ਭਾਰਤ ਦਾ ਕਾਨੂੰਨ ਜੱਗੀ ਜੌਹਲ ਲਈ ਹੋਰ ਤੇ ਸਿਰਸੇ ਵਾਲੇ ਸਾਧ ਲਈ ਹੋਰ…

0
381

ਜਿਸ ਕਾਨੂੰਨ ਦੀ ਗੱਲ ਭਗਵੰਤ ਮਾਨ ਬਲਾਤਕਾਰਾਂ ਤੇ ਕਤਲਾਂ ਦੇ ਮਾਮਲਿਆਂ ‘ਚ ਦੋਸ਼ੀ ਤਹਿ ਹੋ ਚੁੱਕੇ ਗੁਰਮੀਤ ਰਾਮ ਰਹੀਮ ਨੂੰ ਜ਼ਮਾਨਤ ਮਿਲਣ ਤੇ ਕਰਦਾ, ਅਸੀੰ ਵੀ ਉਸੇ ਦੀ ਕਰ ਰਹੇ ਹਾਂ। ਰਾਮ ਰਹੀਮ ਨੂੰ ਕਾਨੂੰਨ ਨੇ ਸਿਰਫ਼ ਦੋਸ਼ ਲੱਗਣ ਤੇ ਗ੍ਰਿਫ਼ਤਾਰ ਨਹੀੰ ਸੀ ਕੀਤਾ, ਸਗੋਂ ਸਾਲਾਂ ਤੱਕ ਮੁਕੱਦਮਾ ਚੱਲਦਾ ਰਿਹਾ, ਦੋਸ਼ ਸਾਬਤ ਹੋਏ, ਤਾਂ ਅਕਤੂਬਰ 2017 ‘ਚ ਜਾ ਕੇ ਕੈਦ ਕੀਤਾ। ਹੁਣ ਆਨੇ ਬਹਾਨੇ ਲਗਾਤਾਰ ਛੁੱਟੀਆਂ ਵੀ ਦਿੱਤੀਆਂ ਜਾਂਦੀਆਂ ਨੇ।

ਦੂਜੇ ਪਾਸੇ ਇੰਗਲੈਂਡ ਦੇ ਸਿੱਖ ਨੌਜਵਾਨ ਜੱਗੀ ਜੌਹਲ ਨੂੰ ਨਵੰਬਰ 2017 ‘ਚ ਬਿਨਾਂ ਕਿਸੇ ਦੋਸ਼ ਦੇ ਚੁੱਕਿਆ ਤੇ ਕੈਦ ਕਰ ਲਿਆ। ਜੋ ਦੋਸ਼ ਲਾਏ, ਓਹਨਾ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੀ ਨਹੀੰ ਕੀਤੀ। ਪਹਿਲੇ ਦੋ ਸਾਲ ਤਾਂ ਚਲਾਨ ਵੀ ਪੇਸ਼ ਨਹੀੰ ਕੀਤਾ। ਦੋਸ਼ ਕੁਝ ਵੀ ਹੋਣ, ਇਹ ਸਰਾਸਰ ਧੱਕਾ ਹੈ, ਨਾਜਾਇਜ਼ ਹਿਰਾਸਤ ਹੈ।

ਅੱਜ ਜੱਗੀ ਦਾ ਜੇਲ੍ਹ ‘ਚ ਪੰਜਵਾਂ ਜਨਮ ਦਿਨ ਹੈ। ਉਹ 30 ਸਾਲ ਦਾ ਸੀ ਜਦੋੰ ਜੇਲ੍ਹ ਗਿਆ ਸੀ। ਅੱਜ 35 ਦਾ ਹੋ ਗਿਆ।
ਨਰਿੰਦਰ ਮੋਦੀ ਸਿੱਖਾਂ ਨਾਲ ਨਿੱਘੇ ਸਬੰਧਾਂ ਦੇ ਕਿਤਾਬਚੇ ਛਾਪਦਾ ਹੈ, ਪਰ ਸਿੱਖ ਨੌਜਵਾਨ ਲਗਾਤਾਰ ਜੇਲਾਂ ‘ਚ ਸੁੱਟੇ ਜਾਂਦੇ ਹਨ।

ਸਿੱਖ ਮੋਦੀ ਦੀ ਕਿਤਾਬ ਪੜਨਗੇ… ਭਗਵੰਤ ਮਾਨ ਦਾ ਕਾਨੂੰਨ ਦਾ ਸਬਕ ਯਾਦ ਕਰਨਗੇ… ਜਾਂ ਫੇਰ ਜੇਲ੍ਹਾਂ ‘ਚ ਰੁਲਦੀ ਜਵਾਨੀ ਵੇਖਣਗੇ…?
#ਮਹਿਕਮਾ_ਪੰਜਾਬੀ