ਨਾਗਾਲੈਂਡ ਵਿੱਚ ਸੁਰੱਖਿਆ ਬਲਾਂ ਦੀ ਗੋ ਲੀ ਬਾ ਰੀ ‘ਚ 14 ਸਿਵਲੀਅਨਾਂ ਦੀ ਮੌਤ

0
88

ਭਾਰਤੀ ਫੌਜ ਵਲੋੰ ਆਪਣੇ ਹੀ ਲੋਕਾਂ ਦੇ ਕ ਤ ਲ ਦੀ ਇੱਕ ਤਾਜ਼ਾ ਘਟਨਾ ਨਾਗਾਲੈਂਡ ‘ਚ ਵਾਪਰੀ ਹੈ, ਜਿੱਥੇ ਪਹਿਲਾਂ ਫੌਜ ਨੇ 6 ਨਿਰਦੋਸ਼ ਬਿਨਾ ਕਿਸੇ ਕਸੂਰੋਂ ਗੋਲੀਆਂ ਮਾਰ ਕੇ ਭੁੰਨ ਸੁੱਟੇ ਤੇ ਜਦ ਸਥਾਨਕ ਲੋਕਾਂ ਨੇ ਇਸ ਬੇਦਰਦ ਕ ਤ ਲੇ ਆ ਮ ਦਾ ਵਿਰੋਧ ਕੀਤਾ ਤਾਂ ਸੱਤ ਹੋਰ ਮਾਰ ਦਿੱਤੇ।

ਗ਼ੁੱਸੇ ‘ਚ ਆਏ ਲੋਕਾਂ ਵਲੋੰ ਫ਼ੌਜੀ ਗੱਡੀਆਂ ਨੂੰ ਅੱਗ ਲਾ ਦਿੱਤੀ ਗਈ ਤੇ ਭੰਨ-ਤੋੜ ਵੀ ਕੀਤੀ ਗਈ, ਇੱਕ ਫ਼ੌਜੀ ਵੀ ਮਾਰਿਆ ਗਿਆ।
ਹੁਣ ਫੌਜ ਤੇ ਸਰਕਾਰ ਕਹਿ ਰਹੀ ਹੈ ਕਿ ਫੌਜ ਨੂੰ ਭੁਲੇਖਾ ਲੱਗ ਗਿਆ ਜਦਕਿ ਸਥਾਨਕ ਲੋਕ ਕਹਿ ਰਹੇ ਹਨ ਕਿ ਸਾਡੇ ਵੱਖਰੇ ਰੰਗ-ਰੂਪ, ਬੋਲੀ ਅਤੇ ਸੱਭਿਆਚਾਰ ਕਾਰਨ ਭਾਰਤੀ ਫੌਜ ਸਾਡੇ ‘ਤੇ ਜ਼ੁ ਲ ਮ ਕਰ ਰਹੀ ਹੈ।

ਸਿੱਖਾਂ ਵਾਂਗ ਨਾਗੇ ਵੀ ਦਹਾਕਿਆਂ ਤੋਂ ਆਪਣੇ ਵੱਖਰੇ ਮੁਲਕ ਦੀ ਜੰਗ ਲੜ ਰਹੇ ਹਨ ਪਰ ਮਰਨ ਵਾਲੇ ਬੇਕਸੂਰ ਨਾਗਰਿਕ ਸਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਨਾਗਾਲੈਂਡ ਦੇ ਮੌਨ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਘੱਟੋ-ਘੱਟ 14 ਆਮ ਨਾਗਰਿਕ ਮਾ ਰੇ ਗਏ ਹਨ। ਪੁਲੀਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਕੀ ਇਹ ਕਿਤੇ ਗ਼ਲਤ ਪਛਾਣ ਦਾ ਮਾਮਲਾ ਤਾਂ ਨਹੀਂ ਹੈ। ਥਲ ਸੈਨਾ ਨੇ ਇਸ ਪੂਰੇ ਮਾਮਲੇ ਦੀ ਕੋਰਟ ਆਫ਼ ਇਨਕੁਆਇਰੀ ਦੇ ਹੁਕਮ ਕਰਦਿਆਂ ਕਿਹਾ ਕਿ ਜੋ ਕੁਝ ਹੋਇਆ ਉਹ ਬੇਹੱਦ ਅਫ਼ਸੋਸਨਾਕ ਹੈ। ਸੈਨਾ ਨੇ ਦੱਸਿਆ ਕਿ ਗੋਲੀਬਾਰੀ ਦੀ ਇਸ ਘਟਨਾ ਦੌਰਾਨ ਇਕ ਫੌਜੀ ਮਾਰਿਆ ਗਿਆ ਤੇ ਕਈ ਹੋਰ ਫੌਜੀ ਜ਼ਖ਼ਮੀ ਹੋ ਗਏ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਅਸਲ ਗਿਣਤੀ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ, ਕਿਉਂਕਿ 13 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਗੰਭੀਰ ਜ਼ਖ਼ਮੀਆਂ ਵਿਚੋਂ ਕੁਝ ਨੇ ਗੁਆਂਢੀ ਰਾਜ ਅਸਾਮ ਦੇ ਹਸਪਤਾਲਾਂ ਵਿਚ ਦਮ ਤੋੜ ਦਿੱਤਾ। ਮੁੱਖ ਮੰਤਰੀ ਨੈਫਿਊ ਰੀਓ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।