ਸੁੱਲੀ ਡੀਲਸ ਕੇਸ ’ਚ ਇੰਦੌਰ ਤੋਂ ਓਂਕਾਰੇਸ਼ਵਰ ਠਾਕੁਰ ਗ੍ਰਿਫ਼ਤਾਰ

0
267

ਬੁੱਲੀ ਬਾਈ ਐਪ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਨੀਰਜ ਬਿਸ਼ਨੋਈ ਨਾਲ ਗੱਲਬਾਤ ਤੋਂ ਬਾਅਦ ਪੁਲਿਸ ਨੇ ਸੁੱਲੀ ਡੀਲ ਐਪ ਨੂੰ ਬਣਾਉਣ ਵਾਲੇ ਨੌਜਵਾਨ ਨੂੰ ਸਪੈਸ਼ਲ ਸੈੱਲ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦਾ ਨਾਮ ਓਂਕਾਰੇਸ਼ਵਰ ਠਾਕੁਰ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਓਂਕਾਰੇਸ਼ਵਰ ਨੇ ਟਰੇਡ ਮਹਾਸਭਾ ਨਾਮਕ ਟਵਿੱਟਰ ਦਾ ਗਰੁੱਪ ਜਨਵਰੀ 2020 ’ਚ @gangescion ਟਵਿੱਟਰ ਹੈਂਡਲ ਤੋਂ ਜੁਆਇਨ ਕੀਤਾ ਸੀ।

ਗਰੁੱਪ ’ਚ ਇਸ ਗੱਲ ’ਤੇ ਚਰਚਾ ਹੋਈ ਸੀ ਕਿ ਮੁਸਲਿਮ ਔਰਤਾਂ ਨੂੰ ਟ੍ਰੋਲ ਕਰਨਾ ਚਾਹੀਦਾ ਹੈ। ਉਸਨੇ ਗਿੱਟਹਬ ’ਤੇ ਇਹ ਐਪ ਬਣਾਇਆ। ਸੁੱਲੀ ਡੀਲ ਨੂੰ ਲੈ ਕੇ ਜਦੋਂ ਹੰਗਾਮਾ ਹੋਣ ਲੱਗਾ ਤਾਂ ਉਸਨੇ ਆਪਣੇ ਇੰਟਰਨੈੱਟ ਮੀਡੀਆ ਦੇ ਸਾਰੇ ਫੁੱਟਪ੍ਰਿੰਟ ਡਿਲੀਟ ਕਰ ਦਿੱਤੇ ਸਨ। ਪੁਲਿਸ ਟੈਕਨੀਕਲ ਤੇ ਫਾਰੈਂਸਿਕ ਜਾਂਚ ਰਾਹੀਂ ਇਸ ਸਬੰਧੀ ਸਬੂਤ ਲੱਭਣ ਦਾ ਯਤਨ ਕਰ ਰਹੀ ਹੈ।

ਤਾਜ਼ਾ ਰਿਪੋਰਟ ਅਨੁਸਾਰ, ਓਂਕਾਰੇਸ਼ਵਰ ਠਾਕੁਰ ਦੇ ਪਿਤਾ ਅਖਿਲੇਸ਼ ਠਾਕੁਰ ਨੇ ਇਸ ਘਟਨਾ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। 17 ਜਨਵਰੀ 1996 ਨੂੰ ਜਨਮੇ ਓਂਕਾਰੇਸ਼ਵਰ ਨੇ ਆਈਪੀਐਸ ਅਕੈਡਮੀ, ਇੰਦੌਰ ਤੋਂ ਬੀਸੀਏ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਓਂਕਾਰੇਸ਼ਵਰ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਬੇਕਸੂਰ ਹੈ ਅਤੇ ਉਸ ਨੂੰ ਫਸਾਇਆ ਗਿਆ ਹੈ। ਦਿੱਲੀ ਪੁਲਿਸ ਨੇ ਉਸ ਦੇ ਪੁੱਤਰ ਨਾਲ ਗੱਲ ਕੀਤੀ ਹੈ। ਪੁਲਿਸ ਉਸਦੇ ਪੁੱਤਰ ਦਾ ਲੈਪਟਾਪ, ਮੋਬਾਈਲ ਆਦਿ ਆਪਣੇ ਨਾਲ ਲੈ ਗਈ ਹੈ।

ਪਿਤਾ ਦਾ ਕਹਿਣਾ ਹੈ ਕਿ ਸਾਦੀ ਵਰਦੀ ਵਿੱਚ ਦੋ ਵਿਅਕਤੀ ਆਏ ਅਤੇ ਉਸਦੇ ਪੁੱਤਰ ਨੂੰ ਲੈ ਗਏ। ਇਸ ਵਿੱਚ ਸੱਚਾਈ ਕੀ ਹੈ, ਇਹ ਤਾਂ ਜਾਂਚ ਅਧਿਕਾਰੀ ਹੀ ਦੱਸ ਸਕਣਗੇ। ਅਸੀਂ ਸਿੱਧੇ ਲੋਕ ਹਾਂ ਅਤੇ ਮੋਬਾਈਲ ਨੂੰ ਸਹੀ ਢੰਗ ਨਾਲ ਚਲਾਉਣਾ ਨਹੀਂ ਜਾਣਦੇ। ਮੈਂ ਅੱਜ ਦਿੱਲੀ ਜਾ ਰਿਹਾ ਹਾਂ। ਉਸ ਦੇ ਬੇਟੇ ਨੇ ਵੀ ਪੁਲਿਸ ਨੂੰ ਸਾਫ਼-ਸਾਫ਼ ਕਿਹਾ ਹੈ ਕਿ ਮੇਰਾ ਇਸ ਕੇਸ ਨਾਲ ਕਿਤੇ ਵੀ ਸਬੰਧ ਨਹੀਂ ਹੈ, ਜੇਕਰ ਮੈਂ ਦੋਸ਼ੀ ਸਾਬਤ ਹੋ ਜਾਂਦਾ ਹਾਂ ਤਾਂ ਮੈਨੂੰ ਫਾਂਸੀ ਦੇ ਦਿੱਤੀ ਜਾਵੇ। ਉਸ ਅਨੁਸਾਰ ਉਹ ਦੌਰੇ ‘ਤੇ ਸਨ। ਦੋ ਵਿਅਕਤੀ ਸਾਦੀ ਵਰਦੀ ਵਿੱਚ ਘਰ ਪਹੁੰਚੇ ਸਨ ਅਤੇ ਉਨ੍ਹਾਂ ਨੇ ਆਪਣੇ ਬੇਟੇ ਨੂੰ ਮਿਲਣ ਦੀ ਗੱਲ ਕੀਤੀ ਸੀ। ਇਸ ਤੋਂ ਬਾਅਦ ਬੇਟੇ ਨੂੰ ਦਿੱਲੀ ਜਾਣ ਲਈ ਕਿਹਾ ਗਿਆ। ਦਿੱਲੀ ਸਾਈਬਰ ਸੈੱਲ ਤੋਂ ਕੋਈ ਪਵਨ ਜੀ ਆਇਆ ਸੀ। ਸਵੇਰੇ ਵੀ ਬੇਟੇ ਨੇ ਫ਼ੋਨ ‘ਤੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ, ਤੁਸੀਂ ਦਿੱਲੀ ਆ ਜਾਓ।


ਪਿਤਾ ਮੁਤਾਬਕ ਉਨ੍ਹਾਂ ਦਾ ਬੇਟਾ ਆਈਟੀ ਮਾਹਿਰ ਹੈ। ਕੀ ਤੁਸੀਂ ਜਾਣਦੇ ਹੋ ਕਿ ਉਸ ਮਾਮਲੇ ‘ਚ ਫੜੇ ਜਾਣ ਤੋਂ ਬਾਅਦ ਕਿਸੇ ਨੇ ਉਸ ਦੇ ਪੁੱਤਰ ਦਾ ਨਾਂ ਲਿਆ ਸੀ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸ ਦੇ ਬੇਟੇ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਮੁਤਾਬਕ ਦੱਸਿਆ ਗਿਆ ਕਿ ਉਸਦਾ ਬੇਟਾ ਬਲੌਗ ਬਣਾਉਂਦਾ ਹੈ।

ਅਧਿਕਾਰੀ ਨੇ ਦੱਸਿਆ ਕਿ ਬੁੱਲੀ ਬਾਈ ਐਪ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੀਰਜ ਬਿਸ਼ਨੋਈ ਦਾ ਸਬੰਧ ਸੁੱਲੀ ਡੀਲ ਐਪ ਮਾਮਲੇ ‘ਚ ਦੋਸ਼ੀ ਨਾਲ ਸੀ। ਇਸ ਦੀ ਪੁਸ਼ਟੀ ਕਿਸ਼ਨਗੜ੍ਹ ਥਾਣੇ ਵਿੱਚ ਉਸ ਖ਼ਿਲਾਫ਼ ਦਰਜ ਐਫਆਈਆਰ ਤੋਂ ਹੋਈ ਹੈ। ਉਸ ਨੇ ਇਕ ਲੜਕੀ ਦੀ ਤਸਵੀਰ ਟਵੀਟ ਕਰਕੇ ਉਸ ‘ਤੇ ਬੋਲੀ ਲਗਾਈ ਸੀ।

ਜਦੋਂ ਪੁਲਿਸ ਨੇ ਇਸ ਬਾਰੇ ਹੋਰ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਸੁੱਲੀ ਡੀਲ ਐਪ ਬਣਾਉਣ ਵਾਲੇ ਦੇ ਸੰਪਰਕ ਵਿੱਚ ਵੀ ਹੈ। ਇਸ ਸੂਚਨਾ ‘ਤੇ ਪੁਲਿਸ ਟੀਮ ਨੇ ਮੱਧ ਪ੍ਰਦੇਸ਼ ‘ਚ ਛਾਪਾ ਮਾਰਿਆ ਅਤੇ ਉਥੋਂ ਓਂਕਾਰੇਸ਼ਵਰ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ।


ਇਕ ਖਾਸ ਫਿਰਕੇ ਦੀਆਂ ਮਹਿਲਾਵਾਂ ਦੀ ਬੋਲੀ ਲਾਉਣ ਵਾਲੇ ਐਪ ‘ਬੁਲੀ ਬਾਈ’ ਕੇਸ ’ਚ ਦਿੱਲੀ ਪੁਲੀਸ ਨੇ ਅਸਾਮ ਦੇ ਜੋਰਹਾਟ ਤੋਂ ਇੰਜਨੀਅਰਿੰਗ ਦੇ ਦੂਜੇ ਵਰ੍ਹੇ ਦੇ ਵਿਦਿਆਰਥੀ ਨੀਰਜ ਬਿਸ਼ਨੋਈ (21) ਨੂੰ ਗ੍ਰਿਫ਼ਤਾਰ ਕੀਤਾ ਹੈ। ਐਪ ਮਾਮਲੇ ’ਚ ਇਹ ਚੌਥਾ ਵਿਅਕਤੀ ਫੜਿਆ ਗਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਬਿਸ਼ਨੋਈ ਕੇਸ ਦਾ ਮੁੱਖ ਸਾਜ਼ਿਸ਼ਕਾਰ ਹੈ ਅਤੇ ਉਸ ਨੂੰ ਦਿੱਲੀ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋਰਹਾਟ ਵਾਸੀ ਬਿਸ਼ਨੋਈ ਭੁਪਾਲ ’ਚ ਪੜ੍ਹਦਾ ਹੈ ਅਤੇ ਉਸ ਨੇ ਹੀ ਗਿਟਹੱਬ ’ਤੇ ‘ਬੁਲੀ ਬਾਈ’ ਐਪ ਬਣਾਇਆ ਸੀ ਅਤੇ ਟਵਿੱਟਰ ’ਤੇ ਉਸ ਦੀ ਦੇਖ-ਰੇਖ ਹੇਠ ‘ਬੁਲੀ ਬਾਈ’ ਚਲਾਇਆ ਜਾ ਰਿਹਾ ਸੀ। ਉਸ ਨੂੰ ਦਿੱਲੀ ਪੁਲੀਸ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਅਪਰੇਸ਼ਨਜ਼ (ਆਈਐੱਫਐੱਸਓ) ਇਕਾਈ ਨੇ ਗ੍ਰਿਫ਼ਤਾਰ ਕੀਤਾ ਹੈ। ਆਈਐੱਫਐੱਸਓ ਦੇ ਡੀਸੀਪੀ ਕੇ ਪੀ ਐੱਸ ਮਲਹੋਤਰਾ ਨੇ ਕਿਹਾ ਕਿ ਪੂਰੀ ਤਹਿਕੀਕਾਤ ਮਗਰੋਂ ਮੁਲਜ਼ਮ ਨੂੰ ਵੀਰਵਾਰ ਸਵੇਰੇ ਜੋਰਹਾਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਡੀਸੀਪੀ ਨੇ ਕਿਹਾ ਕਿ ਬਿਸ਼ਨੋਈ ਭੁਪਾਲ ਦੇ ਵੈਲੋਰ ਇੰਸਟੀਚਿਊਟ ਆਫ਼ ਟੈਕਨਾਲੋਜੀ ’ਚ ਬੀਟੈੱਕ ਦੂਜੇ ਵਰ੍ਹੇ ਦਾ ਵਿਦਿਆਰਥੀ ਹੈ। ਉਧਰ ਅਸਾਮ ਪੁਲੀਸ ਨੇ ਕਿਹਾ ਕਿ ਦਿੱਲੀ ਪੁਲੀਸ ਦੀ ਟੀਮ ਬੁੱਧਵਾਰ ਸਵੇਰੇ ਜੋਰਹਾਟ ਪੁੱਜੀ ਸੀ ਅਤੇ ਸ਼ਾਮ ਤੱਕ ਮੁਲਜ਼ਮ ਦੇ ਟਿਕਾਣੇ ਦਾ ਪਤਾ ਲਾ ਲਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਫੜਨ ਦਾ ਅਪਰੇਸ਼ਨ ਕਰੀਬ 12 ਘੰਟਿਆਂ ’ਚ ਮੁਕੰਮਲ ਕਰ ਲਿਆ ਗਿਆ ਸੀ।

ਬੁੱਲੀ ਬਾਈ ਐਪ (‘Bulli Bai’ App ) ਦੀ ਜਾਂਚ ਵਿੱਚ ਜੁਟੀ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। GitHub ‘ਤੇ ਬੁੱਲੀ ਬਾਈ ਐਪ ਬਣਾਉਣ ਵਾਲੇ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬੁੱਲੀ ਬਾਈ ਐਪ ਬਣਾਉਣ ਵਾਲੇ ਮੁੱਖ ਦੋਸ਼ੀ ਨੀਰਜ ਬਿਸ਼ਨੋਈ (Neeraj Bishnoi ) ਨੂੰ ਦਿੱਲੀ ਪੁਲਿਸ ਦੀ IFSO ਯੂਨਿਟ ਨੇ ਅਸਾਮ ਤੋਂ ਗ੍ਰਿਫਤਾਰ ਕੀਤਾ ਹੈ।

ਕੇਪੀਐਸ ਮਲਹੋਤਰਾ ਦੀ ਟੀਮ ਨੇ ਅਸਾਮ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਹੈ ਮੁੱਖ ਦੋਸ਼ੀ ,ਜਿਸ ਨੇ github ਤੋਂ ਬੁੱਲੀ ਬਾਈ ਐਪ ਬਣਾਈ ਸੀ। ਇਸ ਐਪ ‘ਤੇ ਮੁਸਲਿਮ ਔਰਤਾਂ ਨੂੰ ਉਨ੍ਹਾਂ ਦੀ ਬੋਲੀ ਤੱਕ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਇਨਪੁਟ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਅਸਾਮ ਪਹੁੰਚ ਗਈ ਸੀ, ਜਿੱਥੋਂ ਬੁੱਲੀ ਬਾਈ ਬਣਾਉਣ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਦਾ ਨਾਂ ਨੀਰਜ ਬਿਸ਼ਨੋਈ (Neeraj Bishnoi ) ਹੈ। ਉਸ ਦੀ ਉਮਰ 21 ਸਾਲ ਦੱਸੀ ਗਈ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰੀਆਂ ਕੀਤੀਆਂ ਸਨ। ਇਸ ਵਿੱਚ ਸ਼ਵੇਤਾ ਸਿੰਘ, ਵਿਸ਼ਾਲ ਕੁਮਾਰ ਅਤੇ ਮਯੰਕ ਰਾਵਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ਵੇਤਾ ਸਿੰਘ ਨੂੰ ਉਤਰਾਖੰਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਉਹ 21 ਸਾਲ ਦੀ ਹੈ।

ਜ਼ਿਕਰਯੋਗ ਹੈ ਕਿ ‘ਬੁਲੀ ਬਾਈ’ ਐਪ ਉਤੇ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਬਿਨਾਂ ਇਜਾਜ਼ਤ ਅਪਲੋਡ ਕੀਤੀਆਂ ਗਈਆਂ ਸਨ ਤੇ ਇਨ੍ਹਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ।