ਲੰਡਨ, 23 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੀ ਵੈਸਟਮਿਨਸਟਰ ਅਦਾਲਤ ਨੇ ਅੱਜ 3 ਸਿੱਖਾਂ ਦੀ ਭਾਰਤ ਹਵਾਲਗੀ ਦਾ ਕੇਸ ਪਹਿਲੇ ਦਿਨ ਹੀ ਖ਼ਾਰਜ ਕਰ ਦਿੱਤਾ ਹੈ ਕਿਉਂਕਿ ਵਿਰੋਧੀ ਧਿਰ ਇਨ੍ਹਾਂ ਤਿੰਨਾਂ ਨੌਜਵਾਨਾਂ ਖ਼ਿਲਾਫ਼ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ | ਇਹ ਕੇਸ ਰਾਸ਼ਟਰੀ ਸਿੱਖ ਸੰਗਤ ਦੇ ਕਾਰਕੁੰਨ ਰੁਲਦਾ ਸਿੰਘ ਦੇ ਕ ਤ ਲ ਮਾਮਲੇ ਨਾਲ ਸੰਬੰਧਿਤ ਸੀ |
ਭਾਵੇਂ ਉਕਤ ਨੌਜਵਾਨਾਂ ਖ਼ਿਲਾਫ਼ ਪਹਿਲਾਂ ਵੀ ਜਾਂਚ ਹੋ ਚੁੱਕੀ ਹੈਅਤੇ ਉਸ ਸਮੇਂ ਬਰਤਾਨੀਆ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ ਸੀ | ਲੇਕਨ ਸਾਬਕਾ ਵਿਦੇਸ਼ ਮੰਤਰੀ ਡੌਮਿਨਿਕ ਰਾਬ ਦੀ ਦਸੰਬਰ 2020 ਦੀ ਭਾਰਤ ਫੇਰੀ ਤੋਂ ਤੁਰੰਤ ਬਾਅਦ ਹੀ ਵੈਸਟਮਾਈਡਲੈਂਡਜ਼ ਵਿਚ ਉਕਤ ਸਿੱਖਾਂ ਦੇ ਘਰਾਂ ‘ਤੇ ਪੁਲਿਸ ਵਲੋਂ ਤੜਕਸਾਰ ਛਾ ਪੇ ਮਾ ਰੀ ਕਰਕੇ ਗ੍ਰਹਿ ਵਿਭਾਗ ਦੇ ਆਦੇਸ਼ ‘ਤੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਅਤੇ ਦੱਸਿਆ ਗਿਆ ਕਿ ਉਨ੍ਹਾਂ ਨੂੰ ਭਾਰਤ ਹਵਾਲਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਉਪਰੰਤ ਤਿੰਨਾਂ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕਰਕੇ ਭਾਰਤ ਦੁਆਰਾ ਲਗਾਏ ਦੋਸ਼ਾਂ ਬਾਰੇ ਦੱਸਿਆ ਗਿਆ ਅਤੇ ਦੋਸ਼ਾਂ ਦੀ ਗੰਭੀਰਤਾ ਦੇ ਬਾਵਜੂਦ ਤਿੰਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ | ਭਾਰਤੀ ਅਧਿਕਾਰੀਆਂ ਦਾ ਦਾਅਵਾ ਹੈ ਉਕਤ ਤਿੰਨੇ ਸਿੱਖ ਬਾਰਾਂ ਸਾਲ ਪਹਿਲਾਂ 2009 ‘ਚ ਆਰ ਐਸ ਐਸ ਦੇ ਇਕ ਮੈਂਬਰ ‘ਤੇ ਹੋਏ ਹ ਮ ਲੇ ਵਿਚ ਲੋੜੀਂਦੇ ਹਨ |
I filmed this around the corner from the Court
Heavy handed much? https://t.co/gjFUEsWOEp pic.twitter.com/Wz3Y7YrfEE
— AsianWomenMeanBusiness (@A_W_M_B) September 23, 2021
ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਭਾਰਤ ‘ਚ ਇਨ੍ਹਾਂ ਨੌਜਵਾਨਾਂ ਦੀ ਜਾਨ ਨੂੰ ਖਤਰਾ ਸੀ ਅਤੇ ਉੱਥੇ ਫਾਂਸੀ ਦੀ ਸਜ਼ਾ ਵੀ ਵਿਵਸਥਾ ਦੇ ਨਾਲ ਨਾਲ ਨਿਆਂ ਪ੍ਰਣਾਲੀ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ | ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ: ਗੁਰਮੇਲ ਸਿੰਘ ਮੱਲੀ, ਰਾਜਮਨਵਿੰਦਰ ਸਿੰਘ, ਦਿਆ ਸਿੰਘ ਅਤੇ ਹਰਜੀਤ ਸਿੰਘ ਸਰਪੰਚ ਨੇ ਕਿਹਾ ਕਿ ਅਦਾਲਤ ਨੇ ਸਿੱਖ ਨੌਜਵਾਨਾਂ ਨਾਲ ਇਨਸਾਫ ਕੀਤਾ ਹੈ |
This is a huge victory for the #WestMidlands3 and the Sikh community. Gareth Pierce, statement raises serious questions for the Govt- why did the Home Sec sign extradition order, why she wasted taxpayers money, and put British families and Sikh community under immense distress. pic.twitter.com/xie3rnKBas
— Preet Kaur Gill MP (@PreetKGillMP) September 22, 2021
ਭਾਈ ਲਵਸਿੰਦਰ ਸਿੰਘ ਡੱਲੇਵਾਲ ਨੇ ਇਸ ਨੂੰ ਸਮੁੱਚੇ ਸਿੱਖ ਭਾਈਚਾਰੇ ਦੀ ਜਿੱਤ ਕਿਹਾ ਹੈ | ਜ਼ਿਕਰਯੋਗ ਹੈ ਕਿ ਯੂ ਕੇ ਅਤੇ ਭਾਰਤ ਦਰਮਿਆਨ ਹਵਾਲਗੀ ਸੰਧੀ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਇਕ ਆਨਲਾਇਨ ਸੰਸਦੀ ਪਟੀਸ਼ਨ ਵੀ ਦਾਇਰ ਕੀਤੀ ਹੋਈ ਹੈ ਇਸ ‘ਤੇ ਹੁਣ ਤੱਕ 12100 ਤੋਂ ਵੱਧ ਲੋਕਾਂ ਨੇ ਦਸਤਖ਼ਤ ਕੀਤੇ ਹਨ |
A great highlights video by @sikhpa of yesterday’s victory for the Panth!#WestMidlands3
Sikhs worldwide celebrated a historic victory against Indian State persecution, as three British Sikhs, known as the #WestMidlands3, saw an extradition attempt against them thrown out! pic.twitter.com/dkG0oCoZUD
— Sikh Human Rights (@SikhHumanRight) September 23, 2021