ਨਿਹੰਗ ਨਵੀਨ ਸਿੰਘ ਜਮਾਨਤ ਤੇ ਬਾਹਰ ਆ ਗਿਆ ਉਸਨੇਂ ਕਿਹਾ ਕਿ ਸਿੱਖੀ ਉਸਨੇਂ ਦਸਵੇਂ ਪਾਤਸ਼ਾਹ ਕੋਲੋ ਲਈ ਹੈ ਕਿਸੇ ਦੇ ਬਾਣਾ ਲਾਹਿਆਂ ਉਹ ਸਿੱਖੀ ਨਹੀੰ ਛੱਡੇਗਾ .. ਉਸਨੇਂ ਇਹ ਵੀ ਕਿਹਾ ਕਿ ਬਾਣਾ ਬਾਬਾ ਫਤਿਹ ਸਿੰਘ ਦਾ ਹੈ ਇਸਦੀ ਬੇਅਦਬੀ ਕਰਨ ਵਾਲਿਆਂ ਤੇ ਕਰਾਉਣ ਵਾਲਿਆਂ ਨੂੰ ਸਜਾ ਮਿਲੇਗੀ ..
ਨਵੀਨ ਸਿੰਘ ਦੀ ਸਿੱਖੀ ਪਰਖਣ ਵਾਲੇ ਅੱਜ ਨੱਕ ਡੋਬ ਕੇ ਮਰ ਜਾਣ ਤਾਂ ਚੰਗਾ ਹੈ .. ਜਿਹੜੇ ਕੱਲ ਧਮਕੀਆਂ ਦਿੰਦੇ ਸਨ ਕਿ ਟੱਕਰੋ ਅੱਜ ਓਥੇ ਹੀ ਆ ਜਾਣ ਜਿੱਥੇ ਕੋਲ ਖੜੋ ਕੇ ਬਾਣੇ ਦੀ ਬੇਅਦਬੀ ਕਰਾਈ ਸੀ ਤੇ ਸਿੰਘਾਂ ਤੇ ਝੂਠੇ ਇਲਜਾਮ ਲਾਏ ਸੀ।
– ਅਮ੍ਰਿਤਪਾਲ ਸਿੰਘ
“ਬਹੁਤ ਭੋਲਾ ਬੰਦਾ ਇਹ ਤਾਂ!”
ਨਿਹੰਗ ਨਵੀਨ ਸਿੰਘ ਬਾਰੇ ਜੱਜ ਦੀ ਟਿੱਪਣੀ।
ਨਿਹੰਗ ਨਵੀਨ ਸਿੰਘ ਨੂੰ ਜੱਜ ਨੇ ਪੁੱਛਿਆ ਕਿ “ਤੇਰੇ ਕੋਲ ਕੀ ਸੀ ਜੋ ਤੂੰ ਬਿਹਾਰੀ ਦੀ ਲੱਤ ‘ਤੇ ਮਾਰਿਆ?”
ਨਵੀਨ ਸਿੰਘ ਕਹਿੰਦਾ, “ਜੀ ਗੰਡਾਸਾ।”
ਜੱਜ ਕਹਿੰਦਾ, ਵਕੀਲ ਨੇ ਕਿਹਾ ਕਿ ਡਾਂਗ ਸੀ।
— Punjab Spectrum (@punjab_spectrum) October 23, 2021
ਕਹਿੰਦਾ ਜੀ, ਡਾਂਗ ਦੇ ਉਤੇ ਬਰਸ਼ੀ ਵੀ ਲੱਗੀ ਸੀ।
ਜੱਜ ਕਹਿੰਦਾ ਤੂੰ ਭੋਲਾ ਬੰਦਾ।
ਵਕੀਲ ਨੇ ਕਿਹਾ ਕਿ ਸੱਚ ਬੋਲਣ ਦੀ ਕੀ ਲੋੜ ਸੀ, sharpen edged weapon ‘ਚ ਜੱਜ ਵੱਧ ਸਜਾ ਕਰ ਸਕਦਾ। ਨਵੀਨ ਸਿੰਘ ਕਹਿੰਦਾ ਝੂਠ ਕਿਵੇੰ ਬੋਲਦਾ, ਮੈੰ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛੱਕਿਆ ਹੋਇਆ।
ਇਹ ਹੈ ਸਿੱਖੀ ਦੀ ਪਹਿਲ ਤਾਜਗੀ।
ਇਕ ਰਾਜੇਵਾਲ, ਢੰਡਰੀਆਂ ਵਾਲੇ ਤੇ ਸੁਖਬੀਰ ਬਾਦਲ ਨੇ ਵੀ ਛੱਕਿਆ, ਤੇ ਇਕ ਨਿਹੰਗ ਨਵੀਨ ਸਿੰਘ ਨੇ ਵੀ, ਪਰ ਬੰਦੇ ਦਾ ਗੁਰੂ ਨਾਲ ਰਿਸ਼ਤਾ ਕੀ ਆ, ਮਾਇਨੇ ਇਹ ਰੱਖਦਾ।
ਨਿਹੰਗਾਂ ਤੇ ਸਿੱਖੀ ਨਾਲ ਨਫਰਤ ਕਾਰਨ ਜਿਹੜੇ ਲੋਕ ਉਸ ਸੱਚੇ ਸੁੱਚੇ ਬੰਦੇ ‘ਤੇ ਮੁਫ਼ਤ ਕੁੱਕੜ ਮੰਗਣ ਦਾ ਇਲਜਾਮ ਲਾ ਰਹੇ ਨੇ, ਉਹ ਜਰੂਰ ਕੀੜੇ ਪੈ ਕੇ ਮਰਨਗੇ।
#ਮਹਿਕਮਾ_ਪੰਜਾਬੀ