ਐਨ.ਸੀ.ਬੀ. ਦੇ ਅਧਿਕਾਰੀ ਨੇ ਆਰੀਅਨ ਦੀ ਰਿਹਾਈ ਲਈ ਸ਼ਾਹਰੁਖ਼ ਤੋਂ ਮੰਗੇ 25 ਕਰੋੜ- ਗਵਾਹ ਦਾ ਦੋਸ਼

0
246

ਮੁੰਬਈ, 25 ਅਕਤੂਬਰ (ਏਜੰਸੀ)- ਇਕ ਆਜ਼ਾਦ ਗਵਾਹ ਨੇ ਕਰੂਜ਼ ਡ ਰੱ ਗ ਕੇਸ ‘ਚ ਐਤਵਾਰ ਨੂੰ ਦਾਅਵਾ ਕੀਤਾ ਕਿ ਐਨ.ਸੀ.ਬੀ. ਦੇ ਇਕ ਅਧਿਕਾਰੀ ਅਤੇ ਕੁਝ ਹੋਰ ਵਿਅਕਤੀਆਂ ਨੇ ਬਾਲੀਵੁੱਡ ਸਟਾਰ ਸ਼ਾਹਰੁਖ਼ ਖ਼ਾਨ ਤੋਂ ਉਨ੍ਹਾਂ ਦੇ ਪੁੱਤਰ ਆਰੀਅਨ ਦੀ ਰਿਹਾਈ ਲਈ 25 ਕਰੋੜ ਰੁਪਏ ਮੰਗੇ ਹਨ | ਇਸ ਕੇਸ ‘ਚ ਪ੍ਰਭਾਕਰ ਸੇਲ ਨਾਂਅ ਦੇ ਗਵਾਹ ਨੇ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਐਨ.ਸੀ.ਬੀ. ਦੇ ਅਧਿਕਾਰੀਆਂ ਨੇ ਉਸ ਨੂੰ 9 ਤੋਂ 10 ਕੋਰੇ ਪੇਪਰਾਂ ‘ਤੇ ਹਸਤਾਖ਼ਰ ਕਰਨ ਨੂੰ ਵੀ ਆਖਿਆ | ਹਾਲਾਂਕਿ ਐਨ.ਸੀ.ਬੀ. ਦੇ ਅਧਿਕਾਰੀ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠੇ ਤੇ ਮੰਦਭਾਗੇ ਕਰਾਰ ਦਿੱਤਾ ਹੈ |

ਐਨ.ਸੀ.ਬੀ. ਦੇ ਜ਼ੋਨਲ ਨਿਰਦੇਸ਼ਕ ਸਮੀਰ ਵਾਨਖੇੜੇ ਨੇ ਪਿਛਲੇ ਮਹੀਨੇ ਹੀ ਏਜੰਸੀ ਦੇ ਡ ਰੱ ਗ ਪਰਦਾਫਾਸ਼ ਦੇ ਇਸ ਮਾਮਲੇ ਦੀ ਅਗਵਾਈ ਸੰਭਾਲੀ ਸੀ, ਜਿਸ ਦੇ ਬਾਅਦ 3 ਅਕਤੂਬਰ ਨੂੰ ਆਰੀਅਨ ਖ਼ਾਨ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਸੇਲ ਨੇ ਕਥਿਤ ਦੋਸ਼ ਲਾਇਆ ਕਿ ਐਨ.ਸੀ.ਬੀ. ਦੇ ਅਧਿਕਾਰੀ ਗੋਸਾਵੀ ਅਤੇ ਇਕ ਹੋਰ ਸੈਮ ਡਿਸੂਜ਼ਾ ਨਾਂਅ ਦੇ ਵਿਅਕਤੀ ਨੇ ਆਰੀਅਨ ਦੀ ਰਿਹਾਈ ਲਈ 25 ਕਰੋੜ ਮੰਗੇ ਸਨ |

ਸੇਲ ਜੋ ਕਿ ਗੋਸਾਵੀ ਦਾ ਨਿੱਜੀ ਸੁਰੱਖਿਆ ਗਾਰਡ ਹੈ, ਛਾਪੇਮਾਰੀ ਵਾਲੀ ਰਾਤ ਉਨ੍ਹਾਂ ਦੇ ਨਾਲ ਸੀ, ਨੇ ਕਿਹਾ ਕਿ ਆਰੀਅਨ ਨੂੰ ਐਨ.ਸੀ.ਬੀ. ਦੇ ਦਫ਼ਤਰ ਨੂੰ ਲਿਆਂਦਾ ਗਿਆ ਸੀ ਤਾਂ ਗੋਸਾਵੀ ਡਿਸੂਜ਼ਾ ਨੂੰ ਮਿਲੇ | ਸੇਲ ਨੇ ਦਾਅਵਾ ਕੀਤਾ ਕਿ ਉਸ ਨੇ ਗੋਸਾਵੀ ਦੀ ਫੋਨ ‘ਤੇ ਡਿਸੂਜ਼ਾ ਨਾਲ 25 ਕਰੋੜ ਦੀ ਮੰਗ ਵਾਲੀ ਗੱਲਬਾਤ ਸੁਣੀ ਹੈ ਅਤੇ ਗੱਲਬਾਤ 18 ਕਰੋੜ ‘ਚ ਤੈਅ ਹੋਈ, ਜਿਸ ‘ਚ ਉਨ੍ਹਾਂ 8 ਕਰੋੜ ਸਮੀਰ ਵਾਨਖੇੜੇ ਨੂੰ ਦੇਣੇ ਸਨ | ਐਨ.ਸੀ.ਬੀ. ਨੇ ਵਾਨਖੇੜੇ ‘ਤੇ ਲਗਾਏ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲਾ ਵਿਚਾਰ ਅਧੀਨ ਹੈ | ਸੇਲ ਅਦਾਲਤ ‘ਚ ਜਾ ਸਕਦੇ ਹਨ |