ਸੁਖਬੀਰ ਬਾਦਲ ਦੇ ਰੋਸ ਦਾ ਮਜ਼ਾਕ ਨਾ ਉਡਾਓ ਸਗੋਂ ਸਾਰੇ ਆਪਣੇ ਫੇਸਬੁੱਕ ਪ੍ਰੋਫ਼ਾਈਲ ਕਾਲੀ ਕਰੋ।

0
297

ਸੁਖਬੀਰ ਸਿੰਘ ਬਾਦਲ ਨੇ ਨਵੰਬਰ 1984 ਦੇ ਸਿੱਖ ਕ ਤ ਲੇ ਆ ਮ ਦੀ ਯਾਦ ਵਜੋਂ ਆਪਣੀ ਫੇਸਬੁੱਕ ਪ੍ਰੋਫਾਈਲ ਨੂੰ ਕਾਲੇ ਰੰਗ ਚ ਬਦਲਿਆ ਹੈ । ਕਈ ਸੱਜਣ ਉਸ ਦੀ ਫੇਸਬੁੱਕ ਤੇ ਕੁਮੈਂਟਾਂ ਵਿੱਚ ਇਸ ਗੱਲ ਦਾ ਮਜ਼ਾਕ ਉਡਾ ਰਹੇ ਨੇ
ਤੁਸੀਂ ਬਾਦਲਾਂ ਜਾਂ ਸੁਖਬੀਰ ਬਾਦਲ ਦੀ ਸਿਆਸਤ ਦਾ ਵਿਰੋਧ ਕਰੋ , ਅਸੀਂ ਵੀ ਇਸ ਪੰਨੇ ਤੋਂ ਬਹੁਤ ਵਾਰ ਬਾਦਲਾਂ ਦੀ ਸਿਆਸਤ ਦੀ ਸਖ਼ਤ ਆਲੋਚਨਾ ਕੀਤੀ ਹੈ । ਆਪਣੇ ਰਾਜ ਵੇਲੇ ਤਾਂ ਖੁਦ ਬਾਦਲ ਇਨ੍ਹਾਂ ਦਿਨਾਂ ਚ ਹੀ ਕਬੱਡੀ ਮੈਚ ਕਰਵਾ ਕੇ ਬਾਲੀਵੁੱਡ ਤੋਂ ਐਕਟਰ ਮੰਗਵਾ ਕੇ ਨਾਚ ਗਾਣਾ ਕਰਵਾਉਂਦੇ ਸਨ ਤੇ ਸਾਰੇ ਸਿੱਖ ਜਗਤ ਨੂੰ ਤੜਫ਼ ਮਹਿਸੂਸ ਹੁੰਦੀ ਸੀ ।

ਪਰ ਜੇ ਕੋਈ ਵੀ ਵਿਅਕਤੀ 1984 ਦੇ ਸਿੱਖ ਕ ਤ ਲੇ ਆ ਮ ਦੀ ਯਾਦ ਵਜੋਂ ਆਪਣੀ ਫੇਸਬੁੱਕ ਪ੍ਰੋਫਾਈਲ ਨੂੰ ਕਾਲਾ ਕਰਦਾ ਹੈ ਤਾਂ ਕੀ ਉਸ ਦਾ ਮਜ਼ਾਕ ਉਡਾਉਣਾ ਚਾਹੀਦਾ ਹੈ ? ਗੱਲ ਸੁਖਬੀਰ ਬਾਦਲ ਦੀ ਨਹੀਂ ਗੱਲ ਉਸ ਕ ਤ ਲੇ ਆ ਮ ਦੀ ਹੈ । ਵਿਰੋਧ ਵਿੱਚ ਅੰਨ੍ਹੇ ਹੋਏ ਸਾਡੇ ਲੋਕ ਬਹੁਤ ਵਾਰੀ ਘਟੀਆ ਅਤੇ ਭੱਦੀਆਂ ਟਿੱਪਣੀਆਂ ਕਰਨ ਵੇਲੇ ਮੌਕਾ ਜਾਂ ਉਸ ਦਾ ਪ੍ਰਸੰਗ ਵੀ ਨਹੀਂ ਵੇਖਦੇ।
ਬਾਦਲਾਂ ਨੂੰ ਸੁਆਲ ਕਰੋ ਕਿ ਇਨਸਾਫ ਲਈ ਲੜਾਈ ਵਿੱਚ ਉਨ੍ਹਾਂ ਦਾ ਯੋਗਦਾਨ ਕੀ ਹੈ ਜਾਂ ਪੰਜਾਬ ਵਿਚ ਉਨ੍ਹਾਂ ਸਿੱਖਾਂ ਦੇ ਕਾ ਤ ਲ ਪੁਲਿਸ ਅਫਸਰਾਂ ਨੂੰ ਕਿਉਂ ਬਚਾਇਆ? ਉਨ੍ਹਾਂ ਤਾਂ 1984 ਦੇ ਕਾ ਤ ਲਾਂ ਖ਼ਿਲਾਫ਼ ਲੰਬੀ ਲੜਾਈ ਲੜਨ ਵਾਲੇ ਐਡਵੋਕੇਟ ਸਰਦਾਰ ਹਰਵਿੰਦਰ ਸਿੰਘ ਫੂਲਕਾ ਨੂੰ 2014 ਦੇ ਲੋਕ ਸਭਾ ਚੋਣਾਂ ਵਿਚ ਹਰਾਉਣ ਲਈ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਦੀ ਮਦਦ ਤੱਕ ਕਰ ਦਿੱਤੀ ਤੇ ਸ੍ਰ ਫੂਲਕਾ ਤੇ ਝੂਠੀਆਂ ਊਜਾਂ ਲਾਈਆਂ। ਪੰਜਾਬ ਚ ਕ ਤ ਲੇ ਆ ਮ ਪੀਡ਼ਤਾਂ ਨੂੰ ਸਿਵਾਏ ਵੋਟਾਂ ਦੇ ਕਦੇ ਪੁੱਛਿਆ ਨਹੀਂ ।
ਬਾਦਲਾਂ ਨੂੰ ਸੁਆਲ ਤਾਂ ਕਰੋ ਪਰ 1984 ਦੇ ਕ ਤ ਲੇ ਆ ਮ ਦੇ ਰੋਸ ਦਾ ਮਜ਼ਾਕ ਨਾ ਉਡਾਓ।
ਸਗੋਂ ਸਾਰੇ, ਸਿਰਫ ਸਿੱਖ ਹੀ ਨਹੀਂ ਹੋਰ ਇਨਸਾਫ ਪਸੰਦ ਲੋਕ ਵੀ, ਆਪਣੀ ਫੇਸ ਬੁੱਕ ਪ੍ਰੋਫ਼ਾਈਲ ਕਾਲੀ ਕਰੋ।

=================

#Unpopular_Opinions