ਸੋਸ਼ਲ ਮੀਡੀਆ ‘ਤੇ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਪੰਜਾਬ ਕਾਂਗਰਸ ਦੇ ਵਿਧਾਇਕ ਜੋਗਿੰਦਰ ਪਾਲ ਅਤੇ ਉਸ ਦੇ ਸੁਰੱਖਿਆ ਮੁਲਾਜ਼ਮ ਨੌਜਵਾਨ ਨੂੰ ਸਿਰਫ ਇਸ ਕਰਕੇ ਕੁੱ ਟ ਰਹੇ ਹਨ ਕਿਉਂਕਿ ਉਸ ਨੇ ਵਿਧਾਇਕ ਤੋਂ ਉਸ ਵੱਲੋਂ ਕੀਤੇ ਕੰਮਾਂ ਬਾਰੇ ਪੁੱਛ ਲਿਆ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਵਿਧਾਇਕ ਨੂੰ ਅਜਿਹਾ ਵਿਵਹਾਰ ਨਹੀਂ ਕਰਨਾ ਚਾਹੀਦਾ ਸੀ। ਵੀਡੀਓ ਵਿੱਚ ਪਠਾਨਕੋਟ ਜ਼ਿਲ੍ਹੇ ਦੀ ਭੋਆ ਵਿਧਾਨ ਸਭਾ ਸੀਟ ਤੋਂ ਵਿਧਾਇਕ ਮੰਗਲਵਾਰ ਨੂੰ ਲੋਕਾਂ ਦੇ ਸਮੂਹ ਨੂੰ ਸੰਬੋਧਨ ਕਰ ਰਿਹਾ ਸੀ।
ਫਿਰ ਇੱਕ ਨੌਜਵਾਨ ਹਰਸ਼ ਕੁਮਾਰ ਨੇ ਵਿਧਾਇਕ ਤੋਂ ਪੁੱਛਿਆ ਕਿ ਉਸ ਨੇ ਆਪਣੇ ਕਾਰਜਕਾਲ ਦੌਰਾਨ ਕੀ ਕੰਮ ਕੀਤਾ। ਜਦੋਂ ਵਿਧਾਇਕ ਦੇ ਸੁਰੱਖਿਆ ਕਰਮਚਾਰੀ ਨੇ ਉਸ ਨੂੰ ਸਮਾਗਮ ਤੋਂ ਦੂਰ ਲਿਜਾਣ ਲਈ ਉਸ ਦੀ ਬਾਂਹ ਫੜੀ ਤਾਂ ਵਿਧਾਇਕ ਨੇ ਨੌਜਵਾਨ ਕੋਲ ਆ ਕੇ ਗੱਲ ਕਰਨ ਲਈ ਕਿਹਾ।
ਜਿਉਂ ਹੀ ਉਹ ਵਿਧਾਇਕ ਕੋਲ ਪੁੱਜਿਆ ਤਾਂ ਵਿਧਾਇਕ ਨੇ ਉਸ ਦੇ ਮੂੰਹ ’ਤੇ ਜ਼ੋਰਦਾਰ ਥੱਪੜ ਜੜ੍ਹ ਦਿੱਤਾ। ਇਸ ਤੋਂ ਬਾਅਦ ਉਸ ਦੇ ਸੁਰੱਖਿਆ ਕਰਮਚਾਰੀਆਂ ਤੇ ਹੋਰ ਸਮਰਥਕਾਂ ਨੇ ਨੌਜਵਾਨ ਦੀ ਕੁੱ ਟ ਮਾ ਰ ਸ਼ੁਰੂ ਕਰ ਦਿੱਤੀ। ਕੁੱ ਟ ਣ ਵਾਲਿਆਂ ਵਿੱਚ ਵਿਧਾਇਕ ਨੇ ਵੀ ਆਪਣੀ ਕਸਰ ਪੂਰੀ ਕੀਤੀ। ਇਸ ਤੋਂ ਬਾਅਦ ਨੌਜਵਾਨ ਨੂੰ ਉਥੋਂ ਖਦੇੜ ਦਿੱਤਾ।