ਬੁਲੀ ਬਾਈ ਐਪ ਮਾਮਲੇ ਵਿੱਚ ਉੱਤਰਾਖੰਡ ਦੀ ਸ਼ਵੇਤਾ ਗ੍ਰਿਫ਼ਤਾਰ

0
310

ਮੁੰਬਈ, 4 ਜਨਵਰੀ -ਮੁੰਬਈ ਸਾਈਬਰ ਪੁਲੀਸ ਨੇ ‘ਬੁਲੀ ਬਾਈ’ ਐਪ ਮਾਮਲੇ ’ਚ ਉਤਰਾਖੰਡ ਦੀ ਔਰਤ ਅਤੇ ਬੰਗਲੌਰ ਤੋਂ ਇੰਜਨੀਅਰਿੰਗ ਦੇ ਵਿਦਿਆਰਥੀ ਵਿਸ਼ਾਲ ਕੁਮਾਰ ਨੂੰ ਹਿਰਾਸਤ ’ਚ ਲਿਆ ਹੈ। ਹਿਰਾਸਤ ‘ਚ ਲਈ ਔਰਤ ਮਾਮਲੇ ਦੀ ਮੁੱਖ ਮੁਲਜ਼ਮ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਫਆਈਆਰ ਦਰਜ ਕੀਤੀ ਸੀ ਕਿ ਗਿਟਹਬ ਪਲੇਟਫਾਰਮ ਦੇ ਐਪ ‘ਤੇ ਮੁਸਲਿਮ ਔਰਤਾਂ ਦੀਆਂ ਤਸਵੀਰਾਂ ‘ਨਿਲਾਮੀ’ ਲਈ ਲਗਾਈਆਂ ਗਈਆਂ ਸਨ। ਇਸ ਤੋਂ ਬਾਅਦ ਮੁੰਬਈ ਸਾਈਬਰ ਪੁਲਿਸ ਦੀ ਟੀਮ ਨੇ ਉੱਤਰਾਖੰਡ ਦੀ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ।ਇਸ ਦੌਰਾਨ ਮੁੰਬਈ ਦੀ ਅਦਾਲਤ ਨੇ ਇੰਜਨੀਅਰਿੰਗ ਦੇ ਵਿਦਿਆਰਥੀ ਨੂੰ 10 ਜਨਵਰੀ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਮੁਸਲਮਾਨ ਲੜਕੀਆਂ ਦੀ ਆਨਲਾਈਨ ਬੋਲੀ ਲਈ ਖ਼ੁਦ ਨੂੰ ਸਿੱਖ ਅਤੇ ਖਾਸਲਿਤਾਨੀ ਸਿੱਧ ਕਰਕੇ “ਬੁਲੀ-ਬਾਈ ਐਪ” ਚਲਾਉਣ ਵਾਲਾ ਵਿਸ਼ਾਲ ਝਾਅ ਬੰਗਲੌਰ ਤੋਂ ਫੜਿਆ ਗਿਆ ਹੈ। ਇਸ ਵਰਤਾਰੇ ਵੱਲ ਮਨੋਜ ਰੈਦਾਸ ਕਬੀਰ ਅਤੇ ਪੈਰੀ ਮਹੇਸ਼ਵਰ ਦੀਆਂ ਪੋਸਟਾਂ ਧਿਆਨ ਮੰਗਦੀਆਂ ਹਨ। ਇਸ ਵਰਤਾਰੇ ਦੇ ਕਈ ਪਹਿਲੂ ਹਨ।


-ਸਿੱਖਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬਦਨਾਮ ਕਰਨਾ

-ਮੁਸਲਮਾਨਾਂ ਤੇ ਹਿੰਦੂਆਂ ਨਾਲ ਸਿੱਖਾਂ ਦਾ ਵੈਰ ਪਵਾਉਣਾ


-ਨਕਲੀ ਪਛਾਣ ਹੇਠ ਆਮ ਲੋਕਾਂ ਨੂੰ ਜ਼ਲੀਲ ਕਰਕੇ ਆਜ਼ਾਦੀ ਮੰਗਣ ਵਾਲੀਆਂ ਸਿੱਖ ਧਿਰਾਂ ਖ਼ਿਲਾਫ਼ ਲੋਕ ਲਹਿਰ ਸਿਰਜਣਾ

ਸਿੱਧੇ ਤੇ ਅਸਿੱਧੇ ਤਰੀਕੇ ਸਟੇਟ, ਪ੍ਰਸ਼ਾਸਨ, ਮੀਡੀਏ, ਨਿਆਂਪਾਲਿਕਾ ਵਲੋੰ ਅਜਿਹੇ ਲੋਕਾਂ ਨੂੰ ਹਮਾਇਤ ਦਿੱਤੀ ਜਾ ਰਹੀ ਹੈ।

ਵੱਡਿਆਂ ਦੇ ਰਾਜ ਕਰਨ ਲਈ ਛੋਟਿਆਂ ਦੇ ਮਨਾਂ ‘ਚ ਨਫ਼ਰਤ ਸਿਰੇ ਤੱਕ ਭਰੀ ਗਈ ਹੈ, ਜਿਸਦੇ ਨਤੀਜੇ ਇਹ ਹਨ ਕਿ ਆਪਣੇ ਆਪ ਲੋਕ ਅਜਿਹਾ ਕੁਝ ਕਰਨ ਲੱਗਦੇ ਹਨ।
ਯਾਦ ਰਹੇ ਕਿ ਅਜਿਹਿਆਂ ਲਈ ਹਰ ਦਸਤਾਰ ਵਾਲਾ ਖਾਲਿਸਤਾਨੀ ਹੈ। ਭਾਜਪਾ ਦੀਆਂ ਪੰਜਾਬ ਬਾਰੇ ਪੋਸਟਾਂ ਹੇਠ ਕੁਮੈਂਟ ਵੀ ਅਜਿਹੇ ਹਨ ਕਿ ਪੰਜਾਬ ਦੇ ਅਕਾਲੀ, ਕਾਂਗਰਸੀ ਤੇ ਹੋਰ ਚੋਣਾਂ ਲੜਨ ਵਾਲੇ ਧੜੇ, ਸਾਰੇ ਖਾਲਿਸਤਾਨੀ ਹਨ।

ਪਹਿਲਾਂ ਵੀ ਸਾਹਮਣੇ ਆ ਚੁੱਕਾ ਕਿ ਹਿੰਦੂਤਵੀ ਸੋਚ ਵਾਲੇ ਲੋਕ ਜਥੇਬੰਦਕ ਰੂਪ ‘ਚ ਸਿੱਖਾਂ ਦੇ ਨਾਂਵਾਂ ਵਾਲੀਆਂ ਆਈਡੀਜ਼ ਬਣਾ ਕੇ ਗਲਤ ਪ੍ਰਚਾਰ ਕਰਦੇ ਹਨ, ਇਹ ਵਰਤਾਰਾ ਉਸਤੋਂ ਅਗਲਾ ਕਦਮ ਸੀ।
ਅਜਿਹਾ ਕਰਦਿਆਂ ਇਹ ਲੋਕ ਸ਼ਾਇਦ ਭੁੱਲ ਰਹੇ ਹਨ ਕਿ ਅਜਿਹੇ ਜ਼ਹਿਰੀਲੇ ਸਮਾਜ ‘ਚ ਅਖੀਰ ਰਹਿਣਾ ਉਨ੍ਹਾਂ ਤੇ ਉਨ੍ਹਾਂ ਦੇ ਬੱਚਿਆਂ ਨੇ ਹੀ ਹੈ।

ਐਪ ਰਾਹੀਂ ਧੱਕੇਸ਼ਾਹੀ ਕਰਨ ਵਾਲੀ ਉੱਤਰਾਖੰਡ ਦੀ ਔਰਤ ਨਿਕਲੀ ਮਾਸਟਰਮਾਈਂਡ, ਬਿਹਾਰ ਦਾ ਇੰਜੀਨੀਅਰ ਬੈਂਗਲੁਰੂ ਤੋਂ ਗ੍ਰਿਫ਼ਤਾਰ

ਬੁੱਲੀ ਬਾਈ ਐਪ’ ‘ਤੇ ਮੁਸਲਿਮ ਔਰਤਾਂ ਦੀ ਬੋਲੀ ਲਗਾਉਣ ਦੇ ਮਾਮਲੇ ‘ਚ ਇਕ ਅਜੀਬ ਖ਼ੁਲਾਸਾ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਉੱਤਰਾਖੰਡ ਦੀ ਇੱਕ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੜਕੀ ਇਸ ਪੂਰੇ ਮਾਮਲੇ ਦੀ ਮਾਸਟਰਮਾਈਂਡ ਦੱਸੀ ਜਾ ਰਹੀ ਹੈ, ਯਾਨੀ ਕਿ ਉਹ ਔਰਤਾਂ ਦੀ ਬੋਲੀ ਲਗਵਾ ਰਹੀ ਸੀ।

ਮੁੰਬਈ ਪੁਲਿਸ ਦੀ ਇਕ ਟੀਮ ਉੱਤਰਾਖੰਡ ‘ਚ ਮੌਜੂਦ ਹੈ ਅਤੇ ਮੰਗਲਵਾਰ ਨੂੰ ਟਰਾਂਜ਼ਿਟ ਰਿਮਾਂਡ ‘ਤੇ ਲੜਕੀ ਨੂੰ ਆਪਣੀ ਹਿਰਾਸਤ ‘ਚ ਲੈਣ ਦੀ ਪ੍ਰਕਿਰਿਆ ਪੂਰੀ ਕਰ ਰਹੀ ਹੈ। ਉਸ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ ਬੁੱਧਵਾਰ ਨੂੰ ਉਸ ਨੂੰ ਮੁੰਬਈ ਲਿਆਂਦਾ ਜਾਵੇਗਾ। ਦੂਜੇ ਪਾਸੇ ਇਸ ਮਾਮਲੇ ‘ਚ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤੇ ਗਏ ਸਾਫਟਵੇਅਰ ਇੰਜੀਨੀਅਰ ਵਿਸ਼ਾਲ ਝਾਅ ਨੂੰ ਮੁੰਬਈ ਦੀ ਬਾਂਦਰਾ ਮੈਟਰੋਪੋਲੀਟਨ ਕੋਰਟ ‘ਚ ਪੇਸ਼ ਕੀਤਾ ਗਿਆ ਹੈ। ਕਰੀਬ ਅੱਧਾ ਘੰਟਾ ਸੁਣਵਾਈ ਮਗਰੋਂ ਮੁਲਜ਼ਮ ਨੂੰ 10 ਜਨਵਰੀ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਝਾਅ ਬਿਹਾਰ ਦਾ ਰਹਿਣ ਵਾਲੇ ਹੈ।

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਨੇ ‘ਐਪ’ ਰਾਹੀਂ ਤਿੰਨ ਅਕਾਊਂਟ ਹੈਂਡਲ ਜੋੜੇ ਹੋਏ ਸਨ। ਸਹਿ-ਮੁਲਜ਼ਮ ਵਿਸ਼ਾਲ ਕੁਮਾਰ ਨੇ ‘ਖ਼ਾਲਸਾ ਸੁਪਰੀਮੋ’ ਦੇ ਨਾਂ ‘ਤੇ ਖਾਤਾ ਖੋਲ੍ਹਿਆ ਸੀ। ਮੁੱਖ ਦੋਸ਼ੀ ਲੜਕੀ ਅਤੇ ਵਿਸ਼ਾਲ ਝਾਅ ਦੋਵੇਂ ਚੰਗੇ ਦੋਸਤ ਹਨ ਅਤੇ ਦੋਵੇਂ ਸੋਸ਼ਲ ਮੀਡੀਆ ਰਾਹੀਂ ਦੋਸਤ ਬਣੇ ਸਨ। ਮੁੰਬਈ ਪੁਲਿਸ ਮੁਤਾਬਕ ਦੋਵੇਂ ਆਪਣਾ ਨਾਂ ਬਦਲ ਕੇ ਸੋਸ਼ਲ ਮੀਡੀਆ ‘ਤੇ ਅਕਾਊਂਟ ਚਲਾਉਂਦੇ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਨੇ ਸਿੱਖ ਜਥੇਬੰਦੀਆਂ ਦੇ ਨਾਂ ’ਤੇ ਕੁਝ ਖਾਤੇ ਖੋਲ੍ਹੇ ਹੋਏ ਸਨ। ਸਾਈਬਰ ਸੈੱਲ ਦੀ ਟੀਮ ਇਨ੍ਹਾਂ ਸੋਸ਼ਲ ਅਕਾਊਂਟਸ ਦੀ ਜਾਂਚ ਕਰ ਰਹੀ ਹੈ। ਫਿਲਹਾਲ ਔਰਤ ਦੀ ਪਛਾਣ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ।

ਇਹ ਮਾਮਲਾ ਪਹਿਲੀ ਜਨਵਰੀ ਨੂੰ ਸਾਹਮਣੇ ਆਇਆ ਸੀ। ਮੁਲਜ਼ਮ ਨੇ ਕਈ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਐਡਿਟ ਕਰਕੇ ਗਿਟਹਬ ਪਲੇਟਫਾਰਮ ‘ਤੇ ‘ਬੁੱਲੀ ਬਾਏ ਐਪ’ ‘ਤੇ ਨਿਲਾਮੀ ਲਈ ਰੱਖ ਦਿੱਤੀਆਂ ਸਨ। ਇਸ ‘ਚ ਉਨ੍ਹਾਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਸਮਾਜਿਕ ਮੁੱਦਿਆਂ ‘ਤੇ ਸਰਗਰਮ ਸਨ। ਇਨ੍ਹਾਂ ਵਿੱਚ ਕੁਝ ਮਹਿਲਾ ਪੱਤਰਕਾਰ, ਕਾਰਕੁਨ ਅਤੇ ਵਕੀਲ ਵੀ ਸ਼ਾਮਲ ਹਨ।

ਮੁੰਬਈ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਐਤਵਾਰ ਨੂੰ ਪੱਛਮੀ ਮੁੰਬਈ ਸਾਈਬਰ ਪੁਲਿਸ ਸਟੇਸ਼ਨ ਵਿੱਚ ਇਸ ਮਾਮਲੇ ਵਿੱਚ ਆਈਟੀ ਐਕਟ ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇਸ ਐਫਆਈਆਰ ਵਿੱਚ, ਮੁੰਬਈ ਪੁਲਿਸ ਨੇ ਆਈਪੀਸੀ ਦੀਆਂ ਧਾਰਾਵਾਂ 153-ਏ (ਧਾਰਮਿਕ ਆਧਾਰ ‘ਤੇ ਦੋ ਭਾਈਚਾਰਿਆਂ ਵਿਚਕਾਰ ਭੇਦਭਾਵ ਨੂੰ ਉਤਸ਼ਾਹਿਤ ਕਰਨਾ), 153-ਬੀ (ਜਾਨਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼), 354-ਡੀ (ਪਿੱਛਾ ਕਰਨਾ), 509 (ਸ਼ਬਦਾਂ ਜਾਂ ਵਿਵਹਾਰ ਦੀ ਵਰਤੋਂ ਕਰਨਾ) ਇੱਕ ਔਰਤ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਦਾ ਇਰਾਦਾ) ਅਤੇ 500 (ਅਪਰਾਧਿਕ ਮਾਣਹਾਨੀ)।

ਇਸ ਤੋਂ ਇਲਾਵਾ, ਆਈ.ਟੀ. ਐਕਟ ਦੀ ਧਾਰਾ 67 (ਇਲੈਕਟਰਾਨਿਕ ਰੂਪ ਵਿਚ ਇਤਰਾਜ਼ਯੋਗ ਸਮੱਗਰੀ ਨੂੰ ਪ੍ਰਕਾਸ਼ਿਤ ਕਰਨਾ ਜਾਂ ਭੇਜਣਾ) ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਸੋਮਵਾਰ ਸਵੇਰੇ ਗੀਟਹਬ ਪਲੇਟਫਾਰਮ ਤੋਂ ਡੌਜੀ ਐਪਲੀਕੇਸ਼ਨ ਦੇ ਡਿਵੈਲਪਰ ਬਾਰੇ ਜਾਣਕਾਰੀ ਮੰਗੀ ਹੈ। ਇਸ ਦੇ ਨਾਲ ਹੀ ਟਵਿਟਰ ਨੂੰ ਆਪਣੇ ਪਲੇਟਫਾਰਮ ‘ਤੇ ਸਬੰਧਤ ਸਮੱਗਰੀ ਨੂੰ ਬਲਾਕ ਕਰਨ ਅਤੇ ਹਟਾਉਣ ਲਈ ਕਿਹਾ ਗਿਆ ਹੈ। ਪੁਲਿਸ ਨੇ ਟਵਿਟਰ ਤੋਂ ਉਸ ਅਕਾਊਂਟ ਹੈਂਡਲਰ ਬਾਰੇ ਵੀ ਜਾਣਕਾਰੀ ਮੰਗੀ ਹੈ ਜਿਸ ਨੇ ਐਪ ਬਾਰੇ ਸਭ ਤੋਂ ਪਹਿਲਾਂ ਟਵੀਟ ਕੀਤਾ ਸੀ।