ਜਦੋਂ ਸਪੇਨ ਦੇ ਉੱਘੇ ਸਿਆਸਤਦਾਨਾਂ ਨੇ ਗੁਰਦੁਆਰਾ ਸਾਹਿਬ ਜਾ ਕੇ ਸਜਾਈਆਂ ਦਸਤਾਰਾਂ…

0
411

ਸਪੇਨ , ਤਾਰਾਗੋਨਾ ਮਿਉਂਸਪਲ ਅਉਜੇਨਤਾਮੀਏਂਤੋਂ , ਵੱਲੋਂ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਲੋਕਾਂ ਨਾਲ ਸ਼ਹਿਰ ਤਾਰਾਗੋਨਾ ਵਿਖੇ ਬੈਠਕ ਰੱਖੀ ਗਈ ਜਿਸ ਵਿਚ ਵੱਖ ਵੱਖ ਧਰਮਾਂ ਦੇ ਨਾਲ ਸੰਬੰਧਿਤ ਲੋਕਾਂ ਨੇ ਸ਼ਮੂਲੀਅਤ ਕੀਤੀ ਗਈ ਜਿਸ ਵਿਚ ਤਾਰਾਗੋਨਾ ਗੁਰੂ ਘਰ ਦੀ ਕਮੇਟੀ ਅਤੇ Republicana de Catalunya ਨਾਲ ਸੰਬੰਧਤ ਬਾਰਸੀਲੋਨਾ ਤੋਂ ਸਪੈਨਿਸ਼ ਮੈਂਬਰ ਪਾਰਲੀਮੈਂਟ ਜਿਨਾਂ ਵਿਚ ਇੱਕ ਪੰਜਾਬੀ ਮੂਲ (ਪਿਛੋਕੜ ਗੁਰਦਾਸਪੁਰ) MP ਰੋਬਟ ਮਸੀਹ ਨਾਹਰ ਵੀ ਸ਼ਾਮਿਲ ਸਨ ਪਹੁੰਚੇ।

ਸਪੇਨ ਵਿਚ ਵੱਖ ਵੱਖ ਸਿੱਖ ਮਸਲਿਆਂ ਅਤੇ ਸਪੇਨ ਵਿਚ ਵੱਖ ਵੱਖ ਸ਼ਹਿਰਾਂ, ਦਫਤਰਾਂ ਤੇ ਪੁਲਿਸ ਨੂੰ ਸਿੱਖੀ ਬਾਰੇ ਸੈਮੀਨਾਰ ਕਰਕੇ ਸਿੱਖਾਂ ਬਾਰੇ ਜਾਣਕਾਰੀ ਦੇਣ ਵਾਲੇ ਗਗਨਦੀਪ ਸਿੰਘ ਖਾਲਸਾ ਨੇ ਵੀ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ। ਸਪੈਨਿਸ਼ ਪਾਰਲੀਮੈਂਟ ਮੈਂਬਰਾਂ ਵਿਚ ਜਿਨ੍ਹਾ ਵਿਚ ਤਾਰਾਗੋਨਾ ਤੋਂ ਐ,ਪੀ MP ਵੀ ਸਨ ਨੇ ਸੇਵਾ ਕੌਰ ਹੁਣਾ ਤੋਂ ਸਿਮਰਨ ਦੀ ਮਹਤੱਤਾ ਬਾਰੇ ਅਤੇ ਸਿੱਖ ਸਿਧਾਂਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਪ੍ਰੋਗਰਾਮ ਦਾ ਆਯੋਜਨ ਗੁਰਦੁਆਰਾ ਕਮੇਟੀਆ ਅਤੇ ਸਪੇਨ ਦੇ ਸਿੱਖ ਸੰਗਠਨਾਂ ਵਲੋਂ ਕੀਤਾ ਗਿਆ।

ਤਾਰਾਗੋਨਾ ਸ਼ਹਿਰ ਦੇ ਅਫਸਰਾਂ ਨੇ ਸਰਭ ਧਰਮ ਸਮੇਂਲਨ ਦੌਰਾਨ ਸਭ ਧਰਮਾਂ ਦੇ ਲੋਕਾਂ ਦਾ ਸਤਿਕਾਰ ਕੀਤਾ ਅਤੇ ਉਹਨਾਂ ਦੇ ਧਰਮਾਂ ਬਾਰੇ ਜਾਣਿਆ । ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਤਾਰਾਗੋਨਾ ਦੇ ਪ੍ਰਬੰਧਕਾਂ ਨੇ ਸਪੈਨਿਸ਼ ਪਾਰਲੀਮੈਂਟ ਮੈਂਬਰਾਂ MP ਅਤੇ ਤਾਰਾਗੋਨਾ ਮਿਉਂਸਪਲ ਅਉਜੇਨਤਾਮੀਏਂਤੋਂ ਦੇ ਅਫਸਰਾਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਗਈਆਂ ਜਿਸ ਤੇ ਓਥੋਂ ਦੇ ਸ਼ਹਿਰ ਦੀ ਮੇਅਰ ਨੇ ਸਭ ਦਾ ਧੰਨਵਾਦ ਕੀਤਾ। Republicana de Catalunya ਦੇ ਆਗੂਆਂ ਵਲੋਂ ਸਿੱਖ ਭਾਈਚਾਰੇ ਤੋਂ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾ ਬਾਰੇ ਵੀ ਜਾਣਿਆ ਤੇ ਉਨ੍ਹਾਂ ਨੂੰ ਹੱਲ ਕਰਨ ਦਾ ਵੀ ਭਰੋਸਾ ਦਿਵਾਇਆ