ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ….

0
372

ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਝਟਕਾਏ ਜਾਣ ਮਗਰੋਂ ਜ਼ਾਹਰ ਹੀ ਸੀ ਕਿ ਭਾਰਤ ਦੇ ਗੁਲਾਮ ਮੀਡੀਏ ਨੇ ਅਤੇ ਸਰਕਾਰੀ ਤੰਤਰ ਨੇ ਸਿੱਖਾਂ ਨੂੰ ਤਾਲਿਬਾਨੀ ਕਹਿਣਾ ਹੀ ਸੀ। ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਇਸ ਸਰਕਾਰੀ ਤੰਤਰ ਨੂੰ ਅਤੇ ਇਹਨਾਂ ਅਖੌਤੀ ਪੱਤਰਕਾਰਾਂ ਆਦਿ ਨੂੰ ਆਪਣੀਆਂ ਸਫਾਈਆਂ ਦੇਣੀਆਂ ਬੰਦ ਕਰ ਦੇਣ। ਕਿਉਂਕਿ ਉਹਨਾਂ ਲੋਕਾਂ ਨੂੰ ਕਦੇ ਵੀ ਇਸ ਗੱਲ ‘ਚ ਯਕੀਨ ਦਵਾਉਣਾ ਅਸਮਾਨ ਨੂੰ ਚੀਰਨ ਦੇ ਬਰਾਬਰ ਹੈ। ਪੰਜਾਬ ਤੋਂ ਬਾਹਰਲੇ ਸੂਬਿਆਂ ਦਾ ਮਾਹੌਲ ਪੰਜਾਬ ਨਾਲ਼ੋਂ ਬਿਲਕੁਲ ਵੱਖਰਾ ਹੈ। ਦਿੱਲੀ ਵਰਗੇ ਸ਼ਹਿਰਾਂ ‘ਚ ਹਰ ਰੋਜ਼ ਬੱਸਾਂ ‘ਚ ਕੁੜੀਆਂ ਨਾਲ ਨਿੱਕੀ-ਮੋਟੀ ਛੇੜ-ਛਾੜ ਹੁੰਦੀ ਰਹਿੰਦੀ ਹੈ। ਪਰ ਪੰਜਾਬ ‘ਚ ਅਜਿਹਾ ਕਰਨਾ ਮਤਲਬ ਜੁੱਤੀਆਂ ਨੂੰ ਯਾਰ ਬਣਾਉਣ ਬਰੋਬਰ ਹੁੰਦਾ ਹੈ।

ਸਿੰਘੂ ਸਰਹੱਦ ‘ਤੇ ਜਦੋਂ ਨਿਹੰਗ ਸਿੰਘਾਂ ਨੇ ਲਖਬੀਰ ਨ ਸ਼ੱ ਈ ਝਟਕਾਅ ਕੇ ਟੰਗਿਆ ਸੀ ਤਾਂ ਉਦੋਂ ਜ਼ਿਆਦਾ ਮਲੇਛਾਂ ਦਾ ਕੁੱਤੀ-ਚੀਕਾ ਪਿਆ ਸੀ। ਪਹਿਲਾ ਕਾਰਨ ਸੀ ਕਿ ਕੋਈ ਵੀਡੀਓ ਸਾਹਮਣੇ ਨਹੀਂ ਸੀ ਆਈ। ਇਸ ਵਾਰ ਜੰਗਲਾ ਟੱਪ ਕੇ ਸ੍ਰੀ ਸਾਹਿਬ ਚੁੱਕਦੇ ਦੁਸ਼ਟ ਦੀ ਵੀਡੀਓ ਆਉਣ ਨਾਲ ਸਿੱਖਾਂ ਦੇ ਮਨ ਨੂੰ ਠੇਸ ਪਹੁੰਚੀ ਅਤੇ ਉਹਨਾਂ ਦੇ ਮੂੰਹੋਂ ਇਹੀ ਨਿੱਕਲਿਆ ਕਿ ਚੰਗਾ ਕੀਤਾ ਮਾਰ ਦਿੱਤਾ। ਦੂਜਾ ਕਾਰਨ ਸੀ ਬਹੁਤੇ ਲੋਕ ਇਸੇ ਗੱਲ ‘ਤੇ ਜ਼ੋਰ ਦੇ ਰਹੇ ਸਨ ਕਿ ਨਿਹੰਗਾਂ ਦੀ ਹਰਕਤ ਨਾਲ ਕਿਸਾਨੀ ਮੋਰਚੇ ਨੂੰ ਨੁਕਸਾਨ ਹੋਵੇਗਾ। ਪਰ ਉਲਟਾ ਹੋ ਗਿਆ। ਲਖਬੀਰ ਨੂੰ ਝਟਕਾਉਣ ਨਾਲ ਇਹ ਸੰਦੇਸ਼ ਚਲਾ ਗਿਆ ਕਿ ਸਿੱਖ ਤਾਂ ਆਪਣੀ ਆਈ ‘ਤੇ ਆ ਗਏ ਤਾਂ ਬੰਦਾ ਮਾਰ ਕੇ ਟੰਗਣਾ ਤਾਂ ਮਾਮੂਲੀ ਗੱਲ ਸਮਝਦੇ ਹਨ।

ਉਦੋਂ ਢੱਡਰੀਆਂਵਾਲੇ ਵਰਗੇ ਰੌਲਾ ਪਾਉਂਦੇ ਸਨ ਕਿ ਕੈਨੇਡਾ ਤੋਂ ਬੀਬੀ ਦਾ ਫ਼ੋਨ ਆ ਗਿਆ ਕਿ ਮੈਂ ਆਪਣੇ ਬੱਚਿਆਂ ਨੂੰ ਸਿੱਖ ਨਹੀਂ ਬਣਾਉਣਾ ਕਿਉਂਕਿ ਇਹ ਬੰਦਾ ਵੱਢ ਦਿੰਦੇ ਹਨ। ਵੈਸੇ ਵੀ ਖ਼ਾਲਸਾ ਗੁਰੂ ਸਾਹਿਬ ਨੇ ਕਾਇਰ ਨਹੀਂ ਸੀ ਬਣਾਇਆ। ਆਪਣੇ ਹੱਕਾਂ ਲਈ ਤੇਗ ਫੜਨੀ ਖਾਲਸੇ ਨੂੰ ਜਾਇਜ਼ ਹੈ। ਦੂਜੀ ਦਲੀਲ ਢੱਡਰੀਆਂਵਾਲੇ ਕੋਲ ਇਹ ਸੀ ਕਿ ਕੋਈ ਵੀਡੀਓ ਨਹੀਂ। ਇਸ ਵਾਰ ਬੇਅਦਬੀ ਲਾਈਵ ਪ੍ਰਸਾਰਣ ਦੌਰਾਨ ਹੋਈ। ਉਹ ਵੀ ਉੱਥੇ ਜਿੱਥੇ ਹਰ ਮੌਕੇ ਘੱਟੋ-ਘੱਟ ਇੱਕ ਲੱਖ ਦੀ ਗਿਣਤੀ ‘ਚ ਸੰਗਤ ਹੁੰਦੀ ਹੈ।

ਕੁਝ ਲੋਕ ਥੋਥੀ ਦਲੀਲ ਫੜੀ ਬੈਠੇ ਹਨ ਕਿ ਉਸ ਤੋਂ ਅਸਲੀ ਸਾਜਿਸ਼ ਦਾ ਪਤਾ ਕਰਾਉਂਦੇ। ਇਹ ਦਲੀਲ ਬੇਹੱਦ ਬਚਕਾਨੀ ਹੈ। ਵੈਸੇ ਤਾਂ ਅਗਲੇ ਦਿਨ ਦੀ ਉਦਾਹਰਨ ਲੈ ਲਵੋ। ਕਪੂਰਥਲੇ ਦੇ ਗੁਰਦੁਆਰੇ ‘ਚ ਸਿੱਖਾਂ ਨੇ ਜਿਹੜਾ ਬੰਦਾ ਫੜਿਆ ਉਸਨੂੰ ਕੁੱਟ-ਕੁੱਟ ਕੇ ਹੀ ਮਾਰਿਆ ਪਰ ਉਸਨੇ ਮੂੰਹੋਂ ਇੱਕ ਅੱਖਰ ਨਹੀਂ ਬੋਲਿਆ। ਕੁਝ ਲੋਕ ਕਹਿ ਰਹੇ ਹਨ ਕਿ ਪੁਲਿਸ ਕੋਲ ਫੜਾ ਦਿੰਦੇ। ਇਹਨਾਂ ਲੋਕਾਂ ਦੇ ਭੋਲ਼ੇਪਣ ਦੀ ਵੀ ਕੋਈ ਹੱਦ ਨਹੀਂ ਜਾਪਦੀ। 3 ਮਹੀਨੇ ਲੰਘ ਗਏ ਹਨ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਿਗਰਟ ਪੀ ਕੇ ਧੂੰਆਂ ਮਾਰਨ ਵਾਲਾ ਦੁਸ਼ਟ ਪੁਲਿਸ ਨੂੰ ਫੜਾਇਆ ਸੀ। ਚਲੋ ਮੰਨ ਲੈਂਦੇ ਹਾਂ ਕਿ ਤਿੰਨ ਮਹੀਨੇ ਸਜ਼ਾ ਦੇਣ ਲਈ ਕਾਫ਼ੀ ਨਹੀਂ ਪਰ ਕੀ ਪੁਲਿਸ ਤਿੰਨ ਮਹੀਨਿਆਂ ‘ਚ ਉਸ ਪਿਛਲੀ ਸਾਜਿਸ਼ ਦਾ ਵੀ ਪਤਾ ਨਹੀਂ ਕਰ ਸਕੀ?

ਕਈ ਦੂਜੇ ਸੂਬਿਆਂ ਦੇ ਅਤੇ ਦੂਜੀਆਂ ਕੌਮਾਂ ਦੇ ਲੋਕਾਂ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਕਦੇ ਹਰਿਮੰਦਰ ਸਾਹਿਬ ਨਹੀਂ ਜਾਣਾ। ਵੈਸੇ ਵੀ ਸ੍ਰੀ ਹਰਿਮੰਦਰ ਸਾਹਿਬ ਕਿਸੇ ਨੂੰ ਸੱਦਾ ਦੇ ਕੇ ਨਹੀਂ ਬੁਲਾਇਆ ਜਾਂਦਾ। ਨਾਲੇ ਜਿਸ ਕਿਸੇ ਵਿਅਕਤੀ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ਼ੋਂ ਵੱਧ ਇੱਕ ਦੁਸ਼ਟ ਦੇ ਮਰਨ ਦਾ ਦੁੱਖ ਹੋਵੇ ਉਸ ਨੇ ਹਰਿਮੰਦਰ ਸਾਹਿਬ ਆ ਕੇ ਕਰਨਾ ਵੀ ਕੀ ਹੈ?

ਕੁਝ ਲੋਕ ਸਿੱਖਾਂ ਨੂੰ ਮਨੁੱਖੀ ਅਧਿਕਾਰਾਂ ‘ਤੇ ਪਾਠ ਪੜ੍ਹਾ ਰਹੇ ਹਨ। ਤੁਸੀਂ ਤ੍ਰਾਸਦੀ ਵੇਖੋ ਕਿ ਜਦੋਂ ਸਾਡੇ ਸਿੱਖ ਕੈਦੀ ਕਾਨੂੰਨ ਮੁਤਾਬਕ ਬਣਦੀ ਸਜ਼ਾ ਭੋਗ ਕੇ ਵੀ ਰਿਹਾਅ ਨਹੀਂ ਕੀਤੇ ਜਾਂਦੇ ਤਾਂ ਕੋਈ ਮਨੁੱਖੀ ਅਧਿਕਾਰ ਨਹੀਂ। ਦੂਜੇ ਪਾਸੇ ਕੋਈ ਵੀ ਇਹ ਕਹਿਣ ਨੂੰ ਤਿਆਰ ਨਹੀਂ ਕਿ ਇਸ ਪਾਪੀ ਦਾ ਗੁਨਾਹ ਬਹੁਤ ਵੱਡਾ ਸੀ ਜਿਸ ਦੀ ਸਜ਼ਾ ਮੌਤ ਹੀ ਬਣਦੀ ਸੀ।

ਸਿੱਖਾਂ ਨੂੰ ਹੁਣ ਲਕੀਰ ਖਿੱਚ ਲੈਣੀ ਚਾਹੀਦੀ ਹੈ। ਕਿ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਹਿੰਮਤ ਕਰੋਗੇ ਤਾਂ ਪਹਿਲੀ ਅਤੇ ਆਖਰੀ ਸ਼ਰਤ ਮੌਤ ਹੈ। ਤੁਸੀਂ ਇਸ ਨੂੰ ਤਾਲਿਬਾਨੀ ਕਹੋ, ਅੱਤਵਾਦ ਕਹੋ ਅਤੇ ਜੇਕਰ ਕੋਈ ਹੋਰ ਵੀ ਨਾਂਅ ਲੱਭਦਾ ਹੈ ਤਾਂ ਲੱਭ ਲਿਆਵੋ। ਸਿੱਖਾਂ ਨੇ ਸਿਰਫ ਦੁਨਿਆਵੀ ਨਜ਼ਰ ‘ਚ ਚੰਗੇ ਰਹਿਣ ਲਈ ਗੁਰੂ ਦੀਆਂ ਨਜ਼ਰਾਂ ‘ਚ ਨੀਵੇਂ ਨਹੀਂ ਹੋਣਾ।
#PacificPunjab