ਦੁਬਈ ਦੀ ਰਾਜਕੁਮਾਰੀ ਨੇ ਸੁਧੀਰ ਕੁਮਾਰ ਬਾਰੇ ਦੇਖੋ ਕੀ ਕਿਹਾ

0
303

ਜੇਕਰ ਤੁਸੀਂ ਦਰਬਾਰੀ ਮੀਡੀਆ ਦਾ ਸਿਰਕੱਢ ਚੈਨਲ ਜ਼ੀ ਨਿਊਜ਼ ਕਦੇ ਵੇਖਿਆ ਹੈ ਤਾਂ ਤੁਹਾਨੂੰ ਸੁਧੀਰ ਚੌਧਰੀ ਬਾਰੇ ਤਾਂ ਪਤਾ ਹੀ ਹੋਵੇਗਾ। ਸੁਧੀਰ ਚੌਧਰੀ ਜ਼ੀ ਨਿਊਜ਼ ਦਾ ਸੰਪਾਦਕ ਹੈ। ਰਾਤ 9 ਵਜੇ ‘ਡੀ.ਐਨ.ਏ’ ਨਾਂਅ ਦਾ ਪ੍ਰੋਗਰਾਮ ਕਰਦਾ ਹੈ।


ਸੁਧੀਰ ਚੌਧਰੀ ਨੇ ਕਿਸਾਨ ਅੰਦੋਲਨ ਖ਼ਿਲਾਫ਼ ਸਭ ਤੋਂ ਵੱਧ ਜ਼ਹਿਰ ਗਲੱਛੀ ਹੈ। ਖ਼ਾਲਸਾ ਏਡ ਨੂੰ ਅੱ ਤ ਵਾ ਦੀ ਸੰਗਠਨ ਵੀ ਸੁਧੀਰ ਚੌਧਰੀ ਨੇ ਕਿਹਾ ਸੀ। ਇਸ ਤੋਂ ਇਲਾਵਾ ਲੰਗਰ ‘ਚ ਪੀਜ਼ੇ ‘ਤੇ ਸਵਾਲ, ਖਾਲਿਸਤਾਨ ਦੀ ਐਂਟਰੀ, ਕਿਸਾਨਾਂ ਨੂੰ ਬਿੱਲ ਸਮਝ ਨਹੀਂ ਲੱਗੇ ਕਿਉਂਕਿ ਉਹ ਪੜ੍ਹੇ-ਲਿਖੇ ਨਹੀਂ ਆਦਿ ਅਨੇਕਾਂ ਤਰਾਂ ਦਾ ਪ੍ਰਾਪੇਗੰਡਾ ਕੀਤਾ। ਕੁੱਲ ਮਿਲਾ ਕੇ ਇੰਨਾ ਜ਼ਹਿਰ ਤਾਂ ਕੰਗਨਾ ਨੇ ਵੀ ਕਿਸਾਨਾਂ ਖ਼ਿਲਾਫ਼ ਨਹੀਂ ਉਗਲਿਆ ਜਿੰਨਾ ਸੁਧੀਰ ਚੌਧਰੀ ਨੇ ਉਗਲਿਆ।


ਤਾਜ਼ਾ ਮਸਲਾ ਕੀ ਹੈ?
ਸੁਧੀਰ ਚੌਧਰੀ ਨੇ ਇਸ ਵਾਰ ਅੰਤਰਰਾਸ਼ਟਰੀ ਬੇਇੱਜ਼ਤੀ ਕਰਵਾਈ ਹੈ। ਦੁਬਈ ‘ਚ ਚਾਟਰਡ ਅਕਾਊਟੈਂਟ (ਜਿਸਨੂੰ ਪੰਜਾਬੀ ‘ਚ ਲੇਖਾਕਾਰ ਕਹਿ ਸਕਦੇ ਹਾਂ) ਦੀ ਇੱਕ ਨਿੱਜੀ ਸੰਸਥਾ ਨੇ ਸੁਧੀਰ ਚੌਧਰੀ ਨੂੰ ਇੱਕ ਪ੍ਰੋਗਰਾਮ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਜਿੱਥੇ ਸੁਧੀਰ ਨੇ ਪਹੁੰਚਣਾ ਸੀ। ਪਰ ਦੁਬਈ ਦੀ ਰਾਜਕੁਮਾਰੀ (ਮੌਜੂਦਾ ਰਾਜੇ ਦੀ ਧੀ) ਲਤੀਫ਼ਾ ਬਿੰਤ ਮੁਹੰਮਦ ਅਲ ਮਕਤੌਮ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰ ਦਿੱਤੇ ਕਿ ਸੁਧੀਰ ਚੌਧਰੀ ਤਾਂ ਇਸਲਾਮ ਖ਼ਿਲਾਫ਼ ਬਹੁਤ ਬਕਵਾਸ ਕਰਦਾ ਹੈ ਅਤੇ ਭਾਰਤ ‘ਚ ਮੁਸਲਮਾਨਾਂ ਖ਼ਿਲਾਫ਼ ਮਾਹੌਲ ਤਿਆਰ ਕਰਦਾ ਹੈ।


ਜ਼ਿਕਰਯੋਗ ਹੈ ਕਿ ਸੁਧੀਰ ਚੌਧਰੀ ਦੇ ਪ੍ਰੋਗਰਾਮ ‘ਚ ਰੱਜ ਕੇ ਮੁਸਲਮਾਨਾਂ ਖ਼ਿਲਾਫ਼ ਜ਼ਹਿਰ ਉਗਲਿਆ ਜਾਂਦਾ ਹੈ। ਮੁਸਲਮਾਨਾਂ ਨੂੰ ਜੇਹਾਦੀ ਕਿਹਾ ਜਾਂਦਾ ਹੈ। ਇਸ ਦੀ ਇੱਕ ਮਿਸਾਲ ਤੁਹਾਨੂੰ ਯਾਦ ਕਰਵਾ ਦਿੰਦੇ ਹਾਂ। ਜਦੋਂ ਕੋਰੋਨਾਵਾਇਰਸ ਸਿਖਰ ‘ਤੇ ਸੀ ਤਾਂ ਦਿੱਲੀ ਦੇ ਇੱਕ ਇਲਾਕੇ ਨਿਜਾਮੂੰਦੀਨ ‘ਚ ਮੁਸਲਮਾਨਾਂ ਦੇ ਇੱਕ ਤਬਕੇ ਤਬਲੀਗੀ ਜਮਾਤ ਨੇ ਇੱਕ ਇਕੱਠ ਕੀਤਾ ਸੀ। ਜਿਸ ਖ਼ਿਲਾਫ਼ ਭਾਰਤ ਦੇ ਦਰਬਾਰੀ ਮੀਡੀਆ ਨੇ ਰੱਜ ਕੇ ਪ੍ਰਚਾਰ ਕੀਤਾ ਸੀ ਕਿ ਭਾਰਤ ‘ਚ ਕੋਰੋਨਾ ਸਿਰਫ ਮੁਸਲਮਾਨਾਂ ‘ਤੇ ਖ਼ਾਸ ਕਰ ਤਬਲੀਗੀ ਜਮਾਤ ਕਰਕੇ ਫੈਲਿਆ ਹੈ।


ਸੁਧੀਰ ਚੌਧਰੀ ਨੇ ਆਪਣੇ ਪ੍ਰੋਗਰਾਮ ‘ਚ ਇੱਥੋਂ ਤੱਕ ਕਹਿ ਦਿੱਤਾ ਕਿ ਮੁਸਲਮਾਨ ਜਿਹੜੇ ਕਿ ਹਸਪਤਾਲ ‘ਚ ਦਾਖਲ ਕਰਵਾਏ ਗਏ ਹਨ। ਉਹ ਨਰਸਾਂ ਨੂੰ ਛੇੜਦੇ ਹਨ, ਉਹਨਾਂ ਸਾਹਮਣੇ ਨੰਗੇ ਹੋ ਜਾਂਦੇ ਹਨ, ਮਾਸਕ ਨਹੀਂ ਪਾਉਂਦੇ। ਸੁਧੀਰ ਨੇ ਕਿਹਾ ਕਿ ਇਹ ਤਾਂ ਸਿਰਫ ਭਾਰਤ ਵਰਗਾ ਦੇਸ਼ ਇਨ੍ਹਾਂ ਨੂੰ ਬਰਦਾਸ਼ਤ ਕਰ ਰਿਹਾ ਹੈ। ਜੇਕਰ ਕੋਈ ਫਿਲੀਪੀਨਜ਼ ਵਰਗਾ ਦੇਸ਼ ਹੁੰਦਾ ਤਾਂ ਇਨ੍ਹਾਂ ਨੂੰ ਗੋਲੀ ਮਾਰ ਦਿੰਦਾ।


ਦੁਬਈ ਦੀ ਰਾਜਕੁਮਾਰੀ ਨੇ ਸੁਧੀਰ ਚੌਧਰੀ ਦਾ ਮਜ਼ਾਕ ਉਡਾਉਂਦਿਆਂ ਇੱਕ ਹੋਰ ਟਵੀਟ ਕੀਤਾ। ਜਿਸ ‘ਚ ਉਸਨੇ ਲਿਖਿਆ ਕਿ ਅਕਾਊਟੈਂਟਾਂ (ਲੇਖਾਕਾਰ) ਦੀ ਸੰਸਥਾ ਉਸ ਬੰਦੇ ਨੂੰ ਬੋਲਣ ਲਈ ਬੁਲਾ ਰਹੀ ਹੈ ਕਿ ਆਪਣੇ ਹਿਸਾਬ ਕਿਤਾਬ ਕਿਵੇਂ ਬਰਾਬਰ ਰੱਖਣੇ ਹਨ, ਜਿਸ ਬੰਦੇ ਦਾ ਆਪ ਬਲੈਕਮੇਲਿੰਗ ਕਰਦੇ ਦਾ ਸਟਿੰਗ ਹੋ ਚੁੱਕਿਆ ਹੈ।


ਕੀ ਸੀ ਮਸਲਾ?
ਕਾਂਗਰਸ ਦੇ ਧਨਾੜ ਕਾਰੋਬਾਰੀ ਮੈਂਬਰ ਪਾਰਲੀਮੈਂਟ ਨਵੀਨ ਜਿੰਦਲ ਦਾ ਨਾਂਅ ਕੋਲਗੇਟ ਘੋਟਾਲੇ ‘ਚ ਆਇਆ ਸੀ। ਸੁਧੀਰ ਚੌਧਰੀ ਨੇ ਜ਼ੀ ਨਿਊਜ਼ ਦੇ ਸੰਪਾਦਕ ਹੁੰਦੇ ਹੋਏ ਕਾਂਗਰਸੀ ਆਗੂ ਅਤੇ ਜਿੰਦਲ ਸਟੀਲ ਦੇ ਮਾਲਕ ਨਵੀਨ ਜਿੰਦਲ ਤੋਂ 100 ਕਰੋੜ ਰੁਪਏ ਦੀ ਮੰਗ ਇਸ ਲਈ ਕੀਤੀ ਸੀ ਕਿ ਉਹ ਨਵੀਨ ਜਿੰਦਲ ਦੀਆਂ ਖ਼ਿਲਾਫ਼ ਘੋਟਾਲੇ ਸੰਬੰਧੀ ਰਿਪੋਰਟਾਂ ਆਪਣੇ ਚੈਨਲ ‘ਤੇ ਨਸ਼ਰ ਨਹੀਂ ਕਰਨਗੇ। ਪਰ ਨਵੀਨ ਜਿੰਦਲ ਨੇ ਉਸ ਮੀਟਿੰਗ ਨੂੰ ਖੁਫੀਆ ਕੈਮਰੇ ਰਾਹੀਂ ਰਿਕਾਰਡ ਕਰ ਲਿਆ ਅਤੇ ਫਿਰ ਮੀਡੀਆ ‘ਚ ਜਾਰੀ ਕਰ ਦਿੱਤਾ। ਸੁਧੀਰ ਚੌਧਰੀ ਨੂੰ ਆਪਣੇ ਸਾਥੀ ਸਮੀਰ ਆਹਲੂਵਾਲੀਆ ਸਮੇਤ ਜੇਲ੍ਹ ਦੀ ਹਵਾ ਖਾਣੀ ਪਈ। ਇਸ ਕੇਸ ‘ਚ ਜ਼ੀ ਗਰੁੱਪ ਦੇ ਮਾਲਕ ਅਤੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਸੁਭਾਸ਼ ਚੰਦਰਾ ਨੂੰ ਵੀ ਨਾਮਜ਼ਦ ਕੀਤਾ ਗਿਆ। ਬਾਅਦ ‘ਚ ਦੋਵੇਂ ਅਮੀਰ ਕੰਪਨੀਆਂ ਜਿੰਦਲ ਗਰੁੱਪ ਅਤੇ ਜ਼ੀ ਗਰੁੱਪ ਨੇ ਆਪਸ ‘ਚ ਸਮਝੌਤਾ ਕਰ ਲਿਆ। ਜਿੰਦਲ ਨੇ ਇਹ ਕੇਸ ਵਾਪਸ ਲੈ ਲਿਆ।

ਸੋ ਦੁਬਈ ਦੀ ਰਾਜਕੁਮਾਰੀ ਦੇ ਵਿਰੋਧ ਮਗਰੋਂ ਸੁਧੀਰ ਚੌਧਰੀ ਦਾ ਨਾਂਅ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣ ਵਾਲ਼ਿਆਂ ‘ਚੋਂ ਹਟਾ ਦਿੱਤਾ ਗਿਆ। ਕਿਸਾਨ ਅੰਦੋਲਨ ਖ਼ਿਲਾਫ਼ ਬਕਵਾਸ ਕਰਨ ਵਾਲ਼ਿਆਂ ਦੇ ਦਿਨ ਮਾੜੇ ਚੱਲ ਰਹੇ ਹਨ।
#PacificPunjab