ਸੱਚੀ ਗੱਲ ਪੁੱਛਣ ਤੇ ਸਪੋਕਸਮੈਨ ਦੀ ਮਾਲਕਣ ਨੇ ਕੱਟਿਆ ਫੋਨ

0
241

ਮੇਰੀ ਨਿਹੰਗ ਸਿੰਘ ਬਾਬਾ ਰਾਜਾਰਾਜ ਸਿੰਘ ਨਾਲ ਹੁਣੇ-ਹੁਣੇ ਲੰਬੀ ਗੱਲਬਾਤ ਹੋਈ ਹੈ (10:35 AM ਪੰਜਾਬ ਦਾ ਸਮਾਂ) ਓਹਨਾਂ ਇਸ ਅਵੱਗਿਆ ਦਾ ਅਹਿਸਾਸ ਕੀਤਾ ਹੈ ਤੇ ਕਿਹਾ ਹੈ ਜਦੋਂ ਕਕਾਰ ਉਤਰਵਾਏ ਗਏ ਓਹ ਹਾਜ਼ਰ ਨਹੀਂ ਸਨ, ਤੇ ਸ਼ੱਕੀ ਮਹੌਲ ਕਰਕੇ ਝਗੜੇ ਦੇ ਮੌਕੇ ਤੇ ਤਫ਼ਤੀਸ਼ ਨਹੀਂ ਹੋ ਸਕੀ, ਓਹਨਾਂ ਕਿਹਾ ਕਿ ਪੀੜਤ ਭਈਏ ਨੂੰ ਮਾਮਲਾ ਓਥੇ ਹੀ ਪੰਚਾਇਤ ‘ਚ ਹੱਲ ਕਰਨ ਲਈ, ਜੇ ਝਗੜੇ ਦੌਰਾਨ ਕੋਈ ਸੱਟ-ਫੇਟ ਵੱਜੀ ਹੈ ਤਾਂ ਮੁਆਵਜੇ ਲਈ ਮਨਾਉਣ ਦੀ ਕੋਸ਼ਿਸ਼ ਹੋਈ, ਪਰ ਕੁਝ ਲੋਕਾਂ ਦੀ ਖੁੰਦਕ ਕਰਕੇ ਮਾਮਲਾ ਥਾਣੇ ਚਲਾ ਗਿਆ, ਓਹਨਾਂ ਬੇਨਤੀ ਸਵੀਕਾਰ ਕਰਦਿਆਂ ਕਿਹਾ ਕਿ ਅਸੀਂ ਨਿਹੰਗ ਨਵੀਨ ਸਿੰਘ ਦੇ ਦਸਤਾਰ ਅਤੇ ਕਕਾਰ ਸਨਮਾਨ ਸਹਿਤ ਧਾਰਨ ਕਰਵਾਵਾਂਗੇ, ਹਾਲੇ ਨਵੀਨ ਸਿੰਘ ਥਾਣੇ ਵਿੱਚ ਬੰਦ ਹੈ ਓਸਦੇ ਕਕਾਰ ਅਤੇ ਬਾਣਾ ਥਾਣੇ ਰੱਖਿਆ ਹੋਇਆ ਹੈ, ਥਾਣਾ ਮੁਖੀ ਅਮਿਤ ਕੁਮਾਰ ਹਵਾਲਾਤੀ ਵਜੋਂ ਕਕਾਰ ਧਾਰਨ ਕਰਵਾਉਣ ਦੀ ਇਜਾਜਤ ਨਹੀਂ ਦੇ ਰਹੇ, ਜਦੋਂ ਵੀ ਰਿਹਾਈ ਹੁੰਦੀ ਹੈ ਨਿਹੰਗ ਨਵੀਨ ਸਿੰਘ ਨੂੰ ਪੂਰੇ ਇੱਜ਼ਤ ਮਾਣ-ਸਨਮਾਨ ਨਾਲ ਸਿੱਖ ਕੌਮ ਵੱਲੋਂ ਗਲ਼ ਲਾਇਆ ਜਾਵੇਗਾ,,, ਤੇ ਕਕਾਰ ਧਾਰਨ ਕਰਵਾਏ ਜਾਣਗੇ
-ਸੁਖਦੀਪ ਸਿੰਘ ਬਰਨਾਲਾ

ਕਾਮਰੇਡ ਲੱਖੇ ਵਰਗਿਆਂ ਨੇਂ ਮੋਰਚੇ ਚ ਅਜਿਹਾ ਡਰ ਦਾ ਮਾਹੌਲ ਪੈਦਾ ਕੀਤਾ ਓਥੇ ਹਰ ਬੰਦੇ ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਵੇਖ ਰਿਹਾ .. ਕੱਲ ਨੂੰ ਹੋ ਸਕਦਾ ਭੀੜ ਕੱਠੀ ਹੋ ਕੇ ਕਿਸੇ ਬੀਬੀ ਦੇ ਕੱਪੜੇ ਲੁਹਾ ਦੇਵੇ ਉਸ ਤੇ ਕੋਈ ਭੈੜਾ ਇਲਜਾਮ ਲਾ ਕੇ .. ਬਾਅਦ ਚ ਹੌਲੀ ਜਿਹੀ ਕਹਿਣਾ ਕਿ ਗਲਤੀ ਹੋ ਗਈ .. ਅਜਿਹੀ ਗਲਤੀ ਜੇ ਤੁਹਾਡੇ ਨਾਲ ਹੋਵੇ? ਤੁਹਾਨੂੰ ਸ਼ਰੇਬਜਾਰ ਬੇਇੱਜਤ ਕੀਤਾ ਜਾਵੇ .. ਕੈਮਰੇ ਤੁਹਾਡੀ ਰਿਕਾਰਡਿੰਗ ਕਰਨ .. ਤੇ ਅੰਤ ਤੁਹਾਨੂੰ ਓਸੇ ਪੁਲਸ ਕੋਲ ਫੜਾ ਦਿੱਤਾ ਜਾਵੇ ਜਿਹਨੂੰ ਤੁਸੀ ਆਪ ਜਾਲਮ ਕਹਿੰਦੇ ਹੋ?
ਕੁਝ ਗਲਤੀਆਂ ਮੁਆਫੀਯੋਗ ਨਹੀਂ ਹੁੰਦੀ .. ਬਹੁਤ ਥੋੜੀ ਜਾਂਚ ਕਰਨ ਨਾਲ ਇਹ ਪਤਾ ਲੱਗ ਸਕਦਾ ਸੀ ਕਿ ਉਹ ਨਵੀਨ ਸਿੰਘ ਕੋਈ ਨਕਲੀ ਬੰਦਾ ਨਹੀਂ.. ਪਰ ਜਦੋੰ ਜਗਦੀਪ ਰੰਧਾਵੇ ਤੇ ਭਾਨੇ ਵਰਗੇ ਮੰਦਬੁੱਧੀ ਲਾਈਬ ਹੋਏ ਹੋਣ ਅਕਲ ਤਾਂ ਉਹ ਥਾਂ ਹੀ ਛੱਡ ਜਾਂਦੀ ਹੈ .. ਓਥੇ ਜੱਜ ਵਕੀਲ ਲੱਖਾ ਹੁੰਦਾ .. ਲੱਖੇ ਇਸ ਪਾਪ ਦਾ ਮੁੱਲ ਬਹੁਤ ਔਖਾ ਤਰਨਾ .. ਇਹ ਕੋਈ ਮਾਮੂਲੀ ਗੁਂਡਾਗਰਦੀ ਨਹੀੰ ਇਹ ਸਿੱਖੀ ਪ੍ਰਤੀ ਨਫਰਤ ਦਾ ਝਲਕਾਰਾ ਹੈ।
– ਅਮ੍ਰਿਤਪਾਲ ਸਿੰਘ

ਹਰਿਆਣੇ ਚ ਸਿੱਖੀ ਦਾ ਪ੍ਰਚਾਰ ਕਰ ਰਹੇ ਨੌਜਵਾਨਾਂ ਨਾਲ ਗੱਲਬਾਤ ਹੋਈ ਉਹ ਚੜਦੀ ਕਲਾ ਚ ਹਨ ਪਰ ਲੱਖੇ ਦੀ ਇਸ ਕਰਤੂਤ ਕਰਕੇ ਉਹਨਾਂ ਨੂੰ ਹਿੰਦੂ ਮਿਹਣੇ ਮਾਰ ਰਹੇ ਹਨ ਕਿ ਹੋਰ ਬਣੋ ਸਿੱਖ .. ਲੱਖਾ ਚਵਲ ਕਹਿੰਦਾ ਸੀ ਕਿ ਮੈਂ ਸੋਚ ਸਮਝ ਕੇ ਬਿਆਨ ਦਿੰਨਾ .. ਅੱਜ ਇਸ ਨੇਂ ਬਿਨਾਂ ਪੜਤਾਲ ਕੀਤੇ ਇੱਕ ਸਿੰਘ ਦੇ ਬਾਣੇ ਦੀ ਬੇਅਦਬੀ ਕੀਤੀ ਤੇ ਉਸ ਨੂੰ ਜਲੀਲ ਕੀਤਾ ..ਅੱਜ ਇਹਦਾ ਅੰਦਰਲਾ ਜਸੂਸ ਕਿਹੜੇ ਕਾਮਰੇਡ ਦੀ ਪਾਲਸ਼ ਮਾਰਨ ਚ ਰੁੱਝਾ ਸੀ?
ਦੁੱਕੀ ਦਾ ਬਦਮਾਸ਼ ਅੱਜ ਬਾਣੇ ਦੀ ਬੇਅਦਬੀ ਕਰਨ ਲੱਗ ਪਿਆ ਜੇ ਨੱਥ ਨਾਂ ਪਈ ਤਾਂ ਹੋਰ ਅੱਤ ਕਰੂ .. ਇਹੋ ਜਿਹੇ ਬਾਅਦ ਚ ਸਰਕਾਰੀ ਟਾਉਟ ਬਣਦੇ ਆ .. ਸਰਕਾਰ ਨੂੰ ਬਾਣੀ ਬਾਣੇ ਤੋੰ ਨਫਰਤ ਕਰਨ ਵਾਲੇ ਚਵਲ ਹੀ ਚਾਹੀਦੇ ਹੁੰਦੇ .. ਐਵੇਂ ਨਹੀੰ ਬਾਹਰੋ ਬਾਹਰ ਜਮਾਨਤਾਂ ਹੋ ਜਾਂਦੀਆਂ।
– ਅਮ੍ਰਿਤਪਾਲ ਸਿੰਘ