ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਈ ਹੈ। ਕੰਗਨਾ ਰਣੌਤ ‘ਤੇ ਇਸ ਵਾਰ ਬੀਜੇਪੀ ਸੰਸਦ ਮੈਂਬਰ ਵਰੁਣ ਗਾਂਧੀ ਨੇ ਨਿਸ਼ਾਨਾ ਵਿੰਨ੍ਹਿਆ ਹੈ। ਵਰੁਣ ਗਾਂਧੀ ਨੇ ਕੰਗਨਾ ਰਣੌਤ ‘ਤੇ ਆਜ਼ਾਦੀ ਸੈਨਾਨੀਆਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਮੈਨੂੰ ਕੰਗਨਾ ਦੀ ਸੋਚ ਨੂੰ ਪਾਗਲਪਨ ਜਾਂ ਦੇਸ਼ਧ੍ਰੋਹ ਕਹਿਣਾ ਚਾਹੀਦਾ ਹੈ।
ਦਰਅਸਲ ਇਕ ਇੰਟਰਵਿਊ ‘ਚ ਕੰਗਨਾ ਰਣੌਤ ਨੇ ਆਜ਼ਾਦੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ। ਕੰਗਨਾ ਰਣੌਤ ਨੇ ਕਿਹਾ, ”ਆਜ਼ਾਦੀ ਜੇ ਭੀਖ ‘ਚ ਮਿਲੇ ਤਾਂ ਕੀ ਉਹ ਆਜ਼ਾਦੀ ਹੋ ਸਕਦੀ ਹੈ? ਸਾਵਰਕਰ, ਰਾਣੀ ਲਕਸ਼ਮੀਬਾਈ, ਨੇਤਾ ਸੁਭਾਸ਼ਚੰਦਰ ਬੋਸ ਇਨ੍ਹਾਂ ਲੋਕਾਂ ਦੀ ਗੱਲ ਕਰਾਂ ਤਾਂ ਇਹ ਲੋਕ ਜਾਣਦੇ ਸੀ ਕਿ ਖੂਨ ਵਹਿਗਾ ਪਰ ਇਹ ਵੀ ਯਾਦ ਰਹੇ ਕਿ ਹਿੰਦੁਸਤਾਨੀ ਖੂਨ ਨਹੀਂ ਵਹਾਉਣਾ ਚਾਹੀਦਾ। ਬੇਸ਼ੱਕ, ਉਸ ਨੇ ਆਜ਼ਾਦੀ ਦੀ ਕੀਮਤ ਅਦਾ ਕੀਤੀ ਪਰ ਇਹ ਆਜ਼ਾਦੀ ਨਹੀਂ ਸੀ, ਭੀਖ ਮੰਗਣੀ ਸੀ। ਸਾਨੂੰ ਜੋ ਆਜ਼ਾਦੀ 2014 ‘ਚ ਮਿਲੀ ਸੀ।”
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਗਾਇਕ ਅਦਨਾਨ ਸਾਮੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਕੰਗਨਾ ਰਣੌਤ ਪਦਮ ਸ਼੍ਰੀ ਨਾਲ ਸਨਮਾਨਿਤ ਹੋਣ ’ਤੇ ਬਹੁਤ ਖ਼ੁਸ਼ ਵੀ ਹੈ। ਉਸ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਉਸ ਨੇ ਇੰਸਟਾਗ੍ਰਾਮ ’ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਸਨਮਾਨ ਨੂੰ ਲੈ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ।
ਵੀਡੀਓ ’ਚ ਕੰਗਨਾ ਕਹਿੰਦੀ ਹੈ, ‘ਦੋਸਤੋ ਬਤੌਰ ਕਲਾਕਾਰ ਮੈਨੂੰ ਬਹੁਤ ਪਿਆਰ ਤੇ ਸਨਮਾਨ ਮਿਲਿਆ ਹੈ ਪਰ ਅੱਜ ਮੇਰੀ ਜ਼ਿੰਦਗੀ ’ਚ ਪਹਿਲੀ ਵਾਰ ਮੈਨੂੰ ਇਕ ਆਦਰਸ਼ ਨਾਗਰਿਕ ਹੋਣ ਦਾ ਪੁਰਸਕਾਰ ਮਿਲਿਆ ਹੈ।’ ਉਸ ਨੇ ਅੱਗੇ ਕਿਹਾ, ‘ਜਦੋਂ ਦੇਸ਼ ਬਾਰੇ ਵਧੇਰੇ ਜਾਗਰੂਕਤਾ ਆਈ, ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ, ਭਾਵੇਂ ਉਹ ਜਿਹਾਦੀ ਹੋਣ ਜਾਂ ਖਾਲਿਸਤਾਨੀ, ਜਾਂ ਦੁਸ਼ਮਣ ਦੇਸ਼, ਉਨ੍ਹਾਂ ਵਿਰੁੱਧ ਆਵਾਜ਼ ਉਠਾਈ। ਮੈਨੂੰ ਨਹੀਂ ਪਤਾ ਮੇਰੇ ’ਤੇ ਕਿੰਨੇ ਕੇਸ ਹਨ। ਅਕਸਰ ਲੋਕ ਮੈਨੂੰ ਪੁੱਛਦੇ ਹਨ ਕਿ ਇਹ ਸਭ ਕਰਕੇ ਮੈਨੂੰ ਕੀ ਮਿਲਦਾ ਹੈ? ਇਹ ਤੁਹਾਡਾ ਕੰਮ ਨਹੀਂ ਹੈ ਤਾਂ ਉਨ੍ਹਾਂ ਲੋਕਾਂ ਦਾ ਜਵਾਬ ਹੈ ਮੈਨੂੰ ਪਦਮ ਸ਼੍ਰੀ ਦੇ ਰੂਪ ’ਚ, ਜੋ ਸਨਮਾਨ ਮਿਲਿਆ ਹੈ, ਉਹ ਕਈਆਂ ਦੇ ਮੂੰਹ ਬੰਦ ਕਰ ਦੇਵੇਗਾ। ਇਸ ਲਈ ਮੈਂ ਇਸ ਦੇਸ਼ ਦਾ ਦਿਲੋਂ ਧੰਨਵਾਦ ਕਰਦੀ ਹਾਂ। ਜੈ ਹਿੰਦ।’
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਈ ਹੈ। ਕੰਗਨਾ ਰਣੌਤ ‘ਤੇ ਇਸ ਵਾਰ ਬੀਜੇਪੀ ਸੰਸਦ ਮੈਂਬਰ ਵਰੁਣ ਗਾਂਧੀ ਨੇ ਨਿਸ਼ਾਨਾ ਵਿੰਨ੍ਹਿਆ ਹੈ। ਵਰੁਣ ਗਾਂਧੀ ਨੇ ਕੰਗਨਾ ਰਣੌਤ ‘ਤੇ ਆਜ਼ਾਦੀ ਸੈਨਾਨੀਆਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਮੈਨੂੰ ਕੰਗਨਾ ਦੀ ਸੋਚ ਨੂੰ ਪਾਗਲਪਨ ਜਾਂ ਦੇਸ਼ਧ੍ਰੋਹ ਕਹਿਣਾ ਚਾਹੀਦਾ ਹੈ।
ਵਰੁਣ ਗਾਂਧੀ ਨੇ ਸ਼ਰੇਆਮ ਲਿਖੀਆਂ ਇਹ ਗੱਲਾਂ
ਵਰੁਣ ਗਾਂਧੀ ਨੇ ਟਵਿਟਰ ‘ਤੇ ਲਿਖਿਆ, ”ਕਦੇ ਮਹਾਤਮਾ ਗਾਂਧੀ ਦੀ ਕੁਰਬਾਨੀ ਤੇ ਤਪੱਸਿਆ ਦਾ ਅਪਮਾਨ, ਕਦੇ ਉਨ੍ਹਾਂ ਦੇ ਕਾਤਲ ਦਾ ਸਨਮਾਨ ਤੇ ਹੁਣ ਸ਼ਹੀਦ ਮੰਗਲ ਪਾਂਡੇ ਤੋਂ ਲੈ ਕੇ ਰਾਣੀ ਲਕਸ਼ਮੀਬਾਈ, ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਲੱਖਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਅਪਮਾਨ। ਕੀ ਮੈਂ ਇਸ ਸੋਚ ਨੂੰ ਪਾਗਲਪਨ ਕਹਾਂ ਜਾਂ ਦੇਸ਼ਧ੍ਰੋਹ?
ਆਜ਼ਾਦੀ ਦੀ ਭੀਖ ਮੰਗਣਾ ਕੰਗਨਾ ਦਾ ਮਾਨਸਿਕ ਦਿਵਾਲੀਆਪਨ : ਸਿਰਸਾ
ਕੰਗਨਾ ਰਣੌਤ ਦੇ ਬਿਆਨ ‘ਤੇ ਵਰੁਣ ਗਾਂਧੀ ਹੀ ਨਹੀਂ ਸਗੋਂ ਸੀਨੀਅਰ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਕਿਹਾ, ”ਮਣੀਕਰਨਿਕਾ ਦਾ ਕਿਰਦਾਰ ਨਿਭਾਉਣ ਵਾਲਾ ਕਲਾਕਾਰ ਆਜ਼ਾਦੀ ਨੂੰ ਭੀਖ ਕਿਵੇਂ ਕਹਿ ਸਕਦਾ ਹੈ। ਲੱਖਾਂ ਸ਼ਹੀਦਾਂ ਤੋਂ ਬਾਅਦ ਮਿਲੀ ਆਜ਼ਾਦੀ ਦੀ ਭੀਖ ਮੰਗਣਾ ਕੰਗਨਾ ਰਣੌਤ ਦਾ ਮਾਨਸਿਕ ਦਿਵਾਲੀਆਪਨ ਹੈ।”
https://t.co/wTO0KI5pna pic.twitter.com/lfDhwjYkjJ
— Punjab Spectrum (@punjab_spectrum) November 11, 2021
ਕੀ ਹੈ ਪੂਰਾ ਮਾਮਲਾ?
ਦਰਅਸਲ ਇਕ ਇੰਟਰਵਿਊ ‘ਚ ਕੰਗਨਾ ਰਣੌਤ ਨੇ ਆਜ਼ਾਦੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ। ਕੰਗਨਾ ਰਣੌਤ ਨੇ ਕਿਹਾ, ”ਆਜ਼ਾਦੀ ਜੇ ਭੀਖ ‘ਚ ਮਿਲੇ ਤਾਂ ਕੀ ਉਹ ਆਜ਼ਾਦੀ ਹੋ ਸਕਦੀ ਹੈ? ਸਾਵਰਕਰ, ਰਾਣੀ ਲਕਸ਼ਮੀਬਾਈ, ਨੇਤਾ ਸੁਭਾਸ਼ਚੰਦਰ ਬੋਸ ਇਨ੍ਹਾਂ ਲੋਕਾਂ ਦੀ ਗੱਲ ਕਰਾਂ ਤਾਂ ਇਹ ਲੋਕ ਜਾਣਦੇ ਸੀ ਕਿ ਖੂਨ ਵਹਿਗਾ ਪਰ ਇਹ ਵੀ ਯਾਦ ਰਹੇ ਕਿ ਹਿੰਦੁਸਤਾਨੀ ਖੂਨ ਨਹੀਂ ਵਹਾਉਣਾ ਚਾਹੀਦਾ। ਬੇਸ਼ੱਕ, ਉਸ ਨੇ ਆਜ਼ਾਦੀ ਦੀ ਕੀਮਤ ਅਦਾ ਕੀਤੀ ਪਰ ਇਹ ਆਜ਼ਾਦੀ ਨਹੀਂ ਸੀ, ਭੀਖ ਮੰਗਣੀ ਸੀ। ਸਾਨੂੰ ਜੋ ਆਜ਼ਾਦੀ 2014 ‘ਚ ਮਿਲੀ ਸੀ।”
1947 'ਚ ਭੀਖ ਮਿਲੀ, ਅਸਲੀ ਆਜ਼ਾਦੀ ਤਾਂ 2014 'ਚ ਮਿਲੀ – ਕੰਗਨਾ ਰਣੌਤ pic.twitter.com/H19FuvpNSm
— Punjab Spectrum (@punjab_spectrum) November 11, 2021
ਕੁਝ ਦਿਨ ਪਹਿਲਾਂ ਹੀ ਛੇੜਿਆ ਸੀ ਇਹ ਵਿਵਾਦ
ਕੰਗਨਾ ਰਣੌਤ ਤੇ ਗਾਇਕ ਅਦਨਾਨ ਸਾਮੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਕੰਗਨਾ ਰਣੌਤ ਪਦਮ ਸ਼੍ਰੀ ਨਾਲ ਸਨਮਾਨਿਤ ਹੋਣ ’ਤੇ ਬਹੁਤ ਖ਼ੁਸ਼ ਵੀ ਹੈ। ਇਸ ਦੌਰਾਨ ਉਸ ਨੇ ਇੰਸਟਾਗ੍ਰਾਮ ’ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਸਨਮਾਨ ਨੂੰ ਲੈ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੀ ਨਜ਼ਰ ਆ ਰਹੀ ਹੈ।
ਵੀਡੀਓ ’ਚ ਕੰਗਨਾ ਕਹਿੰਦੀ ਹੈ, ‘ਦੋਸਤੋ ਬਤੌਰ ਕਲਾਕਾਰ ਮੈਨੂੰ ਬਹੁਤ ਪਿਆਰ ਤੇ ਸਨਮਾਨ ਮਿਲਿਆ ਹੈ ਪਰ ਅੱਜ ਮੇਰੀ ਜ਼ਿੰਦਗੀ ’ਚ ਪਹਿਲੀ ਵਾਰ ਮੈਨੂੰ ਇਕ ਆਦਰਸ਼ ਨਾਗਰਿਕ ਹੋਣ ਦਾ ਪੁਰਸਕਾਰ ਮਿਲਿਆ ਹੈ।’ ਉਸ ਨੇ ਅੱਗੇ ਕਿਹਾ, ‘ਜਦੋਂ ਦੇਸ਼ ਬਾਰੇ ਵਧੇਰੇ ਜਾਗਰੂਕਤਾ ਆਈ, ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ, ਭਾਵੇਂ ਉਹ ਜਿਹਾਦੀ ਹੋਣ ਜਾਂ ਖਾਲਿਸਤਾਨੀ, ਜਾਂ ਦੁਸ਼ਮਣ ਦੇਸ਼, ਉਨ੍ਹਾਂ ਵਿਰੁੱਧ ਆਵਾਜ਼ ਉਠਾਈ।
मणिकर्णिका का रोल निभाने वाली आर्टिस्ट आज़ादी को भीख कैसे कह सकती है!!!
लाखों शहादतों के बाद मिली आज़ादी को भीख कहना कंगना रनौत का मानसिक दीवालियापन है। pic.twitter.com/YnBYLHMWGk— Manjinder Singh Sirsa (@mssirsa) November 11, 2021
ਮੈਨੂੰ ਨਹੀਂ ਪਤਾ ਮੇਰੇ ’ਤੇ ਕਿੰਨੇ ਕੇਸ ਹਨ। ਅਕਸਰ ਲੋਕ ਮੈਨੂੰ ਪੁੱਛਦੇ ਹਨ ਕਿ ਇਹ ਸਭ ਕਰਕੇ ਮੈਨੂੰ ਕੀ ਮਿਲਦਾ ਹੈ? ਇਹ ਤੁਹਾਡਾ ਕੰਮ ਨਹੀਂ ਹੈ ਤਾਂ ਉਨ੍ਹਾਂ ਲੋਕਾਂ ਦਾ ਜਵਾਬ ਹੈ ਮੈਨੂੰ ਪਦਮ ਸ਼੍ਰੀ ਦੇ ਰੂਪ ’ਚ, ਜੋ ਸਨਮਾਨ ਮਿਲਿਆ ਹੈ, ਉਹ ਕਈਆਂ ਦੇ ਮੂੰਹ ਬੰਦ ਕਰ ਦੇਵੇਗਾ। ਇਸ ਲਈ ਮੈਂ ਇਸ ਦੇਸ਼ ਦਾ ਦਿਲੋਂ ਧੰਨਵਾਦ ਕਰਦੀ ਹਾਂ। ਜੈ ਹਿੰਦ।’
Kangana Ranaut has insulted the martyrdom of countless Indians by calling India’s freedom in 1947 as Bheekh. I request the Hon’ble President of India to reconsider the Honour given to her
She must apologise for her derogatory words@TimesNow @ANI @republic @thetribunechd pic.twitter.com/mmo64IBGPR
— Manjinder Singh Sirsa (@mssirsa) November 11, 2021