ਦੀਪ ਸਿੱਧੂ ਦੇ ਬਿਰਤਾਂਤ ਨੂੰ ਠੱਲ ਪਾਉਣ ਲਈ ਹੀ ਬੱਬੂ ਮਾਨ ਹੋਣਾਂ ਦਾ “ਜੂਝਦਾ ਪੰਜਾਬ” ਵਰਗਾ ਗਰੁੱਪ ਖੜਾ ਕੀਤਾ ਗਿਆ ਹੈ। ਜਿਹੜਾ ਪੰਜਾਬ ਦੇ ਲੋਕਾਂ ਨੂੰ ਇੰਡੀਅਨ ਸਟੇਟ ਨੂੰ ਚੈਲਿੰਜ ਕਰਨ ਤੋਂ ਰੋਕੇਗਾ। ਉਹਨਾਂ ਹੀ ਰਾਸ਼ਟਰਵਾਦੀ ਪਾਰਟੀਆਂ ਅਤੇ ਉਹੀ ਵੋਟਤੰਤਰ’ਚ ਫੇਰ ਉਮੀਦ ਜਗਾਵੇਗਾ ਕਿ ਸਾਡੇ ਇੱਥੇ ਮਸਲੇ ਹੱਲ ਹੋ ਸਕਦੇ ਹਨ ਪਰ ਹੋਣਾਂ ਕੁਝ ਵੀ ਨਹੀਂ। ਜੂਝਦਾ ਪੰਜਾਬ ਕੇਵਲ ਆਰਥਿਕ ਮੁੱਦਿਆਂ ਦੇ ਆਲੇ-ਦੁਆਲੇ ਲੋਕਾਂ ਨੂੰ ਭਜਾਈ ਫਿਰੇਗਾ। ਪੰਜਾਬ ਦੀ ਜਿਸ ਹੋਂਦ ਨੂੰ ਭਾਰਤੀ ਸਟੇਟ ਤੋਂ ਖ਼ਤਰਾ ਹੈ ਇਹ ਉਸ ਦੀ ਗੱਲ ਬਿਲਕੁਲ ਨਹੀੰ ਕਰਨਗੇ।
ਦੀਪ ਸਿੱਧੂ ਆਮ ਲੋਕਾਂ ਨੂੰ ਇੰਡੀਅਨ ਸਟੇਟ ਦੀ functioning ਸਮਝਾ ਰਿਹਾ ਕਿ ਕਿਵੇੰ ਦਿੱਲੀ ਪੰਜਾਬ ਨੂੰ ਆਪਣੀ ਇੱਕ ਬਸਤੀ (colony) ਸਮਝਦੀ ਹੈ। ਉਹ ਕਹਿ ਰਿਹਾ ਹੈ ਜਿਵੇਂ ਪਹਿਲਾਂ ਪੰਜਾਬ ਤੇ ਬ੍ਰਿਟਿਸ਼ ਦਾ ਰਾਜ ਸੀ ਉਸੇ ਤਰਾਂ ਹੁਣ ਭਾਰਤ ਦਾ ਰਾਜ ਹੈ, ਸਾਡੇ ਲਈ ਬਦਲਿਆ ਕੁਝ ਵੀ ਨਹੀਂ। ਦੀਪ ਨੇ ਸਾਫ਼ ਗੱਲ ਕਹੀ ਕਿ ਇਸ ਵੋਟਤੰਤਰ ਅਤੇ ਇਹਨਾਂ ਪਾਰਟੀਆਂ’ਚ ਪੰਜਾਬ ਦਾ ਕੋਈ ਮਸਲਾ ਹੱਲ ਨਹੀੰ ਹੋਣਾ। ਇਹ ਪਾਰਟੀਆਂ ਇੰਡੀਅਨ ਸਟੇਟ ਦੀ ਲੋੜ ਮੁਤਾਬਕ ਹੀ ਕੰਮ ਕਰਦੀਆਂ ਹਨ। ਪੰਜਾਬ ਨੂੰ ਭਾਰਤੀ ਨੇਸ਼ਨ ਸਟੇਟ ਦੀ ਸਿਆਸਤ ਦੇ ਉਲਟ ਆਪਣੀ ਸਿਆਸਤ ਸਿਰਜਣੀ ਪਵੇਗੀ। ਜਦ ਕੋਈ ਇਸ ਤਰਾਂ ਸਟੇਟ ਦੀ ਹੋੰਦ ਨੂੰ ਚੈਲਿੰਜ ਕਰਦਾ ਹੈ ਤਾਂ ਸਟੇਟ ਲਈ ਇਹੀ ਸਭ ਤੋਂ ਵੱਡਾ ਖ਼ਤਰਾ ਹੁੰਦਾ ਹੈ। ਸਿੱਖਾਂ ਨੇ ਭਾਰਤੀ ਸਟੇਟ ਦੀ ਹੋਂਦ ਨੂੰ ਪਹਿਲਾਂ ਵੀ ਚੈਲਿੰਜ ਕੀਤਾ ਹੈ ਅਤੇ ਹੁਣ ਵੀ ਕਰ ਰਹੇ ਹਨ।
ਪਰ ਅਮਿਤੋਜ ਮਾਨ ਹੋਣੀ ਸਟੇਟ ਦੀ ਅਧੀਨਤਾ ਕਬੂਲ ਕੇ ਆਪਣੇ ਮੁੱਦੇ ਰੱਖ ਰਹੇ ਹਨ ਕਿ ਜਿਹੜੀ ਪਾਰਟੀ ਇਸ ਏਜੰਡੇ ਤੇ ਖੜੇਗੀ ਅਸੀਂ ਉਸ ਦੀ ਮੱਦਦ ਕਰਾਂਗਾ। ਜੇਕਰ ਸੁਖਬੀਰ ਬਾਦਲ, ਕੈਪਟਨ, ਭਾਜਪਾ, ਕੇਜਰੀਵਾਲ ਜਾਂ ਨਵਜੋਤ ਸਿੱਧੂ ‘ਚੋੰ ਕੋਈ ਇਹਨਾਂ ਦਾ ਏਜੰਡਾ ਮੰਨ ਲਵੇ ਤਾਂ ਕੀ ਇਹ ਉਸ ਤੇ ਯਕੀਨ ਕਰਕੇ ਲੋਕਾਂ ਨੂੰ ਮੂਰਖ ਬਣਾਉਣਗੇ ? ਜਾਂ ਇਹਨਾਂ’ਚ ਇਹ ਜ਼ੁਰਤ ਹੈ ਕਿ ਇਹ ਆਖ ਦੇਣ ਕਿ ਸਾਰੀਆਂ ਪਾਰਟੀਆਂ ਪੰਜਾਬ ਵਿਰੋਧੀ ਹਨ। ਇਸ ਸਿਸਟਮ’ਚ ਸਾਡਾ ਹੱਲ ਨਹੀਂ।
ਇਹਨਾਂ ਦਾ ਪ੍ਰੋਗਰਾਮ ਹੀ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ। ਪੰਜਾਬ ਕਦੇ ਵੀ ਭਾਰਤੀ ਸਟੇਟ ਦੇ ਅਧੀਨ ਆਪਣੇ ਆਪ ਨੂੰ adjust ਕਰਨ ਲਈ ਨਹੀਂ ਜੂਝੇਗਾ। ਜਦੋੰ ਪੰਜਾਬ ਦਿੱਲੀ ਤਖ਼ਤ ਨਾਲ ਜੂਝਿਆ ਸੀ ਤਾਂ ਆਪਣੇ ਖੁੱਸੇ ਹੋਏ ਰਾਜ ਨੂੰ ਪ੍ਰਾਪਤ ਕਰਨ ਲਈ ਹੀ ਜੂਝਿਆ ਸੀ ਅਤੇ ਭਵਿੱਖ’ਚ ਵੀ ਉਸ ਲਈ ਜੂਝੇਗਾ। ਲੋਕਾਂ ਨੂੰ ਸਿੱਧੀ ਗੱਲ ਸਮਝਾਉਣ ਨਾਲੋਂ ਇਸ ਹਨੇਰਾ’ਚ ਰੱਖਣਾ ਪੰਜਾਬ ਨਾਲ ਧ੍ਰੋਹ ਹੀ ਸਮਝਿਆ ਜਾਵੇਗਾ।
– ਸਤਵੰਤ ਸਿੰਘ
ਰਾਜੇਵਾਲ ਸਿੱਖਾਂ ਨੂੰ ਆਖਦਾ ਸੀ ਕਿ ਆਪਣੀ ਸਿੱਖੀ ਘਰੇ ਰੱਖ ਕੇ ਆਓ। ਗੁਰੂ ਦੇ ਨਿਸ਼ਾਨ ਸਾਹਿਬ ਉਤਾਰ ਦੇਣ ਦੀ ਗੱਲ ਇਸ ਨੇ ਮੁੱਖ ਸਟੇਜ ਤੋਂ ਕਹੀ। ਗੁਰੂ ਕੀਆਂ ਫੌਜਾਂ ਨੂੰ ਜ਼ਲੀਲ ਕਰਨ ਵਾਲੇ ਬੋਲ ਬੋਲੇ। ਸਿੱਖਾਂ ਦੇ ਕਾ ਤ ਲ ਬੇਅੰਤੇ ਬੁਚੜ ਦੇ ਜ਼ੁ ਲ ਮਾਂ ਨੂੰ ਇਹ ਵੱਡੀ ਕੁਰਬਾਨੀ ਦੱਸਦਾ ਹੈ। ਪਰ ਅਫ਼ਸੋਸ ਨਾ ਕੋਈ ਸ਼ਰਮ ਸ਼੍ਰੋਮਣੀ ਕਮੇਟੀ ਨੇ ਕੀਤੀ ਅਤੇ ਰਾਜੇਵਾਲ ਨੇ ਵੀ ਬੇਸ਼ਰਮੀ ਦੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਜੇ ਸ਼੍ਰੀ ਅਕਾਲ ਤਖ਼ਤ ਅੱਗੇ ਪੇਸ਼ ਹੋ ਕੇ ਗਲਤੀ ਨਹੀੰ ਮੰਨਣੀ ਤਾਂ ਘੱਟੋ ਘੱਟ ਆਪਣੀ ਉਸੇ ਗੱਲ ਤੇ ਖੜਕੇ ਪੰਥ ਵਿਰੋਧੀ ਹੀ ਬਣਿਆ ਰਹਿੰਦਾ। ਅੱਜ ਫੇਰ ਉਹੀ ਗੱਲਾਂ ਆਖ ਦਿੰਦਾ ਜਿਹੜੀਆਂ ਮੋਰਚੇ’ਚ ਸਿੱਖਾਂ ਖਿਲਾਫ਼ ਕਹੀਆਂ ਸਨ।