25 ਸਤੰਬਰ ਸ਼ੰਭੂ ਪਹਿਲੇ ਇਕੱਠ ਦੀ ਤਸਵੀਰ ਜਦੋਂ ਸਰਕਾਰੀ ਲੋਕਾਂ ਨੇ ਸਿੱਖ-ਕਾਮਰੇਡ ਵਾਲਾ ਸਵਾਂਗ ਨਹੀੰ ਰਚਿਆ ਸੀ। ਇਹ ਲੋਕ ਇੱਕ ਸੱਦੇ ਤੇ ਆਏ ਸੀ ਇਹਨਾਂ ਦੀ ਇਹ ਫੋਟੋ ਟ੍ਰਿਬਿਊਨ ਨੇ ਵੀ ਲਗਾਈ ਸੀ ਡਰੋਨ ਸ਼ੋਰਟ ਨਾਲ ਜੋ ਵੀਡੀਓ ਬਣੀ ਸੀ ਉਸ ਮੁਤਾਬਕ ਸੱਤ ਕਿਲੋਮੀਟਰ ਤੱਕ ਟਰਾਲੀੱਆਂ ਖੜੀਆਂ ਸੀ। ਸੋਚ ਤੋੰ ਪਰੇ ਲੋਕ ਜੁੱੜੇ ਸੀ ਫਿਰ ਸ਼ੰਭੂ ਮੋਰਚੇ ਤੋਂ ਲੈ ਕਿ ਛੱਬੀ ਨਵੰਬਰ ਤੱਕ ਲੋਕ ਆਂਉਦੇ ਰਹੇ ਜਾਂਦੇ ਰਹੇ ਛੱਬੀ ਨਵੰਬਰ ਨੂੰ ਅਸੀਂ ਬੈਰੀਕੇਟ ਤੋੜਕੇ ਦਿੱਲੀ ਵੱਲ ਨੂੰ ਕੂਚ ਕੀਤਾ ਦੀਪ ਸਿੱਧੂ ਦੀ ਵਾਲ ਤੇ ਜਾਕੇ ਦੇਖੋ ਛੱਬੀ ਨੂੰ ਜੋ ਜਾਹੋ ਜਲਾਲ ਸੀ ਅਸੀਂ ਸਾਰੇ ਕਿਸਾਨੀ ਅੰਦੋਲਨ ਦੇ ਸਿਪਾਹੀ ਬਣਕੇ ਲ਼ੜਦੇ ਜਾ ਰਹੇ ਸੀ ਫਿਰ ਸਟੇਜ ਦੇ ਮੋਹਤਬਾਰਾਂ ਨੇ ਸਾਡੇ ਬੋਲਣ ਤੇ ਪਾਬੰਦੀ ਲਾ ਦਿੱਤੀ ਪਰ ਦੀਪ ਸਿੱਧੂ ਤੇ ਲੱਖੇ ਸਿਧਾਣੇ ਨੇ ਅਲੱਗ ਸਟੇਜ ਲਾਉਣ ਤੋਂ ਮਨਾਂ ਕਰ ਦਿੱਤਾ ਕੋਈ ਜਥੇਬੰਦੀ ਨਾਂ ਹੋਣ ਕਾਰਨ ਸ਼ਾਮਿਲ ਵੀ ਨਹੀੱ ਕੀਤਾ ਸੰਯੁਕਤ ਮੋਰਚੇ ਵਿੱਚ ਸਾਡੇ ਆਲੇ ਭਾਣਾ ਮੰਨਕੇ ਸਿਪਾਹੀ ਬਣਕੇ ਮੋਰਚੇ ਵਿੱਚ ਵਿਚਰਦੇ ਰਹੇ ਫਿਰ ਇੱਕ ਦਿਨ ਆਇਆ ਜਦੋਂ ਲੋਕ ਦਿੱਲੀ ਦੇ ਅੰਦਰ ਜਾ ਵੜੇ ਸਾਡੇ ਆਲਾ ਵੀ ਲਾਲ ਕਿਲੇ ਤੇ ਆਮ ਲੋਕਾਂ ਵਾਂਗੂੰ ਜਾ ਆਇਆ ਫਿਰ ਕੁਲ ਲੋਕਾਈ ਨੇ ਉਹਨੂੰ ਗੱਦਾਰ ਬਣਾ ਦਿੱਤਾ ਹਰ ਇੱਕ ਨੇ ਭੰਡਿਆ ਰੱਜਕੇ ਪਰ ਉਹ ਕਹਿੰਦਾ ਰਿਹਾ ਕਿ ਮੈਂ ਵਾਹਿਗੁਰੂ ਦੀ ਰਜਾ ਵਿੱਚ ਆਂ ਭਾਣੇ ਵਿੱਚ ਆਂ, ਏਕੇ ਦੀ ਦੁਹਾਈ ਦਿੰਨਾਂ, ਸਬਰ ਸੰਤੋਖ ਵਿੱਚ ਆਂ ਤੇ ਜਾਬਤੇ ਵਿੱਚ ਆਂ।
ਭੰਡਿਆ ਦੀਪ ਨੂੰ ਪਰ ਅੱਜ ਤੱਕ ਸਰਕਾਰ ਨਾਲ ਮਿਲਣੀਆਂ ਬੰਦ ਹੋਈਆਂ ਕਾਮਰੇਡਾਂ ਦੀਆਂ, ਚਿੱਠੀਆਂ ਲਿਖ ਲਈਆਂ ਧਰਨੇ ਲਾ ਲਏ ਜਦੋਂ ਹੁੱਣ ਨਾਂ ਕੋਈ ਦਬਾਅ ਤੇ ਨਾਂ ਹੀ ਕੋਈ ਮੀਟਿੰਗ ਅਚਨਚੇਤ ਇੱਕ ਦਿਨ ਕਾਨੂੰਨ ਰੱਦ ਹੋ ਜਾਂਦੇ ਨੇ ਉਹ ਵੀ ਉਸ ਦਿਨ ਜਿਹਦੇ ਨਾਮ ਦੀ ਦੁਹਾਈ ਉਹ ਪਾਂਉਦਾ ਵਾਪਿਸ ਬੰਬੇ ਜਾ ਵੜਿਆ ਸੀ ਅੱਜ ਜਿੱਤ ਕਿਹਦੀ ਹੋਈ ਗੱਦਾਰ ਕਹਿਣ ਵਾਲਿਆਂ ਦੀ ਜਾਂ ਗੁਰੂ ਤੇ ਭਰੋਸਾ ਰੱਖਣ ਵਾਲਿਆਂ ਦੀ? ਮੰਗ ਮੰਗ ਕੇ ਅੰਦੋਲਨ ਤੋਂ ਭੱਠੇ, ਪੈਟਰੋਲ ਪੰਪ ਜਾਂ ਜਮੀਨਾਂ ਬਣਾਉਣ ਵਾਲਿਆਂ ਦੀ ਜਾਂ ਲੰਗਰ ਲਾਉਣ ਵਾਲਿਆਂ ਦੀ? ਜਿਹਨਾਂ ਐਨ ਆਰ ਆਈਜ ਨੇ ਦਸਵੰਦ ਭੇਜਿਆ ਜਿੱਤ ਉਹਨਾਂ ਦੀ ਆ ਜਾਂ ਉਹਨਾਂ ਨੂੰ ਭੰਡਣ ਵਾਲਿਆਂ ਦੀ? ਜਿੱਤ ਉਹਨਾਂ ਦੀ ਆਂ ਜੋ ਨਿਸ਼ਾਨ ਸਾਹਿਬ ਤੇ ਭਰੋਸਾ ਕਰਕੇ ਅੜੇ ਰਹੇ ਮੁਨਕਰ ਨਹੀਂ ਹੋਏ, ਜੇਲਾਂ ਕੱਟੀਆਂ, ਪਰਚੇ ਪਵਾਏ ਸਬਰ ਰੱਖਿਆਂ ਸੜਕਾਂ ਤੇ ਸਾਲ ਭਰ ਤੋਂ ਵੱਧ ਗਰਮੀ ਸਰਦੀ ਕੱਟੀ, ਨਾਲ ਦਿਆਂ ਦੀਆਂ ਲਾਸ਼ਾਂ ਚੱਕੀਆਂ, ਪਰਿਵਾਰਾਂ ਦੇ ਦੁੱਖ ਸੁਖ ਸਹਿਕੇ ਵੀ ਅੰਦੋਲਨ ਲੜਿਆ ਜਾਂ ਮੁੱਠੀ ਭਰ ਕਾਮਰੇਡਾਂ ਦੀ ਜੋ ਜਣੇ ਖਣੇ ਨੂੰ ਮੋਦੀ ਦਾ ਜਵਾਈ ਮੰਨਕੇ ਬੇਬੁਨਿਆਦ ਇਲਜਾਮ ਲਗਾਕੇ ਭੰਡਦੇ ਨੇ। ਕੁੱਲ ਦੁਨੀਆਂ ਦੇ ਮਾਲਿਕ ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ ਤੇ ਕਾਲੇ ਕਾਨੂੰਨ ਰੱਦ ਹੋਣੇ ਪੰਥ ਦੀ ਚੜ੍ਹਦੀਕਲਾ ਦਾ ਪ੍ਰਤੀਕ ਆ। ਸਾਡੇ ਆਲਿਆਂ ਨੂੰ ਬੇਨਤੀ ਆ ਕਾਮਰੇਡਾਂ ਨੂੰ ਜਸ਼ਨ ਮਨਾਉਣ ਦਿਓ ਤੁਸੀਂ ਵੀ ਸ਼ੁੱਕਰ ਕਰ ਮਾਲਿਕ ਦਾ ਜਿਹਨੇ ਜਿੱਤ ਬਖਸ਼ੀ ਆ ਸਾਡੇ ਬਜੁਰਗ ਆਪਣੇ ਘਰਾਂ ਨੂੰ ਮੁੱੜਕੇ ਆਉਣ ਆਪਣੇ ਪਰਿਵਾਰਾਂ ਵਿੱਚ ਵਸਣ ਸਾਡੇ ਲਈ ਇਹ ਹੀ ਬਹੁਤ ਆ, ਬਾਕੀ “ਕੂੜ ਨਿਖੱਟੇ ਨਾਨਕਾ ਓੜਕ ਸੱਚ ਰਹੀ” ਦੇ ਵਾਕ ਅਨੁਸਾਰ ਸਾਰੇ ਕਾਮਰੇਡਾਂ ਦੇ ਝੂਠੇ ਇਲਜਾਮ ਸਿਰ ਮੱਥੇ ”ਜਿਸ ਕੇ ਸਿਰ ਊਪਰ ਤੂੰ ਸਵਾਮੀ ਸੋ ਦੁਖ ਕੈਸਾ ਪਾਵੇ” ਦੇ ਅਨੁਸਾਰ ਅਸੀਂ ਚੜ੍ਹਦੀਕਲਾ ਵਿੱਚ ਹਾਂ ਅਤੇ ਜਿੱਤ ਦਾ ਵਿਸ਼ਲੇਸ਼ਣ ਕਰ ਰਹੇ ਆਂ।
Harpreet Singh Devgun