ਕਾਮਰੇਡਾਂ ‘ਚ ਕੋਈ ਸਵਾਰਾ ਭਾਸਕਰ ਕਿਉੰ ਨਹੀੰ ਜੰਮਦੀ

0
308

ਦੁਨੀਆਂ ਦੀ ਸਭ ਤੋੰ ਵੱਡੀ ਕ ਤ ਲੋਗਾਰਤ ਸਟਾਲਿਨ ਨੇ ਕੀਤੀ ਪਰ ਕਿਸੇ ਇਕ ਕਾਮਰੇਡ/ਕਾਮਰੇਡਣੀ ਨੇ ਨਹੀੰ ਕਿਹਾ ਕਿ ਮੈੰ ਕਾਮਰੇਡ ਹੋਣ ‘ਤੇ ਸ਼ਰਮਿੰਦਾ ਹਾਂ। ਰੂਸ ਦੇ ਜਾਰ ਦੇ ਦੁੱਧ ਚੁੰਘਦੇ ਬੱਚੇ ਕਾਮਰੇਡਾਂ ਮਾਰ ਦਿੱਤੇ ਪਰ ਕੋਈ ਕਾਮਰੇਡ ਨਹੀੰ ਬੋਲਿਆ ਕਿ ਮੈੰ ਸ਼ਰਮਿੰਦਾ ਹਾਂ। ਏਨੀ ਕ ਤ ਲੋਗਾਰਤ, ਵਹਿ ਸ਼ਤ ਤੇ ਬੇਕਿਰਕੀ ਕਰਨ ਪਿਛੋੰ ਵੀ ਜੇ ਕਾਮਰੇਡ ਸ਼ਰਮਿੰਦਾ ਨਹੀੰ ਤੇ ਜੇਕਰ ਸ਼੍ਰੀ ਰਾਮ ਦੇ ਨਾਹਰੇ ਲਾਉਣ ਪਿਛੇ ਸਵਾਰਾ ਭਾਸਕਰ ਸ਼ਰਮਿੰਦਾ ਹੈ ਤਾਂ ਚੰਗੀ ਗੱਲ ਹੈ। ਹਰ ਹਿੰਦੂ ਨੂੰ ਦਰਬਾਰ ਸਾਹਿਬ ਤੇ ਹ ਮ ਲੇ ਲਈ, ਲੰਡੂ ਵੰਡਣ ਲਈ ਤੇ ਦਿੱਲੀ ‘ਚ ਹਜਾਰਾਂ ਸਿੱਖਾਂ ਦੇ ਕ ਤ ਲੇ ਆ ਮ ਲਈ ਸ਼ਰਮਿੰਦੇ ਹੋਣਾ ਚਾਹੀਦਾ।ਕਾਮਰੇਡ ਤਾਂ ਚਲੋ ਹੈ ਈ ਬੇਸ਼ਰਮ

ਮੁੰਬਈ : ਦੇਸ਼ ਦੇ ਹਰ ਮੁੱਦੇ ‘ਤੇ ਆਪਣੀ ਰਾਏ ਰੱਖਣ ਵਾਲੀ ਅਦਾਕਾਰਾ ਸਵਰਾ ਭਾਸਕਰ ਨੇ ਇਕ ਵਾਰ ਫਿਰ ਟਵੀਟ ਕਰ ਕੇ ਗੁੱਸਾ ਜ਼ਾਹਰ ਕੀਤਾ ਹੈ। ਸਵਰਾ ਭਾਸਕਰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ‘ਚ ਨਮਾਜ਼ ਪੜ੍ਹ ਰਹੇ ਲੋਕਾਂ ਦੇ ਸਾਹਮਣੇ ਬਜਰੰਗ ਦਲ ਦੇ ਵਰਕਰਾਂ ਵਲੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ ‘ਤੇ ਗੁੱਸੇ ‘ਚ ਹੈ। ਉਸ ਨੇ ਇਸ ਘਟਨਾ ਦੀ ਵੀਡੀਓ ਕਲਿੱਪ ਟਵੀਟ ਕਰਕੇ ਕਿਹਾ ਕਿ ਉਹ ਹਿੰਦੂ ਹੋਣ ‘ਤੇ ਸ਼ਰਮਿੰਦਾ ਹੈ।

ਨਮਾਜ਼ ਦੌਰਾਨ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਗਏ। ਦੱਸ ਦੇਈਏ ਕਿ ਸ਼ੁੱਕਰਵਾਰ (22 ਅਕਤੂਬਰ) ਨੂੰ ਜਦੋਂ ਮੁਸਲਿਮ ਭਾਈਚਾਰੇ ਦੇ ਕੁਝ ਮੈਂਬਰ ਗੁਰੂਗ੍ਰਾਮ ਦੇ ਸੈਕਟਰ 12-ਏ ‘ਚ ਇਕ ਨਿੱਜੀ ਸੰਪਤੀ ‘ਚ ਸ਼ਾਂਤੀ ਨਾਲ ਨਮਾਜ਼ ਅਦਾ ਕਰ ਰਹੇ ਸਨ। ਇਕ ਗੁੱਸੇ ਭਰੀ ਭੀੜ ਜਿਸ ‘ਚ ਕਥਿਤ ਤੌਰ ‘ਤੇ ਬਜਰੰਗ ਦਲ ਦੇ ਵਰਕਰ ਸ਼ਾਮਲ ਸਨ, ਉੱਥੇ ਪਹੁੰਚ ਗਏ ਅਤੇ ਨਮਾਜ਼ ਅਦਾ ਕਰ ਰਹੇ ਲੋਕਾਂ ਦੇ ਸਾਹਮਣੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਨਾਲ ਇਲਾਕੇ ‘ਚ ਤਣਾਅ ਪੈਦਾ ਹੋ ਗਿਆ।


ਕੁਝ ਦਿਨ ਪਹਿਲਾਂ ਸਵਰਾ ਭਾਸਕਰ ਨੇ ਦਿੱਲੀ ਦੇ ਵਸੰਤ ਕੁੰਜ ਉੱਤਰੀ ਪੁਲਸ ਸਟੇਸ਼ਨ ‘ਚ ਐੱਫ.ਆਈ.ਆਰ. ਦਰਜ ਕਰਵਾਈ ਸੀ। ਸਵਰਾ ਭਾਸਕਰ ਨੇ ਦੋਸ਼ ਲਾਇਆ ਸੀ ਕਿ ਟਵਿੱਟਰ ਅਤੇ ਯੂ-ਟਿਊਬ ‘ਤੇ ਸਰਗਰਮ ਇਕ ਵਿਅਕਤੀ ਸਵਰਾ ਦੀ ਫਿਲਮ ਦੇ ਇਕ ਸੀਨ ਨੂੰ ਸੋਸ਼ਲ ਮੀਡੀਆ ‘ਤੇ ਫੈਲਾ ਕੇ ਉਸ ਦੀ ਇਮੇਜ਼ ਖਰਾਬ ਕੀਤੀ ਹੈ। ਪੁਲਸ ਨੇ ਆਈ.ਟੀ. ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।