ਪਰਮੀਸ਼ ਵਰਮੇ ਦੇ ਵਿਆਹ ਤੋਂ ਕੱਲਾ ਸ਼ੈਰੀ ਮਾਨ ਨਹੀਂ ਆਂਢ-ਗੁਆਂਢ ਵੀ ਹੋਇਆ ਔਖਾ, 50 ਤੋਂ ਵੱਧ ਆਈਆਂ ਸ਼ਿਕਾਇਤਾ
ਸਰੀ, ਬ੍ਰਿਟਿਸ਼ ਕੋਲੰਬੀਆ : ਲੰਘੇ ਦਿਨਾ ਦੌਰਾਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਹੋਏ ਵਿਆਹ ਸਮਾਗਮ ਜੋ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦਰਮਿਆਨ ਹੋਇਆ ਸੀ ਬਾਰੇ ਸਰੀ ਆਰਸੀਐਮਪੀ ਵੱਲੋ ਦੱਸਿਆ ਗਿਆ ਹੈ ਕਿ ਉਨਾ ਨੂੰ ਉੱਚੀ ਮਿਉਜਕ, ਸੜਕਾ ਤੇ ਲੋੜ ਤੋਂ ਵੱਧ ਪਾਰਕਿੰਗ ਅਤੇ ਗੈਰ-ਕਾਨੂਨੀ ਢੰਗ ਨਾਲ ਕੀਤੀ ਕੰਸਟਰਕਸ਼ਨ ਸਬੰਧਤ 50 ਤੋਂ ਵੱਧ ਸ਼ਿਕਾਇਤਾ ਪਹੁੰਚੀਆ ਹਨ ।
ਸਰੀ ਬਾਈਲਾਅ ਡਿਪਾਰਟਮੈਂਟ ਵੱਲੋ 15 ਟਿਕਟਾ ਅਤੇ ਕਈ ਗੱਡੀਆ ਨੂੰ ਮੌਕੇ ਤੇ ਟੋਅ ਵੀ ਕੀਤਾ ਗਿਆ ਹੈ ।ਇਸਤੋ ਇਲਾਵਾ ਘਰ ਵਿਖੇ ਬਣਾਏ ਗੈਰ-ਕਾਨੂੰਨੀ ਟੈੰਟ ਅਤੇ ਫੇਰੀਜ ਵੀਲ ਬਾਬਤ ਵੀ ਸਿਟੀ ਵੱਲੋ ਜੁਰਮਾਨੇ ਲਗਾਏ ਜਾਣਗੇ ।
ਇਹ ਵੀ ਦੱਸਣਯੋਗ ਹੈ ਕਿ ਗੀਤ ਗਰੇਵਾਲ ਨੇ ਪਿਛਲੇ ਸਮੇਂ ਕੈਨੇਡੀਅਨ ਫੈਡਰਲ ਚੋਣ ਵੀ ਲੜੀ ਸੀ ਜਿਸ ਵਿੱਚ ਉਸਦੀ ਹਾਰ ਹੋ ਗਈ ਸੀ।
ਕੁਲਤਰਨ ਸਿੰਘ ਪਧਿਆਣਾ