ਗੁਰਵਿੰਦਰ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ‘ਚ ਮਾਰਨ ਵਾਲਾ ਥਾਣੇਦਾਰ ਦੋਸ਼ੀ ਕਰਾਰ

0
310

ਬਿਆਸ ਲਾਗਲੇ ਪਿੰਡ ਫੇਰੂਮਾਨ ਦੇ ਨੌਜਵਾਨ ਗੁਰਵਿੰਦਰ ਸਿੰਘ ਨੂੰ 21,22, ਜੁਲਾਈ 1992 ਵਾਲੇ ਦਿਨ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਨ ਦੇ ਕੇਸ ਵਿੱਚ ਅੱਜ ਸੀਬੀਆਈ ਕੋਰਟ ਮੋਹਾਲੀ ਵਿਖੇ ਰਿਟਾਇਰਡ ਸਬ ਇੰਸਪੈਕਟਰ ਅਮਰੀਕ ਸਿੰਘ ਨੂੰ ਕੇਸ ਦੀ ਸੁਣਵਾਈ ਦੌਰਾਨ ਮਾਨਯੋਗ ਜੱਜ ਹਰਿੰਦਰ ਕੌਰ ਸਿੱਧੂ ਨੇ ਜਿਉਂ ਹੀ ਦੋਸ਼ੀ ਕਰਾਰ ਦਿੱਤਾ ਤਾਂ ਅਮਰੀਕ ਸਿੰਘ ਦਾ ਕਟਹਿਰੇ ਵਿੱਚ ਖੜੇ ਦਾ ਹੀ ਪਿਸ਼ਾਬ ਨਿੱਕਲ ਤੇ ਗਸ਼ ਖਾ ਕੇ ਧਰਤੀ ਤੇ ਡਿੱਗ ਪਿਆ ਜਿਸ ਨੂੰ ਪੁਲਿਸ ਮੁਲਾਜਮਾਂ ਅਤੇ ਦੋਸ਼ੀ ਦੇ ਪਰਿਵਾਰਕ ਮੈਬਰਾਂ ਨੇ ਬੜੀ ਮੁਸ਼ਕਿਲ ਨਾਲ ਸੰਭਾਲਿਆ ਅਤੇ ਅਦਾਲਤ ਤੋਂ ਬਾਹਰ ਲੈ ਕੇ ਆਏ ।

ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਨੇ ਜੁਲਾਈ 1992 ‘ਚ ਪੁਲਿਸ ਵਲੋਂ ਗੁਰਵਿੰਦਰ ਸਿੰਘ (20) ਵਾਸੀ ਫੇਰੂਮਾਨ ਜ਼ਿਲ੍ਹਾ ਅੰਮਿ੍ਤਸਰ ਨੂੰ ਘਰੋਂ ਅਗਵਾ ਕਰਕੇ ਲਿਜਾਣ ਤੇ ਉਸ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਨ ਦੇ ਦੋਸ਼ ਹੇਠ ਸੇਵਾ-ਮੁਕਤ ਥਾਣੇਦਾਰ ਅਮਰੀਕ ਸਿੰਘ ਨੂੰ ਧਾਰਾ 342, 364 ‘ਚ ਦੋਸ਼ੀ ਕਰਾਰ ਦਿੰਦਿਆਂ ਜੇਲ੍ਹ ਭੇਜ ਦਿੱਤਾ ਹੈ | ਇਸ ਮਾਮਲੇ ‘ਚ ਨਾਮਜ਼ਦ ਉਸ ਸਮੇਂ ਦੇ ਥਾਣਾ ਬਿਆਸ ਦੇ ਮੁਖੀ ਵੱਸਣ ਸਿੰਘ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਚੁੱਕੀ ਹੈ | ਅਦਾਲਤ ਵਲੋਂ ਇਸ ਮਾਮਲੇ ‘ਚ ਅੱਜ 23 ਸਤੰਬਰ ਨੂੰ ਆਪਣਾ ਫ਼ੈਸਲਾ ਸੁਣਾਇਆ ਜਾਵੇਗਾ |

ਜਾਣਕਾਰੀ ਅਨੁਸਾਰ ਥਾਣਾ ਬਿਆਸ ਦੇ ਉਸ ਸਮੇਂ ਦੇ ਥਾਣਾ ਮੁਖੀ ਵੱਸਣ ਸਿੰਘ ਅਤੇ ਥਾਣੇਦਾਰ ਅਮਰੀਕ ਸਿੰਘ ਵਲੋਂ ਚੰਨਣ ਸਿੰਘ ਨੂੰ ਉਸ ਦੇ ਘਰੋਂ ਚੁੱਕ ਲਿਆ ਗਿਆ ਸੀ ਤੇ ਚੰਨਣ ਸਿੰਘ ਦੇ ਲੜਕੇ ਗੁਰਵਿੰਦਰ ਸਿੰਘ ਬਾਰੇ ਪੁੱਛ ਪੜਤਾਲ ਕੀਤੀ ਗਈ ਸੀ | ਚੰਨਣ ਸਿੰਘ ਨੇ ਥਾਣਾ ਮੁਖੀ ਵੱਸਣ ਸਿੰਘ ਨੂੰ ਦੱਸਿਆ ਸੀ ਕਿ ਉਸ ਦਾ ਲੜਕਾ ਆਪਣੇ ਭਰਾ ਸਵਰਨ ਸਿੰਘ, ਜੋ ਕਿ ਬੀ. ਐਸ. ਐਫ. ਵਿਚ ਨੌਕਰੀ ਕਰਦਾ ਹੈ, ਦੇ ਕੋਲ ਜਲੰਧਰ ਵਿਖੇ ਹੈ | ਪੁਲਿਸ ਪਾਰਟੀ ਚੰਨਣ ਸਿੰਘ ਨੂੰ ਨਾਲ ਲੈ ਕੇ ਜਲੰਧਰ ਗਈ ਤੇ ਗੁਰਵਿੰਦਰ ਸਿੰਘ ਨੂੰ ਜਲੰਧਰ ਤੋਂ ਚੁੱਕ ਕੇ ਥਾਣਾ ਬਿਆਸ ਲੈ ਆਈ | ਪੁਲਿਸ ਵਲੋਂ ਚੰਨਣ ਸਿੰਘ ਨੂੰ ਉਸੇ ਦਿਨ ਛੱਡ ਦਿੱਤਾ ਗਿਆ ਤੇ ਅਗਲੇ ਦਿਨ ਚੰਨਣ ਸਿੰਘ ਮੁਹਤਬਰ ਵਿਅਕਤੀਆਂ ਨੂੰ ਲੈ ਕੇ ਜਦੋਂ ਥਾਣੇ ਗੁਰਵਿੰਦਰ ਸਿੰਘ ਨੂੰ ਛੁਡਾਉਣ ਲਈ ਗਿਆ ਤਾਂ ਅੱਗਿਓਾ ਥਾਣਾ ਮੁਖੀ ਵੱਸਣ ਸਿੰਘ ਤੇ ਹੋਰਨਾਂ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਗੁਰਵਿੰਦਰ ਸਿੰਘ ਤਾਂ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਹੈ ਤੇ ਉਸ ਦੀਆਂ ਅਸਥੀਆਂ ਦੁਰਗਿਆਣਾ ਮੰਦਰ ਵਿਚਲੇ ਸ਼ਮਸ਼ਾਨਘਾਟ ‘ਚੋਂ ਲੈ ਲਉ

ਇਸ ਤੋਂ ਬਾਅਦ ਚੰਨਣ ਸਿੰਘ ਆਪਣੇ ਪਰਿਵਾਰ ਸਮੇਤ ਸ਼ਮਸ਼ਾਨਘਾਟ ਗਿਆ ਤੇ ਉਥੋਂ ਆਪਣੇ ਲੜਕੇ ਗੁਰਵਿੰਦਰ ਸਿੰਘ ਦੀਆਂ ਅਸਥੀਆਂ ਹਾਸਲ ਕੀਤੀਆਂ | ਇਸ ਮਾਮਲੇ ‘ਚ ਜਦੋਂ ਚੰਨਣ ਸਿੰਘ ਦੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕੋਈ ਸੁਣਵਾਈ ਨਾ ਕੀਤੀ ਤਾਂ ਉਨ੍ਹਾਂ ਹਾਈਕੋਰਟ ਦਾ ਦਰਵਾਜਾ ਖੜਕਾਇਆ ਤੇ ਹਾਈਕੋਰਟ ਵਲੋਂ ਉਕਤ ਮਾਮਲਾ ਸੀ. ਬੀ. ਆਈ. ਨੂੰ ਸੌਂਪ ਦਿੱਤਾ ਗਿਆ | ਸੀ. ਬੀ. ਆਈ. ਵਲੋਂ ਇਸ ਮਾਮਲੇ ਦੀ ਕਈ ਸਾਲ ਪੜਤਾਲ ਕਰਨ ਮਗਰੋਂ ਅਦਾਲਤ ‘ਚ ਦੋਸ਼ ਪੱਤਰ ਦਾਖਲ ਕੀਤੇ ਗਏ ਸਨ, ਪ੍ਰੰਤੂ ਉਪਰਲੀ ਅਦਾਲਤ ਵਲੋਂ ਸਟੇਅ ਹੋਣ ਕਾਰਨ ਮਾਮਲਾ ਕਈ ਸਾਲ ਲਟਕਦਾ ਰਿਹਾ ਤੇ ਆਿਖ਼ਰਕਾਰ 29 ਸਾਲਾਂ ਬਾਅਦ ਪਰਿਵਾਰ ਨੂੰ ਇਨਸਾਫ਼ ਮਿਲਣ ਜਾ ਰਿਹਾ ਹੈ |