ਪੁਲਿਸ-ਉਗਰਾਹਾਂ ਗੱਠਜੋੜ ਫੇਰ ਹੋਇਆ ਨੰ ਗਾ !

0
251

ਦਿੱਲੀ ਬਾਡਰ ‘ਤੇ ਨਾਗਾ ਰੈਡੀ ਨਕਸਲੀ ਗਰੁੱਪ ਦੇ ਕਿਸਾਨ ਯੂਨਿਟ ਦੇ ਪ੍ਰਧਾਨ ਜੋਗਿੰਦਰ ਉਗਰਾਹਾਂ ਨੇ ਹਿੱਕ ਥਾਪੜ ਕੇ ਕਿਹਾ ਕਿ ਉਹਨੂੰ ਪੁਲਿਸ ਦੇ ਇਕ DSP ਦਾ ਫੋਨ ਆਇਆ ਸੀ। ਜਿਸਨੇ ਪਹਿਲਾ ਈ ਦੱਸਤਾ ਸੀ ਕਿ ਨਿਹੰਗ ਬਾਬਾ ਅਮਨ ਦੀ ਮੀਟਿੰਗ ਤੋਮਰ ਨਾਲ ਹੋਈ। ਉਹਨੇ ਪਿੰਕੀ ਕੈਟ ਦੀ ਜਾਤ ‘ਸੰਧੂ’ ਦੱਸ ਕੇ ਤੋਮਰ ਤੇ ਬਾਬੇ ਅਮਨ ਨਾਲ ਲੜੀ ਬਣਾ ਕੇ ਜਾਂਚ ਮੁਕੰਮਲ ਕਰ ਦਿੱਤੀ।

ਕਾਮਰੇਡਾਂ ਨੇ ਇਹ ਜਾਂਚ ਵੀ ਉਵੇਂ ਈ ਕੀਤੀ ਜਿਵੇੰ 2015 ‘ਚ ਬਰਗਾੜੀ ਤੇ ਹੋਰ ਪਿੰਡਾਂ ‘ਚ ਹੋਈਆਂ ਬੇਅਦਬੀਆਂ ਦੀ ਕੀਤੀ ਸੀ। ਪੁਲਿਸ ਮੁਖਬਰ ਤੇ ਟਾਊਟ ਕਾਮਰੇਡਾਂ ਵੱਲੋੰ ਬਣਾਈ ਅਖੌਤੀ ਤੱਥ ਖੋਜ ਕਮੇਟੀ ਨੇ ਤੱਤ ਕੱਢਿਆ ਸੀ ਕਿ “ਇਹ ਬੇਅਦਬੀਆਂ ਪ੍ਰੇਮੀਆਂ ਨੇ ਨਹੀੰ ਗਰਮ ਖਿਆਲੀ ਸਿੱਖਾਂ ਨੇ ਆਪ ਕੀਤੀਆਂ ਨੇ ਤਾਂ ਕਿ ਪ੍ਰੇਮੀਆਂ ਨੂੰ ਬਦਨਾਮ ਕੀਤਾ ਜਾਵੇ।”

ਕੁਝ ਸਾਲ ਬਾਦ ਜਦੋੰ ਬੇਅਦਬੀਆਂ ਦੀ ਜਾਂਚ ਹੋਈ ਤਾਂ ਪ੍ਰੇਮੀਆਂ ਨੇ ਗੁਨਾਹ ਕਬੂਲ ਕੀਤੇ, ਅੱਜ ਬਹੁਤੇ ਅੰਦਰ ਨੇ ਕੁਝ ਇਕ ਸਿੱਖਾਂ ਨੇ ਪਾਰ ਲੰਘਾਂ ਦਿੱਤੇ।
ਅਸਲ ‘ਚ ਇਹ ਉਗਰਾਹਾਂ ਨਹੀੰ ਬੋਲ ਰਿਹਾ, ਪੁਲਿਸ ਬੋਲ ਰਹੀ ਹੈ। DSP ਨੇ ਦਰਸ਼ਨਪਾਲ ਤੇ ਰਾਜੇਵਾਲ ਵਰਗੇ ਮੁਹਤਬਰ ਯੂਨੀਅਨ ਮਾਲਕਾਂ ਨੂੰ ਛੱਡ ਕੇ ਉਗਰਾਹਾਂ ਨੂੰ ਕਿਉੰ ਫੋਨ ਕਰਲੇ ਸਾਰੀ ਗੱਲ ਦੱਸੀ ?

ਨਕਸਲੀ ਉਗਰਾਹਾਂ ਦੀ ਸਾਰੀ ਰਾਮ ਕਹਾਣੀ ‘ਚ ਉਹ ਕਹਿਣਾ ਕੀ ਚਾਹ ਰਿਹਾ ?

ਉਗਰਾਹਾਂ ਰਾਹੀੰ ਪੰਜਾਬ ਪੁਲਿਸ ਸਾਬਤ ਕਰਨਾ ਚਾਹੁੰਦੀ ਕਿ ਬੇਅਦਬੀ ਲਈ ਉਹ ਨਿਹੰਗ ਹੀ ਜ਼ੁੰਮੇਵਾਰ ਨੇ ਜਿਨਾਂ ਨੇ ਬੇਅਦਬੀ ਕਰਨ ਵਾਲੇ ਦੁਸ਼ਟ ਨੂੰ ਸੋਧਿਆ। ਬੇਅਦਬੀ ਨਿਹੰਗਾਂ ਨੇ ਆਪ ਈ ਕੀਤੀ ਤੇ ਬੇਗੁਨਾਹ ਮਾਰ ਕੇ ਟੰਗ ਦਿੱਤਾ।

ਭਾਰਤੀ ਏਜੰਸੀਆਂ ਵੀ ਤਾਂ ਇਹੀ ਸਾਬਤ ਕਰਨਾ ਚਾਹੁੰਣਗੀਆਂ। ਜਿਵੇੰ ਬਰਗਾੜੀ ਵਾਲੇ ਮਾਮਲੇ ‘ਚ ਕਾਮਰੇਡਾਂ ਨੇ ਪ੍ਰੇਮੀ ਬਰੀ ਕਰ ਕੇ ਸਿੱਖ ਦੋਸ਼ੀ ਬਣਾ ਦਿੱਤੇ ਸੀ ਉਵੇੰ ਹੀ ਇਥੇ ਉਗਰਾਹਾ ਕਰ ਰਿਹਾ।

ਅਸਲ ‘ਚ ਪੀੜਤ ਨੂੰ ਦੋਸ਼ੀ ਬਣਾਉਣ ਦੀ ਖੇਡ ਬਹੁਤ ਪੁਰਾਣੀ ਹੈ। ਤੁਸੀ ਕਿਸੇ ਕਾਮਰੇਡ ਕੋਲੋੰ 1984 ਬਾਰੇ ਪੁੱਛੋ ਕਿ ਕੀ ਹੋਇਆ ਸੀ ਉਹ ਸਿੱਖਾਂ ਨੂੰ ਦੋਸ਼ੀ ਬਣਾ ਕੇ ਭਾਰਤੀ ਸਟੇਟ ਨੂੰ ਬਰੀ ਕਰ ਦੇਣਗੇ ਜਾਂ ਸਟੇਟ ਦੇ ਬਰਾਬਰ ਦਾ ਦੋਸ਼ੀ ਦੱਸਣਗੇ। ਦੋਵਾਂ ਹਲਾਤਾਂ ‘ਚ ਸਟੇਟ ਦੇ ਜੁਲਮ ਨੂੰ ਘਟਾ ਕੇ ਪੀੜਤ ਨੂੰ ਦੋਸ਼ੀ ਬਣਾਉਣਾ ਹੈ।
ਜੇ ਉਗਰਾਹਾਂ ਨੂੰ DSP ਦੀ ਗੱਲ ਤੇ ਅਤੇ ਭਾਜਪਾ ਵੱਲੋੰ ਜਾਰੀ ਕੀਤੀ ਅਮਨ ਸਿੰਘ ਦੀ ਕਹਾਣੀ ਤੇ ਪੂਰਨ ਯਕੀਨ ਏ ਤਾਂ ਆਪਣਾ ਬਿਆਨ ਦਿੱਲੀ ਪੁਲਿਸ ਨੂੰ ਦਰਜ ਕਰਵਾਏ ਤੇ ਪਿੰਕੀ ਕੈਟ ਖਿਲਾਫ ਤੇ ਉਸ ਨੂੰ ਚਲਾਉਣ ਵਾਲੇ ਪੁਲਿਸ ਅਫਸਰਾਂ ਖਿਲਾਫ ਬੇਅਦਬੀ ਦਾ ਪਰਚਾ ਕਰਵਾਏ। ਫੋਟੋ ਵੇਖ ਕੇ ਕਹਾਣੀ ਘੜਨ ਤੋੰ ਪਹਿਲਾਂ ਸੰਯੁਕਤ ਕਾਮਰੇਡ ਮੋਰਚੇ ਦੀ ਸਟੇਜ ਵੀ ਵੇਖ ਲੈਣੀ ਚਾਹੀਦੀ ਸੀ ਕਿ ਉਥੇ ਤਾਂ ਕੋਈ “ਸੰਧੂ” ਨਹੀੰ ਬੈਠਾ, ਜੋ ਪੁਲਿਸ ਮੁਖਬਰ ਰਿਹਾ ਹੋਵੇ।
#ਮਹਿਕਮਾ_ਪੰਜਾਬੀ