ਕਾਮਰੇਡ ਬਲਤੇਜ ਪੰਨੂੰ ਵਲੋਂ ਦਿੱਤੀ ਜਾਂਦੀ ਹੈ ਅਧੂਰੀ ਤੇ ਝੂਠੀ ਜਾਣਕਾਰੀ

0
261

ਬਲਤੇਜ ਪੰਨੂ ਦਾ ਅਧੂਰਾ ਅਤੇ ਬਿਨਾ ਸਿਰ ਪੈਰ ਦਾ ਦਾਅਵਾ. .. ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜਜਮੇਂਟ ਵਿੱਚ ਕੀ ਲਿਖਿਆ..ਨਿਹੰਗ ਅਮਨ ਸਿੰਘ ਦਾ ਗਾਂਜੇ ਵਾਲੇ ਕੇਸ ਦੀ ਐਫਆਈਆਰ ਵਿੱਚ ਨਹੀਂ ਨਾਮ.,,, FIR ਵਿੱਚ ਜਿਹੜੇ 5 ਆਰੌਪੀਆਂ ਦਾ ਨਾਮ ਕਿਸੇ ਨੇ ਵੀ ਨਹੀਂ ਕੀਤਾ ਅਮਨ ਦਾ ਜ਼ਿਕਰ….ਅਮਨ ਨੂੰ ਇੱਕ ਨਿਰਮਲ ਸਿੰਘ ਦੇ ਬਿਆਨ ਤੇ ਆਧਾਰ ਤੇ ਕੀਤਾ ਸੀ ਕੇਸ ਵਿੱਚ ਨਾਮਿਤ…ਨਿਰਮਲ ਸਿੰਘ ਨੂੰ ਪੁਲਿਸ ਨੇ ਨਹੀਂ ਬਣਾਇਆ ਸਰਕਾਰੀ ਗਵਾਹ…ਸਰਕਾਰੀ ਵਕੀਲ ਨਹੀਂ ਕਰ ਸਕਿਆ ਇਹ ਗੱਲ ਖਾਰਿਜ….ਬਾਕੀ ਸੁਣੋ.

ਭਾਂਵੇ ਦੁਸ਼ਮਣ ਦੀ ਗੱਲ ਕਰਨੀ ਹੋਵੇ #ਪੱਤਰਕਾਰ ਦਾ ਫਰਜ਼ ਹੁੰਦਾ ਬਿਨਾਂ ਪੱਖਪਾਤ ਸਹੀ ਤੇ ਸੱਚੀ ਖਬਰ ਦੇਣਾ!

ਇਥੇ ਪੱਤਰਕਾਰ ਸਾਬ ਨੇ ਗਲਤ ਖਬਰ ਲਾਈ ਗਾਂਜੇ ਨੂੰ ਭੁੱਕੀ ਬਣਾ ਕੇ ਪੇਸ਼ ਕਰਤਾ, Crime Reporter ਸਾਬ ਨੂੰ ਪਤਾ ਹੋਣਾ ਚਾਹੀਦਾ ਕਿ ਭੁੱਕੀ ਉਪਰ 15-61-85NDPS ਲਗਦੀ(ਕੁਮੈਂਟ ਬੌਕਸ ਦੇਖੋ) , ਅਸਲੀਅਤ ਇਹਨਾਂ ਦੀ ਖੁਦ ਦੀ ਬਣਾਈ ਖਬਰ ਚ ਈ ਪਈ ਆ, ਅੰਗਰੇਜ਼ੀ ਵਾਲਾ ਹਿੱਸਾ ਦੇਖੋ ਗਾਂਜੇ ਦਾ ਕੇਸ ਆ, ਧਾਰਾ ਵੀ ਚੈਕ ਕਰ ਲਵੋ
ਅਸਲ ਵਿੱਚ ਗਾਂਜਾ ਵੀ ਇੱਕ ਤਰਾਂ ਭੰਗ (ਸੁੱਖਾ) ਵਰਗੀ ਕਿਸਮ ਆ,

ਭੰਗ ਵਗੈਰਾ ਨਿਹੰਗਾਂ ਕੋਲ ਬੋਰਿਆਂ ਦੇ ਹਿਸਾਬ ਨਾਲ ਹੁੰਦੀ, ਹਮੇਸ਼ਾਂ ਜਥੇ ਦੇ ਨਾਲ ਲੈਕੇ ਚਲਦੇ, ਸਭ ਜੱਗ ਜਾਣਦਾ ਕਿ ਰਗੜਾ ਬਣਾ ਸੁਖ ਨਿਧਾਨ ਪੀਂਦੇ, ਸੱਤ ਜਣਿਆਂ ਦੇ ਸਮੂਹ ਤੋਂ ਬਰਾਮਦਗੀ ਦਿਖਾਈ ਗਈ,

ਪੱਤਰਕਾਰ ਨੇ ਅਦਾਲਤ ਚ ਸੁਣਵਾਈ ਅਧੀਨ ਗਾਂਜੇ ਦੇ ਕੇਸ ਨੂੰ ਭੁੱਕੀ ਪੋਸਤ ਚ ਤਬਦੀਲ ਕਰਕੇ ਬਿਨਾਂ ਅਦਾਲਤੀ ਫੈਸਲੇ ਦਾ ਇੰਤਜ਼ਾਰ ਕਰੇ ਈ ਅਮਨ ਸਿੰਘ ਸਮਗਲਰ ਘੋਸ਼ਿਤ ਕਰਤਾ, ਕਹਿਣ ਤੋਂ ਭਾਵ ਸਿੰਘੂ ਵਾਲੇ ਨਹਿੰਗ ਸਿੰਘਾਂ ਵਾਂਗ ਮਨਮਰਜ਼ੀ ਦਾ ਫੈਸਲਾ ਕਰਤਾ ਫਰਕ ਐਨਾ ਰਹਿ ਗਿਆ ਕਿ ਪੱਤਰਕਾਰ ਕੋਲ ਤਲਵਾਰ ਦੀ ਕਮੀ ਸੀ ਬਾਕੀ ਕੋਈ ਕਸਰ ਨਹੀਂ ਛੱਡੀ!

ਉਮੀਦ ਕਰਦੇ ਆਂ ਕਿ ਅਖੀਰਲੀ ਲਾਈਨ ਚ ਮਾਰੀ ਟਾਂਚ ਵਾਂਗ #ਟਾਂਚਕਾਰ ਸਾਬ ਆਵਦਾ ਪੱਖ ‘ਕਲੀਅਰ’ ਕਰਨਗੇ !
#Daily_Dose #Babbu_khosa #ਮਹਿਕਮਾ_ਪੰਜਾਬੀ