ਚੰਗੀ ਗੱਲ ਇਹ ਹੋਈ ਕਿ ਨਿਹੰਗਾਂ ਦੇ ਸੋਧੇ ਤੋਂ ਬਾਅਦ ਸੰਘੀ-ਲਿਬਰਲ-ਰਾਸ਼ਟਰਵਾਦੀ-ਕਾਮਰੇਡ ਇਸ ਘਟਨਾ ਨੂੰ ਕਿਸਾਨ ਮੋਰਚੇ ਨਾਲ ਨਹੀਂ ਜੋੜ ਸਕੇ ਤੇ ਨਾ ਹੀ ਜ਼ਾਤ-ਪਾਤ ਨਾਲ। ਸੂਝਵਾਨ ਦਲਿਤ ਭੈਣਾਂ-ਭਰਾਵਾਂ ਨੇ ਹਿੰਦੂਤਵੀਆਂ ਦੀ ਕੁੱਛੜ ਬੈਠੇ ਅਖੌਤੀ ਦਲਿਤ ਚਿਹਰੇ ਠੋਕ ਠੋਕ ਜਵਾਬ ਦੇ ਕੇ, ਨੰ ਗੇ ਕਰ ਦਿੱਤੇ।
ਆਲੇ ਦੁਆਲੇ ਗੱਲ ਬਹੁਤ ਘੁਮਾਈ ਜਾ ਰਹੀ ਹੈ ਪਰ ਜਿਧਰ ਨੂੰ ਜਾਣੀ ਚਾਹੀਦੀ, ਊਹ ਗੱਲ ਨਾ ਗੋਦੀ ਮੀਡੀਆ ਕਰ ਰਿਹਾ, ਨਾ ਸੰਘੀ-ਲਿਬਰਲ-ਰਾਸ਼ਟਰਵਾਦੀ-ਕਾਮਰੇਡ ਕਿ;
1 ਲਖਬੀਰ ਦੀ ਭੈਣ ਦੇ ਬਿਆਨ ਮੁਤਾਬਕ “ਸੰਧੂ ਸਾਬ੍ਹ” ਕੌਣ ਸੀ, ਜਿਹੜਾ ਲਖਬੀਰ ਨੂੰ ਫੋਨ ਕਰਦਾ ਸੀ ਤੇ ਲਖਬੀਰ ਉਸਦੀ ਸ਼ਹਿ ‘ਤੇ ਘਰਦਿਆਂ ਨੂੰ ਕਹਿੰਦਾ ਸੀ ਕਿ ਹੁਣ ਉਸਦੀ ਗੱਲ ਵੱਡੇ ਬੰਦਿਆਂ ਨਾਲ ਹੈ? ਕੋਈ ਸਾਬਕਾ ਮੁਖਬਰ ਜਾਂ ਸੰਧੂ ਦੇ ਨਾਮ ਹੇਠ ਵਿਚਰਨ ਵਾਲਾ ਕੋਈ ਏਜੰਸੀਆਂ ਦਾ ਹੈਂਡਲਰ?
2 ਹਾਲੇ ਤੱਕ ਗੋਦੀ ਮੀਡੀਏ ਅਤੇ ਸੰਘੀ-ਲਿਬਰਲ-ਰਾਸ਼ਟਰਵਾਦੀ-ਕਾਮਰੇਡ ਗੱਠਜੋੜ ਨੇ ਲਖਬੀਰ ਦੇ ਫੋਨ ਦੀ ਕਾਲ ਡਿਟੇਲ, ਡਾਟਾ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੀ ਮੰਗ ਕਿਓਂ ਨਹੀਂ ਚੁੱਕੀ?
ਹੁਣ ਇਹ ਨਾ ਕਿਹੋ ਕਿ ਲਖਬੀਰ ਮਾਰ ਦਿੱਤਾ, ਵਰਨਾ ਉਹ ਦੱਸ ਦਿੰਦਾ ਕਿ “ਸੰਧੂ ਸਾਬ੍ਹ” ਕੌਣ ਹੈ। ਬੇਅਦਬੀਆਂ ਦੇ ਸੈਂਕੜੇ ਕੇਸ ਹੋਰ ਹੋਏ ਹਨ ਇਸ ਤੋਂ ਪਹਿਲਾਂ, ਬੰਦੇ ਫੜ ਫੜ ਅੰਦਰ ਦਿੱਤੇ ਹਨ, ਉਨ੍ਹਾਂ ਦਾ ਵੀ ਕੋਈ “ਸੰਧੂ ਸਾਬ੍ਹ” ਸੀ, ਪਤਾ ਕਰ ਲਿਆ ਕੌਣ ਸੀ?
ਸਭ ਨੂੰ ਪਤਾ ਕਿ ਇਹਨਾਂ ਬੇਅਦਬੀਆਂ ਪਿੱਛੇ ਕੌਣ ਹੈ, ਬਾਦਲਾਂ-ਕੈਪਟਨ ਤੋਂ ਵੱਡੀ ਤਾਕਤ, ਜਿਹਦੇ ਬਾਰੇ ਕੋਈ ਰਾਜਸੀ ਆਗੂ-ਅਫਸਰ-ਅਦਾਲਤ ਮੂੰਹ ਨੀ ਖੋਲ੍ਹ ਸਕਦੀ। ਬੱਸ ਸਾਰਾ ਕਸੂਰ ਨਿਹੰਗਾਂ ਸਿਰ ਮੜ੍ਹ ਕੇ ਆਪਣੀ ਸਿੱਖ ਵਿਰੋਧੀ ਨਫਰਤ ਨੂੰ ਪੱਠੇ ਪਾਏ ਜਾ ਰਹੇ ਹਨ, ਅਸਲ ਦੋਸ਼ੀ ਵੱਲ ਧਿਆਨ ਤਾਂ ਦੇਣਾ ਈ ਨੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਬੱਤੀ ਕਿਸਾਨ ਜਥੇਬੰਦੀਆਂ ਵੱਲੋੰ ਨਿਹੰਗਾ ਸਿੰਘਾਂ ਤੇ ਦੀਪ ਸਿੱਧੂ ਖਿਲਾਫ ਮਤਾ ਪਾਸ ਕੀਤਾ ਗਿਆ .. ਦੀਪ ਸਿੱਧੂ ਨੇਂ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਖਿਲਾਫ ਮਤਾ ਪਾਇਆ ਕਿਉਕੀ ਉਹ ਸਿੱਖੀ ਖਿਲਾਫ ਲੰਮੇ ਸਮੇਂ ਤੋਂ ਜਹਿਰ ਉਗਲਦਾ ਹੈ ਪਰ ਇਸ ਦਾ ਕਿਸਾਨ ਮੋਰਚੇ ਨਾਲ ਕੀ ਸਬੰਧ? ਕਿਸਾਨ ਜਥੇਬੰਦੀਆਂ ਨੇਂ ਕਿਸਾਨੀ ਮੋਰਚੇ ਦੀ ਵਰਤੋੰ ਇੱਕ ਕਾਮਰੇਡ ਸੰਪਾਦਕ ਦਾ ਬਚਾਅ ਕਰਨ ਲਈ ਕਿਉ ਕੀਤੀ ? ਕਿ ਇਹ ਮੋਰਚੇ ਨੂੰ ਕਾਮਰੇਡੀ ਰੰਗ ਦੇਣਾ ਨਹੀਂ?
ਇਹ ਗੱਲ ਸਾਫ ਹੈ ਕਿ ਕਿਸਾਨ ਆਗੂ ਸਿੱਖ ਵਿਰੋਧੀ ਅਨਸਰਾਂ ਦਾ ਬਚਾਅ ਕਰਨ ਲਈ ਤਤਪਰ ਹਨ .. ਕਿਸਾਨ ਮੋਰਚਾ ਮੋਦੀ ਹਕੂਮਤ ਖਿਲਾਫ ਘੱਟ ਅਤੇ ਸਿੱਖਾਂ ਖਿਲਾਫ ਵੱਧ ਵਰਤਿਆ ਜਾ ਰਿਹਾ ਹੈ।
– ਅਮ੍ਰਿਤਪਾਲ ਸਿੰਘ