ਮੈਂ ਜੈਕਾਰਾ ਨਹੀਂ ਨਾਹਰਾ ਲਾਉਂਦਾ ਹੁੰਦਾ- ਉਗਰਾਹਾਂ

0
322

ਜਿਹੜੇ ਸਾਨੂੰ ਦੋਸ਼ ਦਿੰਦੇ ਨੇ ਕਿ ਕਿਸਾਨ ਸੰਘਰਸ਼ ਨੂੰ ਕਾਮਰੇਡ vs ਸਿੱਖ ਬਣਾ ਦਿੱਤਾ ਉਹ ਕਾਮਰੇਡਾਂ ਦੀ ਸਿੱਖਾਂ ਪ੍ਰਤੀ ਨਫਰਤ ਦਾ ਅੰਦਾਜਾ ਇਸ ਉਗਰਾਹਾਂ ਵਾਲੇ ਦੀ ਜੈਕਾਰੇ ਤੋੰ ਨਾਂਹ ਤੋੰ ਲਾ ਲੈਣ। ਜੇ ਏਡਾ ਗੈਰਤਮੰਦ ਸੀ ਤਾਂ ਸਿੱਖਾਂ ਦੇ ਪੈਸੇ ਨੂੰ ਜਾਂ ਲੰਗਰਾਂ ਨੂੰ ਏਦਾਂ ਨਾਂਹ ਕਰਦਾ। ਸਿੱਖਾਂ ਨੂੰ ਕਾਮਰੇਡਾਂ ਤੋੰ ਸੁਚੇਤ ਰਹਿਣਾ ਚਾਹੀਦਾ, ਇਹ ਆਰ ਐਸ ਐਸ ਤੋੰ ਘੱਟ ਖਤਰਨਾਕ ਨਹੀਂ। ਇਹ ਦਰਬਾਰ ਸਾਹਿਬ ਸਰੋਵਰ ਪੂਰ ਕੇ ਝੋਨਾ ਲਾਉਣ ਦੀਆਂ ਕਸਮਾਂ ਖਾ ਕੇ ਕਾਮਰੇਡ ਬਣੇ ਸੀ, ਤੇ ਇੰਦਰਾ ਗਾਂਧੀ ਦੇ ਇਸ਼ਾਰੇ ‘ਤੇ ਚਲਦੇ ਸੀ। ਹਜਾਰਾਂ ਸਿੱਖਾਂ ਦੀ ਮੁਖਬਰੀ ਤੇ ਟਾਉਟੀ ਕੀਤੀ ਤੇ ਕ ਤ ਲਾਂ ਦੇ ਭਾਗੀਦਾਰ ਬਣੇ।
#ਮਹਿਕਮਾ_ਪੰਜਾਬੀ

ਜੇ ਕੋਈ ਬੇਸ਼ਰਮ ਹੋਵੇ ਤਾਂ ਉਗਰਾਹਾਂ ਦੀ ਲੀਡਰਸ਼ਿਪ ਵਰਗਾ।

ਪਹਿਲਾਂ ਇੰਨਾ ਦਾ ਬਜ਼ੁਰਗ ਬੈਰੀਕੇਟ ਤੋੜਨ ਵਾਲ਼ਿਆਂ ਨੂੰ ਗਾ ਲ਼ਾਂ ਕੱਢ ਰਿਹਾ ਸੀ। ‘ਹਾਏ ਦਿੱਲੀ ਕਿਉਂ ਜਾਂਦੇ ਓ’ ਫੇਰ ਅਗਲੇ ਦਿਨ ਆਪ ਵੀ ਬੇਸ਼ਰਮ ਹੋਕੇ ਤੁਰ ਪਿਆ। ਫੇਰ ਇਹ ਸਿੰਘੂ ਨਹੀਂ ਗਏ, ਟਿਕਰੀ ਜਾ ਕੇ ਬੈਠੇ। ਆਵਦੇ ਜਾਣੀ ਵੱਖਰੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਚੜਾਈ ਤਾਂ ਸਿੰਘੂ ਵਾਲਿਆਂ ਦੀ ਹੋਈ।

ਫੇਰ ਇਹਨਾ ਨੇ ਸਿੰਘੂ ਦੇ ਧਰਨੇ ਨੂੰ ਬਦਨਾਮ ਕਰਨ ਵਾਸਤੇ ਟ੍ਰਿਬਿਊਨ ‘ਚ ਖਬਰਾਂ ਲਵਾਈਆਂ। ਕਿ ਸਿੰਘੂ ਤਾਂ ਮੇਲਾ ਚੱਲ ਰਿਹਾ। ਸਿਆਣੇ ਲੋਕ ਤਾਂ ਟਿਕਰੀ ‘ਤੇ ਬੈਠੇ ਨੇ। ਪਰ ਇਨ੍ਹਾਂ ਦੀ ਇਕ ਨਾ ਚੱਲੀ। ਸਿੰਘੂ ਬਾਡਰ ਹੀ ਸੰਘਰਸ਼ ਦਾ ਚਿਹਰਾ ਬਣਿਆ।

ਇਨ੍ਹਾਂ ਨੇ ਖਾਲਿਸਤਾਨੀਆਂ ਨੂੰ ਭੰਡਿਆ। ਲੰਗਰਾਂ ਤੇ ਕੀਰਤਨ ਖਿਲਾਫ ਬੋਲੇ। ਗੱਲ ਕੀ ਸਿੱਖਾਂ ਨੂੰ ਭੜਕਾਉਣ ਦੀ ਹਰ ਕੋਸ਼ਿਸ਼ ਕੀਤੀ। ਪਰ ਸਿੱਖਾਂ ਨੂੰ ਸੰਘਰਸ਼ ਦਾ ਚਿਹਰਾ ਬਣਨ ਤੋਂ ਨਾ ਰੋਕ ਸਕੇ।
ਇਸ ਦੌਰਾਨ ਕੁਝ ਭੋਲੇ ਅਤੇ ਕੁਝ ਰਾਸ਼ਟਰੀ ਮੀਡੀਆ ‘ਚ ਚੌਧਰ ਦੇ ਭੁੱਖੇ ਸਿੱਖ ਲੀਡਰ ਉਗਰਾਹਾਂ ਨੂੰ ਗੁਰਦਵਾਰਿਆਂ ‘ਚੋਂ ਫੰਡ ਇਕੱਠਾ ਕਰਕੇ ਭੇਜਦੇ ਰਹੇ। ਉਗਰਾਹਾਂ ਦੀ ਨਾਸਤਿਕ ਪਰ ਬੇਸ਼ਰਮ ਲੀਡਰਸ਼ਿਪ ਫੰਡ ਲੈਂਦੀ ਵੀ ਰਹੀ।

ਪਿਛਲੇ ਕੁਝ ਮਹੀਨਿਆਂ ਤੋਂ ਠੰਡੇ ਹੋ ਗਏ ਸੀ। ਇਹਨਾ ਦੇ ਗਲੈਮਰਸ ਚਿਹਰੇ ਸੋਨੀਆ ਮਾਨ ਤੇ ਕੰਵਰ ਗਰੇਵਾਲ ਵੀ ਇਨ੍ਹਾਂ ਤੋਂ ਪਾਸਾ ਵੱਟ ਗਏ।

ਜਦੋਂ ਪਹਿਲੀ ਮੰਗਾਂ ਵਾਲੀ ਚਿੱਠੀ ਸਰਕਾਰ ਨੂੰ ਭੇਜੀ ਤਾਂ ਉਸ ਵਿੱਚ ਬਕਾਇਦਾ ਤੌਰ ‘ਤੇ ਇਹ ਲਿਖਵਾਇਆ ਕਿ ‘ਜੇਲ੍ਹਾਂ ‘ਚ ਨਕਸਲੀ ਹੋਣ ਦੇ ਦੋਸ਼ ‘ਚ ਬੰਦ ਕੈਦੀ ਰਿਹਾ ਹੋਣ’
ਪਿਛਲੇ ਸਾਲ ਦਸ ਦਿਸੰਬਰ ਨੂੰ ਮਨੁੱਖੀ ਅਧਿਕਾਰ ਦਿਹਾੜੇ ‘ਤੇ ਇਨ੍ਹਾਂ ਨੇ ਬਕਾਇਦਾ ਤੌਰ ‘ਤੇ ਕਥਿਤ ਨਕਸਲੀਆਂ ਦੀਆਂ ਫੋਟੋਆਂ ਲਾ ਕੇ ਗੋਦੀ ਮੀਡੀਆ ਨੂੰ ਭੌਂਕਣ ਦਾ ਮੌਕਾ ਦਿੱਤਾ। ਸਿਰਫ ਕਥਿਤ ਨਕਸਲੀਆਂ ਦੀਆਂ ਫੋਟੋਆਂ ਲਾਈਆਂ।‌ ਸਿੱਖ ਕੈਦੀਆਂ ਦੀਆਂ ਨਹੀਂ।

ਪਰ ਹੁਣ ਜਦੋਂ ਵਾਪਸ ਮੁੜੇ ਆ ਤਾਂ ਉਸ ਮੰਗ ਦਾ ਅਤਾ ਪਤਾ ਨਹੀਂ।‌ ਕਥਿਤ ਨਕਸਲੀ ਵਿਚਾਰੇ ਅੰਦਰ ਬੈਠੇ ਨੇ। ਇਸ ਸਾਲ ਦਸ ਦਿਸੰਬਰ ਨੂੰ ਮਨੁੱਖੀ ਅਧਿਕਾਰ ਦਿਹਾੜਾ ਲੰਘ ਗਿਆ। ਇਨ੍ਹਾਂ ਨੇ ਇਸ ਵਾਰ ਕਥਿਤ ਨਕਸਲੀਆਂ ਦੀਆਂ ਫੋਟੋਆਂ ਨਹੀਂ ਲਾਈਆਂ। ਸਿੱਖ ਕੈਦੀਆਂ ਦੀਆਂ ਤਾਂ ਲਾਉਣੀਆਂ ਹੀ ਕੀ ਸਨ।

ਕਥਿਤ ਨਕਸਲੀ ਅੰਦਰ ਬੈਠੇ ਨੇ। ਪਰ ਉਗਰਾਹਾਂ ਦੇ ਲੀਡਰ ਆਵਦੀ ਮੰਗ ਨੂੰ ਭੁੱਲ ਗਏ ਤੇ ਜਿੱਤ ਦੇ ਦਮਗਜ਼ੇ ਮਾਰਦੇ ਵਾਪਸ ਆ ਰਹੇ ਨੇ। ਬੇਸ਼ਰਮੀ ਦਾ ਨੋਬਲ ਇਨਾਮ ਉਗਰਾਹਾਂ ਨੂੰ ਹੀ ਮਿਲਣਾ‌ ਚਾਹੀਦਾ।
#ਮਹਿਕਮਾ_ਪੰਜਾਬੀ