ਬੇਅਦਬੀ ਮਾਮਲੇ ’ਤੇ UK MP ਪ੍ਰੀਤ ਗਿੱਲ ਦੇ ਡਲੀਟ ਕੀਤੇ ਟਵੀਟ ਦਾ ਮਾਮਲਾ

0
359

ਬ੍ਰਿਟੇਨ ਦੇ ਬਰਮਿੰਗਮ ਤੋਂ ਲੇਬਰ ਪਾਰਟੀ ਦੀ ਸਿੱਖ ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ ਨੂੰ ਸਿਰਫ ਇਸ ਕਰਕੇ ਟ੍ਰੋਲ ਕੀਤਾ ਜਾ ਰਿਹਾ ਹੈ ਅਤੇ ਧ ਮ ਕੀ ਆਂ ਦਿੱਤੀਆਂ ਜਾ ਰਹੀਆਂ ਹਨ ਕਿਉਂਕਿ ਪ੍ਰੀਤ ਨੇ ਦਰਬਾਰ ਸਾਹਿਬ ਹੋਈ ਬੇਅਦਬੀ ਖ਼ਿਲਾਫ਼ ਟਵੀਟ ਕੀਤੇ ਸਨ ਤੇ ਓਥੇ ਕੀਤੀ ਗਈ ਬੇਅਦਬੀ ਖਿਲਾਫ ਰੋਸ ਪ੍ਰਗਟ ਕੀਤਾ ਸੀ ।


ਇਸ ਮਾਮਲੇ ਤੇ ਪ੍ਰੀਤ ਕੌਰ ਨਾਲ ਕੀਤੀ ਗਈ ਗੱਲਬਾਤ ਵਿਚ ਉਨ੍ਹਾਂ ਕਿਹਾ ਕਿ ਮੈ ਸਿੱਖ ਪਰਿਵਾਰ ਦੀ ਧੀ ਹਾਂ ਤੇ ਪੰਜਾਬ ਸਾਡਾ ਘਰ ਹੈ । ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਵਿਖੇ ਕੀਤੀ ਗਈ ਬੇਅਦਬੀ ਬਾਰੇ ਜ਼ੇਕਰ ਸਿੱਖ ਹੀ ਰੋਸ਼ ਪ੍ਰਗਟ ਨਹੀਂ ਕਰੇਗਾ ਤਾਂ ਕਿ ਓਹ ਗੁਰੂ ਦਾ ਸਿੱਖ ਅਖਵਾਉਣ ਦੇ ਲਾਇਕ ਹੈ..? ਦਰਬਾਰ ਸਾਹਿਬ ਮਨੁੱਖਤਾ ਦੀ ਸਾਂਝੀਵਾਲਤਾ ਦਾ ਸੋਮਾ ਹੈ ਤੇ ਓਥੇ ਕੁਕਰਮ ਕਰਣਾ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਹੈ ਇਸ ਮਾਮਲੇ ਦੀ ਪੂਰੀ ਤਹਿਕੀਕਾਤ ਕੀਤੀ ਜਾਣੀ ਚਾਹੀਦੀ ਹੈ ।


ਜਿਕਰਯੋਗ ਹੈ ਕਿ ਪ੍ਰੀਤ ਕੌਰ ਨੇ ਪਹਿਲਾਂ ਕਿਸਾਨੀ ਅੰਦੋਲਨ ਦੀ ਡੱਟ ਕੇ ਹਮਾਇਤ ਕੀਤੀ ਸੀ ਤੇ ਕਿਸਾਨੀ ਮਸਲਿਆਂ ਨੂੰ ਤੁਰੰਤ ਹੱਲ ਕਰਵਾਣ ਲਈ ਸਰਕਾਰ ਨੂੰ ਜਲਦ ਤੋਂ ਜਲਦ ਇਹ ਮਸਲਾ ਸੁਲਝਾਣ ਲਈ ਅਪੀਲ ਕੀਤੀ ਸੀ । ਪ੍ਰੀਤ ਪੰਜਾਬ ਦੀ ਧੀ ਹੈ ਜੋ ਪੰਜਾਬ ਅਤੇ ਸਿੱਖਾਂ ਦੇ ਮਸਲੇ ‘ਤੇ ਡੱਟ ਕੇ ਸਾਥ ਦਿੰਦੀ ਹੈ। ਪ੍ਰੀਤ ਕੌਰ ਦੇ ਅਕਸ ਨੂੰ ਵਿਗਾੜਨ ਲਈ ਧਮਕੀਆਂ ਪ੍ਰੀਤ ਦਾ ਕੁਝ ਨਹੀਂ ਵਿਗਾੜ ਸਕਣਗੀਆਂ ਕਿਉਂਕਿ ਪ੍ਰੀਤ ਦੇ ਨਾਲ ਪੂਰਾ ਪੰਜਾਬ ਹੈ ਤੇ ਓਹ ਪੰਜਾਬ ਦਾ ਮਾਣ ਹੈ ।

ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਸ ਹੈ।

ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਸ ਹੈ। ਬੇਅਦਬੀ ਕਰਨ ਵਾਲੇ ਵਿਅਕਤੀ ਦੇ ਸੋਧਣ ਤੋਂ ਬਾਅਦ ਪੰਜਾਬ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

ਯੂਕੇ ਤੋਂ ਭਾਰਤੀ ਮੂਲ ਦੇ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਵੀ ਇਸ ਘਟਨਾ ਦੀ ਨਿੰਦਾ ਕਰਦਿਆਂ ਟਵੀਟ ਕੀਤਾ ਹੈ। ਉਹਨਾਂ ਲਿਖਿਆ, ”ਬੇਅਦਬੀ ਦੀਆਂ ਘਟਨਾਵਾਂ ਸਵੀਕਾਰਯੋਗ ਨਹੀਂ ਹਨ ਪਰ ਕਿਸੇ ਵਿਅਕਤੀ ਦੀ ਲਿੰਚਿੰਗ ਵੀ ਸਵੀਕਾਰਯੋਗ ਨਹੀਂ ਹੈ ਅਤੇ ਕਿਸੇ ਨੂੰ ਵੀ ਮਾਮਲਾ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ। ਸਾਨੂੰ ਅਜਿਹੇ ਮਾਮਲਿਆਂ ਵਿਚ ਪੂਰੀ ਜਾਂਚ ਚਾਹੀਦੀ ਹੈ।”

ਬੇਅਦਬੀ ਕਰਨ ਵਾਲਿਆਂ ਦੇ ਵਕੀਲ ਬਣਕੇ ਜਿਹੜੇ ਦਲੀਲ ਦੇ ਰਹੇ ਹਨ ਕਿ ਮਾਰਨ ਨਾਲ਼ੋਂ ਪੁਲਿਸ ਹੱਥ ਦੇਣਾ ਚਾਹੀਦਾ ਸੀ ਤਾਂ ਕਿ ਜਾਂਚ ਕੀਤਿਆਂ ਪਤਾ ਲਗਦਾ ਕਿ ਮਗਰ ਕਿਸਦਾ ਹੱਥ ਹੈ, ਕਨੂੰਨ ਸਜ਼ਾ ਦਿੰਦਾ, ਉਨ੍ਹਾਂ ਨੂੰ ਪੇਸ਼ਕਸ਼ ਹੈ ਕਿ ਉਹ 3-4-5, ਚਲੋ 6 ਮਹੀਨੇ ਦਾ ਸਮਾਂ ਲੈ ਲੈਣ ਤੇ ਕਨੂੰਨ ਤੋਂ ਜਾਂਚ ਕਰਵਾ ਕੇ ਸਿੱਖ ਸੰਗਤ ਨੂੰ ਦੱਸ ਦੇਣ ਕਿ ਮਗਰ ਕੌਣ ਹੈ ਤੇ ਨਾਲੇ ਸਜ਼ਾ ਦਿਵਾ ਦੇਣ। ਸਿੱਖ ਇਨ੍ਹਾਂ ਦੇ ਚਰਨ ਪਰਸਣਗੇ।


ਵੈਸੇ ਤਾਂ ਬੇਅਦਬੀਆਂ 2015 ਦੀਆਂ ਹੋ ਰਹੀਆਂ ਪਰ ਇਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਦੋਸ਼ੀ ਤੋਂ ਸ਼ੁਰੂਆਤ ਕਰ ਲੈਣ, ਜਿਸਨੂੰ ਸੰਗਤ ਨੇ ਕੁਝ ਹਫ਼ਤੇ ਪਹਿਲਾਂ ਫੜ ਕੇ ਪੁਲਿਸ ਨੂੰ ਦਿੱਤਾ ਸੀ।
…….ਤੇ ਜੇ ਛੇ ਮਹੀਨੇ ‘ਚ ਇਹ ਨਾ ਦੱਸ ਸਕੇ ਕਿ ਮਗਰ ਕੌਣ ਹੈ ਤੇ ਸਜ਼ਾ ਨਾ ਮਿਲੀ, ਫਿਰ ਜਿਹੜੇ-ਜਿਹੜੇ ਸ਼ਹਿਰ ਜਾਂ ਪਿੰਡ ਦੇ ਇਹ ਹਨ, ਉੱਥੇ ਉੱਥੇ ਇਹ ਸੰਗਤ ਅੱਗੇ ਸਿਰ ਕਰਕੇ ਬੈਠਣਗੇ ਕਿ ਸਾਡੇ ਸਿਰ ‘ਚ ਜੁੱਤੀਆਂ ਮਾਰ ਕੇ ਲਾਈਵ ਹੋਵੋ।