ਕਾਮਰੇਡਾਂ ਦੀ ਸਿੱਖਾਂ ਖਿਲਾਫ ਨਫ਼ਰਤ।
ਜੋਗਿੰਦਰ ਉਗਰਾਹਾਂ ਨਕਸਲਵਾਦੀ ਕਾਮਰੇਡਾਂ ਦੀ ਪਾਰਟੀ ਨਾਲ ਸਬੰਧਤ ਕਿਸਾਨ ਯੂਨੀਅਨ ਦਾ ਆਗੂ ਹੈ। ਨਕਸਲਵਾਦੀ 1970 ਵਿਆਂ ‘ਚ ਪਿੰਡਾਂ ਦੇ ਹਿੰਦੂ ਦੁਕਾਨਦਾਰਾਂ ਨੂੰ ਸ਼ਾਹੂਕਾਰ ਦੱਸ ਕੇ ਕਤਲ ਕਰਨ ਕਰਕੇ ਚਰਚਾ ‘ਚ ਆਏ ਸਨ। ਪਿਛੋੰ ਇਹ ਸਿੱਖਾਂ ਨਾਲ ਖਾਸ ਨਫ਼ਰਤ ਕਾਰਨ ਹਿੰਦੋਸਤਾਨੀ ਸਰਕਾਰ ਦੀ ਅੱਖ ਦੇ ਤਾਰੇ ਬਣ ਗਏ। ਸਰਕਾਰ ਤੋੰ ਅਸਲਾ ਲੈਕੇ ਬੇਕਸੂਰ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਅਤੇ ਸਰਕਾਰ ਤੋੰ ਇਨਾਮ, ਨੌਕਰੀਆਂ ਤੇ ਅਹੁਦੇ ਲਏ।
ਉਗਰਾਹਾਂ ਇਸ ਵੀਡੀਉ ‘ਚ ਜਿਸ ਨੂੰ ਖਾਲਿਸਤਾਨੀ ਕਹਿ ਰਿਹਾ ਉਹ ਅਸਲ ‘ਚ ਸਿੱਖਾਂ ਖਿਲਾਫ ਨਫ਼ਰਤ ਗਲੱਛਣ ਦਾ ਹੀ ਇਕ ਪਰਪੰਚ ਹੈ। ਗੁਰੂ ਨਾਨਕ ਪਾਤਸ਼ਾਹ ਖਿਲਾਫ ਭੌਂਕਣ ਵਾਲਾ ਅਨਿੱਲ ਅਰੋੜਾ ਵੀ ਉਗਰਾਹਾਂ ਵਾਂਗ ਬੋਲਦਾ ਸੀ। ਕਿ ਉਹ ਸਿਰਫ ਖਾਲਿਸਤਾਨੀਆਂ ਦਾ ਵਿਰੋਧੀ ਹੈ, ਪਰ ਅਸਲ ਨਫ਼ਰਤ ਉਸ ਦੀ ਉਗਰਾਹਾਂ ਵਾਂਗ ਸਿੱਖਾਂ ਪ੍ਰਤੀ ਸੀ। ਜੋ ਬਾਹਰ ਆ ਗਈ।
ਉਗਰਾਹਾਂ ਨੇ ਦਿੱਲੀ ਜਾਣ ਤੋੰ ਪਹਿਲਾਂ ਹੀ ਆਪਣੇ ਧਰਨਿਆਂ ‘ਚ ਜੈਕਾਰਾ ਲਾਉਣ ‘ਤੇ ਪਬੰਧੀ ਲਾ ਦਿੱਤੀ ਸੀ। ਕੀ ਜੈਕਾਰਾ ਖਾਲਿਸਤਾਨੀਆਂ ਦਾ ਹੈ?
ਮੋਰਚਾ ਖਤਮ ਹੋਣ ਪਿਛੋਂ ਉਗਰਾਹਾਂ ਦਾ ਇਹ ਸਿੱਖ ਵਿਰੋਧੀ ਬਿਆਨ ਕਿਉੰ ਆਇਆਂ ? ਮੋਰਚੇ ਦੀ ਜਿੱਤ ਨਾਲ ਲੋਕ ਆਪਣੇ ਸਿਆਸੀ ਵਖਰੇਵੇਂ ਭੁੱਲ ਕੇ ਗੁਰੂ ਘਰਾਂ ‘ਚ ਸ਼ੁਕਰਾਨੇ ਲਈ ਜਾ ਰਹੇ ਨੇ। ਪਰ ਕਾਮਰੇਡ ਜੋਗਿੰਦਰ ਉਗਰਾਹਾਂ ਇਸ ਨੂੰ ਕਾਮਰੇਡ vs ਸਿੱਖ ਕਿਉੰ ਬਣਾ ਰਿਹਾ ? ਕਿਉਂਕਿ ਉਸ ਨੇ ਸਰਕਾਰ ਕੋਲੋੰ ਆਪਣਾ ਮੁੱਲ ਪਵਾਉਣਾਂ ਕਿ ਮੈ ਖਾਲਿਸਤਾਨੀਆਂ ਨੂੰ ਮੋਰਚੇ ਦੇ ਲਾਗੇ ਨਹੀੰ ਲੱਗਣ ਦਿੱਤਾ। ਇਹ ਕਾਮਰੇਡ vs ਸਿੱਖ ਖੇਡ ਉਗਰਾਹਾਂ, ਰੁਲਦੇ, ਰਜਿੰਦਰ ਤੇ ਰਾਜੇਵਾਲ ਦੀ ਹੈ, ਜੋ ਏਜੰਸੀਆਂ ਦੇ ਹੱਥਾਂ ‘ਚ ਖੇਡ ਰਹੇ ਸਨ।
#ਮਹਿਕਮਾ_ਪੰਜਾਬੀ