Viral Video – ਚੀਨ ਬਾਰਡਰ ‘ਤੇ ਸਿੱਖ ਰੈਜੀਮੈਂਟ ਨੇ ਬਣਾਇਆ ਗੁਰਦੁਆਰਾ ਸਾਹਿਬ , ਕੀ ਪੁਰਾਣੀ ਵੀਡੀਉ ਹੋਈ ਹੈ ਦੁਬਾਰਾ ਵਾਇਰਲ?

0
389

ਚੀਨ ਬਾਰਡਰ ‘ਤੇ ਸਿੱਖ ਰੈਜੀਮੈਂਟ ਨੇ ਬਣਾਇਆ ਗੁਰਦੁਆਰਾ ਸਾਹਿਬ , ਕੀ ਪੁਰਾਣੀ ਵੀਡੀਉ ਹੋਈ ਹੈ ਦੁਬਾਰਾ ਵਾਇਰਲ? ਚੀਨ ਬਾਰਡਰ ‘ਤੇ ਸਿੱਖ ਰੈਜੀਮੈਂਟ ਵੱਲੋਂ ਗੁਰਦੁਆਰਾ ਸਾਹਿਬ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਸਿੱਖ ਰੈਜੀਮੈਂਟ ਨੇ ਨਿਸ਼ਾਨ ਸਾਹਿਬ ਵੀ ਲਗਾਇਆ।

ਇਸ ਦੌਰਾਨ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਏ ਗਏ। ਸਿੱਖ ਫ਼ੌਜੀਆਂ ਨੇ ਇਕੱਠੇ ਹੋ ਕੇ ਅਰਦਾਸ ਕੀਤੀ ਅਤੇ ਜੈਕਾਰੇ ਲਗਾਏ।ਇਸ ਸਬੰਧੀ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ। ਚੀਨ ਦਾ ਸਿੱਖਾਂ ਨਾਲ ਵੈਰ ਪੁਆ ਦੇਣਾਂ ??ਜੇ ਜਿੱਤ ਗਏ ਤਾਂ ਕਹਿਣਾ ਭਾਰਤ ਜਿੱਤ ਗਿਆ, ਜੇ ਹਾਰ ਗਏ ਤਾਂ ਕਹਿਣਾ ਸਿੱਖ ਹਾਰ ਗਏ….

ਚੀਨ ਖਿਲਾਫ ਲੜਨ ਲਈ ਖ਼ਾਲਸਾਈ ਨਿਸ਼ਾਨ ਸਾਹਿਬ ਦੀ ਵਰਤੋ ਕਿਉਂ ਕੀਤੀ ਜਾ ਰਹੀ ਆ?

ਪੰਜਾਬ ਦੀ ਧਰਤੀ ਤੇ ਰਾਜ ਦਾ ਦਾਅਵਾ ਕੇਵਲ ਸਿੱਖਾਂ ਕੋਲ ਹੀ ਹੈ। ਸਿੱਖਾਂ ਨੇ ਹੀ ਇਸ ਧਰਤੀ ਤੇ ਬਾਹਰਲੇ ਧਾੜਵੀਆਂ ਮੁਗਲਾਂ ਤੇ ਅਫ਼ਗਾਨਾਂ ਦਾ ਰਾਜ ਖ਼ਤਮ ਕਰਕੇ ਆਪਣਾ ਸਰਬ ਸਾਂਝੀ ਵਾਲਤਾ ਵਾਲਾ “ਖਾਲਸਾ ਰਾਜ” ਸਥਾਪਤ ਕੀਤਾ। ਜਿਹੜਾ ਪੰਜਾਬ ਦੀ ਇਸ ਧਰਤੀ ਤੇ ਇਸ ਖਿੱਤੇ ਦੇ ਵਸਿੰਦਿਆਂ ਦਾ ਆਪਣਾ ਰਾਜ ਸੀ। ਸਿੱਖ ਹੀ ਮੁੜ ਆਪਣੇ ਰਾਜ ਸਥਾਪਤ ਕਰਨ ਲਈ ਅੰਗਰੇਜ਼ਾਂ ਤੇ ਮੌਜ਼ੂਦਾ ਭਾਰਤੀ ਹਿੰਦੂ ਹੁਕਮਰਾਨਾਂ ਖਿਲਾਫ਼ ਲੜੇ। ਪੰਜਾਬੀ ਹਿੰਦੂਆਂ ਅਤੇ ਮੁਸਲਮਾਨਾਂ ਦਾ ਦਾਅਵਾ “ਅਫ਼ਸਰਸ਼ਾਹੀ” ਦਾ ਹੈ। ਇਹਨਾਂ ਨੇ ਮੁਗਲਾਂ, ਅਫ਼ਗਾਨਾਂ ਤੋੰ ਲੈ ਕੇ ਸਿੱਖ ਰਾਜ ਤੱਕ ਅਤੇ ਉਸ ਤੋਂ ਬਾਅਦ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਕਾਮਰੇਡ ਹਲੇ ਤੱਕ ਪੰਜਾਬ ਦੀ ਧਰਤੀ ਤੇ ਅਜਿਹਾ ਕੋਈ ਵੀ ਦਾਅਵਾ ਪੇਸ਼ ਕਰਨ’ਚ ਅਸਫ਼ਲ ਰਹੇ ਹਨ। ਪੰਜਾਬ ਦੇ ਜੰਮਿਆਂ ਨੂੰ ਆਪਣੀ ਧਰਤੀ ਪ੍ਰਤੀ ਇਮਾਨਦਾਰੀ ਦਿਖਾ ਕੇ ਆਪਣਾ ਦਾਅਵਾ ਪਛਾਣਨਾ ਚਾਹੀਦਾ ਹੈ। ਆਪਣੇ ਦਾਅਵੇ ਛੱਡ ਕੇ ਦਿੱਲੀ ਦੀ ਚਾਕਰੀ’ਚ ਖੁਆਰੀ ਹੀ ਖੁਆਰੀ ਹੈ। ਪੰਜਾਬ ਦੀ ਨੁਹਾਰ ਉਦੋਂ ਹੀ ਬਦਲੇਗੀ ਜਦੋਂ ਅਸੀਂ ਆਪਣੀ ਵਫ਼ਾਦਾਰੀ ਆਪਣੀ ਧਰਤੀ ਪ੍ਰਤੀ ਦਿਖਾਵਾਂਗੇ। ਗੁਰੂਆਂ ਦੀ ਇਸ ਧਰਤੀ ਉੱਤੇ ਖਾਲਸਾ ਹੀ ਰਾਜ ਕਰੇਗਾ। ਇਸ ਧਰਤੀ ਦਾ ਰਾਜ ਖਾਲਸੇ ਨੂੰ ਗੁਰੂ ਵੱਲੋੰ ਦਿੱਤੀ ਬਖ਼ਸ਼ਿਸ਼ ਹੈ। ਰਾਜ ਕਰੇਗਾ ਖਾਲਸਾ ????
– ਸਤਵੰਤ ਸਿੰਘ