ਜਾਖੜ ਨੂੰ ਮੁੱਖ ਮੰਤਰੀ ਬਣਨ ਤੋਂ ਕਿਸਨੇ ਰੋਕਿਆ?

0
357

ਹਿੰਦੂ ਨੇ ਜਾਖੜ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਿਆ, ਸਿੱਖਾਂ ਨੇ ਨਹੀਂ।
ਪੰਜਾਬ ਦੇ ਵਿਦਵਾਨਾਂ ਨਾਲ ਇਸ ਤੋਂ ਬੁਰਾ ਕੀ ਹੋ ਸਕਦਾ ਸੀ। ਵਿਚਾਰੇ ਕੱਲ੍ਹ ਦੇ ਲੱਗੇ ਸੀ ਕਿ ਸੁਨੀਲ ਜਾਖੜ ਨੂੰ ਹਿੰਦੂ ਹੋਣ ਕਰਕੇ ਸਿੱਖਾਂ ਦੇ ਦਬਾਅ ਹੇਠ ਮੁੱਖ ਮੰਤਰੀ ਨਹੀਂ ਬਣਨ ਦਿੱਤਾ।
ਪਰ ਹੁਣ‌ ਪਤਾ ਲੱਗਿਆ ਹੈ ਕਿ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਨ ਤੋਂ ਵੀ ਹਿੰਦੂਆਂ ਨੇ ਹੀ ਰੋਕਿਆ ਹੈ।
ਸੁਨੀਲ ਕੁਮਾਰ ਜਾਖੜ ਨੇ ਆਵਦੇ ਬਿਆਨ ਵਿੱਚ ਸਾਫ ਕਹਿ ਦਿੱਤਾ ਹੈ ਕਿ ਅੰਬਿਕਾ ਸੋਨੀ ਨੇ ਪੰਜਾਬ ਵਿੱਚ‌ ਹਿੰਦੂ-ਸਿੱਖ ਦਾ ਮਸਲਾ ਖੜਾ ਕਰਨ ਦੀ ਕੋਸ਼ਿਸ਼ ਕੀਤੀ।

ਟਾਈਮਜ਼ ਆਫ ਇੰਡੀਆ ਅਖ਼ਬਾਰ ਨੇ ਵੀ ਕਹਿ ਦਿੱਤਾ ਹੈ ਕਿ ਜਾਖੜ ਦਾ ਨਾਮ‌ ਰੋਕਣ ਵਾਲਿਆਂ ‘ਚ ਅੰਬਿਕਾ ਸੋਨੀ ਸਭ ਤੋਂ ਮੂਹਰੇ ਸੀ।‌ ਕਿਉਂਕਿ ਅੰਬਿਕਾ ਸੋਨੀ ਖੁੱਦ ਮੁੱਖ ਮੰਤਰੀ ਬਣਨਾ ਚਾਹੁੰਦੀ ਸੀ। ਜਦੋਂ ਉਸ ਨੂੰ ਨਹੀਂ ਬਣਾਇਆ ਗਿਆ ਤਾਂ ਉਸ ਨੇ ਤੈਅ ਕੀਤਾ ਕਿ ਕਿਸੇ ਹੋਰ ਹਿੰਦੂ ਨੂੰ ਵੀ ਨਹੀਂ ਬਣਨ ਦੇਣਾ। ਤੇ ਪੰਜਾਬ ਦੇ ਸਾਰੇ ਹਿੰਦੂ ਕਾਂਗਰਸੀ ਲੀਡਰਾਂ ਨੇ ਅੰਬਿਕਾ ਸੋਨੀ ਦੇ ਨਾਲ ਮਿਲ ਕੇ ਜਾਖੜ ਦੇ ਮੁੱਖ ਮੰਤਰੀ ਬਣਨ ਦਾ ਵਿਰੋਧ ਕੀਤਾ।

ਹੁਣ ਦੱਸੋ ਇਸ ‘ਚ ਸਿੱਖਾਂ ਦਾ ਕੀ ਕਸੂਰ?
ਅਕਾਲ ਤਖ਼ਤ ਦੇ ਜਥੇਦਾਰ ਨੇ ਤਾਂ ਕਹਿ ਦਿੱਤਾ ਸੀ ਕਿ ਮੁੱਖ ਮੰਤਰੀ ਚੰਗਾ ਬੰਦਾ ਹੋਣਾ ਚਾਹੀਦਾ। ਹਿੰਦੂ ਹੋਣਾ ਜਾਂ ਸਿੱਖ ਹੋਣਾ‌ ਦੂਜੇ ਨੰਬਰ ਦੀ ਗੱਲ ਹੈ। ਜਾਖੜ ਨੇ ਆਪ ਵੀ ਜਥੇਦਾਰ ਦਾ ਬਿਆਨ ਸਾਂਝਾ ਕੀਤਾ ਹੈ।
ਜਥੇਦਾਰ ਵੱਲੋਂ ਇਹ ਬਿਆਨ ਅੰਬਿਕਾ ਸੋਨੀ ਵਲੋਂ ਜਾਖੜ ਦਾ ਨਾਮ ਕਟਵਾਉਣ ਤੋਂ ਪਹਿਲਾਂ ਦਿੱਤਾ ਗਿਆ ਸੀ। ਬਿਆਨ ਇੰਡੀਅਨ ਐਕਸਪ੍ਰੈਸ ਅਖਬਾਰ ‘ਚ ਛਪਿਆ ਹੈ।

ਪੰਜਾਬੀ ਹਿੰਦੂ ਵਿਦਵਾਨਾਂ ਦੀ ਬੇਈਮਾਨੀ।
ਅਕਾਲ ਤਖ਼ਤ ਦੇ ਜਥੇਦਾਰ ਨੇ ਕਹਿ ਦਿੱਤਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਹੋਣ ਲਈ ਪਹਿਲੀ ਸ਼ਰਤ ਇਹ ਹੈ ਕਿ ਬੰਦਾ ਚੰਗਾ ਹੋਵੇ। ਸਿੱਖ ਜਾਂ ਹਿੰਦੂ ਹੋਣਾ ਦੂਜੀ ਗੱਲ ਹੈ।
ਭਾਵ ਸਿੱਖਾਂ ਦਾ ਪੱਖ ਤਾਂ ਸਾਫ ਹੈ।
ਪਰ ਫੇਰ ਵੀ ਹਿੰਦੂ ਵਿਦਵਾਨ ਇਹ ਸਾਬਤ ਕਰਨ ‘ਤੇ ਲੱਗੇ ਹੋਏ ਨੇ ਕਿ ਜਿਵੇਂ ਸਿੱਖਾਂ ਕਰਕੇ ਜਾਖੜ ਮੁੱਖ ਮੰਤਰੀ ਬਣਦਾ ਬਣਦਾ ਰਹਿ ਗਿਆ। ਭਾਵੇਂ ਕਿ ਇਹ ਗੱਲ ਵੀ ਸਾਫ ਹੋ ਗਈ ਕਿ ਜਾਖੜ ਦਾ ਵਿਰੋਧ ਕਰਨ ਵਾਲੇ ਵੀ ਅੰਬਿਕਾ ਸੋਨੀ ਵਰਗੇ ਹਿੰਦੂ ਹੀ ਸਨ।

ਪੰਜਾਬ ਵਿੱਚ ਬਰਾਬਰੀ ਮੰਗਣ ਵਾਲੇ ਪੰਜਾਬੀ ਹਿੰਦੂ ਵਿਦਵਾਨ ਇਹ ਕਿਓਂ ਨਹੀਂ ਦੱਸਦੇ ਕਿ ਕਸ਼ਮੀਰ ਵਿੱਚ ਹਾਈ ਕੋਰਟ ਨੇ ਸਾਫ ਕਹਿ ਦਿੱਤਾ ਹੈ ਕਿ ਉਥੇ ਖਾੜਕੂਵਾਦ ਕਰਕੇ ਤਰਸ ਦੇ ਅਧਾਰ ‘ਤੇ ਸਿਰਫ ਕਸ਼ਮੀਰੀ ਪੰਡਤਾਂ ਨੂੰ ਹੀ ਨੌਕਰੀ ਮਿਲੇਗੀ।
ਇਹ ਨੌਕਰੀ ਨਾ ਕਸ਼ਮੀਰੀ ਹਿੰਦੂ ਖਤਰੀਆਂ ਨੂੰ ਮਿਲੂ, ਨਾ ਕਸ਼ਮੀਰੀ ਹਿੰਦੂ ਬਾਣੀਆਂ ਨੂੰ, ਨਾ ਕਸ਼ਮੀਰੀ ਹਿੰਦੂ ਦਲਿਤਾਂ ਨੂੰ। ਜੇ ਨੌਕਰੀ ਮਿਲੂ ਤਾਂ ਸਿਰਫ ਤੇ ਸਿਰਫ ਬਾਹਮਣ ਕਸ਼ਮੀਰੀ ਪੰਡਤਾਂ ਨੂੰ ਹੀ ਮਿਲੂ‌।ਇਹੋ ਕਾਨੂੰਨ ਹੈ।

ਜਦੋਂ ਕਿ ਮਰਨ ਵੇਲੇ ਗੋਲੀ ਜਾਤ ਵੇਖ ਕੇ ਨਹੀਂ ਮਾਰਦੀ। ਭਾਵ ਹਿੰਦੂ ਵਿਦਵਾਨ ਇਹ ਨਹੀਂ ਦੱਸਦੇ ਕੇ ਸੱਭ ਤੋਂ ਉੱਚੀ ਜਾਤ ਬਾਹਮਣ ਹੈ। ਦੂਜੀਆਂ ਜਾਤਾਂ ਦੀ ਕੋਈ ਔਕਾਤ ਨਹੀਂ।
ਇਸ ਕਰਕੇ ਹਿੰਦੂ ਵਿਦਵਾਨ ਝੂਠਾ ਇਲਜਾਮ ਸਿੱਖਾਂ ‘ਤੇ ਲਾ ਰਹੇ ਨੇ। ਇਹ ਨਹੀਂ ਦੱਸਦੇ ਕਿ ਸੁਨੀਲ ਜਾਖੜ ਇਕ ਜਾਟ ਹੈ। ਜੇ ਉਹ ਮੁੱਖ ਮੰਤਰੀ ਬਣ ਜਾਂਦਾ ਤਾਂ ਬਾਹਮਣ ਹਿੰਦੂ ਵਿਦਵਾਨ ਉਸ ਨੂੰ ਕਿਵੇਂ ਮੰਨਜ਼ੂਰ ਕਰਦਾ ? ਅਸਲ ਗੱਲ ਤਾਂ ਇਹੀ ਹੈ ਕਿ ਜੇ ਜਾਖੜ ਹਿੰਦੂ ਬਾਹਮਣ ਹੁੰਦਾ ਤਾਂ ਉਸ ਨੂੰ ਮੁੱਖ ਮੰਤਰੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਸੀ।
ਜਾਟ ਹੋਣਾ ਜਾਖੜ ਦੀਆਂ ਜੜਾਂ ‘ਚ ਬਹਿ ਗਿਆ। ਇਹ ਹਿੰਦੂ ਵਿਦਵਾਨਾਂ ਦੀ ਬੇਈਮਾਨੀ ਹੈ ਕਿ ਉਹ ਇਸ ਬਾਰੇ ਗੱਲ ਨਹੀਂ ਕਰ ਰਹੇ।
#ਮਹਿਕਮਾ_ਪੰਜਾਬੀ

ਜਾਖੜ ਦੀਆਂ ਜੜ੍ਹਾਂ ‘ਚ ਪੰਜਾਬ ਦੇ ਹਿੰਦੂ ਕਾਂਗਰਸੀ ਹੀ ਬੈਠੇ ਹਨ, ਜਿਸਦਾ ਸਬੂਤ ਟਾਈਮਜ਼ ਆਫ ਇੰਡੀਆ ਦੀ ਇਹ ਰਿਪੋਰਟ ਅਤੇ ਜਾਖੜ ਦਾ ਇਹ ਟਵੀਟ ਹਨ।
ਜਦੋਂ ਸੁਨੀਲ ਜਾਖੜ ਦਾ ਨਾਮ ਮੁੱਖ ਮੰਤਰੀ ਦੇ ਅਹੁਦੇ ਲਈ ਅੱਗੇ ਆਇਆ ਤਾਂ ਉਸੇ ਵੇਲੇ ਅੰਬਿਕਾ ਸੋਨੀ, ਮਨੀਸ਼ ਤਿਵਾੜੀ ਤੇ ਕੁਝ ਹੋਰ ਹਿੰਦੂ ਆਗੂਆਂ ਨੇ ਪੱਤਾ ਖੇਡ ਦਿੱਤਾ ਕਿ ਪੰਜਾਬ ਦਾ ਮੁੱਖ ਮੰਤਰੀ ਤਾਂ ਕੋਈ ਸਿੱਖ ਹੋਣਾ ਚਾਹੀਦਾ। ਉਲਟਾ ਜਥੇਦਾਰ ਅਕਾਲ ਤਖਤ ਨੇ ਕਿਹਾ ਕਿ ਇਹ ਕੋਈ ਮਸਲਾ ਹੀ ਨਹੀਂ।

ਸੋ ਜਿਹੜੇ ਹਿੰਦੂ ਭੈਣ-ਭਰਾ ਇਹ ਸੋਚ ਰਹੇ ਹਨ ਕਿ ਖਰੇ ਸਿੱਖਾਂ ਨੇ ਹਿੰਦੂ ਮੁੱਖ ਮੰਤਰੀ ਨਹੀਂ ਬਣਨ ਦਿੱਤਾ, ਉਹ ਇਨ੍ਹਾਂ ਹਿੰਦੂ ਕਾਂਗਰਸੀ ਆਗੂਆਂ ਵੱਲ ਹੋਣ।
ਬਾਕੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ, ਸਿੱਖ, ਦਲਿਤ ਜਾਂ ਕੋਈ ਹੋਰ ਹੋਣਾ ਚਾਹੀਦਾ ਜਾਂ ਨਹੀਂ, ਇਹ ਇੱਕ ਵੱਖਰੀ ਬਹਿਸ ਦਾ ਵਿਸ਼ਾ ਹੈ। ਉਕਤ ਪੋਸਟ ਸਿਰਫ ਝੂਠ ਬੇਨਕਾਬ ਕਰਨ ਲਈ ਪਾਈ ਹੈ।