ਵਿਰਾਟ ਕੋਹਲੀ ਦੀ ਧੀ ਨੂੰ ਧ ਮ ਕੀ ਆਂ ਦੇਣਾ ਵਾਲਾ Ramnagesh Srinivas Akubathini ਗ੍ਰਿਫਤਾਰ

0
332

ਭਾਰਤੀ ਕ੍ਰਿਕਟਰ ਦੀ ਧੀ ਨੂੰ ਆਨਲਾਈਨ ਜਬਰ ਜਨਾਹ ਦੀਆਂ ਧਮਕੀਆਂ ਦੇਣ ਵਾਲਾ ਕਾਬੂ

ਮੁੰਬਈ,10 ਨਵੰਬਰ – ਮੁੰਬਈ ਪੁਲਿਸ ਦੇ ਸਾਈਬਰ ਸੈੱਲ ਨੇ ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਖ਼ਿਲਾਫ਼ ਟੀਮ ਦੀ ਹਾਰ ਤੋਂ ਬਾਅਦ ਇਕ ਭਾਰਤੀ ਕ੍ਰਿਕਟਰ ਦੀ ਧੀ ਨੂੰ ਆਨਲਾਈਨ ਜ ਬ ਰ ਜ ਨਾ ਹ ਦੀਆਂ ਧ ਮ ਕੀ ਆਂ ਦੇਣ ਲਈ ਹੈਦਰਾਬਾਦ ਤੋਂ ਇਕ 23 ਸਾਲਾ ਹਿੰਦੂਤਵੀ ਵਿਅਕਤੀ Ramnagesh Srinivas Akubathini, ਨੂੰ ਗ੍ਰਿਫ਼ਤਾਰ ਕੀਤਾ ਹੈ। Ramnagesh Srinivas Akubathini, ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ |

ਨਵੀਂ ਦਿੱਲੀ: ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਐਤਵਾਰ ਨੂੰ ਟੀ-20 ਵਿਸ਼ਵ ਕੱਪ 2021 ਦੇ ਸੁਪਰ-12 ਰਾਊਂਡ ‘ਚ ਨਿਊਜ਼ੀਲੈਂਡ ਤੋਂ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਭਾਰਤ ਨੂੰ ਆਪਣੇ ਪਹਿਲੇ ਮੈਚ ਵਿਚ ਪਾਕਿਸਤਾਨ ਤੋਂ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਲਗਾਤਾਰ ਦੋ ਹਾਰਾਂ ਤੋਂ ਬਾਅਦ ਭਾਰਤੀ ਪ੍ਰਸ਼ੰਸਕ ਨਿਰਾਸ਼ ਹਨ ਅਤੇ ਸੋਸ਼ਲ ਮੀਡੀਆ ‘ਤੇ ਗੁੱਸਾ ਜ਼ਾਹਰ ਕਰ ਰਹੇ ਹਨ


ਇਸ ਦੌਰਾਨ ਵਿਰਾਟ ਕੋਹਲੀ ਅਤੇ ਹੋਰ ਖਿਡਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਕੋਹਲੀ ਦੇ ਪਰਿਵਾਰ ਨੂੰ ਧ ਮ ਕੀ ਦਿੱਤੀ ਹੈ, ਜਿਸ ਕਾਰਨ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਦੁਖੀ ਹਨ। ਭਾਰਤ ਦੀ ਹਾਰ ‘ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਇੰਜ਼ਮਾਮ ਨੇ ਕਿਹਾ ਕਿ ਲੋਕਾਂ ਨੂੰ ਆਲੋਚਨਾ ਕਰਨ ਦਾ ਅਧਿਕਾਰ ਹੈ ਪਰ ਕਿਸੇ ਨੂੰ ਹੱਦ ਪਾਰ ਨਹੀਂ ਕਰਨੀ ਚਾਹੀਦੀ।