ਕੇਜਰੀਵਾਲ ਸਰਕਾਰ ਨੇ ਰਿਹਾਈ ਦੀ ਫਾਇਲ ਰੱਦ ਕਰ ਦਿੱਤੀ

0
365

ਲਾਹਣਤ ਆ ਪੰਜਾਬੀਉ! ਕੇਜਰੀਵਾਲ ਚੁਣਨ ਨਾਲੋੰ ਤਿਹਾੜ ਜੇਲ ਦਾ ਕੋਈ ਜਲਾਦ ਮੁੱਖ ਮੰਤਰੀ ਬਣਾ ਲਵੋ… ਉਹ ਸ਼ਾਇਦ ਕੋਈ ਭਲੀ ਕਰ ਜਾਵੇ…..!

ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਪਿਛਲੇ 35 ਸਾਲ ਤੋੰ ਭਾਰਤੀ ਜੇਲਾਂ ‘ਚ ਰੁਲ ਰਹੇ ਹਨ। ਬਠਿੰਡੇ ਜਿਲ੍ਹੇ ਦੇ ਪਿੰਡ ਦਿਆਲਪੁਰੇ ਦੇ ਹੱਸਦੇ ਵੱਸਦੇ ਸਮਰੱਥ ਪਰਿਵਾਰ ਦੇ ਕਈ ਜੀਆਂ ਦਾ ਪੁਲਿਸ ਨੇ ਨਿਹੱਕ ਹੀ ਕਤਲ ਕਰ ਦਿੱਤਾ। ਇੰਜੀਨੀਅਰਿੰਗ ਕਾਲਜ ਦਾ ਪ੍ਰੋਫੈਸਰ ਉਮਰ ਕੈਦ ਦੀ ਟਿਕਟਿਕੀ ‘ਤੇ ਚਾੜ ਧਰਿਆ।

ਦਹਾਕਿਆਂ ਦੇ ਜਬਰ ਤੇ ਜੁਲਮ ਨੇ ਭਾਈ ਸਾਹਿਬ ਨੂੰ ਮਾਨਸਿਕ ਤੌਰ ਤੇ ਬਜਾਰਿਤ ਕਰ ਦਿੱਤਾ। ਦੁਨੀਆਂ ਦਾ ਕੋਈ ਮੁਲਕ, ਸਰਕਾਰ ਜਾਂ ਜਾਲਮ ਤੋੰ ਜਾਲਮ ਹੁਕਮਰਾਨ ਵੀ ਮਾਨਸਿਕ ਤੋਰ ਤੇ ਟੁੱਟ ਚੁੱਕੇ ਕਿਸੇ ਮਨੁੱਖ ਦੇ ਪੈਰਾਂ ‘ਚ ਬੇੜੀਆਂ ਪਾ ਕੇ ਨਹੀੰ ਰੱਖਦਾ। ਪਰ ਇਹ ਦਿੱਲੀ ਹੈ, ਜਿਥੇ ਭਾਈ ਭੁੱਲਰ ਦੀ ਰਿਹਾਈ ਦੀ ਫਾਇਲ ਲਾਲੇ ਕੇਜਰੀਵਾਲ ਦੇ ਮੇਜ ਤੇ ਰੁਲ ਰਹੀ ਸੀ।

ਲੰਘੀ ਗਿਆਰਾਂ ਤਰੀਕ ਨੂੰ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਨੇ ਰਿਹਾਈ ਦੀ ਫਾਇਲ ਰੱਦ ਕਰ ਦਿੱਤੀ।

ਇਹ ਹੁਕਮ ਕਿਸੇ ਸੰਵੇਦਨਾਂ ਵਾਲੇ ਮਨੁੱਖ ਜਾਂ ਸਿਆਸੀ ਬੰਦੇ ਦੇ ਨਹੀੰ ਹੋ ਸਕਦੇ। ਸਾਨੂੰ ਆਸ ਹੈ ਕਿ ਤਿਹਾੜ ਜੇਲ੍ਹ ਦਾ ਜਲਾਦ ਵੀ ਲਾਲੇ ਕੇਜਰੀਵਾਲ ਤੋੰ ਵੱਧ ਸੰਵੇਦਨਾਂ ਰੱਖਦਾ ਹੋਵੇਗਾ।

ਦਿੱਲੀ ਵਿੱਚ ਲੱਖਾਂ ਸਿੱਖ ਵੱਸਦੇ ਨੇ ਪਰ ਇਕ ਮੰਤਰੀ ਸੰਤਰੀ ਸਿੱਖ ਨਹੀੰ। ਕੇਜਰੀਵਾਲ ਨੇ ਪੰਜਾਬ ਅਤੇ ਵਿਦੇਸ਼ਾਂ ਤੋੰ ਸਿੱਖਾਂ ਦੇ ਖਰਬਾਂ ਡਾਲਰ ਕੱਠੇ ਕੀਤੇ, ਵੋਟਾਂ ਲਈਆਂ ਪਰ ਫਿਰ ਵੀ ਇਕ ਬਿਮਾਰ ਗੁਰਸਿੱਖ ਨੂੰ ਜੇਲ੍ਹ ‘ਚ ਮਾਰਨ ਦੀ ਚਿੱਠੀ ਤੇ ਦਸਤਖਤ ਕੀਤੇ।

ਇਹ ਕੇਜਰੀਵਾਲ ਦੀ ਪੱਕੀ ਗਰੰਟੀ ਹੈ, ਕਿਸੇ ਸਿੱਖ ਨਾਲ ਰਹਿਮ ਨਹੀੰ ਕਰੇਗਾ। ਕੇਜਰੀਵਾਲ ਜਾਂ ਆਪ ਨੂੰ ਵੋਟ ਪਾਉਣ ਦਾ ਮਨ ਬਣਾ ਚੁੱਕਿਆ ਸਿੱਖ ਸਾਨੂੰ ਟਿੱਪਣੀਖਾਨੇ ‘ਚ ਦੱਸੇ ਕਿ ਕੀ ਕਾਰਨ ਹਨ ਕਿ ਉਹ ਅਜੇ ਵੀ ਕੇਜਰੀਵਾਲ ਨੂੰ ਵੋਟ ਪਾਵੇਗਾ..?
#ਮਹਿਕਮਾ_ਪੰਜਾਬੀ