾਨਾਂ ਦੀ ਹਮਾਇਤ ’ਚ ਅਜਿਹਾ ਕਰ ਕੇ ਪੂਰੇ ਸੰਸਾਰ ਦੇ ਕਿਸਾਨਾਂ ਨੂੰ ਜਾਗਰੂਕ ਕਰ ਦਿਤਾ ਹੈ। ਹੁਣ ਕੁਝ ਸਰਕਾਰੀ ਤਬੀਅਤ ਸਿੱਖਾਂ ਕੋਲ ਪਹੁੰਚ ਕਰ ਕੇ ਮੋਦੀ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਮੋਦੀ ਭਾਰਤ ਜਾ ਕੇ ਦੱਸ ਸਕਣ ਕਿ ਪੰਜਾਬੀਆਂ ਤੇ ਕਿਸਾਨਾਂ ਨੇ ਮੋਦੀ ਨੂੰ ਮਿਲ ਕੇ ਅਪਣੀਆਂ ਮੁਸ਼ਕਲਾਂ ਦੱਸੀਆਂ ਹਨ। ਹਾਲ ਦੀ ਘੜੀ ਕਰਤਾਰਪੁਰ ਲਾਂਘਾ ਤੇ ਕਿਸਾਨ ਵਿਰਧੀ ਕਾਨੂੰਨਾਂ ਦੀ ਵਾਪਸੀ ਲਈ ਰੋਸ ਮੁਜ਼ਾਹਰਿਆਂ ਦੀ ਝੜੀ ਲਗਣੀ ਸ਼ੁਰੂ ਹੋ ਜਾਵੇਗੀ। ਜਿਸ ਲਈ ਤਿਆਰੀਆਂ ਜ਼ੋਰਾਂ ’ਤੇ ਹਨ