ਪੰਜਾਬ ਵਿਧਾਨ ਸਭਾ ਦਾ ਆਖ਼ਰੀ ਅਤੇ ਵਿਸ਼ੇਸ਼ ਇਜਲਾਸ ਕਾਫੀ ਰੌਲੇ ਰੱਪੇ ਵਾਲਾ ਹੈ। ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਸਦਨ ਵਿਚ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਕੇਂਦਰ ਵੱਲੋਂ ਬੀਐੱਸਐੱਫ਼ ਦੇ ਅਧਿਕਾਰ ਖੇਤਰ ਵਾਲਾ ਇਲਾਕਾ 15 ਤੋਂ 50 ਕਿਲੋਮੀਟਰ ਕਰਨ ਖਿਲਾਫ਼ ਮਤਾ ਪਾਸ ਕਰਵਾਉਣ ਲਈ ਇਹ ਵਿਸ਼ੇਸ਼ ਸੈਸ਼ਨ ਸੱਦਿਆ ਹੈ।
ਸੈਸ਼ਨ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਵਿੱਚ ਤਿਖੀ ਝੜਪ ਹੋਈ।
ਦੋਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੀਟ ਤੇ ਪਹੁੰਚ ਗਏ ‘ਤੇ ਬਹਿਸ ਕੀਤੀ।
8 ਨਵੰਬਰ ਤੋਂ ਸ਼ੁਰੂ ਹੋਏ ਦੋ ਦਿਨਾਂ ਇਜਲਾਸ ਦਾ 11 ਨਵੰਬਰ ਦੂਜਾ ਅਤੇ ਕੰਮਕਾਜੀ ਦਿਨ ਸੀ। ਜਿਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਦਨ ਦੇ ਬਾਹਰ ਹੰਗਾਮਾ ਹੋਇਆ।
ਅਕਾਲੀ ਦਲ ਦੇ ਵਰਕਰ ਅਤੇ ਵਿਧਾਇਕ ਕਾਲੇ ਚੋਲ਼ੇ ਪਾ ਕੇ ਸਰਕਾਰ ਖਿਲਾਫ਼ ਨਾਅਰੇਬਾਜੀ ਕਰਦੇ ਸਦਨ ਤੱਕ ਪਹੁੰਚੇ। ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਨਾਅਰੇਬਾਜੀ ਕਰਦੇ ਹੋਏ ਸਦਨ ਤੱਕ ਆਏ।
ਸਦਨ ਵਿਚ ਬੋਲਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਰੋਧੀ ਧਿਰ ਉੱਤੇ ਤਿੱਖੇ ਹਮਲੇ ਕਰਦਿਆਂ ਸੰਘ ਨੂੰ ”ਪੰਜਾਬ ਦਾ ਦੁਸ਼ਮਣ” ਅਤੇ ਅਕਾਲੀ ਦਲ ਨੂੰ ”ਪੰਜਾਬ ਦੀ ਗੱਦਾਰ ਪਾਰਟੀ” ਕਹਿ ਕੇ ਸੰਬੋਧਨ ਕੀਤਾ।
ਅਕਾਲੀ ਦਲ ਹਮੇਸ਼ਾ ਦੇਸ਼ ਵਿੱਚ ਫੈਡਰਲ ਸਿਸਟਮ ਪਰ ਸੂਬਿਆਂ ਨੂੰ ਵੱਧ ਹੱਕ ਦੇਣ ਦਾ ਹਮਾਇਤੀ ਰਿਹਾ ਹੈ।”
”ਇਨ੍ਹਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਵੀ ਲੈ ਕੇ ਆਂਦਾ ਸੀ ਪਰ ਇਨ੍ਹਾਂ ਦੀ ਹਰ ਗੱਲ ਸਿਆਸੀ ਸ਼ੀਸ਼ੇ ਵਿੱਚੋਂ ਦੇਖਦੇ ਹਨ।”
”ਜਦੋਂ ਇਹ ਸਰਕਾਰ ਤੋਂ ਬਾਹਰ ਹੁੰਦੇ ਹਨ ਤਾਂ ਇਨ੍ਹਾਂ ਨੂੰ ਰਾਜਾਂ ਦੇ ਵੱਧ ਅਧਿਕਾਰ ਯਾਦ ਆਉਂਦੇ ਹਨ, ਇਨ੍ਹਾਂ ਨੂੰ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਵੀ ਯਾਦ ਆਉਂਦੇ ਹਨ।”
”ਫਿਰ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ। ਉਹੀ ਕੰਮ ਅਨੰਦਪੁਰ ਸਾਹਿਬ ਦਾ ਮਤਾ ਲਿਆ ਕੇ ਕੀਤਾ ਗਿਆ। ”
”ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ, ਪੰਜਾਬ ਵਿੱਚ ਅੱ ਤ ਵਾ ਦ ਆਇਆ ਤੇ ਲੱਖਾਂ ਲੋਕ ਪ੍ਰਭਾਵਿਤ ਹੋਏ।”
”1973 ਦੇ ਮਤੇ ਵਿੱਚ ਇਨ੍ਹਾਂ ਨੇ ਖ਼ੁਦਮੁਖ਼ਤਿਆਰੀ ਦੀ ਗੱਲ ਕੀਤੀ ਪਰ 1978 ਵਿੱਚ ਸਰਕਾਰ ਬਣ ਗਈ ਅਤੇ ਇਹ ਬਦਲ ਗਏ ਕਿ ਸਾਨੂੰ ਖ਼ੁਦ ਮੁਖ਼ਤਿਆਰੀ ਨਹੀਂ ਸਗੋਂ ਵੱਧ ਅਧਿਕਾਰ ਚਾਹੀਦੇ ਹਨ।”
”ਪਹਿਲਾ ਵੀ ਜਦੋਂ ਬੀਐੱਸਪੀ ਨਾਲ ਸਮਝੌਤਾ ਕੀਤਾ ਤੇ ਬਾਅਦ ਵਿੱਚ ਜਦੋਂ ਵਾਜਪਾਈ ਦੀ ਸਰਕਾਰ ਆਈ ਤਾਂ ਇਨ੍ਹਾਂ ਨੇ ਬੀਐੱਸਪੀ ਨੂੰ ਛਡ ਦਿੱਤਾ।”
”ਬੀਜੇਪੀ ਪੰਜਾਬ ਵਿੱਚ ਦਾਖ਼ਲ ਨਹੀਂ ਹੋ ਸਕਦੀ ਸੀ ਉਸ ਨੂੰ ਅਤੇ ਆਰਐਸਐਸ ਨੂੰ ਇਹ ਪੰਜਾਬ ਵਿੱਚ ਲੈ ਕੇ ਆਏ।”
”ਜਦੋਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾ ਕੇ ਰਾਜਾਂ ਦੇ ਹੱਕ ਖੋਹੇ ਗਏ ਤਾਂ ਅਕਾਲੀ ਦਲ ਕੀ ਕਰ ਰਿਹਾ ਸੀ।”
‘ਪੰਜਾਬ ਖ਼ਿਲਾਫ਼ ਹੋਈਆਂ ਸਾਜਿਸ਼ਾਂ ਵਿੱਚ ਅਕਾਲੀ ਦਲ ਭਾਈਵਾਲ’
”ਜਦੋਂ-ਜਦੋਂ ਵੀ ਬੀਜੇਪੀ ਨੇ ਪੰਜਾਬ ਦੇ ਖ਼ਿਲਾਫ਼ ਸਾਜਿਸ਼ ਕੀਤੀ ਹੈ ਤਾਂ ਅਕਾਲੀ ਦਲ ਉਨ੍ਹਾਂ ਦਾ ਭਾਈਵਾਲ ਸੀ।”
”ਮੈਂ ਕੇਂਦਰੀ ਗ੍ਰਹਿ ਮੰਤਰੀ ਨੂੰ ਦੋ ਚਿੱਠੀਆਂ ਦਿੱਤੀਆਂ ਕਿ ਕਰਤਾਰਪੁਰ ਦਾ ਲਾਂਘਾ ਖੁੱਲ੍ਹਣਾ ਚਾਹੀਦਾ ਹੈ ਅਤੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ।”
”ਇਹ ਮੇਰੇ ਵੀਰ ਜੋ ਸਾਹਮਣੇ ਬੈਠੇ ਹਨ, ਉਨ੍ਹਾਂ ਨੇ ਮੇਰੇ ਪੰਜਾਬ ਨੂੰ ਉਹ ਨ ਸ਼ਿ ਆਂ ਵਿੱਚ ਡੋਬਿਆ ਇਨ੍ਹਾਂ ਨੇ ਉਹ ਪੰਜਾਬ ਦੀ ਬੁਰੀ ਹਾਲਤ ਕੀਤੀ, ਇਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਦਾ ਘਾ ਣ ਕੀਤਾ।”
”ਇਸ ਲਈ ਮੈਂ ਕਿਹਾ ਕਿ ਪੰਜਾਬ ਦੀਆਂ ਸਰਹੱਦਾਂ ਸੀਲ ਹੋਣੀਆਂ ਚਾਹੀਦੀਆਂ ਹਨ, ਪੰਜ ਕਿੱਲੋਮੀਟਰ ਤੱਕ ਉਨ੍ਹਾਂ ਦਾ ਘੇਰਾ ਹੈ ਉੱਥੇ ਰਹਿ ਕੇ ਉਹ ਸਰਹੱਦਾਂ ਸੀਲ ਕਰਨ।”
”ਉਨ੍ਹਾਂ ਨੇ ਅਕਾਲੀ ਦਲ ‘ਤੇ ਹ ਮ ਲਾ ਕਰਦਿਆਂ ਕਿਹਾ ਕਿ ਤੁਸੀਂ ਚਾਹੁੰਦੇ ਹੋ ਕਿ ਨ ਸ਼ਾ ਪੰਜਾਬ ਵਿੱਚ ਆਈ ਜਾਵੇ, ਮਜੀਠੀਏ ਦੇ ਨਾਮ ‘ਤੇ ਵਿਕੀ ਜਾਵੇ, ਪਰ ਇਹ ਪੰਜਾਬ ਵਿੱਚ ਹੁਣ ਨਹੀਂ ਹੋਏਗਾ।”
ਬੀਐੱਸਐੱਫ ਦਾ ਦਾਇਰਾ ਵਧਾਉਣ ਖਿਲਾਫ਼ ਮਤਾ
ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਐੱਸਐੱਫ਼ ਦਾ ਦਾਇਰਾ ਵਧਾਉਣ ਖਿਲਾਫ਼ ਮਤਾ ਪੇਸ਼ ਕੀਤਾ।
ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਕਿ ਕੇਂਦਰ ਸਰਕਾਰ ਨੂੰ ਐਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਸੀ।
ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਮਜ਼ਬੂਤ ਹੈ ਅਤੇ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਦੀ ਕੋਈ ਲੋੜ ਨਹੀਂ ਹੈ।
ਇਹ ਭਾਰਤੀ ਸੰਵਿਧਾਨ ਦੇ ਸੰਘੀ ਢਾਂਚੇ ਦੀ ਭਾਵਨਾ ਦੀ ਘੋਰ ਉਲੰਘਣਾ ਹੈ। BSF ਦਾ ਅਧਿਕਾਰ ਖੇਤਰ ਵਧਾਉਣਾ ਇੱਕ ਸੌੜੀ ਰਾਜਨੀਤੀ ਹੈ।
ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਸਰਬ-ਸੰਮਤੀ ਨਾਲ ਕੇਂਦਰ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਮਿਤੀ 11-10-2021 ਨੂੰ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਿਸ ਲਵੇ।
ਇਸ ਲਈ, ਪੰਜਾਬ ਵਿਧਾਨ ਸਭਾ ਵੱਲੋਂ ਸਰਬ-ਸੰਮਤੀ ਨਾਲ ਇਸ ਸਬੰਧੀ ਕੇਂਦਰ ਸਰਕਾਰ ਦੀ ਨੋਟੀਫਿਕੇਸ਼ਨ ਨੂੰ ਰੱਦ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ।”
ਵਿਰੋਧੀ ਧਿਰ ਨੇ ਇਜਲਾਸ ਬਾਰੇ ਕੀ ਕਿਹਾ
ਪੰਜਾਬ ਵਿਧਾਨ ਸਭਾ ਦੇ ਬਾਹਰ ਅਕਾਲੀ ਦਲ ਦੇ ਆਗੂ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਮਹਿਜ਼ ਚੋਣ ਪ੍ਰਚਾਰ ਦਾ ਏਜੰਡਾ ਸੈੱਟ ਕਰਨ ਲਈ ਡਰਾਮਾ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਇਜਲਾਸ ਤੋਂ ਪਹਿਲਾਂ ਏਜੰਡੇ ਨੂੰ ਲੁਕਾ ਕੇ ਰੱਖਿਆ ਗਿਆ ਤਾਂ ਕਿ ਵਿਰੋਧੀ ਧਿਰ ਤਿਆਰੀ ਨਾ ਕਰ ਸਕੇ। ਉਨ੍ਹਾਂ ਸਵਾਲ ਕੀਤਾ ਕਿ ਇੱਕ ਦਿਨ ਵਿਚ 10 ਬਿੱਲਾਂ ਉੱਤੇ ਚਰਚਾ ਕਿਵੇਂ ਹੋ ਸਕਦੀ ਹੈ।
ਸਦਨ ਵਿਚ ਬੋਲਦਿਆਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਮੁੱਦਈ ਰਿਹਾ ਹੈ।
ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਸਰਕਾਰ ਪੰਜਾਬ ਦੇ ਅਸਲ ਮੁੱਦਿਆਂ ਉੱਤੇ ਗੱਲਬਾਤ ਕਰਨ ਤੋਂ ਭੱਜ ਰਹੀ ਹੈ।
ਪੰਜਾਬ ਵਿਚ ਬੇਰੁਜ਼ਗਾਰੀ, ਕਿਸਾਨੀ ਮੁੱਦੇ, ਡੀਏਪੀ ਖਾਦ ਦੀ ਕਮੀ ਅਤੇ ਅਜਿਹੇ ਹੀ ਹੋਰ ਵੀ ਮਸਲੇ ਹਨ ਜਿੰਨ੍ਹਾਂ ਉੱਤੇ ਚਰਚਾ ਦੀ ਲੋੜ ਸੀ ।