ਸਪੇਨ ਦੇ ਸ਼ਹਿਰ ਲਲੀਦਾ ਵਿਚ ਜਲਦ ਹੀ ਸਥਾਪਿਤ ਕੀਤਾ ਜਾਵੇਗਾ ਗੁਰਦੁਆਰਾ ਸਾਹਿਬ

0
372

ਗੁਰਸ਼ਾਮ ਸਿੰਘ ਚੀਮਾ ਦੀ ਮਿਹਨਤ ਰੰਗ ਲਿਆਈ – ਸਪੇਨ ਦੇ ਸ਼ਹਿਰ ਲਲੀਦਾ ਵਿਚ ਜਲਦ ਹੀ ਸਥਾਪਿਤ ਕੀਤਾ ਜਾਵੇਗਾ ਗੁਰਦੁਆਰਾ ਸਾਹਿਬ

ਸਪੇਨ ਦੇ ਪੰਜਾਬੀ ਮੂਲ ਦੇ MP ਰੋਬਰਟ ਮਸੀਹ ਅਤੇ 3 ਹੋਰ ਮੈਂਬਰ ਪਾਰਲੀਮੈਂਟ ਨਾਲ ਗੁਰਸ਼ਾਮ ਸਿੰਘ ਚੀਮਾ ਅਤੇ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਸ਼ਖਸੀਅਤਾਂ ਦੀ ਇਸ ਮਸਲੇ ਸੰਬੰਧੀ ਸਫਲ ਮੀਟਿੰਗ

ਲਲੀਦਾ, ਸਪੇਨ- ( 27 ਨਵੰਬਰ, 2021) – ਗੁਰਸ਼ਾਮ ਸਿੰਘ ਚੀਮਾ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਸਪੇਨ ਦੇ ਸ਼ਹਿਰ ਲਲੀਦਾ ਵਿਚ ਜਲਦ ਹੀ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਜਾਵੇਗਾ। ਇਸ ਸੰਬੰਧੀ ਸਪੇਨ ਦੇ ਪੰਜਾਬੀ ਮੂਲ ( ਪਿਛੋਕੜ ਗੁਰਦਾਸਪੁਰ) ਦੇ MP ਰੋਬਰਟ ਮਸੀਹ ਨਾਹਰ (MP Mr. Robert Masih Nahar) , 3 ਹੋਰ ਸਪੇਨ ਦੀ ਰਾਜਨੀਤਿਕ ਪਾਰਟੀ Esquerra Republicana de Catalunya ਨਾਲ ਸੰਬੰਧਤ ਸਪੈਨਿਸ਼ ਮੈਂਬਰ ਪਾਰਲੀਮੈਂਟ ਅਤੇ ਸ਼ਹਿਰ ਦੇ ਮਿਉਂਸਪਲ ਨਾਲ ਸੰਬੰਧਤ ਅਫਸਰਾਂ ਨਾਲ ਗੁਰਸ਼ਾਮ ਸਿੰਘ ਚੀਮਾ ਅਤੇ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਹੋਰ ਸ਼ਖਸੀਅਤਾਂ ਦੀ ਇਸ ਮਸਲੇ ਸੰਬੰਧੀ ਸਫਲ ਮੀਟਿੰਗ ਹੋਈ। MP ਰੋਬਰਟ ਮਸੀਹ ਨਾਹਰ ਅਤੇ Esquerra Republicana de Catalunya ਨਾਲ ਸੰਬੰਧਤ ਬਾਕੀ ਸਪੈਨਿਸ਼ ਮੈਂਬਰ ਪਾਰਲੀਮੈਂਟਾਂ ਨੇ ਲਲੀਦਾ ਵਿਖੇ ਆਯੋਜਿਤ ਮੀਟਿੰਗ ਦੌਰਾਨ ਭਾਰਤੀ ਭਾਈਚਾਰੇ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਲਲੀਦਾ ਵਿਖੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਬਾਰੇ ਵੀ ਵਿਚਾਰ ਚਰਚਾ ਕੀਤੀ ਅਤੇ ਸਿੱਟੇ ਵਲੋਂ ਲਲੀਦਾ ਵਿਖੇ ਜਲਦ ਹੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਸਪੇਨ ਵਿਚ ਗੁਰਦਾਸਪੁਰ ਪੰਜਾਬ ਨਾਲ ਸੰਬੰਧਤ ਪੰਜਾਬੀ ਐਮ.ਪੀ ਰੋਬਰਟ ਮਸੀਹ ਨਾਹਰ ਪਹਿਲਾਂ ਵੀ ਸਿੱਖ ਮਸਲਿਆਂ ਨੂੰ ਹੱਲ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ। 2017 ਵਿਚ ਸਪੈਨਿਸ਼ ਰੈਸੀਡੈਂਟ ਕਾਰਡ ਤੇ ਦਸਤਾਰਧਾਰੀ ਸਿੱਖਾਂ ਦੀਆਂ ਤਸਵੀਰਾਂ ਨੂੰ ਲੈ ਕੇ ਬਣੇ ਵੱਡੇ ਮਸਲੇ ਨੂੰ ਹਲ ਕਰਾਉਣ ਵਾਲੇ ਵੀ ਐਮ.ਪੀ ਰੋਬਰਟ ਮਸੀਹ ਨਾਹਰ ਸਨ। ਰੋਬਰਟ ਮਸੀਹ ਨਾਹਰ ਏਸ਼ੀਅਨ ਮੂਲ ਦੇ ਪਹਿਲੇ ਐਮ.ਪੀ ਹਨ।

ਰੋਬਰਟ ਮਸੀਹ ਏਸ਼ੀਅਨ ਮੂਲ ਦੇ ਲੋਕਾਂ ਦੀਆਂ ਸੱਮਸਿਆਵਾਂ ਨੂੰ ਸਮੇਂ ਸਮੇਂ ਪਾਰਲੀਮੈਂਟ ਵਿਚ ਚੁੱਕਦੇ ਰਹੇ ਹਨ ਅਤੇ ਸਪੇਨ ਵਿਚ ਹਰ ਜਗਾ ਏਸ਼ੀਅਨ ਮੂਲ ਦੇ ਲੋਕਾਂ ਦੀ ਅਵਾਜ਼ ਬਣਦੇ ਆ ਰਹੇ ਹਨ।

ਇਸ ਮੀਟਿੰਗ ਦਾ ਸਾਰਾ ਪ੍ਰਬੰਧ ਗੁਰਸ਼ਾਮ ਸਿੰਘ ਚੀਮਾ ਵਲੋਂ ਕੀਤਾ ਗਿਆ। ਇਸ ਮੀਟਿੰਗ ਦੌਰਾਨ ਸ਼ਹਿਰ ਦੇ ਮਿਊਂਸਪਲ ਵਲੋਂ ਗੁਰਦੁਆਰਾ ਸਾਹਿਬ ਲਈ ਜਗਾ ਦੇਣ ਦਾ ਐਲਾਨ ਕੀਤਾ ਗਿਆ।