ਰਾਘਵ ਚੱਡਾ ਦੇ ਇਸ ਬਿਆਨ ਨੂੰ ਧਿਆਨ ਨਾਲ ਸੁਣੋ ਤੇ ਆਪਣੇ ਵਿਚਾਰ ਦਿਉ

0
330

ਯੂਪੀ ਬਿਹਾਰ ਵਾਂਗ ਆਪ ਕਰਵਾਊ ਪੰਜਾਬ ‘ਚ ਹਿੰਦੂ-ਸਿੱਖ ਦੰਗੇ…
ਇਹ ਗੱਲ ਪੰਜਾਬ ‘ਚ ਭਾਜਪਾ ਨੇ ਕਦੇ ਨਹੀੰ ਕੀਤੀ, ਪਰ ਪੰਜਾਬ ਨੂੰ ਅੱਗ ਲਾਉਣ ਦੀਆਂ ਤਿਆਰੀਆਂ ਕਰੀ ਬੈਠੀ ਏ ਆਮ ਆਦਮੀ ਪਾਰਟੀ। ਵੀਡੀਓ ਨੂੰ ਨੂੰ ਆਮ ਆਦਮੀ ਵਰਕਰਾਂ ਤੱਕ ਪਹੁੰਚਾ ਕੇ ਸਵਾਲ ਪੁੱਛੋ, ਕਿ ਕਿਓ ਕੇਜਰੀਵਾਲ ਪੰਜਾਬ ਦੇ ਅਮਨ ਕਾਨੂੰਨ ਨੂੰ ਭੰਗ ਕਰਨਾ ਚਾਹੁੰਦਾ। ਕਦੀ ਸ਼ਾਂਤੀ ਮਾਰਚ ਕੱਢ ਕੇ ਅਤੇ ਕਦੀ ਇਹੋ ਜਹੇ ਬਿਆਨ ਦੇ ਕੇ ?ਇਸ ਤੋੰ ਘਟੀਆ ਰਾਜਨੀਤੀ ਕੀ ਹੋਊ ? ਆਮ ਆਦਮੀ ਪਾਰਟੀ ਦਾ ਬੁਲਾਰਾ ਰਾਘਵ ਚੱਢਾ ਮੰਦਿਰ ਦੇ ਬਾਹਰ ਹਿੰਦੂਆਂ ਨੂੰ ਪੰਜਾਬ ਦੇ ਸਿੱਖਾਂ ਖਿਲਾਫ ਭੜਕਾ ਰਿਹਾ। ਕਾਲੀ-ਕਾਂਗਰਸੀ ਗਲੋੰ ਲਾਹੁਣ ਦੇ ਚੱਕਰ ‘ਚ ਪੰਜਾਬ ਦੇ ਭਾਈਚਾਰੇ ਨੂੰ ਅੱਗ ਲਾਉਣ ਵਾਲਿਆਂ ਦੇ ਹੱਥ ਠੋਕੇ ਨਾ ਬਣੋ। ਅਜੇ ਵੀ ਪਛਾਣ ਲਵੋ, ਆਮ ਆਦਮੀ ਪਾਰਟੀ ਭਾਜਪਾ ਦਾ ਹੀ ਪੋਲਾ ਚਿਹਰਾ ਹੈ।


ਪੰਜਾਬ ਵਿੱਚ ਆ ਕੇ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਡਾ ਓੁਹ ਮਾੜੀ ਸਿਆਸਤ ਕਰ ਰਹੇ ਹਨ ਜੋ ਜ਼ਮੁਨਾ ਦੇ ਲੰਬੇ ਸਮੇਂ ਤੋਂ ਗੁਲਾਮ ਰਹੇ ਜਮਨਾ ਦੇ ਕੰਢੇ ਤੇ ਲੋਕ ਹੀ ਪਸੰਦ ਕਰਦੇ ਆ
ਇਸ ਦਾ ਕਾਰਣ ਗੁਲਾਮੀ ਅਤੇ ਹੀਨ ਭਾਵਨਾ ਹੀ ਹੈ। ਕੇਜਰੀਵਾਲ ਓੁਸ ਥਾਂ ਤੇ ਹਿੰਦੂ-ਹਿੰਦੂ ਕਰ ਰਿਹਾ ਜਿਸ ਧਰਤੀ ਤੋਂ ਇਹਦੀ ਆਪਣੀ ਪਾਰਟੀ ਨੂੰ ਓਦੋਂ ਚਾਰ ਐਮ ਪੀ ਤੇ 20 ਐਮ ਐਲ ਏ ਮਿਲ਼ੇ। ਇਹਦੇ ਕਿਹੜੇ ਨਾਨਕੇ ਦਾਦਕੇ ਸੀ ਏਥੇ?ਸਾਡੇ ਲੋਕ ਏਨੇ ਜਜ਼ਬਾਤੀ ਹਨ ਕਿ ਇਸ ਪਾਰਟੀ ਦੇ ਬਿੱਲੇ ਮੈਂ ਬਜ਼ੁਰਗਾਂ ਵੱਲੋਂ ਗਾਤਰੇ ਉੱਤੇ ਬਕਸੂਏ ਨਾਲ ਲਾਏ ਤੱਕ ਵੇਖੇ। ਇਹ ਪੰਜਾਬ ਲਈ ਨਾਂ ਤਿੰਨਾਂ ਵਿੱਚੋਂ ਸੀ ਨਾਂ ਤੇਰਾਂ ਵਿੱਚੋਂ ਤੇ ਇਹਨਾ ਨੂੰ ਪੰਜਾਬੀਆਂ 100 ਕਰੋੜ ਫੰਡ ਦੇ ਕੇ ਤੋਰਿਆ। ਤੇ ਅੱਜ ਇਹ ਪੰਜਾਬੀਆਂ ਵਿੱਚ ਆ ਕੇ ਹਿੰਦੂ-ਸਿੱਖ ਕਰਣ ਲੱਗਾ ਇਹੀ ਕਾਰਣ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਿਰਫ ਜ਼ਹਿਰੀਲੀ ਬੂਟੀ ਹੈ, ਜੋ ਚੋਣਾਂ ਵਿੱਚ ਲੋਕਾਂ ਨੂੰ ਪੁੱਟ ਕੇ ਸੁੱਟਣ ਦੀ ਅਪੀਲ ਕਰਾਂਗੇ।

ਅਕਾਲੀਆਂ ਨੇ ਸੌਦਾ ਸਾਧ ਦੀ ਸ਼ਰੇਆਮ ਮਦਦ ਕੀਤੀ, ਕਾਂਗਰਸ ਹਮੇਸ਼ਾ ਸੌਦਾ ਸਾਧ ਅੱਗੇ ਝੁਕੀ ਰਹੀ ਤੇ ਆਪ ਦੇ ਭਗਵੰਤ ਮਾਨ ਦੀ ਖੁਦ ਸੁਣ ਲਵੋ।ਏਨਾ ਤਾਂ ਕਹਿ ਹੀ ਸਕਦਾ ਸੀ ਕਿ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਸਿੱਧ ਹੋਏ ਵਿਅਕਤੀ, ਜਿਸਨੇ ਪੰਜਾਬ ‘ਚ ਮਾਹੌਲ ਵੀ ਖਰਾਬ ਕੀਤਾ, ਉਸਨੂੰ ਫਰਲੋ ਦੇਣੀ ਸਹੀ ਨਹੀਂ।…ਪਰ ਕਾਹਨੂੰ!ਸੁਖਪਾਲ ਖਹਿਰੇ ਅਤੇ ਸਿਮਰਜੀਤ ਬੈਂਸ ਦਾ ਮਾਮਲਾ ਕਨੂੰਨੀ ਜਾਂ ਅਦਾਲਤੀ ਨਹੀਂ? ਮਜੀਠੀਏ ਜਾਂ ਚੰਨੀ ਦੇ ਭਾਣਜੇ ਦਾ ਮਾਮਲਾ ਕਨੂੰਨੀ ਜਾਂ ਅਦਾਲਤੀ ਨਹੀਂ, ਉਦੋਂ ਤਾਂ ਇਹ ਗੱਲ ਕਦੇ ਨਹੀਂ ਕਹੀ ਬਲਕਿ ਉਲਟਾ ਉਨ੍ਹਾਂ ਨੂੰ ਅੰਦਰ ਦੇਣ ਦੀ ਗੱਲ ਕਹੀ।
ਸੌਦਾ ਸਾਧ ਬਾਰੇ ਜੋ ਨੀਤੀ ਅਕਾਲੀ ਦਲ ਤੇ ਕਾਂਗਰਸ ਦੀ ਹੈ, ਉਹੀ ਆਪ ਦੀ ਹੈ, ਫਿਰ ਫਰਕ ਕੀ ਹੋਇਆ?