ਬੇਅਦਬੀ ਕਰਨ ਤੇ ਪੈਸੇ ਦੇਣ ਲਈ ਲਖਬੀਰ ਨੇ ਜਿਸ ਬੰਦੇ ਦਾ ਲਿਆ ਨਾਂਅ, ਓਹਦੀ ਕਾਲ ਰਿਕਾਰਡਿੰਗ ਆਈ ਸਾਹਮਣੇ !

0
307

ਬੇਅਦਬੀ ਕਰਨ ਤੇ ਪੈਸੇ ਦੇਣ ਲਈ ਲਖਬੀਰ ਨੇ ਜਿਸ ਬੰਦੇ ਦਾ ਲਿਆ ਨਾਂਅ, ਓਹਦੀ ਕਾਲ ਰਿਕਾਰਡਿੰਗ ਆਈ ਸਾਹਮਣੇ !

ਇਹ ਗੱਲ ਸਮਝਣੀ ਕਿੰਨੀ ਕੁ ਔਖੀ ਹੈ ਕਿ ਜਿਸ ਬੰਦੇ ਨੂੰ ਪਿੰਕੀ ਕੈਟ ਦੀ ਮਦਦ ਨਾਲ ਬਦਨਾਮ ਕੀਤਾ ਜਾ ਰਿਹਾ, ਉਹ ਬੰਦਾ ਸਟੇਟ ਦੇ ਫਿੱਟ ਨਹੀਂ ਬੈਠਾ। ਜਿਹੜਾ ਬੰਦਾ ਸਟੇਟ ਦੇ ਹਿਸਾਬ ਨਾਲ ਨਹੀਂ ਚੱਲਦਾ ਉਸੇ ਨੂੰ ਬਦਨਾਮ ਕੀਤਾ ਜਾਂਦਾ। ਮੀਟਿੰਗ ‘ਚ ਅਮਨ ਬਾਬੇ ਤੋਂ ਬਿਨਾ ਦੋ ਹੀ ਧਿਰਾਂ ਸਨ। ਇਕ ਪਿੰਕੀ ‘ਤੇ ਦੂਜੀ ਬੀਜੇਪੀ। ਫੋਟੋਆਂ ਜਾਂ ਪਿੰਕੀ ਨੇ ਬਾਹਰ ਕੱਢੀਆਂ, ਜਾਂ ਬੀਜੇਪੀ ਨੇ। ਜੇ ਕਿਸੇ ਨੂੰ ਲਗਦਾ ਕਿ ਪਿੰਕੀ ਉਸ ਮੰਤਰੀ ਦੀ ਮਰਜ਼ੀ ਤੋਂ ਬਿਨਾਂ ਫੋਟੋਆਂ ਬਾਹਰ ਕੱਢਦੂ। ਜਿਸ ਤੋਂ ਉਹ ਕੰਮ ਲੈਣ ਗਿਆ। ਅਜਿਹੀ ਸਮਝ ਜਾਂ ਤਾਂ ਬੇਵਕੂਫੀ ਹੈ ਜਾਂ ਬੇਈਮਾਨੀ।

ਵੈਸੇ ਵੀ ਪਿੰਕੀ ਕਹਿੰਦਾ ਸਾਡੇ ਮੁਬਾਇਲ ਬਾਹਰ ਰਖਾ ਲਏ ਸੀ ਪ੍ਰੋਟੋਕਾਲ ਦੇ ਸਾਬ ਨਾਲ। ਤੋਮਰ ਦਾ ਪਰਸਨਲ ਫੋਟੋਗਰਾਫਰ ਸੀ ਜਿਨੇ ਫੋਟੋਆ ਖਿਚੀਆਂ।

ਪਿਛਲੇ ਚੌਵੀ ਘੰਟਿਆਂ ਦੇ ਘਟਨਾਕ੍ਰਮ ਤੋਂ ਸਾਫ ਹੈ ਕਿ ਫੋਟੋਆਂ ਬੀਜੇਪੀ ਨੇ ਆਪ ਹੀ ਬਾਹਰ ਕੱਢੀਆਂ। ਬੇਸ਼ੱਕ ਉਨ੍ਹਾਂ ਨੂੰ ਪਤਾ ਸੀ ਕਿ ਇਨ੍ਹਾਂ ਫੋਟੋਆਂ ਨਾਲ ਅਮਨ ਬਾਬਾ ਸ਼ੱਕੀ ਹੋਊ।
ਜੇ ਅਮਨ ਬਾਬਾ ਸਰਕਾਰ ਦਾ ਬੰਦਾ ਤਾਂ ਉਸ ਨੂੰ ਸਰਕਾਰ ਆਪ ਹੀ ਸ਼ੱਕੀ ਕਿਉਂ ਕਰੂ। ਸਾਫ ਹੈ ਕਿ ਅਮਨ ਬਾਬਾ ਸਰਕਾਰ ਮੁਤਾਬਕ ਨਹੀਂ ਚੱਲਿਆ ਤਾਂ ਹੀ ਉਸ ਨੂੰ ਸ਼ੱਕੀ ਕੀਤਾ।
ਸਰਕਾਰ ਨੂੰ ਪਤਾ ਸੀ ਕਿ ਕਾਮਰੇਡੀ ਲੀਡਰਸ਼ਿਪ ਬੇਵਕੂਫ ਵੀ ਹੈ ਤੇ ਬੇਈਮਾਨ ਵੀ। ਇਸ ਕਰਕੇ ਫੋਟੋਆਂ ਦੇ ਚੱਕਰ ‘ਚ ਅਣਜਾਣਪੁਣੇ ਜਾ ਜਾਣਬੁੱਝ ਕੇ ਫਸ ਜਾਊ। ਤੁਸੀਂ ਰਜਿੰਦਰ ਦੀਪ ਵਰਗਿਆਂ ਦੇ ਬਿਆਨ ਸੁਣ ਹੀ ਰਹੇ ਹੋ।ਇਹ ਤੁਹਾਡੇ ‘ਤੇ ਹੈ ਕਿ ਤੁਸੀਂ ਕੰਧ ‘ਤੇ ਲਿਖੀ ਇਬਾਰਤ ਆਪ ਪੜਣਾ ਚਾਹੁੰਦੇ ਹੋ ਜਾਂ ਕੰਧ ਵੱਲ ਪਿੱਠ ਕਰਕੇ ਉਹ ਸੁਣ ਰਹੇ ਹੋ ਜੋ ਸਰਕਾਰ ਪੜ ਕੇ ਸੁਣਾਉਣਾ ਚਾਹੁੰਦੀ ਹੈ।
#ਮਹਿਕਮਾ_ਪੰਜਾਬੀ

ਚੰਗੀ ਗੱਲ ਇਹ ਹੋਈ ਕਿ ਨਿਹੰਗਾਂ ਦੇ ਸੋਧੇ ਤੋਂ ਬਾਅਦ ਸੰਘੀ-ਲਿਬਰਲ-ਰਾਸ਼ਟਰਵਾਦੀ-ਕਾਮਰੇਡ ਇਸ ਘਟਨਾ ਨੂੰ ਕਿਸਾਨ ਮੋਰਚੇ ਨਾਲ ਨਹੀਂ ਜੋੜ ਸਕੇ ਤੇ ਨਾ ਹੀ ਜ਼ਾਤ-ਪਾਤ ਨਾਲ। ਸੂਝਵਾਨ ਦਲਿਤ ਭੈਣਾਂ-ਭਰਾਵਾਂ ਨੇ ਹਿੰਦੂਤਵੀਆਂ ਦੀ ਕੁੱਛੜ ਬੈਠੇ ਅਖੌਤੀ ਦਲਿਤ ਚਿਹਰੇ ਠੋਕ ਠੋਕ ਜਵਾਬ ਦੇ ਕੇ, ਨੰਗੇ ਕਰ ਦਿੱਤੇ।

ਆਲੇ ਦੁਆਲੇ ਗੱਲ ਬਹੁਤ ਘੁਮਾਈ ਜਾ ਰਹੀ ਹੈ ਪਰ ਜਿਧਰ ਨੂੰ ਜਾਣੀ ਚਾਹੀਦੀ, ਊਹ ਗੱਲ ਨਾ ਗੋਦੀ ਮੀਡੀਆ ਕਰ ਰਿਹਾ, ਨਾ ਸੰਘੀ-ਲਿਬਰਲ-ਰਾਸ਼ਟਰਵਾਦੀ-ਕਾਮਰੇਡ ਕਿ;
1 ਲਖਬੀਰ ਦੀ ਭੈਣ ਦੇ ਬਿਆਨ ਮੁਤਾਬਕ “ਸੰਧੂ ਸਾਬ੍ਹ” ਕੌਣ ਸੀ, ਜਿਹੜਾ ਲਖਬੀਰ ਨੂੰ ਫੋਨ ਕਰਦਾ ਸੀ ਤੇ ਲਖਬੀਰ ਉਸਦੀ ਸ਼ਹਿ ‘ਤੇ ਘਰਦਿਆਂ ਨੂੰ ਕਹਿੰਦਾ ਸੀ ਕਿ ਹੁਣ ਉਸਦੀ ਗੱਲ ਵੱਡੇ ਬੰਦਿਆਂ ਨਾਲ ਹੈ? ਕੋਈ ਸਾਬਕਾ ਮੁਖਬਰ ਜਾਂ ਸੰਧੂ ਦੇ ਨਾਮ ਹੇਠ ਵਿਚਰਨ ਵਾਲਾ ਕੋਈ ਏਜੰਸੀਆਂ ਦਾ ਹੈਂਡਲਰ?2 ਹਾਲੇ ਤੱਕ ਗੋਦੀ ਮੀਡੀਏ ਅਤੇ ਸੰਘੀ-ਲਿਬਰਲ-ਰਾਸ਼ਟਰਵਾਦੀ-ਕਾਮਰੇਡ ਗੱਠਜੋੜ ਨੇ ਲਖਬੀਰ ਦੇ ਫੋਨ ਦੀ ਕਾਲ ਡਿਟੇਲ, ਡਾਟਾ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੀ ਮੰਗ ਕਿਓਂ ਨਹੀਂ ਚੁੱਕੀ?

ਹੁਣ ਇਹ ਨਾ ਕਿਹੋ ਕਿ ਲਖਬੀਰ ਮਾਰ ਦਿੱਤਾ, ਵਰਨਾ ਉਹ ਦੱਸ ਦਿੰਦਾ ਕਿ “ਸੰਧੂ ਸਾਬ੍ਹ” ਕੌਣ ਹੈ। ਬੇਅਦਬੀਆਂ ਦੇ ਸੈਂਕੜੇ ਕੇਸ ਹੋਰ ਹੋਏ ਹਨ ਇਸ ਤੋਂ ਪਹਿਲਾਂ, ਬੰਦੇ ਫੜ ਫੜ ਅੰਦਰ ਦਿੱਤੇ ਹਨ, ਉਨ੍ਹਾਂ ਦਾ ਵੀ ਕੋਈ “ਸੰਧੂ ਸਾਬ੍ਹ” ਸੀ, ਪਤਾ ਕਰ ਲਿਆ ਕੌਣ ਸੀ?

ਸਭ ਨੂੰ ਪਤਾ ਕਿ ਇਹਨਾਂ ਬੇਅਦਬੀਆਂ ਪਿੱਛੇ ਕੌਣ ਹੈ, ਬਾਦਲਾਂ-ਕੈਪਟਨ ਤੋਂ ਵੱਡੀ ਤਾਕਤ, ਜਿਹਦੇ ਬਾਰੇ ਕੋਈ ਰਾਜਸੀ ਆਗੂ-ਅਫਸਰ-ਅਦਾਲਤ ਮੂੰਹ ਨੀ ਖੋਲ੍ਹ ਸਕਦੀ। ਬੱਸ ਸਾਰਾ ਕਸੂਰ ਨਿਹੰਗਾਂ ਸਿਰ ਮੜ੍ਹ ਕੇ ਆਪਣੀ ਸਿੱਖ ਵਿਰੋਧੀ ਨਫਰਤ ਨੂੰ ਪੱਠੇ ਪਾਏ ਜਾ ਰਹੇ ਹਨ, ਅਸਲ ਦੋਸ਼ੀ ਵੱਲ ਧਿਆਨ ਤਾਂ ਦੇਣਾ ਈ ਨੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ