ਬਈਆ ਲੰਮਾ ਪੈ ਗਿਆ, ਨਿਹੰਗ ਦੀ ਲੱਖੇ ਸਿਧਾਣੇ ਵਰਗਿਆ ਪੱਗ ਲਾਹ ਕੇ ਤੁਰੰਤ ਸਿੱਖੀ ਚੈੱਕ ਕਰ ਲਈ। ਮਹਾਨ ਖੋਜੀ ਜਗਦੀਪ ਰੰਧਾਵਾ ਜੀ ਤੁਰੰਤ ਲਾਇਵ ਹੋ ਗਏ।
ਗੋਦੀ ਮੀਡੀਆ : “ਸਿੰਘੂ ਬਾਡਰ ਪਰ ਫਿਰ ਹੂਈ ਹਿੰਸਾ, ਨਿਹੰਗੋੰ ਨੇ ਏਕ ਮਜਦੂਰ ਸੇ ਮਾਂਗਾ ਮੁਰਗਾ, ਨਾ ਦੇਨੇ ਪਰ ਤੋੜ ਦੀ ਟਾਂਗ”
ਮਜਦੂਰ ਸੁਣਦਿਆਂ ਹੀ ਭਾਜਪਾ ਵਾਲਿਆਂ, ਅੰਬੇਦਕਰੀਆਂ, ਦਲਿਤਾਂ, ਕੇੰਦਰੀ ਸਿੰਘ ਸਭਾ ਤੇ ਕਾਮਰੇਡਾਂ ਨੇ ਮਜਦੂਰ ਦੀ ਜਾਤ ਲੱਭਣ ‘ਤੇ ਬੰਦੇ ਲਾ ਦਿੱਤੇ। ਦਰਸ਼ਨਪਾਲ ਦੇ ਨਿੱਜੀ ਪੱਤਰਕਾਰਾਂ ਨੇ ਗੂਗਲ ਸਰਚਾਂ ਮਾਰ ਮਾਰ ਸਰਵਰ ਸਲੋਅ ਕਰਤੇ।
ਕਾਮਰੇਡਾਂ ਨੇ ਸਟੇਟਸ ਪਾ ਤੇ “ਨਿਹੰਗ ਕੁੱਕੜ ਖੋਹਦਾਂ ਸੀ, ਨਿਹੰਗਾਂ ਨੂੰ ਮੋਰਚੇ ਤੋੰ ਬਾਹਰ ਕਰੋ, ਮੋਰਚੇ ‘ਚ ਧਰਮ ਦਾ ਕੀ ਕੰਮ, ਸਿਰਫ ਲੰਗਰ ਲਾਉ”।
ਢੰਡਰੀ ਵਾਲੇ ਦੇ ਚੇਲੇ : “ਸਿੱਖਾਂ ਦਾ ਕੰਮ ਈ ਗੁੰ ਡਾ ਗ ਰ ਦੀ ਕਰਨਾ” ਢੰਡਰੀਆ ਵਾਲੇ ਨੂੰ ਕਨੇਡਾ ਤੋੰ ਫੋਨ ਆ ਗਏ ਕਿ “ਸਾਨੂੰ ਇਨਸਾਨ ਹੋਣ ਤੇ ਸ਼ਰਮ ਆ ਰਹੀ ਹੈ, ਅਗਲੀ ਜਿੰਦਗੀ ਭੇਡ ਬਣ ਕੇ ਜੀਵਾਂਗੇ”।
ਬਾਬਾ ਰਾਜਾ ਰਾਮ ਸਿੰਘ : “ਲੱਤ ਤੋੜਨ ਵਾਲਾ ਨਿਹੰਗ ਨਹੀੰ ਹੋ ਸਕਦਾ, ਨਿਹੰਗ ਉਹ ਹੁੰਦਾ ਜੋ ਲੱਤਾਂ ਤੁੜਵਾਏ”।
ਅਕਾਲੀ ਕਾਂਗਰਸੀ ਆਪ: “ਸੀਬੀਆਈ ਤੋੰ ਜਾਂਚ ਹੋਣੀ ਚਾਹੀਦੀ”
ਬਲਤੇਜ ਪੰਨੂੰ ਨੇ ਆਦਤ ਮੁਤਾਬਿਕ ਸਤਮਾਹਿਆਂ ਸੱਚ ਜੰਮ ਦਿੱਤਾ
ਪਾਲੀ ਭੁਪਿੰਦਰ ਟਾਇਪ ਵਿਦਵਾਨ ਢੰਡਰੀਆਂਵਾਲੇ ਦਾ ਵੀਡੀਉ ਉਡੀਕੀ ਜਾਂਦੇ ਕਿ ਕੀ ਸਟੇਟਸ ਪਾਉਣਾ।
ਬਾਕੀ ਬਈਏ ਦੀ ਜਾਤ ਦਾ ਪਤਾ ਲੱਗਦਿਆਂ ਹੀ ਸਟੇਟਸਾਂ ਦਾ ਰੁੱਖ ਬਦਲ ਜਾਵੇਗਾ। ਪਰ ਜੇ ਬਈਆ ਕਿਤੇ ਮਿਸ਼ਰਾ ਹੋਇਆ ਤਾਂ ਕਾਮਰੇਡ ਇਕ ਹਫਤੇ ਲਈ ਗੂੰਗੇ ਹੋ ਜਾਣਗੇ।
ਭਾਜਪਾ ਦੇ ਆਈ ਟੀ ਸੈਲ ਵਾਲੇ ਵੀ ਹਾਲੇ ਸਿੱਖਾਂ ‘ਤੇ ਮੁਸਲਮਾਨਾਂ ਖ਼ਿਲਾਫ਼ ਪੋਸਟ ਪਾਉਣ ਵਾਰੀਂ ਦੋ ਵਾਰ ਸੋਚਦੇ ਹੋਣਗੇ। ਪਰ ਧਰਮ ਨਿਰਪੱਖ ਕਾਮਰੇਡ ਤੇ ਹੋਰ ਨਿੱਕ ਸੁੱਕ ਅੰਦਰ ਐਨੀ ਨਫ਼ਰਤ ਹੈ ਕਿ ਨਿਹੰਗ ਸਿੰਘ ‘ਤੇ ਝੂਠਾ ਮੁਰਗਾ ਖੋਹਣ ਦਾ ਇਲਜ਼ਾਮ ਲਾਉਣ ਲੱਗੇ ਇੱਕ ਵਾਰ ਵੀ ਨਹੀਂ ਸੋਚਿਆ।
ਹਾਲੇ ਤਾਂ ਇਹ ਨਿਹੰਗ ਸਿੰਘ ਦੀ ਇਸ ਗੱਲ ‘ਤੇ ਵੀ ਬਦਨਾਮੀ ਕਰਨਗੇ ਕਿ ਬੀੜੀ ਪੀਣਾ ਬਿਹਾਰੀ ਦਾ ਹੱਕ ਸੀ।
#ਮਹਿਕਮਾ_ਪੰਜਾਬੀ