Fact Check – ਆਮਿਰ ਖਾਨ ਅਤੇ ਫਾਤਿਮਾ ਸਨਾ ਸ਼ੇਖ ਨੇ ਕਰ ਲਿਆ ਵਿਆਹ?

0
395

ਸੁਪਰਸਟਾਰ ਆਮਿਰ ਖ਼ਾਨ ਦੂਜੀ ਪਤਨੀ ਕਿਰਨ ਰਾਓ ਨਾਲ ਤਲਾਕ ਤੋਂ ਬਾਅਦ ਕਾਫੀ ਚਰਚਾ ‘ਚ ਹੈ। ਕਿਰਨ ਰਾਓ ਤੋਂ ਤਲਾਕ ਤੋਂ ਬਾਅਦ ਆਮਿਰ ਦੇ ਤੀਜੀ ਵਾਰ ਨਿਕਾਹ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ। ਇਸ ਵਿਚਾਲੇ ਆਮਿਰ ਖ਼ਾਨ ਅਤੇ ਫਾਤਿਮਾ ਦੀ ਲਾੜਾ-ਲਾੜੀ ਦੇ ਲੁੱਕ ਵਾਲੀ ਤਸਵੀਰ ਵਾਇਰਲ ਹੋ ਰਹੀ ਹੈ। ਖ਼ਬਰ ਹੈ ਕਿ ਦੋਵਾਂ ਸਿਤਾਰਿਆਂ ਨੇ ਨਿਕਾਹ ਕਰ ਲਿਆ ਹੈ। ਤਾਂ ਆਓ ਜਾਣਦੇ ਹਾਂ ਇਸ ਵਾਇਰਲ ਤਸਵੀਰ ਦਾ ਸੱਚ ਕੀ ਹੈ।

ਦਰਅਸਲ ਇਕ ਫੇਸਬੁੱਕ ਪੋਸਟ ਤੋਂ ਬਾਅਦ ਇਹ ਤਸਵੀਰ ਅਤੇ ਖ਼ਬਰ ਵਾਇਰਲ ਹੋ ਰਹੀ ਹੈ ਜਿਸ ‘ਚ ਦੱਸਿਆ ਜਾ ਰਿਹਾ ਹੈ ਕਿ ਆਮਿਰ ਅਤੇ ਫਾਤਿਮਾ ਨਿਕਾਹ ਕਰ ਚੁੱਕੇ ਹਨ। ਫੇਸਬੁੱਕ ‘ਤੇ ਵਾਇਰਲ ਹੋ ਰਹੀ ਇਸ ਪੋਸਟ ‘ਚ ਲਿਖਿਆ ਹੈ-‘ਫਾਤਿਮਾ ਸ਼ੇਖ ਉਹੀਂ ਅਦਾਕਾਰਾ ਹੈ ਜਿਨ੍ਹਾਂ ਨੇ ਫਿਲਮ ‘ਦੰਗਲ’ ‘ਚ ਆਮਿਰ ਖਾਨ ਦੀ ਧੀ ਦਾ ਕਿਰਦਾਰ ਨਿਭਾਇਆ ਸੀ। ਫਿਲਮ ‘ਚ ਫਾਤਿਮਾ ਨੇ ਗੀਤਾ ਫੋਗਾਟ ਦੀ ਭੂਮਿਕਾ ਨਿਭਾਈ ਸੀ।

ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮਿਰ ਖਾਨ ਆਪਣੀ ਫਿਲਮ ‘ਲਾਲ ਸਿੰਘ ਚੱਡਾ’ ਦੇ ਰਿਲੀਜ਼ ਤੋਂ ਬਾਅਦ ਆਪਣੇ ਵਿਆਹ ਦਾ ਐਲਾਨ ਕਰਨਗੇ ਪਰ ਇਸ ਵਿਚਾਲੇ ਕਈ ਫੇਸਬੁੱਕ ਪੋਸਟ ‘ਚ ਆਮਿਰ ਅਤੇ ਫਾਤਿਮਾ ਦੇ ਵਿਆਹ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਖਲਬਲੀ ਮਚਾ ਦਿੱਤੀ ਹੈ।

ਹਾਲਾਂਕਿ ਸੱਚ ਕੀ ਹੈ ਇਹ ਆਮਿਰ ਖਾਨ ਤੋਂ ਬਿਹਤਰ ਕੋਈ ਨਹੀਂ ਜਾਣਦਾ ਹੈ ਪਰ ਤੁਹਾਨੂੰ ਸਪੱਸ਼ਟ ਕਰ ਦੇਈਏ ਕਿ ਇਸ ਵਾਇਰਲ ਤਸਵੀਰ ਦੇ ਨਾਲ ਛੇੜਛਾੜ ਕੀਤੀ ਹੈ। ਅਸਲੀ ਤਸਵੀਰ ‘ਚ ਆਮਿਰ ਖਾਨ, ਕਿਰਨ ਰਾਓ ਦੇ ਨਾਲ ਖੜ੍ਹੇ ਹਨ।

ਇਸ ਨੂੰ ਐਡਿਟ ਕਰਕੇ ਕਿਰਨ ਦੀ ਜਗ੍ਹਾ ਫਾਤਿਮਾ ਦਾ ਚਿਹਰਾ ਲਗਾ ਦਿੱਤਾ ਗਿਆ ਹੈ ਅਤੇ ਇਹ ਤਸਵੀਰ ਆਕਾਸ਼ ਅੰਬਾਨੀ ਦੀ ਮੰਗਣੀ ਦੀ ਹੈ, ਜਦੋਂ ਆਮਿਰ-ਕਿਰਨ ਦਾ ਤਲਾਕ ਨਹੀਂ ਹੋਇਆ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਆਮਿਰ ਖਾਨ ਜਲਦ ਹੀ ਫਿਲਮ ‘ਲਾਲ ਸਿੰਘ ਚੱਡਾ’ ‘ਚ ਨਜ਼ਰ ਆਉਣਗੇ। ਇਸ ਫਿਲਮ ‘ਚ ਉਨ੍ਹਾਂ ਦੇ ਨਾਲ ਅਦਾਕਾਰਾ ਕਰੀਨਾ ਕਪੂਰ ਖਾਨ ਮੁੱਖ ਕਿਰਦਾਰ ‘ਚ ਨਜ਼ਰ ਆਵੇਗੀ।