ਕੈਨੇਡਾ ‘ਚ ਪੰਜਾਬੀਆਂ ਦੇ ਮਨਪਸੰਦ ਸ਼ਹਿਰਾਂ ਬਰੈਂਪਟਨ ਅਤੇ ਮਿਸੀਸਾਗਾ ‘ਚ ਬੀਤੇ ਕੱਲ ਕੁਝ ਘੰਟਿਆਂ ਦੇ ਵਕਫੇ ਮਗਰੋਂ ਅਣਪਛਾਤੇ ਹ ਮ ਲਾ ਵ ਰਾਂ ਨੇ ਗੋ ਲੀ ਆਂ ਮਾ ਰ ਕੇ ਦੋ ਵਿਅਕਤੀਆਂ ਦੀ ਹੱ ਤਿ ਆ ਕਰ ਦਿੱਤੀ | ਬਰੈਂਪਟਨ ‘ਚ ਏਅਰਪੋਰਟ ਰੋਡ ਅਤੇ ਕੰਟਰੀਸਾਈਡ ਡ੍ਰਾਈਵ ਇਲਾਕੇ ‘ਚ ਇਕ ਘਰ ਅੰਦਰ ਵੜ ਕੇ ਹ ਮ ਲਾ ਵ ਰਾਂ ਨੇ ਗੋਲੀਆਂ ਮਾਰ ਕੇ ਪੰਜਾਬੀ ਨੌਜਵਾਨ (26) ਦੀ ਹੱ ਤਿ ਆ ਕਰ ਦਿੱਤੀ ਤੇ ਇਸ ਮੌਕੇ ਨੌਜਵਾਨ ਦੀ ਮਾਂ ਵੀ ਜ਼ਖਮੀ ਹੋ ਗਈ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ |
ਘਟਨਾ ਸਥਾਨ ਤੋਂ ਕੁਝ ਦੂਰੀ ‘ਤੇ ਇਕ ਕਾਰ ਨੂੰ ਅੱਗ ਲਗਾ ਦਿੱਤੀ ਗਈ ਸੀ ਜਿਸ ਬਾਰੇ ਪਤਾ ਲੱਗਾ ਹੈ ਕਿ ਵਾਰਦਾਤ ਮਗਰੋਂ 3 ਹ ਮ ਲਾ ਵ ਰ ਉਸੇ ਕਾਰ ‘ਚ ਫ ਰਾ ਰ ਹੋਏ ਸਨ | ਪੁਲਿਸ ਨੇ ਇਸ ਘਟਨਾ ਬਾਰੇ ਬਹੁਤਾ ਵਿਸਥਾਰ ਅਜੇ ਜਨਤਕ ਨਹੀਂ ਕੀਤਾ ਪਰ ਜਾਣਕਾਰੀ ਅਨੁਸਾਰ ਮਿ੍ਤਕ ਨੂੰ ‘ਜੋਰਾ’ ਵਜੋਂ ਜਾਣਿਆ ਜਾਂਦਾ ਸੀ ਅਤੇ ਬਰੈਂਪਟਨ ‘ਚ ਮਾਰਚ 2018 ‘ਚ ਚਾ ਕੂ ਨਾਲ ਹ ਮ ਲਾ ਕਰਕੇ ਕ ਤ ਲ ਕੀਤੇ ਪਵਿੱਤਰ ਬਾਸੀ (21) ਦੇ ਕੇਸ ‘ਚ ਪੁਲਿਸ ਨੇ ਉਸ ਨੂੰ ਵੀ ਨਾਮਜਦ ਕੀਤਾ ਸੀ |
ਉਪਰੋਕਤ ਘਟਨਾ ਬਾਅਦ ਬਰੈਂਪਟਨ ਨਾਲ ਲੱਗਦੇ ਸ਼ਹਿਰ ਮਿਸੀਸਾਗਾ ‘ਚ ਡਿਕਸੀ ਅਤੇ ਡੈਰੀ ਰੋਡ ਏਰੀਆ ‘ਚ ਇਕ ਕਾਰ ‘ਚ ਬੈਠੇ ਵਿਅਕਤੀ ਨੂੰ ਵੀ ਨੇੜਿਓਾ ਗੋ ਲੀ ਆਂ ਮਾਰ ਦਿੱਤੀਆਂ | ਦੋਵਾਂ ਵਾਰਦਾਤਾਂ ਦੇ ਦੋਸ਼ੀ ਫ ਰਾ ਰ ਹਨ ਅਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ | ਮਿ੍ਤਕ ਗੁਰਯੋਧ ਸਿੰਘ ਖਟੜਾ ਸੀ ਅਤੇ ਬਰੈਂਪਟਨ ‘ਚ ਮਾਰਚ 2018 ਵਿਚ ਕੁੱਟ ਕੇ ਅਤੇ ਚਾ ਕੂ ਨਾਲ ਹ ਮ ਲਾ ਕਰ ਕੇ ਕ ਤ ਲ ਕਰ ਦਿੱਤੇ ਗਏ ਪਵਿੱਤਰ ਬਾਸੀ (21) ਦੇ ਕੇਸ ਵਿਚ ਪੁਲਿਸ ਨੇ ਉਸ ਨੂੰ ਵੀ ਨਾਮਜ਼ਦ ਕੀਤਾ ਸੀ |