ਲੱਖੇ ਨੂੰ ਆਪਣੇ ਗੁਨਾਹ ਲਈ ਮੁਆਫੀ ਮੰਗ ਲੈਣੀ ਚਾਹੀਦੀ ਸੀ ਪਰ ਉਸਨੇਂ ਬਦਮਾਸ਼ੀ ਦੇ ਭੁਲੇਖੇ ਚ ਭਾਨੇ ਵਰਗੇ ਅਮਲੀਆਂ ਨੁੰ ਅੱਗੇ ਕਰਕੇ ਮਸਲਾ ਹੋਰ ਉਲਝਾ ਲਿਆ .. ਇਹ ਮਸਲਾ ਕੋਈ ਨਿੱਜੀ ਲੜਾਈ ਦਾ ਨਹੀਂ ਸੀ ਇਹ ਮਸਲਾ ਪੰਥ ਦਾ ਹੈ ਤੇ ਇਸ ਪੰਥ ਖਿਲਾਫ ਖੜਨ ਵਾਲੇ ਕਹਿੰਦੇ ਕਹਾਉਦੇਂ ਖੁਆਰ ਹੋ ਕੇ ਜਹਾਨੋੰ ਤੁਰ ਗਏ .. ਲੱਖਾ ਕਿਸ ਖੇਤ ਦੀ ਮੂਲੀ ਆ .. ਸੋ ਜਿਹੜਾ ਮਾਣ ਪੰਥ ਨੇ ਬਖਸ਼ਿਆ ਸੀ ਓਹ ਖੋਹਣਾ ਵੀ ਪੰਥ ਨੂੰ ਆਉਦਾ .. ਨਿਹੰਗ ਨਵੀਨ ਸਿੰਘ ਨੇਂ ਕਿਹਾ ਕਿ ਮੇਰਾ ਇਨਸਾਫ ਕਲਗੀਧਰ ਪਾਤਸ਼ਾਹ ਕਰਨਗੇ .. ਪਾਤਸ਼ਾਹ ਪੰਥ ਚ ਵਿਚਰਦੇ ਹਨ .. ਇਨਸਾਫ ਹੋਵੇਗਾ .. ਮਿਸਾਲ ਕਾਇਮ ਹੋਵੇਗੀ ਕਿ ਮੁੜ ਕਦੇ ਕੋਈ ਬਾਬਾ ਫਤਿਹ ਸਿੰਘ ਦੇ ਬਾਣੇ ਨੂੰ ਹੱਥ ਨਾਂ ਪਾਵੇ ..।
– ਅਮ੍ਰਿਤਪਾਲ ਸਿੰਘ
ਪੰਥਕ ਹਿੱਤਾਂ ਨਾਲ ਕਦੇ ਸਮਝੌਤਾ ਨਹੀਂ ਹੋ ਸਕਦਾ ਇਹ ਫਰਕ ਨਹੀਂ ਪੈਂਦਾ ਕਿ ਕਿਹੜਾ ਮਨੁੱਖ ਹੈ ਖਾਲਸੇ ਤੋਂ ਵੱਡਾ ਕੋਈ ਨਹੀੰ.. ਸਿੱਖ ਨਿਰਭਓ ਹਨ ਤੇ ਨਿਰਵੈਰ ਵੀ .. ਜੇਕਰ ਨਿਹੰਗ ਨਵੀਨ ਸਿੰਘ ਦੇ ਮਸਲੇ ਦੀ ਗੱਲ ਕਰੀਏ ਤਾਂ ਮੈਂ ਨੇਤਿਕ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਲੱਖਾ ਜਾਂ ਹੋਰ ਜਿੰਨੇ ਵੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਹਨ ਉਹਨਾਂ ਨੂੰ ਪੰਥ ਕੋਲੋ ਮੁਆਫੀ ਮੰਗਣੀ ਚਾਹੀਦੀ ਹੈ। ਇਸ ਨਾਲ ਲੱਖੇ ਹੋਣਾ ਦਾ ਕੱਦ ਨੀਵਾਂ ਨਹੀਂ ਹੋ ਜਾਵੇਗਾ .. ਪੰਥ ਦਿਆਲੂ ਹੈ ਤੇ ਉਹ ਸੱਚੇ ਦਿਲੋੰ ਮੁਆਫੀ ਮੰਗਣ ਤੇ ਮੁਆਫ ਕਰ ਦੇਵੇਗਾ। ਲੱਖੇ ਤੇ ਹੋਰਨਾਂ ਨੂੰ ਨਵੀਨ ਸਿੰਘ ਕੋਲੋ ਵੀ ਮੁਆਫੀ ਮੰਗਣੀ ਚਾਹੀਦੀ ਹੈ .. ਪੰਥ ਤੋਂ ਵੱਡਾ ਨਾਂ ਮੈਂ ਹਾਂ ਨਾਂ ਕੋਈ ਹੋਰ ਕਲਗੀਧਰ ਪਾਤਸ਼ਾਹ ਦਾ ਪੰਥ ਸਭ ਤੋਂ ਵੱਡਾ ਹੈ।
– ਦੀਪ ਸਿੱਧੂ
ਨਿਹੰਗ ਨਵੀਨ ਸਿੰਘ ਜਮਾਨਤ ਤੇ ਬਾਹਰ ਆ ਗਿਆ ਉਸਨੇਂ ਕਿਹਾ ਕਿ ਸਿੱਖੀ ਉਸਨੇਂ ਦਸਵੇਂ ਪਾਤਸ਼ਾਹ ਕੋਲੋ ਲਈ ਹੈ ਕਿਸੇ ਦੇ ਬਾਣਾ ਲਾਹਿਆਂ ਉਹ ਸਿੱਖੀ ਨਹੀੰ ਛੱਡੇਗਾ .. ਉਸਨੇਂ ਇਹ ਵੀ ਕਿਹਾ ਕਿ ਬਾਣਾ ਬਾਬਾ ਫਤਿਹ ਸਿੰਘ ਦਾ ਹੈ ਇਸਦੀ ਬੇਅਦਬੀ ਕਰਨ ਵਾਲਿਆਂ ਤੇ ਕਰਾਉਣ ਵਾਲਿਆਂ ਨੂੰ ਸਜਾ ਮਿਲੇਗੀ ..
ਨਵੀਨ ਸਿੰਘ ਦੀ ਸਿੱਖੀ ਪਰਖਣ ਵਾਲੇ ਅੱਜ ਨੱਕ ਡੋਬ ਕੇ ਮਰ ਜਾਣ ਤਾਂ ਚੰਗਾ ਹੈ .. ਜਿਹੜੇ ਕੱਲ ਧ ਮ ਕੀ ਆਂ ਦਿੰਦੇ ਸਨ ਕਿ ਟੱਕਰੋ ਅੱਜ ਓਥੇ ਹੀ ਆ ਜਾਣ ਜਿੱਥੇ ਕੋਲ ਖੜੋ ਕੇ ਬਾਣੇ ਦੀ ਬੇਅਦਬੀ ਕਰਾਈ ਸੀ ਤੇ ਸਿੰਘਾਂ ਤੇ ਝੂਠੇ ਇਲਜਾਮ ਲਾਏ ਸੀ।
– ਅਮ੍ਰਿਤਪਾਲ ਸਿੰਘ