ਚੰਡੀਗੜ੍ਹ: ਕਾਂਗਰਸ ਲੀਡਰ ਸੁਪ੍ਰੀਆ ਸ਼੍ਰੀਨੇਤ ਦੇ ਬਿਆਨ ਦਾ ਜਵਾਬ ਦਿੰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਰਿੰਦਰ ਸਿੰਘ ਨੇ ਕਾਂਗਰਸ ’ਤੇ ਹੀ ਸਵਾਲ ਚੁੱਕੇ ਹਨ। ਉਹਨਾਂ ਕਿਹਾ ਜੇ ਮੇਰੇ ਵਰਗੇ ਸੀਨੀਅਰ ਲੀਡਰ ਨਾਲ ਅਜਿਹਾ ਸਲੂਕ ਹੋਇਆ ਹੈ ਤਾਂ ਵਰਕਰਾਂ ਨਾਲ ਕਿਹੋ ਜਿਹਾ ਹੁੰਦਾ ਹੋਵੇਗਾ?
ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕੀਤਾ, “ਹਾਂ, ਸਿਆਸਤ ਵਿਚ ਗੁੱਸੇ ਲਈ ਕੋਈ ਥਾਂ ਨਹੀਂ। ਪਰ ਕੀ ਅਜਿਹੀ ਵੱਡੀ ਪੁਰਾਣੀ ਪਾਰਟੀ ਕਾਂਗਰਸ ਵਿਚ ਅਪਮਾਨ ਦੀ ਥਾਂ ਹੈ? ਜੇ ਮੇਰੇ ਵਰਗੇ ਪਾਰਟੀ ਦੇ ਸੀਨੀਅਰ ਲੀਡਰ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾ ਸਕਦਾ ਹੈ ਤਾਂ ਮੈਂ ਹੈਰਾਨ ਹਾਂ ਕਿ ਵਰਕਰਾਂ ਨੂੰ ਕੀ-ਕੀ ਸਹਿਣਾ ਪੈਂਦਾ ਹੋਵੇਗਾ!”
ਦੱਸ ਦਈਏ ਕਿ ਸੁਪ੍ਰੀਆ ਸ਼੍ਰੀਨੇਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਸੀ ਕਿ ਬਜ਼ੁਰਗਾਂ ਨੂੰ ਗੁੱਸਾ ਆਉਂਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਹ ਅਪਣੀਆਂ ਗੱਲਾਂ ’ਤੇ ਵਿਚਾਰ ਕਰਨਗੇ। ਉਹ ਕਾਂਗਰਸ ਪਾਰਟੀ ਦੇ ਯੋਧਾ ਰਹੇ ਹਨ। ਉਹਨਾਂ ਕਿਹਾ ਕਿ ਨਫ਼ਰਤ, ਈਰਖਾ ਅਤੇ ਬਦਲਾਖੋਰੀ ਦੀ ਸਿਆਸਤ ਵਿਚ ਕੋਈ ਥਾਂ ਨਹੀਂ ਹੈ।
Yes, there's no space for anger in politics. But is there space for humiliation & insult in a grand old party like @INCIndia? If a senior party leader like me can be treated like this, I wonder what the workers must go through!': @capt_amarinder to @SupriyaShrinate https://t.co/deEDRYlBMg
— Raveen Thukral (@RT_Media_Capt) September 23, 2021