ਬੀਬੀਸੀ ਦੀ ਡਾ. ਅੰਬੇਦਕਰ ਦੇ ਧਰਮ ਬਦਲੀ ਦੇ ਵਿਚਾਰਾਂ ਬਾਰੇ ਤੱਥਾਂ ਤੋੰ ਹੀਣੀ ਰਿਪੋਰਟ

0
410

ਬੀਬੀਸੀ ਪੰਜਾਬੀ ਨੇ ਉਰਵਸ਼ੀ ਕੁਠਾਰੀ ਦੀ ਡਾ. ਅੰਬੇਦਕਰ ਵੱਲੋੰ ਧਰਮ ਬਦਲੀ ਦੇ ਐਲਾਨ ਕਰਨ ਤੇ, ਫੇਰ ਪਿਛੇ ਹੱਟ ਜਾਣ ਤੇ, ਅਤੇ ਅੰਤ 1950 ‘ਚ ਬੋਧੀ ਹੋਣ ਦੀਆਂ ਘਟਨਾਵਾਂ ਬਾਰੇ ਰਿਪੋਰਟ ਛਾਪੀ ਹੈ।
ਰਿਪੋਰਟ ਵਿੱਚ ਇਹ ਤੱਥ ਤਾਂ ਸਹੀ ਨੇ ਕਿ ਅੰਬੇਦਕਰ ਸਾਹਬ ਨੇ ਕਿਹਾ ਸੀ “ਮੈੰ ਜੰਮਿਆਂ ਹਿੰਦੂ ਹਾਂ ਪਰ ਮਰਾਂਗਾ ਹਿੰਦੂ ਨਹੀ” ਪਰ ਸਿੱਖਾਂ ਦੇ ਸਬੰਧ ਵਿਚ ਬਿਨਾ ਤੱਥਾਂ ਤੋੰ ਚਾਲੂ ਕਿਸਮ ਦੇ ਤੱਥ ਹੀਣ ਪ੍ਰਚਾਰ ਨੂੰ ਹੀ ਅਧਾਰ ਬਣਾ ਕੇ ਟਿੱਪਣੀ ਕਰ ਦਿੱਤੀ ਕਿ “ਸਿੱਖ ਆਗੂ ਨਹੀੰ ਸੀ ਚਾਹੁੰਦੇ ਕਿ ਅੰਬਦੇਕਰ ਸਿੱਖ ਬਣੇ”।

ਇਹ ਕੋਰਾ ਝੂਠ ਆਰੀਆ ਸਮਾਜੀ ਪ੍ਰਾਪੇਗੰਡਾ ਸੀ ਜਿਸਦਾ ਸ਼ਿਕਾਰ ਸ੍ਰ ਕਪੂਰ ਸਿੰਘ ਵੀ ਹੋਏ। ਪਰ ਓਹਨਾ ਪਿਛੋੰ ਇਸ ਜੁਮਲੇ ਨੂੰ ਸਿੱਖਾਂ ਖਿਲਾਫ ਹਥਿਆਰ ਬਣਾ ਕੇ ਵਰਤਿਆ ਜਾ ਰਿਹਾ ਹੈ।

ਕੁਝ ਸਾਲ ਪਹਿਲਾਂ ਗਿਆਨੀ ਮੱਲ ਸਿੰਘ ਨੇ ਇਕ ਖੋਜ ਭਰਭੂਰ ਕਿਤਾਬ ਲਿਖ ਕੇ ਸਾਬਤ ਕਰ ਦਿੱਤਾ ਕਿ ਡਾ ਅੰਬੇਦਕਰ ਹਿੰਦੂ ਧਰਮ ਛੱਡਣ ਦੇ ਬਿਆਨ ਪਿਛੋੰ ਕੁਝ ਸਮਾਂ ਤ‍ਾਂ ਧਰਮ ਤਬਦੀਲੀ ਲਈ ਭੱਜਦੌੜ ਕਰਦੇ ਰਹੇ ਤੇ ਸਿੱਖੀ ਵੱਲ ਕਾਫੀ ਰੁਚੀ ਵੀ ਦਿਖਾਈ ਪਰ ਫੇਰ ਅੱਡ ਅੱਡ ਦਬਾਵਾਂ ਦੇ ਮੱਦੇਨਜਰ ਉਹ ਇਹ ਵਿਚਾਰ ਸਦਾ ਲਈ ਤਿਆਗ ਗਏ। ਜਿਸਦਾ ਓਹਨਾ ਨੂੰ ਤਾਅ ਉਮਰ ਚਿੱਤ ਚੇਤਾ ਵੀ ਨਹੀੰ ਆਇਆ।

ਭਾਰਤ ਦੀ ਕਥਿਤ ਆਜਾਦੀ ਤੇ ਸੰਵਿਧਾਨ ਲਾਗੂ ਹੋਣ ਪਿਛੋੰ ਉਹ ਆਪਣੀ ਕਹੀ ਗੱਲ ਪੁਗਾਉਣ ਲਈ ਮੌਤ ਤੋੰ ਕੁਝ ਮਹੀਨੇ ਪਹਿਲਾਂ ਬੋਧੀ ਹੋ ਗਏ।


ਮੱਲ ਸਿੰਘ ਦੀ ਖੋਜ ਭਰਭੂਰ ਕਿਤਾਬ ਚਾਨਣ ਕਰਦੀ ਹੈ ਕਿ ਸਿੱਖ ਅਗੂਆਂ ਤੇ ਅਵਾਮ ਨੇ ਕਦੇ ਵੀ ਡਾ ਅੰਬੇਦਕਰ ਵੱਲੋੰ ਪਿੱਠ ਨਹੀੰ ਸੀ ਫੇਰੀ। ਸਿੱਖਾਂ ਨੇ ਬਹੁਤ ਸਾਰਾ ਸਰਮਾਇਆ ਅਤੇ ਸਾਧਨ ਡਾ ਅੰਬੇਦਕਰ ਦੇ ਅਨੁਯਾਈਆਂ ਨੂੰ ਸਿੱਖ ਬਣਾਉਣ ਲਈ ਖਰਚ ਕੀਤੇ। ਜਿਸ ਦਾ ਜਿਕਰ ਕਰਦਿਆ ਆਰੀਆ ਸਮਾਜੀ ਆਪਣੇ ਰਸਾਲਿਆਂ ‘ਚ ਸਿਖਾਂ ਨੂੰ ਟਿੱਚਰਾ ਕਰਦੇ ਰਹੇ।

ਇਤਿਹਾਸ ਦੀ ਖੋਜ ਦੇ ਸਬੰਧ ਵਿਚ ਜਦੋੰ ਨਵਾਂ ਨੁਕਤਾ ਸਾਹਮਣੇ ਆ ਜਾਵੇ ਤੇ ਉਸ ਨੂੰ ਅੱਖੋੰ ਪਰੋਖੇ ਕਰ ਕੇ ਪੁਰਾਣੇ ਪੁਰਾਪੇਗੰਡੇ ਨੂੰ ਥੋਪਣਾ ਬਦਨੀਤੀ ਹੈ, ਜੋ ਬੀਬੀਸੀ ਨੇ ਕੀਤੀ ਹੈ।

ਡਾਕਟਰ ਸਾਹਬ ਦੇ ਸਿੱਖ ਨਾ ਬਣਨ ਦੇ ਕਾਰਨਾ ਬਾਰੇ ਤੱਥ ਭਰਪੂਰ ਵੀਡਿਰ ਟਿੱਪਣੀ ਖਾਨੇ ‘ਚ ਵੇਖੋ।
#ਮਹਿਕਮਾ_ਪੰਜਾਬੀ