ਮੁਸਲਮਾਨ ਜਨਮਜਾਤ ਮਜ਼ਲੂਮ ਨਹੀਂ, ਪਰ ਫੈਮਨਿਸਟਾਂ, ਸਮਲਿੰਗੀਆਂ ਤੇ ਕਾਲ਼ਿਆਂ ਨਾਲ ਖਲੋਣ ਵਾਂਗੂੰ ਬਿਨਾ ਸ਼ਰਤ ਮੁਸਲਮਾਨਾ ਨੂੰ ਮਜ਼ਲੂਮ ਮੰਨਕੇ ਓਹਨਾ ਦਾ ਸਮਰਥਨ ਕਰਨਾ ਕੁੱਲ ਦੁਨੀਆ ‘ਚ ਇੱਕ ਰਾਜਨੀਤਿਕ ਫ਼ੈਸ਼ਨ ਆ। ਮੁਸਲਮਾਨ ਸਮੇਂ, ਸਥਾਨ ਤੇ ਰਾਜਨੀਤਿਕ ਸਥਿਤੀ ਮੁਤਾਬਕ ਜਰਵਾਣਾ ਜਾਂ ਮਜ਼ਲੂਮ ਹੋ ਸਕਦਾ। ਪਰ ਭਾਰਤੀ ਸੈਕੂਲਰਾ, ਖੱਬੇ ਪੱਖੀਆਂ ਤੇ ਇਹਨਾਂ ਦੇ ਰੰਗ ‘ਚ ਰੰਗੇ ਕੁਝ ਸਿੱਖਾਂ ਮੁਤਾਬਕ ਭਾਰਤ ‘ਚ ਵੱਸਦਾ ਹਰ ਮੁਸਲਮਾਨ ਤੇ ਦਲਿਤ ਮਜ਼ਲੂਮ ਹੋਣ ਦੇ ਬੈਜ ਲਈ ਕੁਆਲੀਫਾਈ ਕਰਦਾ। ਮਿਸਾਲ ਦੇ ਤੌਰ ਤੇ ਪੰਜ ਮਹੀਨੇ ਪਹਿਲਾਂ ਕਸ਼ਮੀਰੀ ਸਿੱਖ ਕੁੜੀ ਦੀ ਗਰੂਮਿੰਗ ਦਾ ਮਸਲਾ ਉੱਠਿਆ ਸੀ। ਕੁੱਲ ਕਸ਼ਮੀਰੀ ਤੇ ਭਾਰਤੀ ਮੁਸਲਮਾਨਾ ਤੋਂ ਲੈਕੇ ਭਾਰਤੀ ਸੈਕੂਲਰ ਮੀਡੀਆ ਤੇ ਅਲਜਜੀਰਾ ਵਰਗਾ ਕੌਮਾਂਤਰੀ ਮੀਡੀਆ ਵੀ ਧਿਰ ਬਣਕੇ ਸਿੱਖਾਂ ਦੇ ਵਿਰੋਧ ‘ਚ ਖਲੋ ਗਿਆ। ਏਥੋਂ ਤੱਕ ਕਿ ਕਈ ਸਿੱਖ ਸੰਸਥਾਵਾਂ ਭਾਜਪਾ ਦੀ ਸਾਜ਼ਿਸ਼ ਦਾ ਬਹਾਨਾ ਲਾ ਕੇ ਜਾਂ ਤੇ ਚੁੱਪ ਰਹੀਆਂ ਤੇ ਜਾਂ ਡੱਟਕੇ ਮੁਸਲਮਾਨਾ ਦੇ ਨਾਲ ਖਲੋ ਗਈਆਂ। ਸੈਕੂਲਰਾ ਤੇ ਮੁਸਲਮਾਨਾਂ ਵੱਲੋਂ ਕੁੜੀ ਦੀ ਬਾਰਾਂ ਸਾਲ ਦੀ ਉਮਰ ਤੋਂ ਸ਼ੁਰੂ ਹੋਈ ਗਰੂਮਿੰਗ ਨੂੰ ਵੀ ਜਸਟੀਫਾਈ ਕੀਤਾ ਗਿਆ। ਸਿੱਖਾਂ ਨੂੰ ਬੱਚੀਬਾਜ਼ ਮੁਸਲਮਾਨ ਨਾਲ ਖਲੋਤੇ ਮੁਸਲਮਾਨਾ ਵਿਰੁੱਧ ਬੋਲਣ ਤੋਂ ਇਸ ਕਰਕੇ ਡੱਕਿਆ ਜਾਂਦਾ ਰਿਹਾ ਕਿਉਂਕਿ ਮੁਸਲਮਾਨ ਭਾਰਤ ‘ਚ ਇੱਕ ਮਜ਼ਲੂਮ ਧਿਰ ਨੇ। ਕਸ਼ਮੀਰੀ ਸਿੱਖ ਮੁੰਡੇ ਕੁੜੀਆਂ ਨੇ ਬੜੀ ਹਾਲ ਪਾਰਿਆ ਕੀਤੀ, ਪਰ ਓਹਨਾ ਨੂੰ ਮਜ਼ਲੂਮ ਧਿਰ ਮੰਨਣ ਵਾਲਾ ਕੋਈ ਨਹੀਂ ਸੀ। ਜਿੱਥੋਂ ਸਾਬਤ ਹੁੰਦਾ ਕਿ ਦੁਨੀਆਂ ‘ਚ ਮਜ਼ਲੂਮ ਧਿਰ ਹੋਣ ਦੀ ਬਲੂ ਟਿਕ ਵੀ ਸਿਰਾਂ ਤੋਂ ਬਗੈਰ ਨਹੀਂ ਮਿਲਦੀ।
ਮਜ਼ਲੂਮ ਤੇ ਲੋੜਵੰਦ ਹੋਣ ‘ਚ ਫਰਕ ਹੁੰਦਾ। ਕਿਸੇ ਵੇਲੇ ਬੰਦਾ ਦੋਵੇਂ ਹੋ ਸਕਦਾ ਤੇ ਕਿਸੇ ਵੇਲੇ ਇੱਕ ਵੀ ਨਹੀਂ। ਪਰ ਕਿਸੇ ਦੀ ਲੋੜ ਪੂਰੀ ਕਰਨ ਨੂੰ ਅਸੀਂ ਲੀਕ ਟੱਪਕੇ ਆਪਣਾ ਕੂੰਡਾ ਨਹੀਂ ਕਰਾਂਓਦੇ, ਹੁਣ ਵੇਖਣ ਨੂੰ ਤੇ ਕੋਈ ਛੜਾ ਬੰਦਾ ਵੀ ਲੋੜਵੰਦ ਹੋ ਸਕਦਾ, ਪਰ ਕੋਈ ਤਰਸ ਦੇ ਅਧਾਰ ਤੇ ਓਹਨੂੰ ਧੀ ਭੈਣ ਨਹੀਂ ਤੋਰਦਾ। ਕਿਸੇ ਦੀ ਲੋੜ ਪੂਰੀ ਕਰਨ ਜਾਂ ਮਜ਼ਲੂਮ ਨਾਲ ਖਲੋਣ ਲੱਗਿਆ ਆਪਣੇ ਸਿਧਾਂਤ ਦਾਅ ਤੇ ਨਹੀਂ ਲਾਏ ਜਾਂਦੇ, ਹਰ ਮਦਦ ਦੀ ਇੱਕ ਹੱਦ ਹੁੰਦੀ ਆ। ਜਿੰਨਾ ਨੂੰ ਗੁਰੂ ਹਜ਼ੂਰੀ ‘ਚ ਪਏ ਨਾਰੀਅਲ ਚੋਂ ਵੀ ਬਾਹਮਣਵਾਦ ਦਿੱਸਦਾ ਹੁੰਦਾ ਓਹ ਸੈਕੂਲਰਾ ਦੇ ‘ਮਜ਼ਲੂਮ ਧਿਰ’ ਪ੍ਰਾਪੇਗੰਡੇ ਦੇ ਪ੍ਰਭਾਵ ‘ਚ ਗੁਰੂ ਹਜ਼ੂਰੀ ‘ਚ ਗੈਰ ਪੈਗ਼ੰਬਰ ਦੀ ਸਿਫ਼ਤ ਸਲਾਹ ਸੁਣਨ ਦਾ ਸਮਰਥਨ ਕਰਨ ਡਏ ਨੇ। ਓਹ ਵੀ ਉਦੋਂ ਜਦੋਂ ਨਮਾਜ਼ ਅਦਾ ਕਰਨ ਵਾਲੇ ਲੋੜਵੰਦ ਨਹੀਂ। ਗੂਗਲ ਮੁਤਾਬਕ ਗੁੜਗਾਓ ਸ਼ਹਿਰ ‘ਚ ਤਕਰੀਬਨ 22 ਮਸੀਤਾਂ ਨੇ। ਤੇ ਸੁਣਨ ’ਚ ਇਹ ਵੀ ਆਓਦਾ ਕਿ ਵਕਫ਼ ਬੋਰਡ ਭਾਰਤ ਦਾ ਰੱਜਿਆ ਪੁੱਜਿਆ ਅਦਾਰਾ।
ਸੁਣਨ ‘ਚ ਆਇਆ ਕਿ ਗੁਰੂਘਰ ‘ਚ ਹੋਣ ਜਾ ਰਹੀ ਇਹ ਨਮਾਜ਼ ਟਾਲ ਦਿੱਤੀ ਗਈ ਆ। ਪਰ ਸਿੱਖਾਂ ਨੂੰ ਅਕਲ ਤੋਂ ਕੰਮ ਲੈਕੇ ਭਵਿੱਖ ‘ਚ ਵੀ ਇਹੋ ਜਹੀ ਕਿਸੇ Fashion solidarity ਤੋਂ ਪ੍ਰਹੇਜ਼ ਕਰਨਾ ਚਾਹੀਦਾ।
ਪਿੱਪਲ਼ ਸਿੰਘ