Fact Check: ਕਾਨੂੰਨ ਵਾਪਸੀ ਦੀ ਘੋਸ਼ਣਾ ਤੋਂ ਬਾਅਦ ਕਿਸਾਨਾਂ ਨੇ ਨਹੀਂ ਕੀਤੀ ਕੀਤੇ ਭੰਨਤੋੜ

0
340

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕਾਂ ਨੂੰ ਭਾਜਪਾ ਦੇ ਪ੍ਰੋਗਰਾਮ ਵਿਚ ਜਾ ਕੇ ਸਟੇਜ ‘ਤੇ ਚੜ੍ਹ ਭੰਨਤੋੜ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਖੇਤੀ ਕਾਨੂੰਨਾਂ ਦੇ ਵਾਪਸੀ ਦੀ ਘੋਸ਼ਣਾ ਹੋਣ ਤੋਂ ਬਾਅਦ ਕਿਸਾਨਾਂ ਨੇ ਭਾਜਪਾ ਦੇ ਪ੍ਰੋਗਰਾਮ ਵਿਚ ਜਾ ਕੇ ਭੰਨਤੋੜ ਕੀਤੀ।

Punjab Spectrum ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਜਨਵਰੀ 2021 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਫੇਸਬੁੱਕ ਯੂਜ਼ਰ Sufiyan Choudhary ਨੇ ਵਾਇਰਲ ਵੀਡੀਓ 21 ਨਵੰਬਰ 2021 ਨੂੰ ਸ਼ੇਅਰ ਕਰਦਿਆਂ ਡਿਸਕ੍ਰਿਪਸ਼ਨ ਲਿਖਿਆ, “लो भाई तीनों कृषि कानूनों के वापसी की घोषणा के बाद रुझान आने शुरू… कोई गोदी मीडिया नहीं दिखायेगा…”

ਇਸ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਸਾਨੂੰ ਵੀਡੀਓ ਦੇ ਅੰਸ਼ India TV ਦੀ ਇੱਕ ਰਿਪੋਰਟ ਵਿਚ ਸ਼ੇਅਰ ਕੀਤੇ ਮਿਲੇ। India Tv ਨੇ 10 ਜਨਵਰੀ 2021 ਨੂੰ ਵੀਡੀਓ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦੇ ਆਪਣੇ ਵੀਡੀਓ ਬੁਲੇਟਿਨ ਦਾ ਸਿਰਲੇਖ ਲਿਖਿਆ, “Haryana: करनाल में बवाल के बाद CM खट्टर का महापंचायत रद्द, हम विरोध करेंगे”

ਖਬਰ ਅਨੁਸਾਰ ਮਾਮਲਾ ਕਰਨਾਲ ਦਾ ਸੀ ਜਦੋਂ ਭਾਜਪਾ ਦੇ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਵੱਲੋਂ ਭੰਨਤੋੜ ਕੀਤੀ ਗਈ ਸੀ।