ਮੁਸਲਮਾਨ ਕੁੜੀ ਦੀ ਸੰਘੀਆਂ ਨੂੰ ਜਵਾਬ ਦੇਣ ਦੀ ਇਹ ਵੀਡੀਉ ਹੋ ਰਹੀ ਹੈ ਵਾਇਰਲ

0
370

ਮੁਸਲਮਾਨ ਭੈਣ ਤੋੰ ਸਿੱਖ ਬੀਬੀਆਂ ਤੇ ਬੀਬੇ ਸਬਕ ਸਿੱਖਣ

ਧਿਆਨ ਦਿਉ, ਸੰਘੀ ਗੁੰਡਿਆਂ ਦਾ ਮੁਕਾਬਲਾ ਕਰਨ ਵਾਲੀ ਕਰਨਾਟਕ ਤੋੰ ਮੁਸਲਮਾਨ ਭੈਣ ਨੇ “ਲਾਲ ਸਲਾਮ”, ਇਨਕਲਾਬ ਜਿੰਦਾਬਾਦ, ਕਿਸਾਨ ਜਿੰਦਾਬਾਦ, ਮਜਦੂਰ ਜਿੰਦਾਬਾਦ, ਭਾਈਚਾਰਾ ਜਿੰਦਾਬਾਦ, ਸਵਿਧਾਨ ਜਿੰਦਾਬਾਦ ਜਾਂ ਭਾਰਤ ਮਾਤਾ ਜੀ ਜੈ ਆਦਿ ਨਹੀੰ ਕਿਹਾ। ਉਸ ਨੇ ਜਵਾਬ ਵਿਚ ਕਿਹਾ “ਅੱਲਾ ਹੂ ਅਕਬਰ”। ਜੈ ਸ਼ਿਰੀ ਰਾਮ ਦੇ ਜਵਾਬ ‘ਚ ਇਹੀ ਨਾਹਰਾ ਬਣਦਾ ਹੈ।
ਹੁਣ ਤੁਸੀੰ ਸਿੱਖਾਂ ਵੱਲ ਆਉ। ਇਕ ਸਾਲ ਪਹਿਲਾਂ ਕਾਮਰੇਡ ਜੋਗਿੰਦਰ ਉਗਰਾਹਾਂ ਦੇ ਕਾਮਰੇਡੀ ਅਖਾੜੇ ‘ਚ ਕਿਸੇ ਨੇ ਬੋਲੇ ਸੋ ਨਿਹਾਲ ਦਾ ਜੈਕਾਰਾ ਲਾ ਦਿੱਤਾ। ਉਗਰਾਹਾਂ ਨੇ ਉਥੇ ਖੜੇ ਹਜਾਰਾਂ ਸਿਖਾਂ ਨੂੰ ਜਲੀਲ ਕੀਤਾ ਕਿ ਅੱਗੇ ਤੋੰ ਇਹ ਨਾਹਰਾ ਨਹੀੰ ਲਾਉਣਾ।

ਮੋਦੀ ਨਾਲ ਲੜਨ ਨਿਕਲੇ ਗਾਤਰਿਆਂ ਵਾਲੇ ਸਿੱਖਾਂ ਤੇ ਬੀਬੀਆਂ ਨੇ ਕਾਮਰੇਡਾਂ ਜੈਕਾਰੇ ਨਾ ਤਿਆਗੇ। ਉਗਰਾਹਾਂ ਨੂੰ ਖਨੌਰੀ ‘ਚ ਤਿਆਗ ਕੇ ਦਿੱਲੀ ਦੇ ਬਾਰ ਤੇ ਜਾ ਪਹੁੰਚੇ। ਉਥੇ ਸਟੇਜ ਤੇ ਕਾਗਰਸੀਆਂ ਤੇ ਕਾਮਰੇਡਾਂ ਦਾ ਕਬਜਾ ਹੋ ਗਿਆ। ਸਿੱਖਾਂ ਨੂੰ ਜੈਕਾਰੇ ਲਾਉਣ ਤੋੰ , ਨਿਸ਼ਾਨ ਸਾਹਿਬ ਝੁਲਾਉਣ ਤੋੰ ਵਰਜਿਆ। ਗੁਰਪ੍ਰੀਤ ਸਿੰਘ ਨਾਂ ਦੇ ਇਕ NGO ਵਪਾਰੀ ਨੇ ਨਿਸ਼ਾਨ ਸਾਹਿਬ ਅਗਨ ਭੇਟ ਕਰ ਦਿਤੇ।

ਯੋਗਿੰਦਰ ਯਾਦਵ ਦੀ ਕਾਮਨ ‘ਚ ਸਿੱਖਾਂ ਕੋਲੋੰ ਭਾਰਤ ਮਾਤਾ ਦੀ ਜੈ ਦੇ ਨਾਹਰੇ ਲਵਾਏ ਜਾਂਦੇ ਰਹੇ। ਕਾਮਰੇਡ ਰਜਿੰਦਰ ਦੀਪ ਨਿਸ਼ਾਨ ਸਾਹਿਬ ਵਾਲੇ ਸਿੱਖਾਂ ਨੂੰ ਗਦਾਰ ਦਸਦਾ ਰਿਹਾ।

26 ਜਨਵਰੀ ਪਿਛੋੰ ਹਰ ਕਾਂਗਰਸੀ, ਕਾਮਰੇਡ ਤੇ ਕਿਸਾਨ ਯੂਨੀਅਨਾਂ ਦਾ ਪਿਛਲੱਗ ਸਿੱਖਾਂ ਦੇ ਨਿਸ਼ਾਨ ਤੇ ਜੈਕਾਰੇ ਦਾ ਵਿਰੋਧ ਕਰ ਲੱਗਾ। ਸਿੱਖਾਂ ਨੂੰ ਮੋਰਚੇ ਦੇ ਗਦਾਰ ਅੈਲਾਨ ਦਿਤਾ ਤਰੰਗਾ ਮਾਰਚ ਕੱਢੇ।
ਪਰ ਇਹ ਗੱਲ ਮੁਸਲਮਾਨਾਂ ਦੇ ਸਬੰਧ ‘ਚ ਨਹੀਂ ਹੁੰਦੀ। ਜਿਦਾ ਇਸ ਮੁਸਲਮਾਨ ਬੀਬੀ ਨੇ ਅੱਲਾ ਹੂ ਅਕਬਰ ਕੀਤਾ, ਜੇ ਕੋਈ ਸਿੱਖ ਕੁੜੀ ਬੋਲੇ ਸੋ ਨਿਹਾਲ ਕਹਿ ਦਿੰਦੀ ਤੇ ਸਾਰਾ ਸੈਕੂਲਰ ਲਿਬਰਲ ਲੈਫਟੀ ਲਾਣਾ ਸੰਘੀਆਂ ਨਾਲ ਰਲ ਜਾਣਾ ਸੀ ਤੇ ਭੈਣ ਨੂੰ ਕਹਿਣਾ ਸੀ ਕਿ ਇਹ ਫਿਰਕਾਪ੍ਰਸਤ, ਖਾਲਿਸਤਾਨੀ ਅਤਵਾਦੀ ਹੈ।

ਸਿੱਖਾਂ ਖਿਲਾਫ ਕਾਮਰੇਡ ਤੇ ਕਾਂਗਰਸੀ ਸੰਘੀਆਂ ਦੇ ਨਾਲ ਰਲ ਜਾਂਦੇ ਨੇ, ਇਹ ਇਕ ਵਾਰ ਨਹੀੰ ਹਜਾਰ ਵਾਰ ਹੋਇਆ ਹੈ ਤੇ ਅਸੀੰ ਹਰ ਮੌਕੇ ਤੁਹਾਨੂੰ ਚੇਤਨ ਕੀਤਾ ਹੈ ।
ਅੱਜ ਇਸ ਮੁਸਲਮਾਨ ਭੈਣ ਤੋੰ ਸਿੱਖਣ ਦੀ ਲੋੜ ਹੈ, ਸਿੱਖੀ ਨੂੰ ਦੂਜੇ ਦਰਜੇ ਤੇ ਕਰ ਕੇ ਤੁਸੀ ਕੋਈ ਲੜਾਈ ਨਹੀੰ ਜਿਤ ਸਕਦੇ। ਪੁਰਾਤਨ ਸਿੱਖਾਂ ਵਾਂਗ “ਸਿਰਫ ਸਿੱਖ” ਵਾਲੀ ਭਾਵਨਾ ਨੂੰ ਸੁਰਜੀਤ ਕਰੋ। ਕਿਸੇ ਅਵਲ ਦੋਇਮ ਨਾਲ ਗੱਠਜੋੜ ਦੀ ਲੋੜ ਨਹੀੰ। ਧੜਾ ਸਿਰਫ ਗੁਰੂ ਦਾ ਚੁਣੋੰ। ਆਪਣੇ ਨਿਸ਼ਾਨਾਂ ਤੇ ਜੈਕਾਰਿਆਂ ਤੇ ਮਾਣ ਕਰੋ।

ਬੋਲੋ ਜੀ:
ਜੋ ਜੈਕਾਰਾ ਬੁਲਾਵੇ ਨਿਹਾਲ ਹੋ ਜਾਵੇ
ਦਸਮੇੰ ਪਿਤਾ ਦੇ ਮਨ ਨੂੰ ਭਾਵੇ …..ਅਕਾਲ.ਲ.ਲ
#ਮਹਿਕਮਾ_ਪੰਜਾਬੀ