ਕੈਪਟਨ ਦਾ ਠੋਕਵਾਂ ਜਵਾਬ ਕਿਹਾ “ਜੇ ਅਰੂਸਾ ISI ਨਾਲ ਸਬੰਧ ਰੱਖਦੀ ਤਾਂ ਇਹਨਾਂ ਦੀ ਵੀ ਨਾਲ ਹੋਵੇ ਜਾਂਚ” ਕੈਪਟਨ ਦੇ ਇਸ ਬਿਆਨ ‘ਤੇ ਕੀ ਹੈ ਤੁਹਾਡੀ ਰਾਏ ?

0
356

ਕੈਪਟਨ ਦਾ ਠੋਕਵਾਂ ਜਵਾਬ ਕਿਹਾ “ਜੇ ਅਰੂਸਾ ISI ਨਾਲ ਸਬੰਧ ਰੱਖਦੀ ਤਾਂ ਇਹਨਾਂ ਦੀ ਵੀ ਨਾਲ ਹੋਵੇ ਜਾਂਚ” ਕੈਪਟਨ ਦੇ ਇਸ ਬਿਆਨ ‘ਤੇ ਕੀ ਹੈ ਤੁਹਾਡੀ ਰਾਏ ?

ਭਾਰਤ-ਪਾਕਿ ਕ੍ਰਿਕਟ ਮੈਚ ‘ਚ ਭਾਰਤ ਦੀ ਹਾਰ ਤੋਂ ਬਾਅਦ ਮੁਸਲਮਾਨ ਕੁੱਟੇ ਜਾ ਰਹੇ ਹਨ, ਇਹ ਇਸ ਪੋਸਟ ਦਾ ਵਿਸ਼ਾ ਨਹੀਂ।
ਪੋਸਟ ਦਾ ਵਿਸ਼ਾ ਹੈ ਭਾਰਤ-ਪਾਕਿਸਤਾਨ ਅਤੇ ਸਿੱਖ।

ਅਰੂਸਾ ਆਲਮ ਨਾਲ ਕੈਪਟਨ ਦੀ ਦੋਸਤੀ ਤਾਂ ਸ਼ਰੇਆਮ ਹੈ, ਕੁਝ ਚਿਰ ਪਹਿਲਾਂ ਸਾਬਕਾ ਡੀਜੀਪੀ ਦਿਨਕਰ ਗੁਪਤਾ ਤੇ ਉਸਦੀ ਸਕੱਤਰ ਪਤਨੀ ਵਿਨੀ ਮਹਾਜਨ ਦੀ ਅਰੂਸਾ ਨਾਲ ਚਿੰਬੜਿਆਂ ਦੀ ਫੋਟੋ ਵੀ ਬਾਹਰ ਆ ਗਈ ਸੀ।

ਹੁਣ ਕੈਪਟਨ ਨੇ ਉਸ ‘ਤੇ ਹੋ ਰਹੇ ਵਿਰੋਧੀ ਵਾਰਾਂ ਤੋਂ ਗੁੱਸੇ ‘ਚ ਆਣ ਕੇ ਅਰੂਸਾ ਦੀਆਂ ਸੋਨੀਆ ਗਾਂਧੀ ਅਤੇ ਨਵਜੋਤ ਸਿੱਧੂ ਖੇਮੇ ਦੇ ਬੁੱਚੜ ਪੁਲਿਸ ਅਧਿਕਾਰੀ ਰਹੇ ਮੁਹੰਮਦ ਮੁਸਤਫਾ ਦੀ ਕਾਂਗਰਸ ਵਿਧਾਇਕ ਪਤਨੀ ਰਜ਼ੀਆ ਸੁਲਤਾਨਾ ਅਤੇ ਨੂੰਹ ਦੀਆਂ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਹਨ। ਹਾਲੇ ਹੋਰ ਵੀ ਹੋਣਗੀਆਂ ਕੈਪਟਨ ਕੋਲ।

ਸੋਚਣ ਵਾਲੀ ਗੱਲ ਇਹ ਹੈ ਕਿ ਹਜ਼ਾਰਾਂ-ਲੱਖਾਂ ਸਿੱਖ ਆਪਣੇ ਵਿੱਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਸਿਰਫ ਇਸ ਕਰਕੇ ਨਹੀਂ ਜਾਂਦੇ ਕਿ ਪਾਕਿਸਤਾਨ ਦਾ ਵੀਜ਼ਾ ਅਪਲਾਈ ਕਰ ਦਿੱਤਾ ਤਾਂ ਭਾਰਤੀ ਸੁਰੱਖਿਆ ਏਜੰਸੀਆਂ ਉਨਾਂ ਦਾ ਜੀਣਾ ਹਰਾਮ ਕਰ ਦੇਣਗੀਆਂ। ਬਾਹਰਲੇ ਸਿੱਖ ਵੀ ਡਰਦੇ ਹਨ ਕਿ ਊਨ੍ਹਾਂ ਦੇ ਪਾਕਿਸਤਾਨ ਦਾ ਵੀਜ਼ਾ ਲੱਗਾ ਦੇਖ ਕੇ ਪਤਾ ਨੀ ਭਾਰਤ ਵਾਲੇ ਵੀਜ਼ਾ ਦੇਣਗੇ ਕਿ ਨਹੀਂ, ਹੋਰ ਨਾ ਨਨਕਾਣਾ ਦੇਖਣ ਦੀ ਸਜ਼ਾ ਮਿਲੇ ਤੇ ਪਿੰਡ ਜਾਣੋਂ ਵੀ ਜਾਂਦੇ ਲੱਗੀਏ। ਬਹੁਤ ਸਾਰੇ ਮਾਮਲਿਆਂ ‘ਚ ਨਾਂਹ ਹੋਈ ਵੀ ਹੈ।

ਕੈਪਟਨ ਅਮਰਿੰਦਰ ਤੇ ਸਾਬਕਾ ਡੀਜੀਪੀ ਸੁਰੇਸ਼ ਅਰੋੜੇ ਨੇ ਲਾਂਘਾ ਖੁੱਲ੍ਹਣ ਤੋਂ ਬਾਅਦ ਕੇਵਲ ਮਾਹੌਲ ਖਰਾਬ ਹੋਣ ਦੀਆਂ ਲੇਰਾਂ ਹੀ ਨਹੀਂ ਸੀ ਮਾਰੀਆਂ ਬਲਕਿ ਕਰਤਾਰਪੁਰ ਸਾਹਿਬ ਜਾ ਕੇ ਆਏ ਸਿੱਖ ਚੁੱਕ ਕੇ ਇੰਟੈਰੋਗੇਟ ਵੀ ਕੀਤੇ ਸੀ। ਪਾਕਿਸਤਾਨ ਤੋਂ ਆਈ ਕਾਲ ਕਹਿ ਕੇ ਕਾਂਗਰਸ ਤੇ ਅਕਾਲੀ ਭਾਜਪਾ ਦੌਰ ‘ਚ ਸੈਕੜੇ ਸਿੱਖਾਂ ਤੇ UAPA ਲੱਗਾ।

ਪਰ ਪਾਕਿਸਤਾਨ ਦੀ ਡਿਫੈਂਸ ਮਾਮਲਿਆਂ ਦੀ ਵਿਸ਼ਲੇਸ਼ਕ, ਫੌਜੀ ਜਰਨੈਲਾਂ ਦੀ ਚਹੇਤੀ ਅਰੂਸਾ ਭਾਰਤ ‘ਚ ਰੇਸਕੋਰਸ ਰੋਡ ਦਿੱਲੀ ਤੇ ਚੰਡੀਗੜ ਸਰਕਾਰੀ ਕੋਠੀਆਂ ‘ਚ ਵਿਸ਼ੇਸ਼ ਮਹਿਮਾਨ ਬਣਕੇ ਤੁਰੀ ਫਿਰਦੀ ਹੈ। ਉਸ ‘ਤੇ ਹਜ਼ਾਰਾਂ ਕਰੋੜ ਰੁਪਏ ਪੰਜਾਬ ‘ਚੋਂ ਬਾਹਰ ਕੱਢ ਕੇ ਲਿਜਾਣ ਦੇ ਦੋਸ਼ ਵੀ ਲਗਦੇ ਹਨ। ਏਜੰਸੀਆਂ ਦਾ ਪਿਓ ਡੋਵਲ ਵੀ ਜਾਣਦਾ ਹੈ, ਮੋਦੀ ਵੀ, ਸੋਨੀਆ ਵੀ ਤੇ ਸੁਰੇਸ਼ ਅਰੋੜਾ ਵੀ। ਪਰ ਕੋਈ ਕੁਝ ਨਹੀੰ ਕਹਿੰਦਾ।

ਹੈਰਾਨੀ ਦੀ ਗੱਲ ਹੈ ਕਿ ਭਾਰਤ ਦੇ ਇਨਾਂ ਵੱਡੇ ਘਰਾਂ ‘ਚ ਰਾਤਾਂ ਬਿਤਾ ਕੇ ਉਹ ਪਾਕਿਸਤਾਨ ਚਲੀ ਜਾਂਦੀ ਹੈ, ਨਾ ਉਧਰ ISI ਨੂੰ ਕੋਈ ਇਤਰਾਜ਼ ਹੈ, ਨਾ ਮਹਾਰਾਜੇ ਦੇ ਬੁੱਤ ਢਾਹੁਣ ਵਾਲੇ ਮੁੱਲਿਆਂ ਨੂੰ ਤੇ ਨਾ ਫੌਜ ਨੂੰ!

ਪਰ ਸਾਡਾ ਸਵਾਲ ਤਾਂ ਇਹ ਆ ਕਿ ਜਦੋਂ ਤੁਸੀਂ ਸਾਰੇ ਕੁਝ ਦੇ ਬਾਅਦ ਆਪਸ ਵਿੱਚ ਘਿਉ ਸ਼ੱਕਰ ਓ ਤਾਂ ਸਿੱਖਾਂ ਨੂੰ ਕਿਸ ਗੱਲ ਦੀ ਸਜ਼ਾ ਦੇ ਰਹੇ ਹੋ ? ਤੁਹਾਡੇ ਲਈ ਪਾਕਿਸਤਾਨੀ ਸ਼ੱਕੀਆਂ ਨਾਲ ਯਾਰੀ ਵੀ ਆਮ ਜਿਹੀ ਗੱਲ ਤੇ ਸਾਡੇ ਬੰਦਿਆਂ ਨੂੰ ਪਾਕਿਸਤਾਨ ਤੋਂ ਕਾਲ ਆ ਜਾਣੀ ਵੀ ਕੇਸ ਪੈ ਜਾਣ ਦਾ ਕਾਰਨ!

ਸਾਡੇ ਬਾਬਿਆਂ ਨੇ ਇਸ ਗੁਲਾਮੀ ਲਈ ਤਾਂ ਮੋਰਚੇ ਨਹੀਂ ਸੀ ਲਾਏ!

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ