ਕਨੇਡਾ – ਬਿਜ਼ਨਸ ਅਦਾਰਿਆ ਚ ਭੰਨਤੋੜ ਮਾਮਲੇ ‘ਚ ਭੁਪਿੰਦਰ ਸੰਧੂ ਗ੍ਰਿਫਤਾਰ

0
242

ਪੀਲ ਰੀਜ਼ਨਲ ਪੁਲਿਸ ਵੱਲੋ ਪੀਲ ਖੇਤਰ ਵਿਖੇ ਵੱਖ-ਵੱਖ ਬਿਜ਼ਨਸ ਅਦਾਰਿਆ ਚ ਭੰਨਤੋੜ ਰਾਹੀ ਦਾਖਲ ਹੋਣ ਅਤੇ ATM ਮਸ਼ੀਨਾ ਦੀ ਲੁੱਟ ਕਰਨ ਦੇ ਦੋਸ਼ ਹੇਠ ਮਿਸੀਸਾਗਾ ਦੇ 36 ਸਾਲਾਂ ਭੁਪਿੰਦਰ ਸੰਧੂ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਸ਼ਕੀ ਦੋਸ਼ੀ ਦੀਆਂ ਬਰੈਂਪਟਨ ਦੀ ਕਚਿਹਰੀ ਵਿਖੇ ਪੇਸ਼ੀਆ ਪੈਣਗੀਆਂ ।
ਕੁਲਤਰਨ ਸਿੰਘ ਪਧਿਆਣਾ

ਕੈਨੇਡਾ ‘ਚ 3 ਪੰਜਾਬੀ ਟਰੱਕ ਚੋਰੀ ਦੇ ਦੋਸ਼ ‘ਚ ਕਾਬੂ

ਟੋਰਾਂਟੋ, 28 ਅਕਤੂਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਪੁਲਿਸ ਨੇ ਧਰਵੰਤ ਗਿੱਲ (39), ਰਵਨੀਤ ਬਰਾੜ (25) ਅਤੇ ਦਵੇਸ਼ ਪਾਲ (23) ਨੂੰ ਵੱਡੀ ਗਣਿਤੀ ‘ਚ (ਮਹਿੰਗੇ) ਸਾਮਾਨ ਨਾਲ਼ ਭਰੇ ਟਰੱਕ ਚੋਰੀ ਕਰਨ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਇਹ ਗ੍ਰੋਹ ਬੀਤੇ ਸਮੇਂ ਤੋਂ ਯੋਜਨਾਬੱਧ ਤਰੀਕੇ ਨਾਲ਼ ਕਰੋੜਾਂ ਰੁਪਏ ਦੇ ਸਾਮਾਨ ਨਾਲ਼ ਭਰੇ ਟਰੱਕ ਚੋਰੀ ਕਰਨ ਤੇ ਸਾਮਾਨ ਅੱਗੇ (ਸਟੋਰਾਂ ਨੂੰ) ਵੇਚਣ ਦੇ ਧੰਦੇ ਦੀਆਂ ਅਪਰਾਧਿਕ ਕਾਰਵਾਈਆਂ ‘ਚ ਸ਼ਾਮਿਲ ਸੀ, ਜਿਸ ਨੂੰ ਬੇਨਕਾਬ ਕੀਤਾ ਗਿਆ ਹੈ | ਇਨਾਂ੍ਹ ਸ਼ੱਕੀਆਂ ਤੋਂ ਚੋਰੀ ਕੀਤੇ ਟਰੱਕ ਅਤੇ 20 ਲੋਡ, ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ ਜਿਸ ਦੀ ਕੀਮਤ ਲਗਪਗ 40 ਲੱਖ ਡਾਲਰ ਹੈ |